ਸਾਵਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
ਸਾਵਨ ਨੇ ਪਾਣੀ ਨਾਲ, ਜਲ ਥਲ ਕਰਿਆ।
ਸਾਵਨ ਨੇ ਮੀਹ ਨਾਲ, ਚਿਕੜ ਕਰਿਆ। 
ਸਾਵਨ ਨੇ ਮੋਰਾ ਨੂੰ, ਅੱਜ ਖੂਬ ਨੱਚਾਇਆ।
ਚੀੜੀਆਂ ਨੇ ਲੁਕ ਛਿਪ ਕੇ, ਸਮਾਂ ਲੰਘਾਇਆ।
ਫ਼ਸਲ ਨੂੰ ਰੱਬ ਨੇ, ਆਪੇ ਪਾਣੀ ਹੈ ਲਾਇਆ।
ਫ਼ਸਲਾਂ ਲਹਿਰਾਂ ਹਰਿਆਂ ਕੇ, ਝੂਮਣ ਲਾਇਆ।
ਸਾਵਨ ਨੇ ਕਿਸਾਨਾ ਨੂੰ ਹੈ, ਵੇਹਲੇ ਬੈਠਾਇਆ।
ਚਾਰੇ ਪਾਸੇ ਬਨਸਪਤੀ ਨੂੰ, ਹਰਾ ਰੰਗ ਕਰਿਆ।
ਹਰਿਆਲੀ ਦੇਖ ਕੇ, ਮਨ ਖੁਸ਼ੀ ਵਿੱਚ ਨੱਚਿਆ।
ਸਾਰੇ ਲੋਕਾਂ ਦਾ ਮਨ, ਬਾਗੋਬਾਗ ਹੋ ਕੇ ਹੋ ਗਿਆ।
ਹਰਿਆਲੀ ਦਾ ਰੰਗ, ਕੁਦਰਤੀ ਰੱਬ ਦੀ ਦੇਣ ਆ।
ਰੱਬਾ ਧਰਤੀ ਨੂੰ, ਹੋਰ ਬਹੁਤ ਪਾਣੀ ਦੀ ਲੋੜ ਆ।
ਇਸ ਪਾਣੀ ਨੂੰ ਤਲਾਬ ਬੱਣਾਂ ਸੰਭਾਲਣ ਦੀ ਲੋੜ ਆ।
ਸਾਵਨ ਰੱਬ ਦੀ ਮੇਹਰ ਨਾਲ, ਤੂੰ ਵਰੀ ਜਾ।
ਜੀਵ, ਜੰਤੂਆ ਤੇ ਮੇਹਰ ਵਰਤਾਈ ਜਾ।
ਰੱਬਾ ਧਰਤੀ ਨੂੰ, ਹੋਰ ਪਾਣੀ ਦੇਈ ਜਾਂ।
ਰੱਬਾ ਧਰਤੀ ਦਾ ਸੋਕਾ, ਦੂਰ ਦੇ ਭੱਜਾ।
ਰੱਬਾ ਰੱਬਾ ਨਿੱਤ, ਮੀਂਹ ਕਣੀਂ ਪਾਈ ਜਾ।

Comments

Popular Posts