ਭਾਗ 52 ਬਦਲਦੇ ਰਿਸ਼ਤੇ

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਈਆਂ ਧਰਮੀਆਂ ਨੂੰ ਲੱਗਦਾ ਹੈ। ਚਿੱਟੇ ਕੱਪੜੇ ਪਾ ਲਏ। ਸਾਰੇ ਕਾਲੇ ਧੰਦੇ, ਦਾਗ਼ ਲੁੱਕ ਜਾਂਦੇ ਹਨ। ਉਵੇਂ ਹੀ ਕਈ ਧਰਮੀ ਕਹਿੰਦੇ ਹਨ, " ਅੱਖਾਂ ਮੀਚਣ ਨਾਲ ਰੱਬ ਦਿਸਦਾ ਹੈ। ਅੱਖਾਂ ਤਾਂ ਦੂਜਿਆਂ ਦੀਆਂ ਮਿਚਾਉਂਦੇ ਹਨ। ਸਾਧ ਆਪ ਲੋਕਾਂ ਦਾ ਧੰਨ ਜੋਬਨ ਲੁੱਟਦੇ ਹਨ। ਜਦ ਕੇ ਦੁਨੀਆਂ ਭਰ ਦੇ ਲੋਕ, ਨਿੱਕਾ ਬੱਚਾ ਵੀ ਜਾਣਦਾ ਹੈ। ਅੱਖਾਂ ਖ਼ੋਲ ਕੇ, ਸਬ ਕੁੱਝ ਦਿਸਦਾ ਹੈ। ਅੱਖਾਂ ਮੀਚ ਜਾਣ ਬੰਦਾ ਅਗਲੀ ਦੁਨੀਆਂ ਵਿੱਚ ਪਹੁੰਚ ਜਾਂਦਾ ਹੈ। ਮਰ ਜਾਂਦਾ ਹੈ। ਅੱਖਾਂ ਮੀਚਦੇ ਹੀ ਚੋਰ ਜਾਗ ਜਾਂਦੇ ਹਨ। ਅੱਖਾਂ ਮੀਚ ਕੇ ਗੂੜੀ ਨੀਂਦ ਸੌਂਦੇ ਰਹੋ। ਮਾਲ ਲਪੇਟਣ ਵਾਲਾ ਖਿਸਕ ਜਾਂਦਾ ਹੈ। ਅੱਖ ਖੁੱਲਦੇ ਹੀ ਬੰਦਾ ਲੁੱਟੇ ਜਾਣ ਦੀ ਦੁਹਾਈ ਪਾਉਂਦਾ ਹੈ। ਸੱਸੀ ਦੀ ਅੱਖ ਲੱਗੀ ਸੀ। ਉਸ ਨੂੰ ਪੂਨੂੰ ਛੱਡ ਕੇ ਚਲਾ ਗਿਆ। ਗਲ਼ ਪਈ ਸੱਸੀ ਤੋਂ ਪਿੱਛਾ ਛੁੱਡਾ ਗਿਆ। ਲੋਕ ਅੱਜ ਤੱਕ ਉਸ ਨੂੰ ਰੋਂਦੇ ਹਨ। ਅੰਨ੍ਹਾ ਬੰਦਾ ਹਰੇਕ ਮੂਹਰੇ ਆਈ ਚੀਜ਼ ਨੂੰ ਜੱਫ਼ਾ ਮਾਰ ਲੈਂਦਾ ਹੈ। ਇਸੇ ਤਰਾਂ ਲੋਕ ਵੀ ਅੱਖਾਂ ਮੀਚ ਕੇ, ਸਾਧਾਂ ਉੱਤੇ ਜ਼ਕੀਨ ਕਰਦੇ ਹਨ। ਅੱਖਾਂ ਦੇਖਣ ਪਰਖਣ ਨੂੰ ਹਨ। ਸਾਧ ਬੰਦ ਅੱਖਾਂ ਬੰਦ ਕਰਾ ਕੇ ਮੱਥੇ ਵਿੱਚ ਰੰਗ, ਲਾਈਟਾਂ ਦਿਖਾ ਕੇ, ਰੱਬ ਦੇ ਤੀਜੀ ਅੱਖ ਦੇ ਦਰਸ਼ਨ ਕਰਾਉਂਦੇ ਹਨ। ਤੀਜੀ ਅੱਖ ਗਿਆਨ ਹੁੰਦੀ ਹੈ। ਨਾ ਕਿ ਅੱਖਾਂ ਵਿੱਚ ਰੰਗ, ਲਾਈਟਾਂ ਦੇਖਣ ਨੂੰ ਕਹਿੰਦੇ ਹਨ। ਅੱਖਾਂ ਵਿੱਚ ਹਰ ਤਰਾਂ ਦੇ ਰੰਗ ਭਰੇ ਹਨ। ਜੇ ਇੱਕ ਟਿਕ ਕਿਸੇ ਵੀ ਰੰਗ, ਲਾਈਟ, ਸੂਰਜ, ਚੰਦ, ਹਨੇਰੇ ਨੂੰ ਦੇਖ ਕੇ ਅੱਖਾਂ ਬੰਦ ਕੀਤੀਆਂ ਜਾਣ। ਉਹੀ ਕੁੱਝ ਥੋੜੇ ਸਮੇਂ ਲਈ ਬੰਦ ਅੱਖਾਂ ਵਿੱਚ ਦਿਸਦਾ ਹੈ। ਬਾਰ-ਬਾਰ ਅੱਖਾਂ ਮੀਚ ਕੇ, ਧਿਆਨ ਨਾਲ ਬੰਦ ਅੱਖਾਂ ਨਾਲ ਮੱਥੇ ਵਿੱਚ ਦੇਖੀ ਜਾਈਏ। ਐਸੇ ਰੰਗ ਬਿਰੰਗੇ ਲਾਲ, ਹਰੇ, ਪੀਲੇ. ਚਿੱਟੇ. ਕਾਲੇ ਸਿਤਾਰੇ, ਤਰੰਗਾ, ਭੰਬੂਤਾਰੇ ਦਿਸਦੇ ਹਨ।

