ਤੁਸੀਂ ਸਾਡੇ ਵਿਹੜੇ
ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਪਤੀ, ਪਤਨੀ ਉੱਤੇ ਇੱਕ ਭੋਰਾ ਸ਼ੱਕ ਨਹੀਂ ਕਰਦੇ
ਸਤਵਿੰਦਰ ਕੌਰ ਸੱਤੀ
(ਕੈਲਗਰੀ) - ਕੈਨੇਡਾ
satwinder_7@hotmail.com
ਇਹ ਗਾਉਣ ਵਾਲੀ
ਗਾਉਂਦੀ ਹੈ। ਕਈ ਤਾਂ ਔਰਤ ਨੂੰ ਖੇਡ ਸਮਝਦੇ, ਇਹ ਮਰਦਾਂ ਨੂੰ ਸ਼ੈਤਾਨ ਦੱਸਦੀ ਹੈ। ਆਪ ਚਾਰ ਮਰਦਾਂ ਨੂੰ ਵਿਆਹ ਕੇ, ਖੇਡ ਚੁੱਕੀ ਹੈ। ਪਰਦੇ ਪਿੱਛੇ ਪਤਾ ਨਹੀਂ, ਕਿੰਨੇ ਖਿਡਾ ਰਹੀ ਹੈ। ਅੱਜ ਕਲ ਤਾਂ ਉਸ ਦੇ ਗੁਰਜੋਤ ਧੱਕੇ ਚੜ੍ਹਿਆ ਹੈ। ਦੋਨੇਂ
ਇੱਕੋ ਜਿਹੇ ਖਿਡਾਰੀ ਹਨ। ਕਮਲਜੀਤ ਮਰਦ ਖਿਡਾਉਣ ਵਿੱਚ ਮਾਹਿਰ ਹੈ। ਆਪਣੇ ਨਾਵਲ ਦਾ ਹੀਰੋ, ਗੁਰਜੋਤ ਔਰਤਾਂ ਨਾਲ, ਖੇਡਣ ਵਿੱਚ ਮਾਹਿਰ ਹੈ। ਦੋਨਾਂ ਦਾ ਅਖਾੜਾ ਬਹੁਤ
ਮੰਗਿਆ ਹੈ। ਛੱਡੇ ਹੋਏ ਪਤੀ, ਪਤਾ ਨਹੀਂ ਵਿਚਾਰੇ ਹੁਣ, ਕਿਥੇ ਬੈਠੇ ਇਸ ਦੀ ਜਾਨ ਨੂੰ ਰੋਂਦੇ ਹੋਣੇ ਹਨ? ਜ਼ਰੂਰ ਦੋ ਕੁ ਨੂੰ ਜੇਲ੍ਹ ਕਰਾਈ ਹੋਣੀ ਹੈ। ਅਸਲੀ ਮਰਦ ਦਾ ਪੁੱਤ, ਤਾਂ ਫੇਰੇ ਲੈ ਕੇ ਮਰਨੀ ਮਰ ਜਾਵੇਗਾ। ਆਪ ਦੀ ਵਿਆਹੀ ਨਹੀਂ ਛੱਡਦਾ।
ਅਗਲੀ ਦਾ ਭੋਗ ਪਾ ਕੇ, ਜੇਲ੍ਹ ਕੱਟ ਲੈਂਦਾ ਹੈ। ਜਾਂ ਆਪ ਮਰ ਜਾਂਦਾ ਹੈ। ਚਾਰਾਂ ਵਿੱਚੋਂ ਇੱਕ ਵੀ ਮਰਦ ਨਹੀਂ ਹੋਣਾ।
ਜੇ ਮਰਦ ਵਿੱਚ ਮਰਦਾਨਗੀ ਨਾਂ ਹੋਵੇ। ਉਸ ਦੇ ਕਾਹਦੇ ਲਈ ਵੱਸਦੀ। ਜਦੋਂ ਕਿ ਗੁਰਜੋਤ ਦਾ ਗੇੜਾ ਵੱਜ ਹੀ
