ਆਈਆਂ ਗਿੱਧੇ ਵਿੱਚ ਕੁੜੀਆਂ ਬਣ ਠਣਕੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwnnder_7@hotmail.com
ਤੂੰ ਤਾਂ ਆਈ ਗਿੱਧੇ ਵਿੱਚ ਨੱਚਣੇ ਦਾ ਮੂਡ ਕਰਕੇ। ਇੱਕ ਬਾਰ ਆ ਜਾ ਗਿੱਧੇ ਵਿੱਚ ਹਾਂ ਕਰਕੇ।
ਪਾਦੇ ਬੋਲੀ ਇੱਕ ਗੇੜਾ ਦੇ-ਦੇ ਲੰਬੀ ਬਾਂਹ ਕਰਕੇ। ਗੇੜਾ ਦੇ ਮਜਾਜਣੇ ਤੂੰ ਮੇਰਾ ਹੱਥ ਫੜਕੇ।
ਕਿਹੜਾ ਰੋਕ ਲੂ ਜੇ ਨੱਚਣੇ ਨੂੰ ਪੈਰ ਥਿੜਕੇ ਹਾਏ ਤੈਨੂੰ ਨੱਚਦੀ ਦੇਖ ਮੇਰਾ ਦਿਲ ਤੇਜ਼ ਧੜਕੇ।
ਆਈਆਂ ਗਿੱਧੇ ਵਿੱਚ ਕੁੜੀਆਂ ਨੇ ਬਣ ਠਣਕੇ। ਰੰਗੀਨ ਤਿੱਲੇਦਾਰ ਸੂਟ ਸੱਜਣ ਸੋਹਣੇ ਤਨ ਤੇ।
ਆ ਗਈਆਂ ਸਿਤਾਰੇ ਸਿਰ ਵਿੱਚ ਗੁੰਦ ਕੇ। ਦੋਵੇਂ ਬਾਂਹਾਂ ਵਿੱਚ ਵੰਗਾਂ ਝੱਜਰ ਪੈਰਾਂ ਵਿੱਚ ਛਣਕੇ।
ਦੇਣ ਗਿੱਧੇ ਵਿੱਚ ਗੇੜੇ ਇੱਕ ਦੂਜੀ ਤੋਂ ਵੱਧ ਕੇ। ਨੱਚਦੀਆਂ ਮੁਟਿਆਰਾਂ ਨੂੰ ਦੇਖੇ ਦੁਨੀਆ ਖੜ੍ਹ ਕੇ।
ਕੁੜੀਏ ਤੂੰ ਤਾਂ ਨੱਚੀ ਜਾਵੇ ਪੂਰਾ ਤਾਣ ਲਾ ਕੇ। ਆਈਆਂ ਗਿੱਧੇ ਵਿੱਚ ਕੁੜੀਆਂ ਸਜ ਬਣ ਠਣਕੇ।
ਸੱਤੀ ਬਹੇਗੀ ਸਾਰੇ ਕਾਲਜੇ ਤੇ ਹੱਥ ਧਰ ਕੇ। ਸਤਵਿੰਦਰ ਨੱਚੇ ਪੰਜਾਬੀ ਗੀਤ ਜਦੋਂ ਵਜੇ ਡਿੱਕ ਤੇ।
ਪਾਉਣ ਬੋਲੀਆਂ ਇੱਕ ਦੂਜੀ ਤੋਂ ਵੱਧ ਚੜ੍ਹ ਕੇ। ਦੇਣ ਗਿੱਧੇ ਵਿੱਚ ਗੇੜਾ ਗਾਗਰ ਸਿਰ ‘ਤੇ ਚੱਕ ਕੇ।
ਆਗੀ ਵੱਡੀ ਬੇਬੇ ਚੁੰਨੀ ਦਾ ਪੱਲਾ ਮੂੰਹ ਤੇ ਕਰਕੇ। ਕੁੜੀਆਂ ਨੇ ਬੋਲੀ ਚੱਕਤੀ ਊਚੀ ਹੇਕ ਕਰਕੇ।
Comments
Post a Comment