ਭਾਗ 33 ਧੀ ਜੰਮਣੀ, ਪਾਲਨੀ ਔਖੀ ਨਹੀਂ ਹੈ। ਸਹੁਰੇ ਘਰ ਵਸਾਉਣੀ ਔਖੀ ਹੈ ਬੁੱਝੋ ਮਨ ਵਿੱਚ
ਕੀ?
ਧੀ ਜੰਮਣੀ, ਪਾਲਨੀ ਔਖੀ ਨਹੀਂ ਹੈ। ਸਹੁਰੇ ਘਰ ਵਸਾਉਣੀ ਔਖੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਲੋਕ ਧੀਆਂ ਨੂੰ ਮਾਰ ਕਿਉਂ ਦਿੰਦੇ ਹਨ? ਐਸੇ ਲੋਕ ਸਮਾਜ ਨੂੰ
ਮੂੰਹ ਤੋੜਵਾਂ ਜੁਆਬ ਨਹੀਂ ਦਿੰਦੇ। ਦਾਜ ਦੇਣਾ ਸਹੁਰਿਆਂ ਤੇ ਹੋਰ ਲੋਕਾਂ ਦੀਆਂ ਮੰਗਾ ਦੇਣ ਤੋਂ
ਇਨਕਾਰ ਨਹੀਂ ਕਰਨਾ ਚਾਹੁੰਦੇ। ਲੋਕਾਂ ਨੂੰ ਫੇਸ ਨਹੀਂ ਕਰਨਾ ਚਾਹੁੰਦੇ। ਲੋਕਾਂ ਨੂੰ ਕੋਰਾ ਜੁਆਬ ਦੇਣ
ਦੀ ਥਾਂ ਆਪ ਦੇ ਜਿਗਰ ਦਾ ਟੋਟਾ ਮਾਰ ਦਿੰਦੇ ਹਨ। ਧੀਆਂ ਨੂੰ ਚੁੜੇਲਾਂ ਜਾਂ ਸੈਕਸੀ ਬੰਬ ਸਮਝਣ
ਵਾਲੇ ਆਪ ਦੀ ਜਾਨ ਛੁਡਾ ਲੈਂਦੇ ਹਨ। ਆਪ ਦੀ ਜ਼ਿੰਦਗੀ ਸੌਖੀ ਕਰ ਲੈਂਦੇ ਹਨ। ਆਪ ਹੋਰਾਂ ਦੀਆਂ ਧੀਆਂ
ਨਾਲ ਸੈਕਸ ਵੀ ਕਰਦੇ ਹਨ। ਬੱਚੇ ਜੰਮਦੇ ਹਨ। ਨੌਕਰਾਣੀਆਂ ਬਣਾਂ ਕੇ ਘਰ ਰੱਖਦੇ ਹਨ। ਦੂਜੇ ਦੀ ਧੀ
ਦਾ ਲਹੂ ਚੂਸਦੇ ਹਨ। ਧੀ ਜੰਮਣ ਵੇਲੇ ਉਸ ਨੂੰ ਮਾਰ ਕੇ, ਆਪ ਦਾ ਮੂੰਹ ਛੁਪਾ ਲੈਂਦੇ ਹਨ। ਕੀ ਉਹ
ਕਿਸੇ ਦੀ ਧੀ ਨਹੀਂ ਹੈ? ਜੋ ਐਸੇ ਮਰਦਾ ਨੇ ਘਰ ਵਿੱਚ ਪਤਨੀ ਨੌਕਰਾਣੀ, ਬਾਹਰ ਪ੍ਰੇਮਿਕਾ ਦਿਲ
ਪ੍ਰਚਾਉਣ ਨੂੰ ਰੱਖੀ ਹੈ।