ਜਾਂਦਾ ਹੈ। ਹਰ ਬੰਦੇ ਵਿਚੋਂ ਸਾਰੇ ਗੁਣ ਨਹੀਂ ਲੱਭ ਸਕਦੇ। ਥੋੜ੍ਹਾ-ਬਹੁਤ ਸਮਝੌਤਾ ਕਰਨਾ ਪੈਂਦਾ। ਕਿਸੇ ਦੀ ਸ਼ਕਲ ਬਹੁਤ
ਸੋਹਣੀ ਹੁੰਦੀ ਹੈ। ਕਈ ਦੇਖਣ ਨੂੰ ਐਸੇ ਵੈਸੇ ਲੱਗਦੇ ਹਨ। ਗੁਣਾਂ ਨਾਲ ਭਰੇ ਹੁੰਦੇ ਹਨ। ਜ਼ਬਾਨ
ਬਹੁਤ ਮਿੱਠੀ ਹੁੰਦੀ ਹੈ। ਮਿੱਠਾ ਬੋਲ ਕੇ ਹੀ ਦਿਲ ਤੇ ਮਾਲ ਲੁੱਟ ਲੈਂਦੇ ਹਨ। ਕਈ ਜ਼ਬਾਨ ਦੇ ਇੰਨੇ ਕੌੜੇ ਹੁੰਦੇ ਹਨ।
ਹਰ ਬੋਲ ਐਸੇ ਬੋਲਦੇ ਹਨ। ਦਿਲ ਤੇ ਜਿਸਮ ਉੱਤੇ ਤਲਵਾਰ ਤੋਂ ਵੱਧ ਫੱਟ ਮਾਰਦੇ ਹਨ। ਉਹੀ ਪਿਆਰ ਬਹੁਤ ਕਰਦੇ ਹਨ। ਬੰਦੇ
ਦਾ ਦਿਮਾਗ਼ ਬਦਲਦਾ ਰਹਿੰਦਾ ਹੈ। ਜਿਸ ਅੰਦਰ ਠੰਢ ਹੈ। ਸਹਿਣ ਸ਼ੀਲਤਾ ਹੈ, ਪਿਆਰ ਹੈ। ਉਹ ਹਰ ਤਰਾਂ ਦੇ ਬੰਦੇ ਨਾਲ ਕੱਟ
ਜਾਂਦਾ ਹੈ। ਜੋ ਆਪ ਬੰਬ ਦਾ ਗੋਲਾ ਹੈ। ਮੂੰਹ ਵਿੱਚੋਂ ਅੱਗ ਉਗਲਦਾ ਹੈ। ਹੋਰਾਂ ਨੂੰ ਸੁਆਹ ਕਰ
ਦਿੰਦਾ ਹੈ। ਗਰਜੋਤ ਵਿੱਚ ਪਿਆਰ ਬਹੁਤ ਹੀ ਹੈ। ਇਸੇ ਲਈ ਪਿਆਰ ਦੀਆਂ ਪਿਆਸੀਆਂ ਆਤਮਾ ਨਾਲ ਮਿਲਾਪ
ਕਰਦਾ ਫਿਰਦਾ ਹੈ। ਪਤਾ ਨਹੀਂ ਕਿੰਨੇ ਕੁ ਲੋਕ ਸੀਗਿੱਲ ਰਹਿੰਦੇ ਹਨ। ਅਮਰੀਕਾ, ਕੈਨੇਡਾ, ਬਾਹਰਲੇ
ਦੇਸ਼ਾ ਵਿੱਚ ਮਰਦ-ਔਰਤ, ਪਤੀ-ਪਤਨੀ ਜਿਆਦਾਤਰ ਅੱਲਗ ਅੱਲਗ ਹੀ ਰਹਿੰਦੇ ਹਨ। ਗੁਰਜੋਤ ਵੀ ਜਿੱਥੇ ਜਾਂਦਾ ਹੈ। ਉਸ ਸ਼ਹਿਰ ਦੀਆਂ ਔਰਤਾਂ
