ਚਿਹਰੇ ਰਾਜ ਦਿਲ ਦੇ ਛੁਪਾਉਂਦੇ
SATWINDER KAUR SATTI·SATURDAY, JANUARY 14, 2017·READING TIME: 1 MINUTE
14 Reads

ਸਤਵਿੰਦਰ ਕੌਰ ਸੱਤੀ-(ਕੈਲਗਰੀ) - ਕੈਨੇਡਾ
satwinder_7@hotmail.com
ਸੋਹਣਾ ਚਿਹਰਾ ਜ਼ਰੂਰੀ ਨਹੀਂ ਵਫ਼ਾਦਾਰ ਹੀ ਹੋਵੇ।
ਹਰ ਭੋਲਾ-ਭਾਲਾ ਚਿਹਰਾ ਸ਼ਾਇਦ ਹੀ ਸਰੀ਼ਫ ਹੋਵੇ।
ਹੋ ਸਕਦਾ ਸੋਹਣੇ ਮੁੱਖੜੇ ਠੱਗਣ ਦਾ ਢੰਗ ਹੋਵੇ।
ਪਰਖੋ ਹਰ ਖ਼ੂਬ ਸੂਰਤ ਚਿਹਰਾ ਜੇ ਪਹਿਚਾਣ ਹੋਵੇ।
ਚਿਹਰੇ ‘ਤੇ ਮੋਹਿਤ ਹੋਣ ਪਿੱਛੋਂ ਕਿਸੇ ਨਾਲ ਨਾਂ ਧੋਖਾ ਹੋਵੇ।
ਸਤਵਿੰਦਰ ਹਰ ਚਿਹਰੇ ਵਿਚੋਂ ਝਲਕਦਾ ਰੱਬ ਹੋਵੇ।
ਚਿਹਰੇ ਬੜੇ ਖ਼ੂਬਸੂਰਤ ਹੁੰਦੇ ਨੇ। ਚਿਹਰੇ ਦਿਲ ਮੋਹਦੇ ਨੇ।
ਕਈ ਚਿਹਰੇ ਨਹੀਂ ਭੁੱਲਦੇ ਨੇ। ਚਿਹਰੇ ਚਿਹਰੇ ਤੇ ਮੋਹਿਤ ਹੁੰਦੇ ਨੇ।
ਚਿਹਰੇ ਅੱਖਾਂ ਨਾਲ ਪਹਿਚਾਣਦੇ ਨੇ। ਚਿਹਰੇ ਰਾਜ ਦਿਲ ਦੇ ਛੁਪਾਉਂਦੇ ਨੇ।

Comments

Popular Posts