ਸਾਨੂੰ ਰੋਂਵਾਉਣ ਦੀ ਨਾਂ ਢਿਲ ਕਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅਸੀ ਨਿਤ ਪਿਆਰ ਦੀ ਖੈਰ ਮੰਗਦੇ। ਤੁਸੀ ਲੱਗੇ ਇਸ਼ਕ ਨੂੰ ਮਜ਼ਾਕ ਕਰਦੇ।
ਅਸੀਂ ਸੋਚਦੇ ਰਹੇ ਤੁਸੀਂ ਸਾਨੂੰ ਤੱਕਦੇ, ਅਸੀਂ ਭੁੱਲੇਖਿਆਂ ਵਿੱਚ ਰਹੇ ਦਿਨ ਕੱਟਦੇ।
ਤੁਸੀ ਸੀ ਹੋਰਾਂ ਦਾ ਹੁਸਨ ਤੱਕਦੇ। ਸਾਨੂੰ ਲੱਗਿਆ ਸਾਥੋਂ ਸੋਹਣੇ ਨਾਂ ਹੋਰ ਲੱਭਦੇ ।
ਤੁਸੀਂ ਰਹੇ ਸਾਨੂੰ ਤਾਹਨੇ ਕੱਸਦੇ। ਅਸੀਂ ਸੋਚਿਆ ਸਾਡੇ ਅੋਗੁਣ ਸਾਡੇ ਵਿਚੋਂ ਕੱਢਦੇ।
ਅਸੀਂ ਆਪਣਾਂ ਤੈਨੂੰ ਸੀ ਸਮਝਦੇ। ਛੱਡ ਸਾਨੂੰ ਤੁਸੀ ਬੇਗਾਨਿਆਂ ਨਾਲ ਜਾ ਖੜ੍ਹਦੇ।
ਅਸੀਂ ਹੱਸਣੇ ਰਹੀਏ ਢੋਗ ਕਰਦੇ। ਤੁਸੀਂ ਸਾਨੂੰ ਰੋਂਵਾਉਣ ਦੀ ਨਾਂ ਢਿਲ ਕਰਦੇ।
ਸਾਡੇ ਕੋਲੋ ਚੁਪ ਕਰਕੇ ਲੰਘਦੇ, ਅਸੀਂ ਸੋਚਿਆ ਸਤਵਿੰਦਰ ਤੁਸੀ ਬਹੁਤਾ ਸੰਗਦੇ।
ਪਿਆਰ ਦੀ ਹਾਮੀ ਸਾਡੇ ਨਾਲ ਭਰਦੇ। ਪਿਆਰ ਤੋੜ ਕਿਸੇ ਹੋਰ ਨਾਲ ਨਿਭਾਉਂਦੇ।
ਸਾਡੇ ਕੋਲੋ ਸੱਤੀ ਪਾਸਾ ਵੱਟਦੇ। ਤੁਸੀਂ ਅੱਖਾਂ ਮਲਾ ਹੋਰਾਂ ਨਾਲ ਰਹਿੰਦੇ ਹੋ ਹੱਸਦੇ।
ਸਾਨੂੰ ਉਤਲੇ ਮਨੋਂ ਖੁਸ਼ ਕਰਦੇ। ਅੱਖਾਂ, ਦਿਲ ਚੋਰੀ ਦੇ ਕੇ ਤੁਸੀਂ ਹੋਰਾਂ ਵਿੱਚ ਰੱਖਦੇ।
Comments
Post a Comment