ਇਹ ਚਮਤਕਾਰ ਆਮ ਬੰਦਾ ਕੋਈ ਵੀ ਕਰ ਸਕਦਾ ਹੈ। 30 ਸੈਕੰਡ ਟੀਵੀ ਵੱਲ ਦੇਖੋ। ਹਨੇਰੇ ਵਿੱਚ ਅੱਖਾਂ ਬੰਦ ਕਰੋ। ਟੀਵੀ ਉਵੇਂ ਹੀ ਦਿਸੇਗਾ। ਸਾਧ ਇਸ ਨੂੰ ਰੱਬ ਦਾ ਮਿਲਣ ਕਹਿੰਦੇ ਹਨ। ਅੱਖਾਂ ਖੋਲਣ ਤੋਂ ਬਿਨਾਂ ਅਸੀਂ ਕੁੱਝ ਪੜ੍ਹ, ਲਿਖ, ਦੇਖ, ਤੁਰ ਤੇ ਕੁੱਝ ਵੀ ਨਹੀਂ ਕਰ ਸਕਦੇ। ਸਗੋਂ ਜੇ ਕੋਈ ਚੱਜ ਨਾਲ ਕੰਮ ਨਾਂ ਕਰੇ। ਲੋਕ ਕਹਿੰਦੇ ਹਨ, " ਕੀ ਤੈਨੂੰ ਦਿਸਦਾ ਨਹੀਂ ਹੈ? ਅੱਖਾਂ ਖ਼ੋਲ ਕੇ ਰੱਖ, ਕੰਮ ਅੱਖਾਂ ਖ਼ੋਲ ਕੇ ਕਰ। “  ਕੋਈ ਅੱਖਾਂ ਮੀਚ ਕੇ. ਪਤੀ-ਪਤਨੀ ਧੀ-ਪੁੱਤ ਤੇ ਵੀ ਜ਼ਕੀਨ ਨਹੀਂ ਕਰਦਾ। ਪਤਾ ਹੈ, ਧੰਨ, ਜਾਇਦਾਦ, ਪਰਾਪਟੀ ਝੱਟ ਆਪਦੇ ਨਾਂਮ ਕਰ ਲੈਣਗੇ। ਸਾਧਾਂ ਮੂਹਰੇ ਲੋਕ ਅੱਖਾਂ ਮੀਚ-ਮੀਚ ਬਹਿੰਦੇ ਹਨ। ਬਈ ਲੁੱਟੀ ਚੱਲੋਂ। ਸਾਧ ਮਰੇ ਤੋਂ ਸਰਕਾਰ ਵੀ ਚੱਕਰਾਂ ਵਿੱਚ ਪੈ ਜਾਂਦੀ ਹੈ। ਸਾਧਾਂ ਕੋਲ ਇੰਨਾ ਧੰਨ ਕਿਥੋਂ ਆਇਆ ਹੈ? ਇੰਨੇ ਲੁੱਟੇ ਧੰਨ ਦਾ ਕੀ ਕਰੀਏ? ਸਾਧ ਦਿਨ ਦਿਹਾੜੇ ਲੋਕਾਂ ਦੇ ਅੱਖੀਂ ਧਰਮ ਦਾ, ਰੱਬ ਦੇ ਨਾਮ ਦਾ ਘੱਟਾ ਪਾ ਕੇ ਲੁੱਟਦੇ, ਠਗਦੇ ਹਨ। ਜੋਗੀਆਂ ਵਾਲੇ ਚਾਲੇ ਕਰਕੇ ਠਗਦੇ ਹਨ। ਅੱਜ ਦੇ ਜੁੱਗ ਵਿਚ ਵੀ ਲੋਕਾਂ ਦੇ ਮਨ ਸੁੱਤੇ ਹੋਏ ਹਨ।

ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥

ਕੀ ਐਸੇ ਸਾਧ ਦੀਵੀਆ ਜੋਤੀ ਦੇ ਸਾਧ ਤੋਂ ਘੱਟ ਹਨ? ਸਾਧ ਕਹਿੰਦਾ ਹੈ," ਅੱਖਾਂ ਬੰਦ ਕਰਕੇ, ਜੋ ਲਾਈਟ ਦਿਸਦੀ ਹੈ। ਉਹ ਮਨ ਨੂੰ ਜਗਾਉਂਦੀ ਹੈ। " ਦੱਸੋ ਅੱਖਾਂ ਮੀਚ ਕੇ, ਤੁਸੀਂ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ?ਜੇ ਮੂਹਰਲਾ ਬੰਦਾ ਅੰਨ੍ਹਾ ਹੋਵੇ। ਹਨੇਰੇ ਦੀ ਲੋੜ ਨਹੀਂ ਹੈ। ਦਿਨੇ ਹੀ ਹਰ ਕੰਮ ਕਰਨਾ ਬਹੁਤ ਔਖਾ ਹੈ। ਡੇਰੇ ਵਾਲੇ ਸਾਧ ਦਾ ਇਹ ਪੱਕਾ ਕਾਨੂੰਨ ਹੈ। ਬੰਦਿਆਂ ਬੂੜੀਆਂ ਦੀਆਂ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਹਨ। ਅੱਖਾਂ ਬੰਦ ਕਰਾ ਕੇ ਇਹ ਗੀਤ ਸ਼ੁਰੂ ਕਰਦਾ ਹੈ।