ਨੂੰ ਫੇਸ ਬੁੱਕ ਉੱਤੇ, ਇਸ ਤਰਾਂ ਲਿਖਦਾ ਹੈ। ਮੈਂ ਤੁਹਾਡੇ ਸ਼ਹਿਰ ਤੁਹਾਡੇ ਦਰਸ਼ਨਾਂ ਨੂੰ ਆਇਆ ਹੋਇਆ ਹਾਂ। ਕਲ ਦਾ
ਕਿਸੇ ਹੋਰ ਦੀ ਬੁੱਕਲ ਵਿੱਚ ਸੀ। ਹੁਣ ਅੱਜ ਨਵੇਂ ਸ਼ਿਕਾਰ ਦੀ ਭਾਲ ਹੈ। ਕਈ ਔਰਤਾਂ ਆਪ ਵੀ, ਐਡ ਫੇਸ ਬੁੱਕ ਉੱਤੇ, ਲੱਗੀ ਦੇਖ ਕੇ, ਜੋਤ ਨੂੰ ਸ਼ਿਕਾਰ ਬਣਾਂ ਲੈਂਦੀਆਂ ਹਨ।
ਬਿਲਕੁਲ ਇਸੇ ਤਰਾਂ
ਹੀ ਅੰਗਰੇਜ਼ੀ ਪੇਪਰਾਂ ਵਿੱਚ, ਜਿਸਮ ਵੇਚਣ ਵਾਲੇ, ਇਸ਼ਤਿਹਾਰ ਲਗਾਉਂਦੇ ਹਨ। ਜਿਹੜੇ ਸ਼ਹਿਰ ਵਿੱਚ ਜਾਂਦੇ ਹਨ। ਉਸੇ ਸ਼ਹਿਰ ਦੇ ਪੇਪਰ ਵਿੱਚ ਆਪ
ਦੇ ਆਉਣ ਦਾ ਇਸ਼ਤਿਹਾਰ ਲਗਵਾ ਦਿੰਦੇ ਹਨ। ਫੇਸ ਬੁੱਕ ਲਵ ਬੁੱਕਿੰਗ ਲਈ ਜ਼ਿੰਦਾਬਾਦ ਹੈ। ਜਿਸ ਫੇਸ ਬੁੱਕ ਨੇ
ਦੂਰੀਆਂ ਨੂੰ ਖ਼ਤਮ ਕਰ ਦਿੱਤਾ ਹੈ। ਫੇਸ ਬੁੱਕ ਕਿਸੇ ਪੰਡਤ ਤੋਂ ਘੱਟ ਨਹੀਂ ਹੈ। ਪੰਡਤ ਤਾਂ ਪੈਸੇ
ਵੀ ਜੇਬਾਂ ਵਿੱਚੋਂ ਕਢਾ ਲੈਂਦੇ ਹਨ। ਝੂਠ ਵੀ ਬੋਲਦੇ ਹਨ, " ਤੈਨੂੰ ਤੇਰੀ ਪ੍ਰੇਮਿਕਾ ਮਿਲ ਜਾਵੇਗੀ। ਤੈਨੂੰ
ਸੋਹਣਾ ਮੁੰਡਾ ਮਿਲ ਜਾਵੇਗਾ। " ਫੇਸ ਬੁੱਕ ਨੇ, ਤਾਂ ਕਮਾਲ ਕਰ ਦਿਖਾਇਆ ਹੈ। ਅਨੇਕਾਂ ਮਰਦਾ-ਔਰਤਾਂ ਦੇ ਚਿਹਰਿਆਂ ਦੇ
ਦਰਸ਼ਨ ਦਿਖਾ ਦਿੱਤੇ ਹਨ। ਬਹੁਤੇ ਨੌਜਵਾਨ ਪੜ੍ਹਾਈਆਂ ਛੱਡ ਕੇ, ਮਰਦਾ-ਔਰਤਾਂ ਦੇ ਚਿਹਰਿਆਂ ਦੇ ਦਰਸ਼ਨ ਕਰ ਰਹੇ ਹਨ। ਹੁਣ ਇਹ ਤਾਂ ਗੁਰਜੋਤ
ਵਰਗੇ ਦੀ ਆਪ ਦੀ ਹਿੰਮਤ ਹੈ। ਕਿੰਨੇ ਕੁ ਚਿਹਰਿਆਂ ਨੂੰ ਆ ਪਸੰਦ ਸਕਦਾ ਹੈ?