ਭਾਵੇਂ ਅੱਜ ਕੁੜੀਆਂ ਹਰ ਖੇਤਰ ਪੜ੍ਹਾਈ, ਖੇਡਾਂ, ਨੌਕਰੀਆਂ ਕਰਨ ਤੇ
ਸਹੁਰਿਆਂ ਵਿੱਚ ਅੱਗੇ ਹਨ। ਹਰ ਸਮੱਸਿਆ ਨਾਲ ਕੁੜੀਆਂ ਨਜਿੱਠ ਸਕਦੀਆਂ ਹਨ। ਪਤਾ ਨਹੀਂ ਮਾਪੇ ਧੀਆਂ
ਜੰਮਣ ਤੋਂ ਕਿਉਂ ਡਰਦੇ ਹਨ? ਕੀ ਐਸੇ ਮਾਪੇ ਬਹੁਤ
ਕੰਮਜੋਰ ਹਨ। ਕੀ ਸਮਾਜ ਤੋਂ ਕਿਸੇ ਪਾਸਿਉ ਮਾੜੇ ਹਨ? ਜਦ ਕਿ ਕੁੜੀਆਂ ਨੌਕਰੀਆਂ ਕਰਦੀਆਂ ਹੋਣ ਕਰ
ਕੇ, ਆਪ ਦੇ ਵਿਆਹ ਦਾ
ਖ਼ਰਚਾ ਵੀ ਆਪ ਉਠਾ ਸਕਦੀਆਂ ਹਨ। ਆਪ ਦਾ ਵਰ ਆਪੇ ਲੱਭ ਸਕਦੀਆਂ ਹਨ। ਮਾਪਿਆਂ ਦੀ ਸੇਵਾ ਸੰਭਾਲ ਵੀ
ਕੁੜੀਆਂ ਕਰ ਸਕਦੀਆਂ ਹਨ। ਅੱਜ ਦੇ ਜ਼ਿਆਦਾਤਰ ਪੁੱਤਰ, ਮਰਦ ਨਸ਼ਿਆਂ ਤੇ ਵਹਿਲੀ ਰਹਿਣ ਨਾਲ ਨਮਰਦ ਹੋ ਚੁੱਕੇ ਹਨ। ਬਾਂਹਾਂ ਵਿੱਚ
ਮਰਦਾ ਵਾਲਾ ਦਮ ਨਹੀਂ ਹੈ। ਸਰੀਰ ਵਿੱਚ ਮਰਦਾਨਗੀ ਨਹੀਂ ਹੈ। 70% ਘਰ ਔਰਤਾਂ ਦੇ ਸਿਰੋਂ ਚੱਲ ਰਹੇ
ਹਨ। ਕੈਨੇਡਾ, ਅਮਰੀਕਾ ਤੇ ਬਾਹਰਲੇ
ਦੇਸ਼ਾਂ ਵਿੱਚ ਔਰਤਾਂ ਮਰਦਾ ਤੋਂ ਵੱਧ ਘਰ ਬਾਹਰ ਕੰਮ ਕਰਦੀਆਂ ਹਨ। ਬੱਚੇ ਜੰਮਦੀਆਂ, ਪਾਲਦੀ, ਪੜ੍ਹਾਉਂਦੀਆਂ ਹਨ।
ਧੀਆਂ ਮਾਪਿਆਂ, ਸਹੁਰਿਆਂ ਦਾ ਘਰ
ਬੰਨ੍ਹਦੀਆਂ ਹਨ।
ਧੀ ਦਾ ਪਾਲਨ-ਪੋਸ਼ਣ ਕਰਨਾ ਕੋਈ ਔਖਾ ਨਹੀਂ ਹੈ। ਧੀਆਂ ਤਾਂ ਸਗੋਂ
ਮਾਪਿਆਂ ਦੇ ਘਰ ਦੇ ਬਹੁਤ ਕੰਮ ਕਰਦੀਆਂ ਹਨ। ਸਗੋਂ ਮਾਪਿਆਂ ਨੂੰ ਵੀ ਮੱਤਾਂ ਦਿੰਦੀਆਂ ਹਨ। ਕੈਨੇਡਾ, ਅਮਰੀਕਾ ਵਿੱਚ
ਬਹੁਤੇ ਲੋਕ ਧੀਆਂ ਦੇ ਸੱਦੇ ਹੋਏ ਹਨ। ਧੀਆਂ ਹੀ ਸਹੁਰਿਆਂ ਦਾ ਘਰ ਸੰਭਾਲ ਦੀਆਂ ਹਨ। ਸਹੁਰੇ ਘਰ ਦਾ
ਖ਼ਾਨਦਾਨ ਅੱਗੇ ਤੋਰ ਦੀਆਂ ਹਨ। ਜੋ ਸਾਡੀਆਂ ਚਾਚੀਆਂ, ਤਾਈਆਂ, ਮਾਮੀਆਂ, ਨਾਨੀਆਂ, ਦਾਦੀਆਂ ਮਾਸੀਆਂ, ਭੂਆ,
ਭੈਣਾਂ ਇਹ ਵੀ ਸਬ
ਕਿਸੇ ਦੀਆ ਧੀਆਂ ਹਨ। ਫਿਰ ਲੋਕ ਆਪ ਧੀਆਂ ਜੰਮਣ ਤੋਂ ਕਿਉਂ ਡਰਦੇ ਹਨ? ਧੀ ਜੰਮਣੀ, ਪਾਲਨੀ ਔਖੀ ਨਹੀਂ
ਹੈ। ਸਹੁਰੇ ਘਰ ਵਸਾਉਣੀ ਔਖੀ ਹੈ। ਕਈ ਸਹੁਰੇ ਧੀ ਦੇ ਤੇ ਉਸ ਦੇ ਮਾਪਿਆਂ ਦੇ ਨੱਕ ਵਿੱਚ ਦਮ ਕਰ
ਦਿੰਦੇ ਹਨ। ਹੋਰ ਵੀ ਲੋਕ ਧੀ ਦੇ ਤੇ ਉਸ ਦੇ ਮਾਪਿਆਂ ਨੂੰ ਹੀ ਤੰਗ ਕਰਦੇ ਹਨ। ਮੁੰਡੇ ਵਾਲਿਆਂ ਦੇ
ਬਰਾਤੀ ਵੀ ਧੀ ਵਾਲਿਆਂ ‘ਤੇ ਤਾਕਤ ਦਿਖਾਉਂਦੇ
ਹਨ। ਲੋਕ ਐਸੇ ਲੋਕਾਂ ਨੂੰ ਜ਼ਰਦੇ ਕਿਉਂ ਹਨ?ਧੀ ਵਾਲੇ ਹਰ ਇੱਕ ਦੇ ਅੱਗੇ ਹੱਥ ਬੰਨ੍ਹੀ ਖੜ੍ਹੇ
ਹੁੰਦੇ ਹਨ। ਅਗਲਾ ਚਾਹੇ ਆਪ ਦੇ ਮੂੰਹ ਵਿੱਚ ਬੁਰਕੀ ਪਾਉਣ ਜੋਗਾ ਨਾ ਹੋਵੇ। ਉਹ ਵੀ ਵਿਆਹ ਵਿੱਚ ਧੀ
ਵਾਲਿਆਂ ਦੇ ਉੱਤੇ ਚੜ੍ਹਨ ਤੱਕ ਜਾਂਦਾ ਹੈ।
ਧੀਆਂ ਦੇ ਮਾਪੇਂ ਆਪ ਜਾਣਦੇ ਹਨ। ਧੀਆਂ ਮਾਂ-ਬਾਪ ਨੂੰ ਬਹੁਤ ਪਿਆਰੀਆਂ
ਹੁੰਦੀਆਂ ਹਨ। ਧੀਆਂ ਪੁੱਤਾ ਤੋਂ ਛੇਤੀ ਜਵਾਨ ਹੁੰਦੀਆਂ ਹਨ। ਕੱਦ ਵੀ ਬਹੁਤ ਛੇਤੀ ਕੱਢਦੀਆਂ ਹਨ।
