ਤੁਸੀਂ ਪ੍ਰਦੇਸ ਵਿੱਚ ਖੋ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿਸ ਦਿਨ ਦੇ ਪ੍ਰਦੇਸ਼ ਤੁਰ ਗਏ।
ਸਬ ਰਾਹਾਂ ਸੁੰਨੀਆ ਕਰ ਗਏ।
ਜਾ ਕੇ ਪ੍ਰਦੇਸ ਸਾਨੂੰ ਭੁੱਲ ਗਏ।
ਛੱਡ ਆਪਣਿਆ ਨੂੰ ਤੁਰ ਗਏ।
ਐਵੇ ਤਾਹਨੀ ਆਪਣੇ ਭੁੱਲ ਗਏ।
ਦੂਜੇ ਹੋਰ ਤੈਨੂੰ ਚੰਗੇ ਲੱਗਣ ਗਏ।
ਸਾਡੇ ਵਿੱਚ ਨਿਰੇ ਕਸੂਰ ਦਿਸ ਗਏ
ਅਸੀਂ ਹੁਣ ਬੇਵਫਾ ਦਿਸਣ ਲੱਗ ਗਏ।
ਮਿਲਣੇ ਤੋਂ ਕਿੰਨਾ ਮਜ਼ਬੂਰ ਹੋ ਗਏ।
ਵਿਸਾਹ ਨਾਂ ਕਰਨ ਵਾਲੇ ਰੋਲ ਗਏ।
ਸੱਤੀ ਮੁੜਦੇ ਨਾਂ ਜੋ ਪ੍ਰਦੇਸੀ ਹੋ ਗਏ।
ਸਤਵਿੰਦਰ ਨੂੰ ਉਡੀਕ ਵਿੱਚ ਬੈਠਾ ਗਏ।
ਸੁੰਨੇ ਘਰ ਨੇ ਤੁਸੀਂ ਪ੍ਰਦੇਸ ਵਿੱਚ ਖੋ ਗਏ।
ਦਿਲ ਸਾਡੇ ਨੂੰ ਖ਼ੁਸ਼ਕ ਮਾਰੂਥਲ ਕਰ ਗਏ।

Comments

Popular Posts