ਸੂਰਤ ਤੋਂ ਵੱਧ ਕੰਮ ਪਿਆਰੇ ਲੱਗਦੇ ਨੇ
- ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜੀਵਨ ਸਾਥੀ ਸੂਰਤਾਂ ਦੇਖ ਕੇ ਲੱਭਦੇ ਨੇ।
ਜਿੰਨਾ ਦੇ ਸੋਹਣੇ ਮੁਖੜੇ ਬਹੁਤੇ ਫਬਦੇ ਨੇ।
ਸੋਹਣੀਆਂ ਸੂਰਤਾਂ ਚਿਹਰੇ ਲਾਲ ਦਗਦੇ ਨੇ।
ਉਹੀ ਸਾਡੇ ਮਹਿਬੂਬ ਸੋਹਣੇ ਲੱਗਦੇ ਨੇ।
ਮਹਿਬੂਬ ਦੇ ਦਿਲਾਂ ਦੇ ਭੇਤ ਨਾਂ ਲੱਗਦੇ ਨੇ।
ਮਨ ਮਹਿਬੂਬ ਸੋਹਣੇ ਨੂੰ ਪਿਆਰ ਕਰਦੇ ਨੇ।
ਸੋਹਣੇ ਮਹਿਬੂਬ ਬਣ ਦਿਲਾਂ ਨੂੰ ਠਗਦੇ ਨੇ।
ਚਲਾਕ ਹੀ ਸਾਨੂੰ ਸਬ ਤੋਂ ਪਿਆਰੇ ਲੱਗਦੇ ਨੇ।
ਤਾਂ ਹੀ ਤਾਂ ਮਜਨੂੰ ਬਣਾ ਸਤਵਿੰਦਰ ਨੂੰ ਰੱਖਦੇ ਨੇ।
ਸੱਤੀ ਜਾਣ ਬੁੱਝ ਕੇ ਮਚਲੇ ਤੇਰੇ ਅੱਗੇ ਬਣਦੇ ਨੇ,
ਸਬ ਤੇਰੇ ਦਿਲ ਦੀਆਂ ਚਲਾਕੀਆਂ ਨੂੰ ਬੁੱਝਦੇ ਨੇ।
ਆਪਣਾ ਬਣਾਂ ਤੈਨੂੰ ਤੱਤੀਆਂ ਠੰਢੀਆਂ ਝੱਲਦੇ ਨੇ।
ਸਤਵਿੰਦਰ ਸੂਰਤ ਤੋਂ ਵੱਧ ਕੰਮ ਪਿਆਰੇ ਲੱਗਦੇ ਨੇ।
ਨਿਕੰਮੇ ਸੋਹਣੀ ਸੂਰਤ ਵਾਲੇ ਸੱਜਣ ਮਨੋਂ ਲੱਥ ਦੇ ਨੇ।

Comments

Popular Posts