ਜਦੋਂ ਤੋਂ ਧੀ ਜੰਮ ਪੈਂਦੀ ਹੈ। ਮਾਪਿਆਂ ਨੂੰ ਧੀ ਦੇ ਵਿਆਹ ਦੀ ਚਿੰਤਾ ਖਾਂਦੀ ਰਹਿੰਦੀ ਹੈ। ਧੀ
ਜੰਮਣ ਦੇ ਨਾਲ ਹੀ ਮਾਪਿਆਂ ਨੂੰ ਧੀ ਦੇ ਵਿਆਹ ਦੇ ਦਾਜ ਬਣਾਉਣ ਦਾ ਫ਼ਿਕਰ ਲੱਗ ਜਾਂਦਾ ਹੈ। ਧੀਆਂ ਘਰ
ਨਹੀਂ ਰੱਖ ਹੁੰਦੀਆਂ। ਉਸ ਲਈ ਮਾਪੇਂ ਚੰਗੇ ਵਰ ਦੀ ਭਾਲ ਕਰਦੇ ਰਹਿੰਦੇ ਹਨ। ਗ਼ਰੀਬ ਘਰ ਮਾਪੇਂ ਧੀ
ਤੋਰਨੀ ਨਹੀਂ ਚਾਹੁੰਦੇ। ਚੰਗੇ ਘਰਾਂ ਦੇ ਮੁੰਡਿਆਂ ਦੇ ਮਾਪਿਆਂ ਤੇ ਮੁੰਡਿਆਂ ਦੇ ਮੂੰਹ ਬਹੁਤ ਅੱਡੇ
ਹੋਏ ਹਨ। ਧੀ ਦਾ ਵਿਆਹ ਕਰਨ ਲਈ ਮੁੰਡੇ, ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਸੋਨੇ ਤੇ ਕੱਪੜਿਆਂ ਨਾਲ ਪੂਜਣਾ ਪੈਂਦਾ
ਹੈ। ਉਨ੍ਹਾਂ ਦਾ ਅੱਡਿਆ ਮੂੰਹ ਬੰਦ ਕਰਨ ਲਈ ਸੋਨਾ ਤੇ ਕੱਪੜੇ ਦੇਣ ਪੈਂਦੇ ਹਨ। ਮੁੰਡੇ ਦੇ ਗਲ਼
ਨੂੰ ਚੈਨ, ਕੜਾ, ਪੋਚੀਂ, ਫੂਫੜਾ, ਮਾਮਿਆਂ, ਚਾਚਿਆਂ, ਤਾਇਆ, ਡੈਡੀ ਨੂੰ ਛਾਪਾਂ
ਦੇਣੀਆਂ ਪੈਂਦੀਆਂ ਹਨ। ਸੱਸ, ਨਣਦਾਂ ਨੂੰ ਸੋਨੇ
ਦੇ ਸਿਟ ਦੇਣੇ ਪੇਂਦੇ ਹਨ। ਬਾਕੀ ਘਰ ਦੀਆਂ ਔਰਤਾਂ ਭੂਆ, ਮਾਮੀਆਂ, ਚਾਚੀਆਂ, ਤਾਈਆਂ, ਨਣਦਾਂ, ਸੱਸ. ਸੱਸ ਦੀ ਮਾਂ ਹੋਰ ਪਤਾ ਨਹੀਂ ਕੀਹਨੂੰ-ਕੀਹਨੂੰ ਸੂਟ ਕੰਬਲ ਦੇਣੇ
ਪੈਂਦੇ ਹਨ? ਜਿਵੇਂ ਸੂਟਾ ਅੱਗੇ
