ਭਾਗ 51 ਬਦਲਦੇ ਰਿਸ਼ਤੇ
ਹਰ ਬੰਦੇ ਨੂੰ ਸੱਚਾ ਇਮਾਨਦਾਰ, ਦਿਆਲੂ, ਦਾਨੀ
ਸੇਵਾਦਾਰ ਬਣਨ ਦੀ ਲੋੜ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਭਾਰਤ ਵਾਂਗ ਹੋਰ ਦੇਸ਼ਾਂ ਵਿੱਚ ਵੀ ਹਸਪਤਾਲ, ਮੈਡੀਕਲ
ਕਲੀਨਿਕ ਬਹੁਤ ਹਨ। ਦਵਾਈਆਂ ਤੇ ਇਲਾਜ ਕਰਨ ਨੂੰ ਡਾਕਟਰ ਵੀ ਬਹੁਤ ਵਧੀਆ ਹਨ। ਕਿਸੇ ਦੇ ਚੀਰਾ ਆ
ਜਾਵੇ। ਆਮ ਬੰਦੇ ਤੋਂ ਖ਼ੂਨ ਦੇਖਿਆ ਨਹੀਂ ਜਾਂਦਾ। ਕਈ ਬੰਦੇ ਮਲ੍ਹਮ ਪੱਟੀ ਕਰਨ ਦੀ ਥਾਂ ਜ਼ਖ਼ਮੀ
ਕੋਲੋਂ ਅੱਖਾਂ ਮੀਚ ਕੇ, ਖਿਸਕ ਜਾਂਦੇ ਹਨ। ਡਾਕਟਰ ਵੱਡੇ-ਵੱਡੇ ਫੱਟ ਜੋੜ ਦਿੰਦੇ ਹਨ। ਸਰੀਰ
ਵਿੱਚ ਨਵੇਂ ਅੰਗ ਪਾ ਦਿੰਦੇ ਹਨ। ਡਾਕਟਰ ਮਰੀਜ਼ ਵਿੱਚ ਜਾਨ ਪਾ ਦਿੰਦੇ ਹਨ। ਕਈ ਡਾਕਟਰ ਬਗੈਰ ਦਵਾਈ
ਤੋਂ ਗੱਲਾਂ ਨਾਲ ਹੀ ਮਰੀਜ਼ ਨੂੰ ਤੰਦਰੁਸਤ ਕਰ ਦਿੰਦੇ ਹਨ। ਕੁੱਝ ਡਾਕਟਰ ਐਸੇ ਵੀ ਹਨ। ਬੰਦੇ ਦੇ
ਪੁਰਜ਼ੇ ਕੱਢ ਕੇ, ਚੰਗੇ ਭਲੇ ਬੰਦੇ ਨੂੰ ਮਾਰ ਦਿੰਦੇ ਹਨ। ਸੀਤੇ ਹੋਏ ਜ਼ਖ਼ਮ ਆਮ ਜਨਤਾ
ਨਹੀਂ ਖੋਲ੍ਹਦੀ। ਡਾਕਟਰ ਤੋਂ ਬਗੈਰ, ਕਿਸੇ ਨੂੰ ਇਲਮ ਵੀ ਨਹੀਂ ਹੈ। ਕਿਹੜਾ ਅੰਗ ਕਿਥੇ ਹੋਣਾ ਚਾਹੀਦਾ ਹੈ? ਕਈ
ਹਸਪਤਾਲਾਂ ਦੇ ਦੁਆਲੇ ਅਨ ਜੰਮੇ ਬੱਚਿਆਂ, ਗਰਭਪਾਤ ਸਮੇਂ
ਮਰੀਆਂ ਜੱਚਾ-ਔਰਤਾਂ ਦੀਆਂ ਲਾਸ਼ਾਂ ਦਾ ਮੁਸ਼ਕ ਮਾਰਦਾ ਹੈ। ਸਰਕਾਰ ਤੇ ਲੋਕ ਭਲਾਈ ਦੇ ਸੇਵਕਾਂ ਦੀਆਂ
ਅੱਖਾਂ ਮਿਚੀਆਂ ਹੋਈਆਂ ਹਨ। ਸਬ ਕੁੱਝ ਦਿਸਦੇ ਹੋਏ ਵੀ ਅੰਨ੍ਹੇ ਹੋਏ ਹਨ। ਕਿੰਨੇ ਕੁ ਮਰੀਜ਼
ਹਸਪਤਾਲਾਂ ਵਿਚੋਂ ਜਿਉਂਦੇ ਮੁੜਦੇ ਹਨ? ਡਾਕਟਰਾਂ ਦੀ ਫ਼ੀਸ ਖਰੀ ਹੋ ਜਾਂਦੀ ਹੈ। ਬੰਦਾ ਮਰੇ ਚਾਹੇ ਜਿਊਵੇ।
ਇਲਾਜ ਦੇ ਨਾਲ ਮਰੀਜ਼ ਨੂੰ ਖ਼ੁਰਾਕ ਵੀ ਚਾਹੀਦੀ ਹੈ। ਤਾਜ਼ਾ ਭੋਜਨ ਖਾਣ
ਨਾਲ ਸਰੀਰ ਤਕੜਾ ਰਹਿੰਦਾ ਹੈ। ਇੰਡੀਆ ਦੇ ਹਸਪਤਾਲਾਂ ਵਾਂਗ ਮਰੀਜ਼ ਨੂੰ ਖ਼ੁਰਾਕ ਨਹੀਂ ਮਿਲੇਗੀ।
ਸਰੀਰ ਨੂੰ ਜ਼ਰੂਰੀ ਤੱਤ ਨਹੀਂ ਮਿਲਣਗੇ[ ਮਰੀਜ਼ ਨੇ ਤੰਦਰੁਸਤ ਨਹੀਂ ਹੋ ਸੱਕਣਾਂ। ਇੰਡੀਆ ਵਿੱਚ
ਮਰੀਜ਼ ਦੀ ਦੇਖਭਾਲ ਕਰਨ ਵਾਲਿਆਂ ਦੀ ਸਹਿਤ ਵੀ ਖ਼ਰਾਬ ਹੋ ਜਾਂਦੀ ਹੈ। ਉਹ ਵੀ ਆਪ ਦੇ ਖਾਣ ਦਾ ਧਿਆਨ
ਨਹੀਂ ਰੱਖਦੇ। ਪੱਕੇ ਵਸਨੀਕਾਂ ਲਈ ਕੈਨੇਡਾ ਵਿੱਚ ਡਾਕਟਰੀ ਇਲਾਜ ਮੁਫ਼ਤ ਹੈ। ਹਸਪਤਾਲ ਵਿਚ ਮਰੀਜ਼
ਨੂੰ ਭੋਜਨ ਮੁਫ਼ਤ ਦਿੱਤਾ ਜਾਂਦਾ ਹੈ। ਸਗੋਂ ਖ਼ਬਰ ਨੂੰ ਗਏ ਰਿਸ਼ਤੇਦਾਰ ਵੀ ਵਿਚੋਂ ਹੀ ਭੋਜਨ ਛੱਕ
ਲੈਂਦੇ ਹਨ। ਭਾਰਤ ਦੀ ਆਬਾਦੀ ਪਿੰਡਾ ਵਿੱਚ ਵੱਧ ਹੈ। ਲੋਕ ਬਹੁਤੇ ਧਨਵਾਨ ਨਹੀਂ ਹਨ। ਪਿੰਡਾ ਵਿੱਚ
ਵੱਧ ਤੋਂ ਵੱਧ ਹਸਪਤਾਲ ਖੁੱਲ੍ਹਣੇ ਚਾਹੀਦੇ ਹਨ। ਭਾਰਤ ਵਿੱਚ ਹਸਪਤਾਲ ਜ਼ਿਆਦਾ ਸ਼ਹਿਰਾਂ ਵਿੱਚ ਹਨ।
ਬਿਮਾਰ ਦਾ ਇਲਾਜ ਕਰਾਉਣ ਲਈ ਘਰ ਤੋਂ ਦੂਰ ਸ਼ਹਿਰ ਵਿੱਚ ਜਾਣਾ ਪੈਂਦਾ ਹੈ। ਹਰ ਰੋਜ਼ ਘਰ ਤੋਂ ਹਸਪਤਾਲ
ਜਾਣਾ ਬਹੁਤ ਔਖਾ ਹੈ। ਹੋਟਲ ਵਿੱਚੋਂ ਖਾਣਾ ਮਹਿੰਗਾ ਪੈਂਦਾ ਹੈ। ਪਹਿਲਾਂ ਹੀ ਡਾਕਟਰਾਂ ਦੀਆਂ
ਫ਼ੀਸਾਂ ਬਹੁਤ ਹਨ।
