ਰੱਬ ਕਹੇ ਪਿਆਰਾ, ਸਿਦਕੋ ਨਹੀਂ ਡੋਲਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡ
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ।। ਸਿਮਿਰਿ ਸਿਮਿਰਿ ਤਿਸੁ ਸਦਾ ਸਮ੍ਹਹਾਲੇ ॥
ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।।
ਹਾੜ ਦਾ ਮਹੀਨਾ ਤੱਪਦਾ , ਸੂਰਜ ਗਰਮ ਤੱਪਦਾ। ਦੇਖ ਦੇਖ ਗੁਰੂ ਠੰਡਾ, ਚੰਦੂ ਦਾ ਹਿਰਦਾ ਤੱਪਦਾ।
ਭਾਣਾ ਤੇਰਾ ਪਿਆਰਾ ਲੱਗਦਾ, ਰੱਬਾ ਮਿੱਠਾ ਲੱਗਦਾ। ਤੱਤੀ ਤਵੀਂ ਤੇ ਬੈਠਾਂ, ਗੁਰੂ ਜਰਾਂ ਨੀਂ ਤੱਪਦਾ।
ਰੱਬ ਰੱਬ ਕਹੇ ਪਿਆਰਾ, ਸਿਦਕੋ ਨਹੀਂ ਡੋਲਦਾ। ਪੂਰੇ ਜੱਗਤ ਦਾ ਗੁਰੂ, ਪੰਜਵਾਂ ਪਾਤਸ਼ਾਹ ਲੱਗਦਾ।
ਚੰਦੂ ਪਾਪੀ ਨੇ ਜੁਲਮ, ਪਾਪ, ਨੂੰ ਕਮਾਂਲਿਆ। ਗੁਰੂ ਅਰਜਨ ਦੇਵ ਜੀ ਨੂੰ, ਤਵੀਂ ਤੇ ਬੈਠਾਲਿਆ।
ਤੱਤੀ ਤਵੀਂ ਦਾ ਰੰਗ, ਲਾਲਾ ਅੰਗਿਆਰ ਹੋਗਿਆ। ਪਿੰਡਾਂ ਮਾਹਾਰਾਜ ਦਾ, ਲਾਲੋ ਲਾਲ ਹੋ ਗਿਆ।
ਤੱਤੇ ਰੇਤ ਨੂੰ, ਗੁਰੂ ਜੀ ਦੇ ਸਿਰ ਵਿੱਚ ਪਾਇਆ। ਚੰਦੂ ਦਿਵਾਨ ਦਾ, ਗੁਰੂ ਨੂੰ ਦੇਖ ਹਿਰਦਾ ਨਹੀਂ ਕੰਭਿਆ।
ਪੰਜਵੇਂ ਪਾਤਸ਼ਾਹ ਨੂੰ, ਤਵੀਂ ਤੋਂ ਥੱਲੇ ਲਾਲਿਆ। ਫਿਰ ਪਾਪੀਆਂ ਤੱਤੇ, ਪਾਣੀ ਦਾ ਦੇਗਾ ਉਬਾਲਿਆ।
ਪਾਤਸ਼ਾਹ ਨੂੰ, ਪਾਣੀ ਉਬਲਦੇ ਵਿੱਚ ਬੈਠਾਲਿਆ। ਤੱਤੇ ਪਾਣੀ ਵਿਚੋ ਵੀ, ਕੱਢਣ ਦਾ ਹੁਕਮ ਕਰਿਆ।
ਸਾਰਾ ਮਾਸ, ਹੱਡੀਆਂ ਤੋਂ ਅੱਲਗ ਹੋ ਗਿਆ। ਗੁਰੂ ਜੀਂ ਦਾ ਤੱਪਦਾ ਸਰੀਰ, ਠੰਡੇ ਪਾਣੀ ਵਿੱਚ ਤਾਰਿਆ।
ਰਾਵੀ ਦਰਿਆ ਨੇ ਗੱਲਵੱਕੜੀ ਵਿੱਚ ਕੈ ਲਿਆ। ਸੱਤੀ, ਗੁਰੂ ਅਰਜਨ ਦੇਵ ਜੀ ਨੇ, ਸ਼ਹੀਦੀ ਨੂੰ ਸੀ ਪਾਲਿਆ।
ਗੁਰੂ ਜੀ ਨੇ ਸ਼ਹੀਦਾ ਦਾ, ਸਿਰਤਾਜ ਕਹਾਲਿਆ। ਅੰਬਰ ਤੇ ਹਰ ਗੁਰੂ ਪਿਆਰਾ ਅੱਜ ਰੂਹੋ ਰੋਂਇਆ।
ਸਤਵਿੰਦਰ ਕੌਰ ਨੇ ਸਿਰ, ਗੁਰੂ ਨੂੰ ਝੁਕਾਇਆ। ਅਸੀਂ ਅਰਜਨ ਦੇਵ ਜੀ ਦਾ ਅੱਖਾਂ ਮੂਹਰੇ ਦਰਸ਼ਨ ਕਰਇਆ।
ਸੰਗਤਾ ਨੇ ਠੰਡੀਆਂ ਛਬੀਲਾਂ ਦਾ ਜੱਗ ਹੈ ਲਾਇਆ। ਸ਼ਰਬਤ ਮਿਠੇ ਜਲ ਨੁੰ ਪੂਰੇ ਜੱਗ ਨੂੰ ਖੁੱਲਾ ਵਰਤਾਇਆ।
ਹਾੜ ਮਹੀਨਾ ਦੀ ਗਰਮੀ ਵਿੱਚ ਮਿਠਾਜਲ ਸਬ ਨੂੰ ਪਿਲਾਇਆ। ਤੱਪਦੇ ਹਿਰਦਿਆਂ ਨੂੰ ਠੰਡਾ ਠਾਰ ਕਰਿਆ।

Comments

Popular Posts