ਮੇਰੇ ਸਾਹਾਂ ਵਿੱਚ ਸਮਾਇਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿੰਨਾਂ ਤੁਸੀਂ ਸਾਨੂੰ ਭੁਲਾਇਆ। ਤੂੰ ਉਨਾਂ ਵੱਧ ਚੇਤੇ ਆਇਆ।
ਤੈਨੂੰ ਜਾਂਦਾਂ ਨਹੀਂ ਭੁਲਾਇਆ। ਤੈਨੂੰ ਸੀਨੇ ਵਿੱਚ ਬੈਠਾਇਆ।
ਤੂੰ ਸੁਯੋਗਾਂ ਵਿੱਚ ਧੁਰੋ ਆਇਆ। ਤੈਨੂੰ ਸੋਹਣੇ ਰੱਬ ਤੋਂ ਬੱਣਿਆ।
ਹੱਥਾਂ ਦੀਆਂ ਰੇਖਾ ਤੇ ਲਿਖਾਇਆ। ਮੱਥੇ ਦੇ ਉਤੇ ਲਿਖਾਇਆ।
ਤੈਨੂੰ ਸੱਤੀ ਦਿਲ ਵਿੱਚ ਵੱਸਾਇਆ। ਸਾਨੂੰ ਜਾਂਦਾ ਨਾਂ ਭੁਲਾਇਆ।
ਤੇਰਾ ਸਤਵਿੰਦਰ ਚੇਤਾ ਆਇਆ। ਮੇਰੇ ਸਾਹਾਂ ਵਿੱਚ ਸਮਾਇਆ।
ਹਰ ਪਲ ਤੇਰੀ ਮਹਿਕ ਸਤਾਇਆ। ਤਾਹੀ ਤਾਂ ਮੈ ਜਿਉਂ ਪਾਇਆ।
Comments
Post a Comment