ਜੇ ਬੰਦਾ ਕਿਤੇ
ਦੂਜੀ ਥਾਂ ਸ਼ਹਿਰ, ਦੇਸ਼ ਜਾਂਦਾ ਵੀ
ਹੈ। ਆਪ ਦੇ ਹੀ ਕੰਮ ਨਹੀਂ ਮੁੱਕਦੇ। ਲੋਕਾਂ ਨੂੰ ਮਿਲਣ ਦੀ ਵਿਹਲ ਕਿਥੇ ਹੁੰਦੀ ਹੈ? ਪਰ ਇਸ ਨੇ ਜ਼ਨਾਨੀਆਂ ਨੂੰ ਮਿਲਣ ਦਾ ਸਾਈਡ
ਬਿਜ਼ਨਸ ਰੱਖਿਆ ਹੋਇਆ ਹੈ। ਦਾਲ ਰੋਟੀ, ਬਿਸਤਰਾ ਸਬ ਕਾਸੇ ਦਾ ਇੰਤਜ਼ਾਮ ਹੋ ਜਾਂਦਾ ਹੈ। ਪੰਜਾਬੀ ਮਹਿਮਾਨ ਬਾਜੀ ਚਾਰੀ ਖੁੱਲ ਕੇ ਕਰਦੇ
ਹਨ। ਉਸ ਦੇ ਬਦਲੇ ਵਿੱਚ ਮਹਿਮਾਨ ਚਾਹੇ ਇੱਜ਼ਤ ਚੱਟ ਕੇ ਧਰ ਜਾਏ। ਪਰਦਾ ਰਹਿ ਜਾਵੇ ਬਹੁਤ ਚੰਗਾ ਹੈ। ਜੇ ਪਤਾ ਵੀ ਲੱਗ ਜਾਵੇ। ਫਿਰ
ਮਹਿਮਾਂਨ ਦਾ ਕੀ ਉਖਾੜ ਲਵੋਗੇ। ਸੱਪ ਵਾਂਗ ਅੱਗਲਾ ਤਾਂ ਨਿੱਕਲ ਗਿਆ ਹੋਣਾਂ ਹੈ। ਪਿਛੇ ਜੋ ਰੰਗ ਲਾ ਗਿਆ। ਉਸ ਦੇ ਦਾਗ਼
ਧੋਤੇ ਵੀ ਨਹੀਂ ਉਤਰ ਸਕਦੇ। ਜੇ ਕੋਈ ਵਿੰਦਰ ਵਾਂਗ ਗਰਭ ਠਹਿਰਾ ਜਾਵੇ। ਉਹ ਤਾਂ ਉਹੀ ਜਾਣੇ, ਕੀ ਬੀਤਦੀ ਹੈ? ਘਰ ਵਸਾਉਣ ਲਈ ਬਾਲ ਬੱਚਾ ਪੈਦਾ ਕਰਨ ਲਈ ਔਰਤ-ਮਰਦ ਸਾਥ ਰਹਿੰਦੇ
ਹਨ। ਉਹ ਤਾਂ ਦੁਨੀਆ ਚਲਾਉਣੀ ਹੈ। ਬਹਾਨਾ ਵੰਨਸ਼ ਚਲਾਉਣ ਦਾ ਹੁੰਦਾ ਹੈ। ਅਸਲ ਵਿੱਚ ਹਰ ਕੋਈ ਜਵਾਨੀ ਹੰਢਾਉਂਦਾ ਹੈ। ਬਾਹਰ ਵੀ ਇਹ ਖਿਲਾਰਾ
ਪਾਉਂਦੇ ਫਿਰਦੇ ਹਨ।
ਕੈਨੇਡਾ ਅਮਰੀਕਾ
ਵਿੱਚ ਰਹਿੰਦੀ, ਜਿਸ ਔਰਤਾਂ ਨੂੰ