ਸੱਜਣ ਮੇਰੇ ਸੋਹਣਿਆ। ਕਦ ਹੋਵੇ ਸੁਹਾਗ ਰਾਤ।

ਸੱਜਣ ਮੇਰੇ ਸੋਹਣਿਆਂ। ਇੱਕ ਮੁੱਠ ਚਾਨਣ ਦੀ ਕੇਰ।

ਜਿੰਦ ਮਲੂਕੜੀ ਖੂਹ ਵਿੱਚ ਸਿਟੀ। ਖੇੜੇ ਲੈ ਗਏ ਹੀਰ।

ਲੋਕ ਧੀਆਂ ਭੈਣਾਂ ਸਮੇਤ ਮਾਪੇ ਐਸੇ ਗੀਤ ਅੱਖਾਂ ਮੀਚ ਕੇ ਹੇਕਾਂ ਲਾ ਕੇ ਗਾਉਂਦੇ ਹਨ। ਸਾਧ ਅੱਖਾਂ ਖੌਲ ਕੇ, ਹਰ ਇੱਕ ਵੱਲ ਦੇਖਦਾ ਹੈ। ਜੇ ਕੋਈ ਐਸਾ ਕਰਦੇ ਸਾਧ ਨੂੰ ਅੱਖਾਂ ਖ਼ੋਲ ਕੇ ਦੇਖ ਲਵੇ। ਉਸੇ ਨੂੰ ਉਸੇ ਵੇਲੇ ਅੱਖਾਂ ਵਾਲੇ ਅੰਨ੍ਹਿਆਂ ਵਿਚੋਂ ਕੱਢ ਦਿੰਦਾ ਹੈ। ਮੁੱਖ ਸੇਵਾਦਾਰ ਕਹਿੰਦੇ ਹਨ, " ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਦੇਖ ਕੇ, ਸਾਡੇ ਬਾਬਾ ਜੀ ਦਾ ਚਿੱਤ ਬੌਦਰ ਹੁੰਦਾ ਹੈ। ਬੌਂਦਲ ਜਾਂਦਾ ਹੈ। " ਭਾਵ ਚਿੱਤ ਘਊ-ਮਊ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਜੇ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਹੋਣਗੀਆਂ। ਸਾਧ ਚੰਗੀ ਤਰਾਂ ਉਸ ਵੱਲ ਰੀਝ ਲਾ ਕੇ ਨਹੀਂ ਦੇਖ ਸਕਦਾ। ਸਾਧ ਰੱਜ ਕੇ ਮਰਦਾਂ ਬੀਬੀਆਂ ਨੂੰ ਦੇਖਦਾ ਹੈ।

ਇਹ ਸਾਧ ਮੱਥੇ-ਅੱਖਾਂ ਵਿੱਚ ਰੰਗ ਬਿਰੰਗੇ ਸਿਤਾਰੇ, ਤਰੰਗਾ ਦਿਖਾ ਕੇ ਕਹਿੰਦਾ ਹੈ, " ਰੱਬ ਦਾ ਮਿਲਾਪ ਹੋ ਗਿਆ। " ਇਹ ਰੱਬ ਦਾ ਮਿਲਾਪ ਹੋਏ ਵਾਲੇ ਬੰਦੇ, ਸਾਧ ਦੇ ਝੋਲੀ ਚੁੱਕ ਕੈਲਗਰੀ ਵਿੱਚ ਮੁਸਲਮਾਨ ਬੰਦੇ ਨੂੰ ਧੱਕੇ ਮਾਰਦੇ ਦੇਖੇ ਗਏ। ਰੱਬ ਨੂੰ ਮਿਲੇ ਹੋਏ ਬੰਦਿਆਂ ਦੇ ਠਾਠ ਵਿੱਚ ਮੁਸਲਮਾਨ ਬੰਦਾ, ਇੱਕ ਦਿਨ ਪਹਿਲਾਂ ਗੋਡੇ ਮੁੱਦੇ ਮਾਰ ਕੇ, ਸਿਰ ਤੇ ਟੋਪੀ ਲਈ ਬੈਠਾ ਸੀ। ਦੂਜੇ ਦਿਨ ਜਦੋਂ ਉਹ ਮੁਸਲਮਾਨ ਇਮਾਰਤ ਠਾਠ ਦੇ ਅੰਦਰ ਵੜਨ ਲੱਗਾ। ਉਸ ਨੂੰ ਧੱਕੇ ਮਾਰ ਕੇ , ਬਿਲਡਿੰਗ ਵਿਚੋਂ ਬਾਹਰ ਕਰ ਦਿੱਤਾ। ਜਦ ਨੂੰ ਸਾਧ ਆ ਗਿਆ। ਉਸ ਸਾਧ ਨੇ ਕਿਹਾ," ਟੋਪੀ ਉਤਾਰ ਕੇ ਅੰਦਰ ਲੰਘ ਜਾ। “ ਟੋਪੀ ਮੁਸਲਮਾਨ ਨੇ ਸਿਰ ਦੀ ਥਾਂ ਕੱਛ ਵਿੱਚ ਦੇ ਲਈ। ਮੁਸਲਮਾਨ ਨੇ ਲੰਗਰ ਹਾਲ ਸਾਹਮਣੇ 20 ਕਦਮ ਨੰਗੇ ਸਿਰ ਜਾ ਕੇ, ਸਿਰ ਤੇ ਰੁਮਾਲ ਬੰਨਿਆਂ। ਤੁਸੀਂ ਦੱਸੋ ਹੁਣ ਇਸ ਤਰਾਂ ਸੰਗਤ ਵਿੱਚ ਨੰਗੇ ਸਿਰ ਫਿਰਦੇ ਦੀ ਨਿਰਾਦਰੀ ਨਹੀਂ ਹੋਈ? ਦੂਜੇ ਦਿਨ ਉਹ ਨਹੀਂ ਆਇਆ। ਪੱਛਮ ਦੀ ਟੋਪੀ ਤਾਂ ਇਹ ਵੀ ਕੈਨੇਡਾ ਵਿੱਚ -40 ਠੰਢ ਵਿੱਚ ਲੈਂਦੇ ਹਨ।