ਭਾਰਤੀ ਲੋਕ ਧਰਮ ਦੇ ਮਾਮਲੇ ਵਿੱਚ ਬਹੁਤ ਦਾਨੀ ਹਨ। ਹਰ ਗੁਰਦੁਆਰੇ
ਸਾਹਿਬ ਵਿੱਚ ਲੰਗਰ ਮੁਫ਼ਤ ਚੱਲਦਾ ਹੈ। ਜੇ ਹਸਪਤਾਲ ਗੁਰਦੁਆਰੇ ਸਾਹਿਬ ਦੇ ਨੇੜੇ ਹੋਣ। ਹਰ
ਗੁਰਦੁਆਰੇ ਸਾਹਿਬ ਦੇ ਨਾਲ ਹਸਪਤਾਲ ਖੋਲੇ ਜਾਣ। ਭੋਜਨ ਦੀ ਭੁੱਖ ਕਾਰਨ ਕੋਈ ਨਹੀਂ ਮਰੇਗਾ। ਮਰੀਜ਼
ਤੇ ਉਸ ਦੇ ਦੁਆਲੇ ਰਹਿਣ ਵਾਲੇ ਉੱਥੋਂ ਢਿੱਡ ਭਰ ਸਕਦੇ ਹਨ। ਰਾੜਾ ਸਾਹਿਬ ਗੁਰਦੁਆਰੇ ਸਾਹਿਬ ਦੇ
ਨਾਲ ਹਸਪਤਾਲ ਵੀ ਹੈ। ਸਗੋਂ ਬੁੱਢਿਆਂ ਲਈ ਆਸ਼ਰਮ, ਬੱਚਿਆਂ ਲਈ ਸਕੂਲ, ਨੌਜਵਾਨਾਂ
ਲਈ ਕਾਲਜ ਖੋਲਿਆਂ ਗਿਆ ਹੈ। ਐਸਾ ਪੁੰਨ ਦਾ ਕੰਮ ਕਰਨ ਲਈ ਹਰ ਬੰਦੇ ਨੂੰ ਸੱਚਾ ਇਮਾਨਦਾਰ, ਦਿਆਲੂ, ਦਾਨੀ, ਸੇਵਾਦਾਰ
ਬਣਨ ਦੀ ਲੋੜ ਹੈ।
ਕਿਮ ਦੀ ਸੱਸ ਇੰਡੀਆ ਮੋਗੇ ਤੋਂ ਗੋਡਿਆਂ ਦਾ ਅਪ੍ਰੇਸ਼ਨ ਕਰਾ ਕੇ ਆਈ
ਸੀ। ਅਪ੍ਰੇਸ਼ਨ ਕਰਨ ਦੇ ਵੀ ਬਹੁਤ ਢੰਗ ਹਨ। ਰੋਗ ਕਿੰਨਾ ਕੁ ਹੈ? ਕਿੰਨਾ
ਪੁਰਾਣਾਂ ਹੈ? ਉਸ ਦੇ ਹਿਸਾਬ ਨਾਲ ਅਪ੍ਰੇਸ਼ਨ ਕੀਤੇ ਜਾਂਦੇ ਹਨ। ਕਈ ਡਾਕਟਰ ਅੰਗ
ਚੋਰ ਤੇ ਵਪਾਰੀ ਹਨ। ਸੀਬੋ ਦਾ ਲੱਕ ਦਾ ਜੋੜ ਖਿਸਕ ਗਿਆ ਸੀ। ਉਸ ਤੋਂ ਭਾਵੇਂ ਤੁਰਿਆ ਨਹੀਂ ਜਾਂਦਾ
ਸੀ। ਉਸ ਨੇ ਇੰਡੀਆ ਜਾ ਕੇ ਇਲਾਜ ਕਰਾਉਣ ਦੀ ਜਿੰਦ ਫੜੀ ਹੋਈ ਸੀ। ਕੈਨੇਡਾ ਵਿੱਚ ਵੀਲ ਚੇਅਰ ਵਾਲੇ
ਲਈ ਬਹੁਤ ਸਹੂਲਤਾਂ ਹਨ। ਪੈਦਲ ਤੁਰਨ ਵਾਲੇ ਜ਼ਿਆਦਾਤਰ ਐਸੇ ਲੋਕਾਂ ਦੀ ਮਦਦ ਕਰਦੇ ਹਨ। ਗੌਰਮਿੰਟ
