ਤੁਸੀ ਊਚੇ ਮਹਿਲਾ ਵਾਲੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਤੁਸੀ ਊਚੇ ਮਹਿਲਾ ਵਾਲੇ, ਅਸੀ ਝੂਗੀਆਂ ਵਿੱਚ ਰਹੀਏ।
ਤੁਸੀਂ ਹੱਥ ਨਾਂ ਆਉਣ ਵਾਲੇ, ਅਸੀਂ ਤਾਂ ਛੂਹਣਾਂ ਚਾਹੀਏ।
ਤੁਸੀ ਗਮ ਸਾਨੂੰ ਦੇਣ ਵਾਲੇ, ਅਸੀਂ ਤੈਨੂੰ ਪਿਆਰ ਕਰੀਏ।
ਤੈਨੂੰ ਚੰਨਾਂ ਬੜੇ ਚਹੁੰਣ ਵਾਲੇ, ਅਸੀਂ ਫ਼ਕੀਰਾਂ ਵਾਂਗ ਰੁਲੀਏ।
ਤੁਸੀਂ ਬੜੇ ਸੋਹਣੇ ਮੁੱਖ ਵਾਲੇ, ਅਸੀਂ ਤੇਰੇ ਪੈਰਾਂ ਵਿੱਚ ਰੁਲੀਏ।
ਰੂਹਾਂ ਵਿਚੋਂ ਜਾਂਨ ਲੈਣ ਵਾਲੇ, ਅਸੀਂ ਜਿੰਦ ਜਾਂਨ ਹਾਜ਼ਰ ਕਰੀਏ।
ਸਤਵਿੰਦਰ ਸੋਹਣੇ ਯਾਰ ਵਾਲੇ। ਚੱਲ ਸੱਤੀ ਨੂੰ ਤੇਰੇ ਨਾਂਮ ਕਰੀਏ।
ਭਾਵੇਂ ਤੁਸੀ ਵੱਡਿਆਂ ਲੋਕਾਂ ਵਾਲੇ, ਅਸੀਂ ਗਰੀਬ ਵੀ ਆਸ ਕਰੀਏ।
Comments
Post a Comment