ਤੇਰੀਆਂ ਸੋਚਾਂ ਵਿੱਚ ਦਿਨੇ ਸੁਪਨੇ ਦੇਖਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਅਸੀਂ ਵੇ ਰਾਤਾਂ ਨੂੰ ਨਾਂ ਸੌਂਈਏਂ। ਅਸੀਂ ਉੱਠ-ਉੱਠ ਬਹੀਏ।
ਰਾਤੀ ਘੜੀ ਮੁੜੀ ਟਾਈਮ ਦੇਖਦੇ। ਤੇਰਾ ਰਾਹ ਉੱਠ-ਉੱਠ ਦੇਖਦੇ।
ਤੇਰਿਆਂ ਹੀ ਰਾਹਾਂ ਵਿੱਚ ਬੈਠੇਦੇ। ਤੇਰੀ ਉਡੀਕ ਵਿੱਚ ਦਿਨ ਕੱਢਦੇ।
ਕਦੋਂ ਤੂੰ ਆਵੇ ਘੜੀ ਬੈਠੇ ਤੱਕਦੇ। ਜਦੋਂ ਤੁਸੀਂ ਸਾਡੇ ਕੋਲੇ ਹੋ ਆਉਂਦੇ।
ਵੇ ਅਸੀਂ ਮੋਸਟ ਵੈੱਲਕਮ ਆਖਦੇ। ਇਕੱਲਿਆਂ ਔਖੇ ਟਾਈਮ ਲੰਘਦੇ।
ਤੇਰੀ ਯਾਦ ਵਿੱਚ ਟਾਈਮ ਪਾਸ ਕਰਦੇ। ਤੇਰੇ ਨਾਲ ਬੈਠੇ ਗੱਲਾਂ ਕਰਦੇ।
ਤੇਰੀਆਂ ਸੋਚਾਂ ਵਿੱਚ ਸੁਪਨੇ ਦੇਖਦੇ। ਤੇਰੇ ਆਉਣ ਦੀਆਂ ਵਿੜਕਾਂ ਲੈਂਦੇ।
ਤੇਰੀ ਉਡੀਕ ਵਿੱਚ ਬੈਠੇ ਰਹਿੰਦੇ। ਪਾਵੇ ਤਰੀਕਾ ਅਸੀਂ ਸਜਾ ਭੁਗਤਦੇ ।
ਫਿਰ ਆਉਣੇ ਉਡੀਕ ਵਿੱਚ ਸੱਤੀ ਲੱਗਦੇ। ਬਿੰਦੇ ਝੱਟੇ ਦਰ ਖੋਲ ਦੇਖਦੇ।
Comments
Post a Comment