ਬਹੁਤੇ ਕਾਨੂੰਨ ਦੇ ਦਾਅ-ਪੇਚ ਆਉਣ ਲੱਗ ਜਾਣ। ਉਹ ਘਰ ਨਹੀਂ ਵਸਾ ਸਕਦੀ। ਇੱਕ ਖ਼ਸਮ ਦੇ ਨਹੀਂ ਰਹਿ
ਸਕਦੀ। ਜਿਸ ਔਰਤਾਂ ਨੇ ਘਰ ਵਸਾਉਣਾ ਹੈ। ਉਹ ਆਪ ਦੀ ਮੈਂ ਮਿਟਾ ਦਿੰਦੀ ਹੈ। ਬੇਗਾਨਿਆ ਵਿੱਚ ਨੂੰਹ,
ਪਤਨੀ ਮਾਂ ਬਣ ਕੇ ਰਹਿੰਦੀ ਹੈ। ਜੋ ਘਰ ਨਹੀਂ ਵਸਾ ਸਕਦੀ। ਉਹ ਮਾਂ, ਪਤਨੀ ਨਹੀਂ ਬਣ ਸਕਦੀ। ਜੋ ਮਾਂ ਹੀ ਨਹੀਂ ਬਣੀ, ਉਹ ਔਰਤ ਨਹੀਂ ਹੈ। ਮਾਂ ਬਣਨ ਲਈ ਧਰਤੀ ਵਾਂਗ ਮਰਦ ਦੇ ਥੱਲੇ ਲੱਗਣਾ ਪੈਂਦਾ ਹੈ। ਸਿਰ ਉੱਤੇ ਚੜ੍ਹ ਕੇ ਨੱਚਣ ਨਾਲ ਅਗਲੀ ਧੜੰਮ ਡਿਗ ਵੀ ਸਕਦੀ ਹੈ। ਜੋ ਇੱਕ ਮਰਦ ਨੂੰ
ਨਿਮ ਕੇ ਨਹੀਂ ਜਿੱਤ ਮਹੀਂ ਸਕਦੀ।
ਐਸੀ ਔਰਤ ਬਾਹਰ ਦਸ ਮਰਦਾਂ ਨੂੰ ਨਿੱਤ ਗਲ਼ੇ ਲਾ ਕੇ ਵੌ ਮਰਦਾਂ ਦੀ ਭੁੱਖੀ ਹੋਣ ਨਾਲ ਵੀ ਰੱਜ ਨਹੀਂ ਸਕਦੀ। ਗੁਰਜੋਤ ਇਕੱਲੇ ਦੀ ਗੱਲ
ਨਹੀਂ ਹੈ। ਤਕਰੀਬਨ ਬਹੁਤ ਮਰਦਾ ਨੇ ਇੱਕ ਘਰ ਦੂਜੀ ਬਾਹਰ ਰੱਖੀ ਹੋਈ ਹੈ। ਤੁਸੀਂ ਕਹੋਗੇ, " ਗੁਰਜੋਤ ਦੇ ਤਾਂ ਪੈਰ ਕੈਨੇਡਾ ਦੀ ਧਰਤੀ ਉੱਤੇ
ਲੱਗੇ ਹੋਏ ਹਨ। ਤਾਂ ਇਸ ਤਰਾਂ ਕਰਦਾ ਹੈ। " ਇਹ ਇੰਡੀਆ ਵਿੱਚ ਵੀ ਐਸਾ ਹੀ ਸੀ। ਇਸ ਨੇ ਬਾਜਵਾ, ਮਨਜੀਤ, ਸ਼ਿਵਾਨੀ, ਪ੍ਰਭਾ, ਬਬੀਤਾ ਵਰਗੀਆਂ ਕੁਆਰੀਆਂ ਕੁੜੀਆਂ ਨਹੀਂ ਪੱਟੀਆਂ।