ਕਦੇ ਦੇਖੇ ਨਾ ਹੋਣ। ਕੋਈ ਮਨਾਂ ਵੀ ਨਹੀਂ ਕਰਦਾ। ਫੜ ਕੇ ਕੱਛ ਵਿੱਚ ਦੇ ਲੈਂਦੀਆਂ ਹਨ। ਇੱਕ ਦੋ
ਸੂਟ ਲੈਣ ਨਾਲ ਕੀ ਮਨ ਦੀ ਭੁੱਖ ਨਿਕਲ ਜਾਵੇਗੀ? ਇਹ ਭਾਰ ਢੋਹ ਦਿਆਂ ਦਾ ਧੀ ਦੇ ਮਾਪਿਆਂ ਦਾ ਕੁੱਬ ਪੈ ਜਾਂਦਾ ਹੈ।
ਅਨੰਦਾ ਤੋਂ ਪਹਿਲਾਂ ਮਿਲਣੀ ਸਮੇਂ ਕੰਬਲ, ਹਾਰ ਮੁੰਡੇ ਦੇ ਗਲ਼
ਨੂੰ ਚੈਨ, ਕੜਾ, ਪੋਚੀਂ, ਫੂਫੜਾ, ਮਾਮਿਆਂ, ਚਾਚਿਆਂ, ਤਾਇਆ, ਡੈਡੀ ਹੁਣਾਂ ਨੂੰ ਕੰਬਲ
ਦੇਣੇ ਪੈਂਦੇ ਹਨ। ਜਿਵੇਂ ਅਨੰਦਾ ‘ਤੇ ਬਰਾਤੀਆਂ ਨੇ ਕੰਬਲ ਤਾਣ ਕੇ ਬੈਠਣਾ ਹੋਵੇ। ਇੰਨਾ ਖ਼ਰਚਾ ਕਰਕੇ ਕਾਭਾ
ਤਾਂ ਕੁੜੀ ਵਾਲਿਆਂ ਨੂੰ ਲੱਗਣਾ ਚਾਹੀਦਾ ਹੈ। ਉਲਟਾ ਕੰਬਲ ਬਰਾਤੀਆਂ ਨੂੰ ਵੰਡੇ ਜਾਂਦੇ ਹਨ। ਜਿਵੇਂ
ਬਰਾਤੀ ਮੁੰਡੇ ਵਾਲੇ ਨੰਗੇ ਭੁੱਖੇ ਹੋਣ। ਹਰ ਚੀਜ਼ ਦੀ ਝਾਕ ਰੱਖਦੇ ਹਨ। ਜੋ ਵੀ ਦਾਅ ਲੱਗਦਾ ਹੈ।
ਕੁੜੀ ਵਲਿਆਂ ਤੋਂ ਲਾਗੀਆਂ ਵਾਂਗ ਲਪੇਟੀ ਜਾਂਦੇ ਹਨ। ਧੀ ਵਾਲੇ ਮੁੰਡੇ ਵਾਲਿਆਂ ਨੂੰ ਚੰਗੇ ਰਿਸਟੋਰਿੰਟ, ਪੈਲਿਸ ਵਿੱਚ ਅਨੰਦਾ
ਤੇ ਪਾਰਟੀ ਵਿੱਚ ਖਾਣਾ ਖੁਆਉਂਦੇ ਹਨ। ਮੁੰਡੇ ਵਾਲਿਆਂ ਦਾ ਧੀ ਦੇ ਮਾਪੇਂ ਘਰ ਵੀ ਭਰ ਦੇਣ। ਫਿਰ ਵੀ
ਉਹ ਬਹੁਤੇ ਖ਼ੁਸ਼ ਨਹੀਂ ਹੁੰਦੇ।
ਧੀਆਂ ਵਾਲਿਆਂ ਨੂੰ ਤਾਂ ਗੁਰਦੁਆਰੇ ਵਾਲੇ ਵੀ ਲੁੱਟਦੇ ਹਨ। ਮੁੰਡੇ
