ਭਾਗ 53 ਬਦਲਦੇ ਰਿਸ਼ਤੇ

ਖ਼ੂਨ ਨੂੰ ਖ਼ੂਨ ਖਿੱਚਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੈਰੀ ਨੂੰ ਪਿੰਡ ਦੀ ਹਵਾ ਰਾਸ ਆ ਗਈ ਸੀ ਉਹ ਮਾਂ ਦੇ ਭੋਗ ਤੇ ਗਿਆ ਹੀ ਨਹੀਂ ਮੁੜਿਆ ਸੀ ਗੈਰੀ ਦਾ ਮਸਾਂ ਸ਼ਿਫ਼ਟਾਂ ਲਗਾਉਣ ਤੋਂ ਖਹਿੜਾ ਛੁੱਟਿਆ ਸੀ ਕੰਮ ਤੇ ਜਾਣ ਲਈ ਸੌਣ ਤੋਂ ਪਹਿਲਾਂ ਅਲਾਰਮ ਲਗਾਉਣਾ ਪੈਂਦਾ ਸੀ ਜਦੋਂ ਅਲਾਰਮ ਵੱਜਦਾ ਸੀ ਉਬੜ ਵਾਹੇ ਉੱਠਦਾ ਸੀ ਜਿਵੇਂ ਕੋਈ ਡਰਾਉਣਾ ਸੁਪਨਾ ਦੇਖ ਲਿਆ ਹੋਵੇ ਬਹੁਤੀ ਬਾਰ ਤਾਂ ਨੀਂਦ ਨਹੀਂ ਪੂਰੀ ਹੋਈ ਹੁੰਦੀ ਸੀ ਥਕੇਵਾਂ ਵੀ ਨਹੀਂ ਲਹਿੰਦਾ ਸੀ ਮਨ ਉੱਠਣ ਨੂੰ ਨਹੀਂ ਕਰਦਾ ਸੀ ਸਰੀਰ ਨਾਲੋਂ ਕੈਨੇਡਾ ਦੇ ਡਾਲਰਾਂ ਦਾ ਮੋਹ ਜ਼ਿਆਦਾ ਸੀ ਗੈਰੀ ਅੱਖ ਖੁੱਲ ਦੇ ਹੀ ਕੰਮ ਕਰਨ ਨੂੰ ਭੱਜਦਾ ਸੀ ਰਾਤ ਨੂੰ ਸੌਣ ਲਈ ਹੀ ਘਰ ਆਉਂਦਾ ਸੀ ਜਿਸ ਦਿਨ ਦਾ ਪਿੰਡ ਗਿਆ ਸੀ ਜਾਨ ਸੌਖੀ ਹੋ ਗਈ ਸੀ ਇੰਨੇ ਸਾਲਾਂ ਪਿੱਛੋਂ ਅਕਲ ਆਈ ਸੀ ਸਾਰੀ ਉਮਰ ਕੰਮ ਕਰ ਕੇ ਵੀ ਕੁੱਝ ਹੱਥ ਨਹੀਂ ਆਇਆ ਸੀ

ਅੱਜ ਤੱਕ ਘਰ, ਕਾਰਾਂ ਦੀਆਂ, ਬੈਂਕ ਦੀਆਂ ਕਿਸ਼ਤਾਂ ਤੇ ਬਿਲ ਦੇਣ ਵਿੱਚ ਹੀ ਸਾਰੀ ਕਮਾਈ ਰੋੜ ਦਿੱਤੀ ਸੀ ਘਰ ਫ਼ਰੀ ਕਰਨ ਦੇ ਚਾਅ ਵਿੱਚ ਦਾਰੂ ਤੋਂ ਬਗੈਰ ਚੱਜ ਨਾਲ ਖਾਂਦਾ ਪੀਤਾ ਵੀ ਨਹੀਂ ਸੀ ਦਾਰੂ ਵੀ ਥਕੇਵਾਂ ਲਾਹੁਣ ਦੇ ਬਹਾਨੇ ਪੀਂਦਾ ਸੀ ਗੈਰੀ ਨੂੰ ਪਿੰਡ ਤਾਂ ਸ਼ਰਾਬ ਤੇ ਰੋਟੀ ਕੈਨੇਡਾ ਤੋਂ ਆ ਕੇ ਸਸਤੀ ਲੱਗਦੀ ਹੈ ਸਬਰ ਜਿਹਾ ਆ ਗਿਆ ਸੀ ਪਿੰਡ ਜ਼ਮੀਨ ਚਾਚਾ ਵਾਹੁੰਦਾ ਸੀ ਇਸੇ ਕਰ ਕੇ ਮਹੀਨਾ ਕੁ ਗੈਰੀ ਨੇ ਚਾਚੇ ਦੇ ਘਰੋਂ ਰੋਟੀ ਖਾਦੀ ਗੈਰੀ ਨੂੰ ਲੱਗਣ ਲੱਗਾ ਸੀ ਉਸ ਸਿਰ ਅਹਿਸਾਨ ਚੜ੍ਹ ਰਿਹਾ ਹੈ ਉਸ ਨੇ ਆਪ ਦੇ ਚਾਚੇ ਨੂੰ ਕਿਹਾ, " ਚਾਚਾ ਜੀ ਇੰਨੇ ਦਿਨ ਹੋ ਗਏ ਮੈਂ ਤੁਹਾਡੇ ਘਰੋਂ ਰੋਟੀ ਖਾਂਦਾ ਹਾਂ " " ਫਿਰ ਕੀ ਹੋ ਗਿਆ? ਤੇਰਾ ਮੇਰਾ ਕਿਹੜਾ ਕੁੱਝ ਵੰਡਿਆ ਹੈ? " ਚਾਚੀ ਨੇ ਕਿਹਾ, " ਪੁੱਤਰ ਤੂੰ ਬੇਗਾਨਿਆਂ ਵਾਲੀਆਂ ਗੱਲਾਂ ਕਿਉਂ ਕਰਦਾ ਹੈ? ਜਿਹੋ ਜਿਹੇ ਮੇਰੇ  ਪੁੱਤਰ ਹਨ ਵੈਸਾ ਹੀ ਸਾਨੂੰ ਤੂੰ ਵੀ ਹੈ " " ਚਾਚੀ ਜੀ, ਉਹ ਤਾਂ ਠੀਕ ਹੈ ਮੇਰਾ ਮਤਲਬ ਹੈ ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ ਅਜੇ ਮੇਰਾ ਕੈਨੇਡਾ ਜਾਣ ਦਾ ਇਰਾਦਾ ਨਹੀਂ ਹੈ " ਚਾਚੀ ਨੇ ਆਪਣੇ ਪਤੀ ਵੱਲ ਟੇਢਾ ਜਿਹਾ ਝਾਕਿਆ ਉਸ ਨੇ ਕਿਹਾ, " ਪੁੱਤ ਇਹ ਕੀ ਕਿਹਾ? ਲੋਕ ਤਾਂ ਕੈਨੇਡਾ ਜਾਣ ਨੂੰ ਜਾਨ ਉੱਤੇ ਖੇਡ ਜਾਂਦੇ ਹਨ ਤੇਰੀ ਵਹੁਟੀ ਉਡੀਕਦੀ ਹੋਣੀ ਹੈ ਛੁੱਟੀਆਂ ਬਹੁਤ ਹੋ ਗਈਆਂ ਹੁਣ ਤੂੰ ਜਾਣ ਦੀ ਤਿਆਰੀ ਕਰ ਲੈ " " ਤਾਂ ਹੀ ਮੈਂ ਸੋਚਦਾ ਸੀ ਬਹੁਤਾ ਚਿਰ ਵਿਹਲਿਆ ਨੂੰ ਰੋਟੀਆਂ ਨਹੀਂ ਮਿਲਦੀਆਂ ਤੁਸੀਂ ਮੈਨੂੰ ਅਲੱਗ ਕਰ ਦਿਓ ਨਾਲੇ ਮੈਨੂੰ ਜ਼ਮੀਨ ਦਾ ਮਾਮਲਾ ਵਟਾਈ ਵੀ ਚਾਹੀਦਾ ਹੈ " ਚਾਚੇ ਦੀ ਆਵਾਜ਼ ਹੀ ਬਦਲ ਗਈ ਸੀ ਉਹ ਔਖਾ ਜਿਹਾ ਬੋਲਿਆ, " ਉਏ ਭਤੀਜ ਜ਼ਮੀਨ ਦਾ ਹਿੱਸਾ ਤੇਰੇ ਪਿਉ ਨੇ ਮੇਰੇ ਤੋਂ ਨਹੀਂ ਮੰਗਿਆ ਸੀ ਤੂੰ ਕਲ ਦਾ ਬੱਚਾ ਐਡਾ ਮੂੰਹ ਅੱਡਣ ਲੱਗਾ ਹੈ ਜਾ ਮੈਂ ਨਹੀਂ ਦੁਆਨੀ ਦਿੰਦਾ ਤੇਰੀ ਦਾਲ-ਰੋਟੀ ਵੀ ਅੱਜ ਤੋਂ ਬੰਦ ਕਰ ਦਿੰਦਾ ਹਾਂ ਤੂੰ ਆਪ ਦਾ ਜ਼ੋਰ ਲਾ ਲੈ " ਚਾਚੀ ਨੇ ਕਿਹਾ, " ਪੁੱਤ ਮਿੱਠੀ ਪਿਆਰ ਨਾਲ ਰਹੀਦਾ ਹੈ ਘੂਰਨ ਨਾਲ ਤਾਂ ਕੁੱਤਾ ਵੀ ਲੱਤ ਪਾੜਨ ਆਉਂਦਾ ਹੈ " ਗੈਰੀ ਨੇ ਰਾਤ ਦੀ ਰੋਟੀ ਨਹੀਂ ਖਾਂਦੀ ਸੀ ਸ਼ਰਾਬ ਹੀ ਪੀ ਜਾਂਦਾ ਸੀ ਜਿਸ ਦਾ ਉਸੇ ਨੂੰ ਕੋਈ ਨਸ਼ਾ ਨਹੀਂ ਹੋ ਰਿਹਾ ਸੀ ਰੂੜੀ ਕੋਲ ਸੜਕ ‘ਤੇ ਉਸ ਨੇ ਦੋ ਕਮਰੇ ਕੈਨੇਡਾ ਤੋਂ ਜਾ ਕੇ ਪਾਏ ਸਨ ਪਹਿਲੇ ਦਿਨ ਉਹ ਕਈ ਸਾਲਾਂ ਪਿੱਛੋਂ ਬਾਣ ਦੇ ਰੜੇ ਮੰਜੇ ਤੇ ਬਗੈਰ ਚਾਦਰ ਤੋਂ ਸੁੱਤਾ ਸੀ

ਸੀਰੀ ਨੇ ਇਹ ਗੱਲ ਕਈਆਂ ਗੁਆਂਢੀਆਂ ਦੇ ਕੰਨਾਂ ਵਿੱਚ ਪਾ ਦਿੱਤੀ ਸੀ ਗੈਰੀ ਨੂੰ ਆਸਰਾ ਦੇਣ ਵਾਲੇ ਕਈ ਸ਼ਰੀਕੇ ਵਿਚੋਂ ਚਾਚੇ ਤਾਏ ਆ ਗਏ ਸਨ ਇੱਕ ਤਾਂ ਜਾ ਕੇ ਸਰਪੰਚ ਨੂੰ ਵੀ ਲੈ ਆਇਆ ਸੀ ਇਹ ਸਰਪੰਚ ਤੇ ਸ਼ਰੀਕ ਕਈ ਬਾਰ ਗੈਰੀ ਤੋਂ ਦਾਰੂ ਪੀ ਕੇ ਗਏ ਸਨ ਸਾਰੇ ਤਮਾਂਸਾਂ ਦੇਖਣ ਵਾਲੇ ਸਨ ਸਰਪੰਚ ਨੇ, ਗੈਰੀ ਨੂੰ ਕਿਹਾ, " ਤੇਰੀ ਇਹ ਹਾਲਤ ਹੋ ਗਈ ਤੂੰ ਰਾਤ ਮੇਰੇ ਕੋਲ ਆ ਜਾਣਾ ਸੀ ਜਾਂ ਕਿਸੇ ਕੋਲ ਸੁਨੇਹਾ ਭੇਜ ਦਿੰਦਾ ਐਸੇ ਸਮੇਂ ਹੀ ਤਾਂ ਬੰਦਾ ਕੰਮ ਆਉਂਦਾ ਹੈ " " ਸਰਪੰਚ ਜੀ, ਤੁਸੀਂ ਬਹੁਤ ਖੇਚਲ ਕੀਤੀ ਹੈ ਇੱਕ ਮਿਹਰਬਾਨੀ ਕਰ ਦਿਉ ਮੈਨੂੰ ਮੇਰੀ ਜ਼ਮੀਨ ਵਿਚੋਂ ਹਿੱਸਾ ਵੰਡਾ ਦਿਉ " " ਇਹੀ ਤਾਂ ਸਾਡਾ ਕੰਮ ਹੈ ਮੇਰੇ ਹੁੰਦੇ ਹੋਏ, ਤੂੰ ਫ਼ਿਕਰ ਨਾਂ ਕਰ ਮੈਂ ਹੁਣੇ ਤੇਰੇ ਚਾਚੇ ਵੱਲ ਜਾਂਦਾ ਹਾਂ ਉਹ ਮੇਰੀ ਗੱਲ ਨਹੀਂ ਉਲੱਦਦਾ ਲਿਆ ਪਹਿਲਾਂ ਸਾਨੂੰ ਦੋ-ਦੋ ਪੈੱਗ ਪਿਲਾ ਕੇ ਗਰਮ ਕਰ ਕਿੱਲੋ ਮੱਛੀ ਵੀ ਮੰਗਾ ਲੈ ਗੈਰੀ ਨੇ ਸਾਰਿਆ ਵਿਚਾਲੇ ਬੋਤਲ ਰੱਖ ਦਿੱਤੀ ਸੀ ਸਣੇ ਸਰਪੰਚ ਤੇ ਸ਼ਰੀਕੇ ਵਾਲੇ ਕਾਂਵਾਂ ਵਾਂਗ ਬੋਤਲ ਦੁਆਲੇ ਹੋ ਗਏ ਸਨ ਸੀਰੀ ਮੱਛੀ ਲੈਣ ਚਲਾ ਗਿਆ ਸੀ ਮੱਛੀ ਦੇ ਪਕੌੜਿਆਂ ਵਾਲਾ ਪਿੰਡ ਦੇ ਦਰਵਾਜ਼ੇ ਮੂਹਰੇ ਦੁਕਾਨ ਲਗਾਉਂਦਾ ਸੀ ਉਹ ਪਿੰਡ ਦੇ ਛੱਪੜ ਵਿਚੋਂ ਹੀ ਮੱਛੀਆਂ ਫੜਦਾ ਸੀ ਛੱਪੜ ਦਾ ਪਾਣੀ ਸਾਬਣ ਤੇ ਨਾਲੀਆਂ ਦੇ ਗੰਦ ਨਾਲ ਤੱਤਾ ਭਰਪੂਰ ਰੂੜੀ ਦੇ ਰਿਉ ਤੋਂ ਵੀ ਗੁਣਕਾਰੀ ਸੀ

ਮੱਛੀ ਦੀ ਵਾਸ਼ਨਾ ਸੁੰਘਦਾ ਗੈਰੀ ਦਾ ਚਾਚਾ ਵੀ ਆ ਗਿਆ ਸੀ ਗੈਰੀ ਨੇ ਗ਼ੁੱਸੇ ਨਾਲ ਉਸ ਤੋਂ ਪਾਸਾ ਪਲਟ ਲਿਆ ਸੀ ਸਰਪੰਚ ਨੇ ਕਿਹਾ, " ਜਵਾਨਾਂ ਚਾਚੇ ਭਤੀਜੇ ਦੀ ਕੋਈ ਲੜਾਈ ਨਹੀਂ ਹੁੰਦੀ ਖ਼ੂਨ ਨੂੰ ਖ਼ੂਨ ਖਿੱਚਦਾ ਹੈ ਬਾਈ ਤੂੰ ਵੀ ਜੁਆਕਾ ਵਾਲੀਆਂ ਗੱਲਾਂ ਕਰਦਾਂ ਹੈ ਇੱਧਰ ਪਰੇ ਹੋ ਕੇ ਮੇਰੀ ਗੱਲ ਸੁਣ " ਸਰਪੰਚ ਗੈਰੀ ਦੇ ਚਾਚੇ ਨੂੰ ਪਰੇ ਲੈ ਗਿਆ ਸੀ ਉਸ ਨੇ ਕਿਹਾ, " ਯਾਰ ਤੂੰ ਇੰਨੇ ਚਿਰ ਦਾ ਜ਼ਮੀਨ ਖਾਂਦਾ ਹੈ 30 ਹਜ਼ਾਰ ਇਸ ਦੇ ਹੱਥ ਤੇ ਰੱਖ ਦੇ ਇਸ ਦਾ ਮੂੰਹ ਬੰਦ ਹੋ ਜਾਵੇਗਾ ਇਸ ਨੇ ਕਿਹੜਾ ਉਮਰ ਭਰ ਇੱਥੇ ਬੈਠਣਾ ਹੈ? ਜਦੋਂ ਹਾੜ ਦੇ ਮਹੀਨੇ ਤ੍ਰੇਲੀਆਂ ਆਈਆਂ ਇਸ ਨੇ ਕੈਨੇਡਾ ਨੂੰ ਭੱਜਣਾ ਹੈ " ਚਾਚੇ ਦੀਆਂ ਵਾਸਾ ਖਿੜ ਗਈਆਂ ਸਰਪੰਚ ਤੇ ਚਾਚੇ ਨੇ ਹੱਥ ਮਿਲਾਇਆ ਦੋਨੇਂ ਬੁੱਲ੍ਹਾਂ ਵਿੱਚ ਹੱਸਦੇ ਢਾਣੀ ਵਿੱਚ ਆ ਬੈਠੇ ਚਾਚੇ ਨੇ ਕਿਹਾ, " ਗੈਰੀ ਜੋ ਸਰਪੰਚ ਫ਼ੈਸਲਾ ਕਰ ਦੇਵੇਗਾ ਉਹ ਮੈਨੂੰ ਮਨਜ਼ੂਰ ਹੈ ਤੂੰ ਕਿਹੜਾ ਬਾਹਰ ਦਾ ਬੰਦਾ ਹੈ ਮੇਰੇ ਭਰਾ ਦੀ ਔਲਾਦ ਹੈ " ਉਸ ਨੇ ਗੈਰੀ ਨੂੰ ਜੱਫੀ ਵਿੱਚ ਲੈ ਲਿਆ

Comments

Popular Posts