ਦੋ, ਤਿੰਨ ਬੱਚਿਆਂ ਵਾਲੀਆਂ, ਪਤੀਆਂ ਦੇ ਕਰਵਾ-ਚੌਥ ਦੇ ਵਰਤ ਰੱਖਣ ਵਾਲੀਆਂ, ਵੱਡੇ-ਵੱਡੇ ਮੱਥੇ ਉੱਤੇ ਟਿੱਕੇ ਲਗਾਉਣ, ਮਾਂਗ ਵਿੱਚ ਸੰਧੂਰ ਪਾਉਣ ਵਾਲੀਆਂ ਪੱਟੀਆਂ ਹਨ।
ਜਦੋਂ ਇੱਕ ਮਰਦ ਨਾਲ ਰੱਜ ਨਹੀਂ ਹੈ। ਇਹ ਪਖੰਡ ਕਰਨ ਦੀ ਕੀ ਲੋੜ ਹੈ? ਐਸੇ ਬਹਾਨੇ ਨਾਲ, ਪਤੀ ਦੇਵਤਾ ਭਾਂਤ-ਭਾਂਤ ਦੇ ਫਲ ਭੋਜਨ ਲਿਆ ਕੇ
ਦਿੰਦਾ ਹੈ। ਪਤਨੀਆਂ ਉਮਰ ਪਤਾ ਨਹੀਂ ਕੀਹਦੀ ਲੰਬੀ ਕਰੀ ਜਾਂਦੀਆਂ ਹੈ? ਪਤੀ ਨੂੰ ਦੇਵਤਾ ਤਾਂ ਹੀ ਕਹਿੰਦੇ ਹਨ। ਇਹ
ਬੇਵਕੂਫ਼ ਵੱਧ ਹੁੰਦੇ ਹਨ। ਪਤਨੀਆਂ, ਪਤੀਆਂ ਉੱਤੇ ਸ਼ੱਕ ਕਰੀ ਜਾਂਦੀਆਂ ਹਨ। ਪਰ ਪਤੀ, ਪਤਨੀ ਉੱਤੇ ਇੱਕ ਭੋਰਾ ਸ਼ੱਕ ਨਹੀਂ ਕਰਦੇ। ਅੱਖਾਂ ਮੀਚ ਕੇ ਘਰ ਪਰਿਵਾਰ
ਸੰਭਾਲ ਦਿੰਦੇ ਹਨ। ਆਪ ਗੁਰਜੋਤ ਵਾਂਗ ਪੀਂਘ ਕਿਸੇ ਔਰਤ ਨਾਲ ਝੂਟੀ ਜਾਂਦੇ ਹਨ। ਕੁੱਝ ਕੁ ਚਿਰ ਉਮਰ ਹੰਢਾ ਕੇ, ਬੁੱਢਾ ਪਤੀ ਤਾਂ ਉਝ ਹੀ ਬੁੱਢੇ ਬਲਦ ਵਰਗਾ ਹੋ ਜਾਂਦਾ ਹੈ।
ਬੁੱਢਾ ਬਲਦ ਨਾਂ ਜੋਤਣਾ ਦੇ ਕੰਮ ਆਉਂਦਾ ਹੈ। ਨਾਂ ਹੱਲ ਵਾਹ ਸਕਦਾ ਹੈ। ਨਾਂ ਕੋਹਲੂ ਅੱਗੇ ਜੋਤਿਆ
ਜਾਂਦਾ ਹੈ। ਬੁੱਢਾ ਮਰਦ ਡੰਗਰਾਂ ਦੀ ਰਾਖੀ ਵੀ ਚੱਜ ਨਾਲ ਨਹੀਂ ਕਰ ਸਕਦਾ। ਔਰਤ ਦੀ ਅੱਥਰੀ ਜ਼ਨਾਨੀ
ਕਿਵੇਂ ਸੰਭਾਲੇਗਾ? ਅਗਲੀਆਂ ਨੇ ਗੁਰਜੋਤ
ਤੋਂ ਹੀ ਪੀਂਘ ਦੇ ਹੁਲਾਰੇ ਲੈਣੇ ਹਨ। ਟਰੱਕ ਦੇ ਝੂਟੇ ਲੈਣੇ ਹਨ।
Comments
Post a Comment