ਚਾਰ ਜੂਨ, 1984 ਦਾ ਸੀ, ਤੱਪਦਾ ਦਿਨ ਚੜਿਆ।
ਸਤਵਿੰਦਰ ਕੌਰ ਸੱਤੀ ( ਕੈਲਗਰੀ)
ਪੰਜਵੇਂ ਪਾਤਸ਼ਾਹ ਦਾ ਸੀ, ਸ਼ਹੀਦੀ ਦਿਵਸ ਆਇਆ।
ਸਤਸੰਗਤ ਦਾ ਸੀ, ਇੱਕਠ ਅੰਮ੍ਰਿਤਸਰ ਜੁੜਿਆ।
ਹਿੰਦੁਸਤਾਨ ਫੋਜ ਨੇ ਸੀ, ਅਕਾਲ ਤੱਖਤ ਨੂੰ ਘੇਰਿਆ।
ਹਿੰਦੁਸਤਾਨ ਫੋਜ ਨੇ ਸੀ, ਪੰਜਾਬੀਆਂ ਨੂੰ ਆਪ ਘੇਰਿਆਂ।
ਪੰਜਾਬੀਆ ਦੇ ਉਤੇ ਸੀ ਅੱਤਿਆਚਾਰ ਹੋਣ ਲੱਗਿਆ।
ਦੇਸ਼ ਦੀ ਫੋਜ ਨੇ, ਸਿੱਖਾਂ ਦੇ ਦਿਲਾਂ ਉਤੇ ਹੱਮਲਾ ਕਰਿਆ।
ਸ੍ਰੀ ਹਰਿਮੰਦਰ ਦੇ ਵਿੱਚ ਸੀ, ਪਹਿਲਾਂ ਬੰਬ ਡਿਗਿਆ।
ਬਲੂ ਸਟਾਰ ਥੱਲੇ ਸੀ ਅਟੈਕ ਸਿੱਖਾਂ ਉਤੇ ਹੋਣ ਲੱਗਿਆ।
ਗੋਲਡਨ ਟਿਮਪਲ ਸੀ ਤੋਪਾਂ ਦਾ ਨਿਸ਼ਾਨਾ ਬੱਣਨ ਲੱਗਿਆ।
ਰੱਬੀ ਬਾਣੀ ਦੇ ਕੀਰਤਨ ਦੇ ਵਿੱਚ ਸੀ, ਬਿਘਨ ਪੈ ਗਿਆ।
ਆਈਆਂ ਗੁਰੂ ਸੰਗਤਾਂ ਨੂੰ ਗੋਲੀਆਂ ਦੇ ਨਾਲ ਦਾਗ਼ਇਆ।
ਬੱਚੇ, ਬੁੱਢੇ, ਜੁਵਾਨਾਂ ਨੂੰ ਖੂਨੋ ਖੂਨ ਕਰ ਮਾਰਇਆ।
ਪਾਣੀ ਪੀਣ ਵੱਲੋ ਕਈਆਂ ਨੂੰ ਮਰਨ ਤੱਕ ਤੱੜਫਾਇਆ।
ਸਹਿਕਦੇ ਜਖ਼ਮੀਆਂ ਨੂੰ ਅੱਗ ਵਿੱਚ ਜਿਉਂਦੇ ਸਾੜਇਆ।
ਟੈਪਾਂ ਤੋਪਾਂ ਨਾਲ ਅਕਾਲ ਤੱਖਤ ਢਹਿ ਢੇਰੀ ਕਰਇਆ।
ਧਰਮਿਕ ਸਥਾਂਨ ਚਾਰੇ ਵਰਨਾਂ ਦਾ ਗੋਲੀਆਂ ਨਾਲ ਵਿੰਨਿਆ।
ਸਤਵਿੰਦਰ ਦਿਲ ਖੂਨੀ ਹੋਲੀ ਦੇਖ ਖੂਨ ਦੇ ਹੁੰਝੂ ਰੋਇਆ।
ਸੱਤੀ ਬੰਬਵਾਰੀ ਨਾਲ, ਨਹੀਂ ਕੋਈ ਕਦੇ ਹੱਲ ਲੱਭਿਆ।
ਹਰ ਸੀਨਾ ਦੁੱਖੀ ਕਰ, ਬਰੂਦ ਨਾਲ ਸਾੜਿਆ, ਭੁੰਨਿਆ।
ਬਹੁਤਿਆਂ ਨੇ ਰਲ-ਮਿਲ ਕੇ ਬਲਦੀ ਤੇ ਤੇਲ ਹੀ ਪਾਇਆ।

Comments

Popular Posts