ਅਵਲ ਅੱਲਾ ਨੂਰ ਉਪਾਯਾ, ਕੁਦਰਤ ਕੇ ਸਬ ਬੰਦੇ॥

ਏਕ ਨੂਰ ਤੇ ਸਬ ਜਗ ਉਪਜਿਯਾ, ਕੌਣ ਭਲੇ ਕੋ ਮੰਦੇ॥

ਜਿਸ-ਜਿਸ ਔਰਤ-ਮਰਦ ਨੇ, ਇਸ ਮੁਸਲਮਾਨ ਦੀ ਹਮਾਇਤ ਵਿੱਚ ਦਖ਼ਲ ਦਿੱਤਾ। ਜੋ-ਜੋ ਬਾਬੇ ਦੇ ਮੂਹਰੇ ਅੱਖਾਂ ਖੋਲੀ ਬੈਠੇ ਸਨ। ਅੱਖਾਂ ਨਾਂ ਬੰਦ ਕਰਨ ਵਾਲਿਆਂ ਨੂੰ ਠਾਠ ਵਿਚੋਂ ਬਾਹਰ ਕਰ ਦਿੱਤਾ ਗਿਆ। ਚਾਰ ਕੁ ਦਿਨ ਪਹਿਲਾਂ ਠਾਠ ਦਾ ਨਵਾਂ ਨਾਮ ਕਰਨ ਕੀਤਾ ਹੈ। ਇਹ ਵੀ ਅਲੱਗ-ਅਲੱਗ ਨਾਮ ਰੱਖ ਕੇ ਦੇਖਦੇ ਹਨ। ਗੋਲਕ ਕਿਵੇਂ ਵੱਧ ਤੋਂ ਵੱਧ ਭਰਦੀ ਹੈ? ਐਸੇ ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਦੀ ਦਿਆ, ਭੀਖ ਲੈਣ, ਨੋਟ ਇਕੱਠੇ ਕਰਨ ਨੂੰ ਵਿਚਾਲੇ ਰੱਖਦੇ ਹਨ। ਇਸ ਨੂੰ ਤਾਂ ਦਮੋਦਰ, ਵਾਰਿਸਸ਼ਾਹ ਦੇ ਕਿੱਸੇ ਗੋਲਕ ਕੋਲ ਰੱਖਣੇ ਚਾਹੀਦੇ ਹਨ। ਪਰ ਇਹ ਕਿੱਸੇ ਇੰਨੇ ਕਮਾਊ ਪੁੱਤ ਨਹੀਂ ਹਨ। ਬਾਣੀ ਨੂੰ ਛੱਡ ਕੇ. ਇਹ ਸਾਧ ਗੀਤ ਗਾਉਂਦਾ ਹੈ।

