ਦੱਸ ਤੇਰਾ ਕਿਦਾ ਲੰਘਦਾ ਏ ਦਿਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com
ਸਾਡੇ ਕੋਲੋਂ ਦੂਰ ਹੋ ਕੇ, ਦੱਸ ਤੇਰਾ ਕਿਦਾ ਲੰਘਦਾ ਏ ਦਿਨ?
ਨਵਿਆਂ ਸੰਗ ਰਲ ਕੇ, ਦੱਸ ਤੇਰਾ ਕਿਵੇਂ ਲੰਘਦਾ ਏ ਦਿਨ ?
ਜਦੋਂ ਸਾਡਾ ਚੇਤਾ ਭੁੱਲਦਾ ਕਿਵੇਂ ਲੱਗਦਾ ਏ ਤੈਨੂੰ ਦਿਨ ?
ਕੀ ਸਾਡੇ ਬਗੈਰ ਤੇਰਾ ਬਹੁਤ ਸੌਖਾ ਲੰਘਦਾ ਏ ਨਿੱਤ ਦਿਨ?
ਮੈਂ ਰੱਬ ਤੋਂ ਸੁੱਖਾ ਦਾ ਮੰਗਦੀ ਤੇਰਾ ਹਰ ਆਉਣ ਵਾਲਾ ਦਿਨ।
ਤੂੰ ਮਨ ਭਾਵੇਂ ਨਾਂ ਮੰਨ ਤੇਰੀ ਯਾਦ ਵਿੱਚ ਮੇਰਾ ਲੰਘੇ ਰਾਤ ਦਿਨ।
ਸੱਤੀ ਤੈਨੂੰ ਚੇਤੇ ਕਰੀਏ ਨਾਂ ਕਦੇ ਐਸਾ ਚੜ੍ਹਿਆ ਨਹੀਂ ਦਿਨ।
ਚੰਨਾ ਤੈਨੂੰ ਭੁੱਲ ਜਾਵਾਂ ਕਦੇ ਐਸਾ ਆਵੇ ਨਾਂ ਉਹ ਕਾਲਾ ਦਿਨ।
Comments
Post a Comment