ਵਾਲਿਆਂ ਤੋਂ ਇਹ ਵੀ ਕੋਈ ਮੰਗ ਨਹੀਂ ਕਰਦੇ। ਜਿਵੇਂ ਇੰਨਾ ਨੇ ਵੀ ਮੁੰਡੇ ਵਾਲਿਆਂ ਨੂੰ ਧੀ ਦੇਣੀ
ਹੋਵੇ। ਗੁਰਦੁਆਰੇ ਵਾਲੇ ਵੀ ਕੁੜੀ ਵਾਲਿਆਂ ਤੋਂ ਭੁੱਖ ਪੂਰੀ ਕਰਦੇ ਹਨ। ਕੰਨਿਆ ਦਾਨ ਕਰਨ ਲਈ
ਪੰਜਾਬੀ ਗੁਰਦੁਆਰੇ ਜਾਂਦੇ ਹਨ। ਗੁਰਦੁਆਰੇ ਵਾਲੇ ਹਿੰਦੂ ਮੁਸਲਿਮ ਨੂੰ ਤਾਂ ਵਿਆਹ ਕਰਨ ਲਈ ਗੁਰਦੁਆਰੇ
ਖੜ੍ਹਨ ਨਹੀਂ ਦਿੰਦੇ। 20 ਬਹਾਨੇ ਬਣਾਉਂਦੇ
ਹਨ। ਤੁਸੀਂ ਰੋਡੇ ਹੋ, ਟੋਪੀਆਂ ਲਈਆਂ ਹਨ।
ਗੋਡੇ ਮੂਧੇ ਮਾਰਦੇ ਹੋ। ਨਮਸਕਾਰ ਬਾਰ-ਬਾਰ ਕਰਦੇ ਹੋ। ਹੱਥ ਉੱਪਰ ਨੂੰ ਚੁੱਕਦੇ ਹੋ। ਤਿਲਕ
ਲਗਾਉਂਦੇ ਹੋ। ਧੋਤੀ ਬੰਨ੍ਹਦੇ ਹੋ। ਰੱਬ ਹੀ ਜਾਣੇ, ਰੱਬ ਦਾ ਘਰ ਚਲਾਲਾਉਣ ਵਾਲੇ ਕੀ-ਕੀ ਪਖੰਡ ਸਮਾਜ ਵਿੱਚ ਬਖੇਰਦੇ ਹਨ। ਧੀ
ਜੰਮਣੀ, ਪਾਲਨੀ ਔਖੀ ਨਹੀਂ
ਹੈ। ਵਸਾਉਣੀ ਔਖੀ ਹੈ। ਪੰਜਾਬੀ ਗੁਰਦੁਆਰੇ ਜਾਂਦੇ ਹਨ। ਮੈਬਰ ਕਮੇਟੀ ਵਾਲੇ ਉਨ੍ਹਾਂ ਨੂੰ ਵੀ ਚੂਡ
ਕੇ ਖਾਂ ਲੈਂਦੇ ਹਨ। ਸਾਰਾ ਭਾਰ ਕੁੜੀ ਵਾਲਿਆਂ ‘ਤੇ ਪੈਂਦਾ ਹੈ। ਕੈਲਗਰੀ ਦੇ ਗੁਰਦੁਆਰਿਆਂ ਦੀਆਂ ਦੁਕਾਨਾਂ ਦਾ ਰੇਟ 700 ਡਾਲਰ ਤੋਂ 1000 ਡਾਲਰ ਸਿਰਫ਼ ਮਹਾਰਾਜ
