ਗਰੀਬ ਨਿਵਾਜ਼ੀ ਗਰੀਬਾਂ ਦੀ ਕਰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਬ ਯਾਰ ਗਰੀਬਾ ਦਾ, ਜੋ ਗਰੀਬ ਨਿਵਾਜ਼ੀ ਗਰੀਬਾਂ ਦੀ ਕਰਦਾ।
ਸਬ ਤੋਂ ਪਿਆਰਾ ਲੱਗਦਾ, ਜਦੋਂ ਆ ਢਾਸਣਾ ਦੇ ਮੋਡੇ ਨਾਲ ਖੜ੍ਹਦਾ।
ਦਿਲ ਉਸ ਨੂੰ ਲੱਭਦਾ, ਜਦੋਂ ਬੰਦਾ ਮਸੀਬਤ ਦੇ ਵਿੱਚ ਜਾ ਫਸਦਾ।
ਜਖ਼ਮਾਂ ਤੇ ਫਹੇ ਧਰਦਾ, ਜਦੋਂ ਬੰਦਾ ਦੁੱਖਾਂ ਵਿੱਚ ਕਰਲਾਉਂਦਾ ਰੋਂਦਾ ।
ਦਿਲ ਉਸ ਨੂੰ ਪੁਕਾਰਦਾ, ਉਹ ਸੱਤੀ ਦੇ ਦਰ ਉਤੇ ਆ ਉਦੋਂ ਖੜ੍ਹਦਾ।
ਸਤਵਿੰਦਰ ਕੋਲੋ ਪੁੱਛਦਾ, ਦੱਸ ਕਿਹੜਾ ਅੱੜਿਆ ਕੰਮ ਤੇਰਾ ਕਰਦਾ?
ਤਾਂਹੀ ਤਾਂ ਪਿਆਰਾ ਲੱਗਦਾ, ਸਿਰ ਉਹ ਦੇ ਚਰਨਾਂ ਵਿੱਚ ਮੇਰਾ ਝੁਕਦਾ।
ਦਿਲ ਰੱਬ ਦੀ ਚਾਕਰੀ ਕਰਦਾ, ਜੋ ਦੁਨੀਆਂ ਦਾ ਵੱਡਾ ਸਾਹਿਬ ਲੱਗਦਾ।
Comments
Post a Comment