ਖੇੜੇ ਗਏ ਉਜਾੜ ਵੇ ਮੇਰਾ ਮਹਿਕਾਂ ਭਰਿਆ ਬਾਗ਼।

ਮੈਂ ਰਾਝਾ-ਰਾਝਾਂ ਕਰਦੀ। ਆਪੇ ਰਾਝਾਂ ਹੋਈ।

ਮੇਰਾ ਜੀਅ ਕਰਦਾ। ਤੇਰੇ ਨਾਲ ਨੱਚਾਂ ਤੇਰਾ ਹੱਥ ਫੜਕੇ।

ਲੋਕਾਂ ਦੇ ਕੰਨ ਵੀ ਬੰਦ ਹੋ ਗਏ ਹਨ। ਬਾਬਾ ਹੀਰ ਰਾਝਾਂ ਹੇਕਾਂ ਲਾ ਕੇ ਗਾਉਂਦਾ ਹੈ। ਮਰਦ ਬੂੜੀਆਂ ਨਾਲ ਰਲ ਕੇ ਗੀਤ ਗਾਉਂਦੇ ਹਨ। ਜੇ ਕਿਤੇ ਇੰਨਾ ਦੀ ਧੀ-ਭੈਣ ਨੂੰ ਕੋਈ ਹੀਰ ਕਹਿ ਦੇਵੇ। ਉਸ ਦੀ ਖ਼ੈਰ ਨਹੀਂ ਹੁੰਦੀ। ਇੱਕ ਦਮ ਸਾਧ ਤੇ ਚੇਲੇ ਕੁੱਤੇ ਦੀ ਗਲ਼ ਵਿੱਚ ਹੱਡੀ ਫਸੀ ਵਾਂਗ ਪੂਰਾ ਜ਼ੋਰ ਲਾ ਕੇ, ਇੱਕੋ ਸਾਹ ਨਾਲ ਗੁਰੂ-ਗੁਰੂ ਸ਼ੁਰੂ ਕਰਦੇ ਹਨ। ਸਮਝ ਨਹੀਂ ਲਗਦੀ। ਗੁਰੂ ਵੀ ਚੱਜ ਨਾਲ ਨਹੀਂ ਕਹਿੰਦੇ। ਇਹ ਕਿਉ ਗੂੰਹ-ਗੂੰਹ ਕਰਦੇ ਹਨ? ਕੀ ਕਿਸੇ ਦਾ ਗੁਰੂ ਐਸਾ ਹੁੰਦਾ ਹੈ? ਜੋ ਕੰਨ ਪਾੜਵੀਆਂ, ਆਵਾਜ਼ਾਂ ਦੇ ਕੇ ਮੋੜਨਾ ਸੱਦਣਾ, ਲੱਭਣਾ ਪਵੇ। ਜੇ ਬੰਦਾ ਕੱਚੇ ਗੁਰੂ ਦੇ ਸਨਮੁੱਖ ਹੋਵੇ ਤਾਂ ਵੀ ਅੰਨ੍ਹਾ ਹੈ। ਗੁਰੂ ਜਿੰਨਾ ਕਾ ਅੰਧਲਾ ਸਿਖ ਭੀ ਅੰਧੇ ਕਰਮ ਕਰੇਨਿ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੫੧)

 

ਸਾਧ ਦੀਆਂ ਕਰਤੂਤਾਂ ਦੇਖ਼ਕੇ, ਬੱਚੇ ਹੱਸਦੇ ਹਨ। ਇਹ ਸਾਧ ਬੱਚਿਆਂ ਨੂੰ ਪਿੱਛੇ ਬੈਠਣ ਨੂੰ ਕਹਿੰਦਾ ਹੈ। ਲੋਕਾਂ ਨੂੰ ਮੱਤ ਇਸ ਤਰਾਂ ਦਿੰਦਾ ਹੈ, " ਬੱਚਿਆਂ ਨੂੰ ਮੱਥਾ ਟੇਕਣ ਨੂੰ ਪੈਸੇ ਨਾਂ ਦਿਆ ਕਰੋ। ਫਿਰ ਤੁਸੀਂ ਕਹੋਗੇ। ਬੱਚੇ ਨੇ ਰੱਬ ਨੂੰ ਰੁਪਿਆਂ, ਡਾਲਰ ਦਿੱਤਾ। ਕੀ ਕੋਈ ਬੱਚਾ ਰੱਬ ਨੂੰ ਪੈਸਾ ਦੇ ਸਕਦਾ ਹੈ? " ਸਾਧ ਨੂੰ ਕੋਈ ਪੁੱਛੇ, " ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਿਕ ਤਾਂ ਤੂੰ ਵੀ ਰੱਬ ਲਈ ਬੱਚਿਆਂ ਤੋਂ ਵੀ ਅਕਲ ਵਿੱਚ ਛੋਟਾ ਕੀੜੀ ਵਰਗਾ ਵੀ ਨਹੀਂ ਹੈ। " ਅੱਖਾਂ ਮਿਚੀ ਲੋਕ ਸਾਧ ਮਗਰ ਗਾਉਂਦੇ ਹਨ।