ਮੂਹਰੇ ਅਨੰਦ ਕਾਰਜ ਵਿੱਚ ਬੈਠਣ ਦਾ ਹੈ। ਸਫ਼ਾਈ ਦੇ 150 ਡਾਲਰ ਹਨ। 500 ਡਾਲਰ ਤੋਂ ਵੱਧ ਚੁਲਿਆਂ, ਸਟੋਵ ਦਾ ਹੋ ਜਾਂਦਾ ਹੈ। 300 ਡਾਲਰ ਸੰਗਤ ਨੁਕਸਾਨ ਕਰਦੀ ਹੈ ਤਾਂ ਉਸ ਦਾ ਹੈ। ਜਿਵੇਂ ਸੰਗਤ ਨੇ ਉੱਥੇ
ਗਤਕਾ ਖੇਡਣਾ ਹੋਵੇ। ਤਿੰਨ ਤਰਾ ਦੇ ਗ੍ਰੰਥੀ, ਕਥਾਂ ਵਾਲਾ, ਢਾਡੀ ਹਨ। 300 ਡਾਲਰ ਉਨ੍ਹਾਂ ਦਾ ਹੈ।
ਬਾਕੀ ਬਰਾਤੀ ਵੀ ਉਨ੍ਹਾ ਅੱਗੇ ਨੋਟਾਂ ਦਾ ਢੇਰ ਲਾ ਦਿੰਦੇ ਹਨ। ਨਗਰ ਕੀਰਤਨ ਵਿੱਚ, ਨਵੇਂ ਸਾਲ ਨੂੰ ਵੀ 10 ਹਜ਼ਾਰ ਬੰਦਾ ਸੀ।
ਉਦੋਂ ਤਾਂ ਕਦੇ ਸਫ਼ਾਈ, ਕਿਚਨ ਦਾ ਖ਼ਰਚਾ ਤੇ
ਡੈਮੇਜ ਡਪੋਜ਼ਟ ਨਹੀਂ ਲਿਆ। ਉਸੇ ਸੰਗਤ ਵਿੱਚੋਂ ਹੀ ਵਿਆਹ ਵਾਲੇ ਹੁੰਦੇ ਹਨ। ਉੱਨੀ ਹੀ ਸ਼ਰਧਾ ਵਾਲੇ
ਹੁੰਦੇ ਹਨ। ਵਿਆਹ ਵਾਲੇ ਵੀ ਇਸੇ ਦੁਨੀਆ ਵਿਚੋਂ ਹੁੰਦੇ ਹਨ। ਤੋੜ-ਫੋੜ ਕਰਨ ਨੂੰ ਪਾਕਿਸਤਾਨ ਤੋਂ
ਨਹੀਂ ਉੱਤਰੇ ਹੁੰਦੇ। ਕਿਹੜੇ ਵਿਆਹ ਵਾਲਿਆਂ ਦੀ ਗੋਲਕ ਦੇ ਕਿੰਨੇ ਪੈਸੇ ਨਿਕਲੇ ਹਨ? ਕਦੇ ਹਿਸਾਬ ਨਹੀਂ
ਕੀਤਾ ਜਾਂਦਾ। ਕੁੜੀ ਦੇ ਕੰਨਿਆ ਦਾਨ ਕਰਨ ਵਾਲੇ ਮਾਪਿਆਂ ਨੂੰ ਗੁਰਦੁਆਰੇ ਵਾਲੇ ਵੀ ਖ਼ੂਬ ਲੁੱਟਦੇ
ਹਨ। ਕੁੜੀ ਦੇ ਸਹੁਰਿਆਂ ਤੋਂ ਪਹਿਲਾਂ ਹੀ ਧੀ ਦੇ ਮਾਪਿਆ ਨੂੰ ਗੁਰਦੁਆਰੇ ਦੇ ਮੈਂਬਰ ਮਾਂਜ ਦਿੰਦੇ
ਹਨ। ਲੁੱਟ, ਲੁੱਟ ਲੋ ਨਸੀਬਾਂ ਵਾਲਿਉ। ਲੁੱਟ ਪੈ ਗਈ ਕੁੜੀ ਦੇ ਦਾਜ, ਦਾਨ ਦੀ।
Comments
Post a Comment