ਘਰ ਪਰਿਵਾਰ

- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

satwnnder_7@hotmail.com

ਪੁਰੇ ਟੱਬਰ ਦੀ ਜ਼ਿੰਮੇਵਾਰੀ ਮੇਰੇ ਸਿਰ ਉੱਤੇ ਪਈ।

ਧੋ-ਸੁੱਕਾ ਕੇ ਕੱਪੜੇ ਸਾਰੇ ਘਰ ਦੀ ਸਫਾਈ ਕਰ ਲਈ।

ਆਟਾ ਗੁੰਨ੍ਹਦੀ ਨੂੰ ਪਤੀ ਭਗਵਾਨ ਦੀ ਆਵਾਜ਼ ਪਈ।

ਦੱਸ ਤੂੰ ਜੁਰਾਬਾਂ ਤੇ ਟਾਈ ਮੇਰੀ ਤੂੰ ਕਿਥੇ ਧਰ ਗਈ?

ਲੱਭੇ ਨਾਂ ਤੋਲੀਆਂ, ਪੈਂਟ, ਤੇ ਸ਼ਰਟ ਪੈਰਿਸ ਕਰਨੋਂ ਪਈ।

ਉੱਠੀ ਨਹੀਂ ਬੇਬੀ ਡੌਲ ਤਾਂ ਮੇਰੀ ਅਜੇ ਸੁੱਤੀ ਹੀ ਪਈ।

ਇਹਦੇ ਸਕੂਲ ਦੀ ਚਿੰਤਾ ਸੱਤੀ ਮੇਰੇ ਇਕੱਲੀ ‘ਤੇ ਪਈ।

ਟੱਬਰ ਸਾਰੇ ਨੇ ਮਿਲ ਕੇ ਸਤਵਿੰਦਰ ਤਾਂ ਝੱਲੀ ਕਰ ਲਈ।

ਇੱਕ ਰੋਟੀ ਤਵੇ ਉਤੇ ਫੁੱਲੀ ਜਾਵੇ ਦੂਜੀ ਅਜੇ ਵੇਲਣੋਂ ਪਈ।

ਦਾਲ-ਸਬਜੀ ਬਣਾਈ ਲੱਸੀ ਵਿਚੋਂ ਮੱਖਣੀ ਕੱਢਣੇ ਨੂੰ ਪਈ।

ਅਜੇ ਕਹਿੰਦਾ ਹੁਣ ਜਾਗ ਵੀ ਜਾ ਤੂੰ ਤਾਂ ਅੱਧੀ ਸੁੱਤੀ ਪਈ।

Comments

Popular Posts