ਹਰ ਚੇਹਰਾ ਰੱਬ ਦਾ ਰੂਪ ਲੱਗੀ ਜਾਂਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਚੇਹਰਾ ਦੇਖ ਬੰਦੇ ਦਾ ਸਾਨੂੰ ਰੱਬ ਚੇਤੇ ਆਉਂਦਾ। ਉਹਦੀ ਝੱਲਕ ਦਾ ਭਲੇਖਾ ਹਰ ਚੀਜ਼ ਚੋ ਥਿਉਂਦਾ।
ਉਹਦੇ ਰੰਗਾਂ ਦਾ ਭੇਤ ਸਮਝ ਨਹੀਂ ਆਉਂਦਾ। ਧਰਤੀ ਦੇ ਉਤੇ ਕੈਸੇ-ਕੈਸੇ ਖਿੰਡੋਉਣੇ ਬੱਣੋਂਉਂਦਾ।
ਸਿਆਣੇ ਕਹਿੰਦੇ ਰੱਬ ਆਪੇ ਜੋੜੀਆਂ ਬੱਣੋਂਉਂਦਾ। ਅੰਬਰਾਂ ਦੇ ਉਤੇ ਬੈਠਾ ਉਹ ਜੋੜੀਆਂ ਬੱਣੋਂਉਂਦਾ।
ਪਹਿਲਾਂ ਭਾਵੇਂ ਬੰਦਾ ਇੱਕ ਦੂਜੇ ਤੋਂ ਅੱਣਜਾਂਣ ਹੁੰਦਾ। ਫਿਰ ਹੋਲੀ ਉਸੇ ਨਾਲ ਪਿਆਰ ਜਰੂਰ ਹੁੰਦਾ।
ਸੱਜਣ ਦਾ ਦਿਦਾਰ ਅੱਖਾਂ ਨੂੰ ਚੰਗਾ ਲਗਦਾ ਹੁੰਦਾ। ਸੱਤੀ ਅਨੇਕਤਾਂ ਵਿੱਚ ਵੀ ਇਕੋ ਭਰੀ ਜਾਦਾ।
ਨਿੱਤ ਉਸੇ ਦੀਆਂ ਆਦਤਾਂ ਅੰਨਦਾਜ਼ ਸਿੱਖੀ ਜਾਂਦਾ। ਉਸੇ ਬਗੈਰ ਜਿਉਣਾਂ ਮੁਸ਼ਕਲ ਬੜਾ ਹੁੰਦਾ।
ਘੱੜ-ਘੱੜ ਰੱਬ ਪੁੱਤਲੇ ਧਰਤੀ ਤੇ ਭੇਜੀ ਜਾਂਦਾ। ਇੱਕ ਤੋਂ ਇੱਕ ਸੋਹਣਾਂ ਸਰੀਰ ਰੱਬ ਹੈ ਬੱਣੋਂਉਂਦਾ।
ਸਾਡਾ ਤਾਂ ਦਿਲ ਦਿਵਾਨਾਂ ਤੇਰਾ ਹੋਈ ਜਾਂਦਾ। ਸਤਵਿੰਦਰ ਹਰ ਚੇਹਰਾ ਰੱਬ ਦਾ ਰੂਪ ਲੱਗੀ ਜਾਂਦਾ।
Comments
Post a Comment