ਬਲਦ ਨੂੰ ਖੋਪੇ ਦੇ ਕੇ ਅੰਨ੍ਹਾ ਕਿਉਂ ਕੀਤਾ ਜਾਂਦਾ? ਤਾਂ ਕਿ ਦੇਖੇ ਬਿਨਾਂ ਹਲਟ ਮਗਰ ਤੁਰਿਆ ਰਹੇ, ਤੇ ਉੱਥੇ ਹੀ ਗੇੜੇ ਕੱਢੀ ਜਾਵੇ। ਇੰਡੀਆ ਦੀ ਗਰਮੀ ਤੋਂ ਬਚਣ ਲਈ ਇਹ ਸਾਧ, ਬਾਬੇ ਕੈਨੇਡਾ ਨੂੰ ਹਿੱਲ ਸਟੇਸ਼ਨ ਸਮਝ ਕੇ ਆਉਂਦੇ ਹਨ। ਕਮਾਈ ਵਾਧੂ ਦੀ ਹੋ ਜਾਂਦੀ ਹੈ।

ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥ ਗੁਰੂ ਗ੍ਰੰਥ ਸਾਹਿਬ ਜੀ ਪੰਨਾ (662-663) ਜਗਤ ਵਿਚ ਪ੍ਰਮਾਤਮਾ ਦਾ ਨਾਮ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ। ਜਿਹੜੇ ਇਹ ਲੋਕ ਅੱਖਾਂ ਤਾਂ ਮੀਚਦੇ ਹਨ, ਨੱਕ ਭੀ ਫੜਦੇ ਹਨ। ਜਗਤ ਨੂੰ ਠੱਗਣ ਵਾਸਤੇ ਕਰਦੇ ਹਨ। ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ। ਇਹ ਮਨੁੱਖਾ ਜਨਮ ਦਾ ਸਮਾ ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ ਨਹੀਂ ਹੈ। ਇਹਨਾਂ ਢੌਂਗਾਂ ਨਾਲ ਪ੍ਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਂਹ ਹੀ ਇਹ ਉੱਚੇ ਆਚਰਨ ਦਾ ਤਰੀਕਾ ਹੈ। ਇਹਨਾਂ ਤਰੀਕਿਆਂ ਦੇ ਰਾਹੀਂ ਜਗਤ ਦੇ ਅਨੇਕਾਂ ਪਵਿੱਤਰ ਹਿਰਦੇ ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ ਵਿਕਾਰਾਂ ਵਿਚ ਡੁੱਬਣ ਲੱਗ ਪੈਂਦਾ ਹੈ