ਵੱਲੋਂ ਵੀ ਦਵਾਈਆਂ ਤੇ ਰਹਿਣ ਲਈ ਮੁਫ਼ਤ ਥਾਂ ਦਿੱਤੀ ਜਾਂਦੀ ਹੈ। ਅੰਗਹੀਣ ਲੋਕਾਂ ਲਈ ਐਸੀਆਂ ਕਾਰਾਂ, ਮੋਟਰਾਂ
ਬਣਾਈਆਂ ਜਾਂਦੀਆਂ ਹਨ। ਜੋ ਆਸਾਨੀ ਨਾਲ ਚਲਾ ਸਕਣ। ਇੰਡੀਆ ਵਿੱਚ ਲੋਕ ਬੰਦੇ ਨੂੰ ਪੈਰਾਂ ਉੱਤੇ ਖੜ੍ਹੇ
ਨੂੰ ਸਿੱਟ ਦਿੰਦੇ ਹਨ। ਸੀਬੋ ਕੈਨੇਡਾ ਨੂੰ ਛੱਡ ਕੇ, ਇੰਡੀਆ
ਮੋਗੇ ਇਲਾਜ ਕਰਾਉਣ ਚੱਲੀ ਸੀ। ਬੈਂਕ ਵਿਚੋਂ ਸਾਰੇ ਡਾਲਰ ਵੀ ਲੈ ਗਈ। ਇੰਡੀਆ ਜਾਣ ਸਾਰ ਵੀਲ ਚੇਅਰ
ਛੁੱਟ ਗਈ ਸੀ। ਵਿਹੜਾ ਵੀ ਪੱਧਰਾ ਨਹੀਂ ਸੀ। ਜਦੋਂ ਵੀ ਉਸ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ
ਹੁੰਦਾ ਸੀ। ਦੋ ਜਾਣੇ ਚੱਕ ਕੇ ਇੱਧਰ-ਉੱਧਰ ਕਰਦੇ ਸਨ। ਸੀਬੋ ਦੀ ਜ਼ੁਬਾਨ ਬਿਲਕੁਲ ਚੁੱਪ ਨਹੀਂ
ਹੁੰਦੀ ਸੀ। ਸਬ ਨੂੰ ਗਾਲ਼ਾਂ ਕੱਢਦੀ ਸੀ। ਮੁਰਦਾ ਬੋਲੂ, ਖੱਫਣ
ਪਾੜੂ। ਜਦੋਂ ਮੌਤ ਨੇੜੇ ਦਿਸਦੀ ਹੈ। ਬੰਦੇ ਦਾ ਇਹੀ ਹਾਲ ਹੁੰਦਾ ਹੈ।
ਕੁੱਝ ਹੀ ਦਿਨਾਂ ਵਿੱਚ ਸੀਬੋ ਤੋਂ ਰਿਸ਼ਤੇਦਾਰ ਅੱਕ ਗਏ ਸਨ। ਉਸ ਨੂੰ
ਹਸਪਤਾਲ ਵਿੱਚ ਮੋਗੇ ਦਾਖ਼ਲ ਕਰ ਦਿੱਤੀ। ਮੋਗੇ ਵਾਲੇ ਡਾਕਟਰਾਂ ਨੇ ਪੂਰੀ ਫ਼ੀਸ ਲੈ ਲਈ। ਸੀਬੋ ਨੂੰ
ਜ਼ਿਆਦਾ ਬਿਮਾਰ ਦੇਖ ਕੇ. ਲੁਧਿਆਣੇ ਦੇ ਹੋਸਪੀਟਲ ਵਿੱਚ ਭੇਜ ਦਿੱਤਾ। ਉੱਥੇ ਲੱਕ ਦੀਆਂ ਹੱਡੀਆਂ
ਸਿੱਧੀਆਂ ਕਰਨ ਦਾ ਅਪ੍ਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਰੱਬ ਜਾਣਦਾ ਹੈ। ਉਸ ਦੇ ਕਿਹੜੇ ਅੰਗ