ਬਾਬਾ ਹਰ ਇੱਕ ਚਾਹਵਾਨ ਔਰਤ ਮਰਦ ਨੂੰ ਬੰਦ ਕਮਰੇ ਵਿੱਚ ਮਿਲਣ ਦੇ ਕੁੱਝ ਮਿੰਟ ਦਿੰਦਾ ਹੈ। ਲੋਕਾਂ ਨੂੰ ਬੰਦ ਕਮਰੇ ਵਿੱਚ ਮਿਲਣ ਦਾ ਸੁਆਦ ਵੱਖਰਾ ਆਉਂਦਾ ਹੈ। ਉਹ ਗੱਲ ਸਾਰੀ ਪਬਲਿਕ ਵਿੱਚ ਥੋੜ੍ਹੀ ਬਣਦੀ ਹੈ। ਕਈਆਂ ਨੂੰ ਨਾਰਾਜ਼ਗੀ ਹੁੰਦੀ ਹੈ, ਕਿ ਬਾਬਾ ਸਮਾਂ ਥੋੜ੍ਹਾ ਲਗਾਉਂਦਾ ਹੈ। ਔਰਤਾਂ ਮਰਦਾਂ ਨੂੰ ਗੁਲਾਬ ਦੇ ਫੁੱਲਾਂ ਨਾਲ, ਔਰਤਾਂ ਨੂੰ ਫੁੱਲਾਂ ਵਾਲੇ ਚਿੱਟੇ ਸੂਟ ਤੇ ਮਰਦਾਂ ਨੂੰ ਚਿੱਟੇ ਸੂਟ ਵੰਡਦਾ ਹੈ। ਜਿੰਨੇ ਦਾ ਸੂਟ ਹੁੰਦਾ ਹੈ। ਉਸ ਤੋਂ ਦੁੱਗਣੇ, ਤਿਗਣੇ ਪੈਸੇ ਲੋਕ ਮੱਥਾ ਵੀ ਟੇਕਦੇ ਹਨ। ਇੱਕ ਔਰਤ ਤਾਂ ਬਾਬੇ ਦੇ ਗੁਣ ਇਸ ਤਰਾਂ ਗਾ ਰਹੀ ਸੀ, “ ਬਾਬੇ ਨੇ ਤਾਂ ਮੈਨੂੰ ਮੁੰਡਾ-ਕੁੜੀ ਜੋੜੇ ਦੇ ਦਿੱਤੇ ਹਨ। 20 ਸਾਲ ਵਿਆਹ ਹੋਏ ਨੂੰ ਹੋ ਗਏ ਸਨ। “ ਉਸ ਦਾ ਪਤੀ ਕੋਲ ਖੜ੍ਹਾ ਹਿਲੜਿਆਂ ਵਾਂਗ ਹਿੜ-ਹਿੜ ਕਰ ਰਿਹਾ ਸੀ। ਅਸਲ ਗੱਲ ਸੀ, ਕਿ ਉਸ ਨੇ ਜਲੰਧਰ ਵਾਲੇ ਡਾਕਟਰ ਤੋਂ ਕਿਸੇ ਮਰਦ ਦੇ ਛਕਰਾਣੂ ਰਖਾਏ ਹਨ। ਇਸ ਤਰਾਂ ਡਾਕਟਰ ਤੋਂ ਕਈ ਬਾਰ ਕਈ-ਕਈ ਜੋੜੇ ਬੱਚੇ ਰੱਖੇ ਜਾਂਦੇ ਹਨ। ਕਿਉਂਕਿ ਪੱਕਾ ਪਤਾ ਨਹੀਂ ਹੁੰਦਾ। ਕਿੰਨੇ ਮਰਦ ਦੇ ਛਕਰਾਣੂ ਜਿਉਂਦੇ ਰਹਿਣਗੇ। ਕਈ ਵਿਚੋਂ ਮਰ ਜਾਂਦੇ ਹਨ। ਐਸੇ ਕੇਸਾਂ ਵਿੱਚ ਦੋ ਤੋਂ ਵੱਧ ਬੱਚੇ ਪੈਦਾ ਹੁੰਦੇ ਹਨ। ਕਈ ਤਾਂ ਉਦੋਂ ਹੀ ਇੱਕ ਦੋ ਬੱਚੇ ਗਰਭ ਵਿੱਚ ਰੱਖ ਕੇ ਬਾਕੀ ਮਰਵਾ ਦਿੰਦੇ ਹਨ। ਜਿੰਨਾਂ ਬੰਦਾ ਬੇਈਮਾਨ, ਖੂਨ ਖਾਰ ਪਸ਼ੂ ਵਿਰਤੀ ਦਾ ਹੈ। ਉਨੇ ਸਾਰੇ ਜਾਨਵਰ, ਪਸ਼ੂ ਮਿਲ ਕੇ ਵੀ ਖੂਨ ਖਾਰ ਨਹੀਂ ਹਨ। ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥
 
 

Comments

Popular Posts