ਕੱਢੇ. ਬਦਲੇ ਗਏ? ਕੀ-ਕੀ ਰੀਸਰਚ ਕੀਤੀ ਗਈ? ਸੀਬੋ
ਦੇ ਸਰੀਰ ਵਿੱਚ ਜ਼ਹਿਰ ਫੈਲ ਗਈ। ਤੀਜੇ ਦਿਨ ਉਸ ਦੀ ਲਾਸ਼ ਦੇ ਦਿੱਤੀ ਗਈ। ਲਾਸ਼ ਜ਼ਿਆਦਾ ਚਿਰ ਰੱਖਣ
ਵਾਲੀ ਨਹੀਂ ਸੀ। ਗੈਰੀ ਦੇ ਕੈਨੇਡਾ ਤੋਂ ਆਉਣ ਤੋਂ ਪਹਿਲਾਂ ਹੀ ਦਾਗ਼ ਲੱਗਾ ਦਿੱਤਾ ਸੀ। ਕੈਨੇਡਾ
ਦਾ ਸਿਟੀਜ਼ਨ ਹੋਣ ਕਰ ਕੇ, ਇੰਡੀਆ ਦਾ ਵੀਜ਼ਾ ਲੈਣ ਨੂੰ ਕਾਫ਼ੀ ਦਿਨ ਲੱਗ ਗਏ ਸਨ। ਸੀਬੋ ਦੇ ਭੋਗ
ਦੀ ਅਰਦਾਸ ਵਿੱਚ ਤੇ ਦਾਨ ਪੁੰਨ ਕਰਨ ਵੇਲੇ ਨੂੰ ਗੈਰੀ ਪਹੁੰਚ ਗਿਆ ਸੀ। ਜਿਊਦੀ ਮਾਂ ਨੂੰ ਗੈਰੀ ਨੇ
ਘਰੋਂ ਕੱਢ ਦਿੱਤਾ ਸੀ। ਗੈਰੀ ਉਸ ਨੂੰ ਮਿਲਣ ਵੀ ਨਹੀਂ ਜਾਂਦਾ ਸੀ। ਸੁੱਖੀ ਹੀ ਸੀਬੋ ਨੂੰ ਸੀਨੀਅਰ
ਸੈਂਟਰ ਵਿਚੋਂ ਘਰ ਲੈ ਆਈ ਸੀ।
ਮਰਨ ਪਿੱਛੋਂ ਸਰੀਰ ਨਾਲ ਕੀ ਬੀਤਦੀ ਹੈ? ਕਿਸੇ
ਜੀਵ ਨੂੰ ਪਤਾ ਨਹੀਂ ਲੱਗਦਾ। ਮ੍ਰਿਤਕ ਸਰੀਰ ਨੂੰ ਅੱਗ ਵਿੱਚ ਜਾਲੋਂ, ਮਿੱਟੀ
ਵਿੱਚ ਦੁਬਾਉ, ਪਾਣੀ ਵਿੱਚ ਡੋਬੋ, ਚਾਹੇ
ਚੀਰ ਫਾੜ ਕਰ ਕੇ ਰੀਸਰਚ ਕਰੋ। ਜਾਲ ਕੇ ਸੁਆਹ ਬਣਾਉਣ ਨਾਲੋਂ, ਪਾਣੀ
ਜਾਂ ਮਿੱਟੀ ਵਿਚ ਕਿਸੇ ਜੀਵ ਦਾ ਢਿੱਡ ਭਰੇ ਵੱਡਾ ਪੁੰਨ ਹੈ। ਮਰੇ ਸਰੀਰ ਦੇ ਅੰਗ ਦਾਨ ਕਰਨੇ, ਮਰਿਆ
ਸਰੀਰ ਰੀਸਰਚ ਕਰਨ ਨੂੰ ਦੇ ਕੇ, ਹੋਰ ਬਿਮਾਰੀਆਂ ਦਾ ਇਲਾਜ ਲੱਭਣ ਦਾ ਬਹੁਤ ਵੱਡਾ ਪੁੰਨ ਹੈ। ਜਿਉਂਦੇ
ਬੰਦੇ ਨਾਲ ਚੰਗੀ ਬੋਲ-ਚਾਲ ਰੱਖਣਾ। ਹੋਰ ਵੀ ਬਹੁਤ ਇੱਜ਼ਤ ਤੇ ਮਾਣ ਦੀ ਗੱਲ ਹੈ।
Comments
Post a Comment