ਭਾਗ 31 ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈੱਟ ਵੈੱਬ ਸਾਈਡ ਲੋਕਾਂ ਨੂੰ ਇੰਨਾ ਸਾਧਾ ਦਾ ਸਹੀ ਫੇਸ ਦਿਖਾਉਣ। ਬੁੱਝੋ ਮਨ ਵਿੱਚ ਕੀ?
ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈੱਟ ਵੈੱਬ ਸਾਈਡ ਲੋਕਾਂ ਨੂੰ ਇੰਨਾ ਸਾਧਾ ਦਾ ਸਹੀ ਫੇਸ ਦਿਖਾਉਣ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈੱਟ ਵੈੱਬ ਸਾਈਡ ਲੋਕਾਂ ਨੂੰ ਇੰਨਾ ਸਾਧਾ ਦਾ ਸਹੀ ਫੇਸ ਦਿਖਾਉਣ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਧਰਮੀ ਪ੍ਰਚਾਰਕ ਸਟੇਜਾਂ ਤੋਂ ਹੇਕਾਂ ਕੱਢ ਕੇ
ਗਾਉਂਦੇ ਹਨ। ਲੋਕ ਪਿੱਛੇ-ਪਿੱਛੇ ਗਾਉਂਦੇ ਹਨ,
“ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ। ਜਿਉਂਦੇ ਸ਼ਹੀਦ ਹੋਣਾ ਹੈ।
ਨਿੱਕੇ-ਨਿੱਕੇ ਸਹਿਬਜਾਏ ਸ਼ਹੀਦ ਹੋ ਗਏ। ਪਿਤਾ ਗੁਰੂ ਗੋਬਿੰਦ ਸਿੰਘ ਨੇ ਮਾਤਾ, ਪਤਨੀਆਂ, ਪਿਉ, ਦਾਦਾ ਬੱਚੇ ਮੌਤ ਤੋਂ
ਲੁਕੋ ਕੇ ਕੋਈ ਰੱਖਿਆ ਹੀ ਨਹੀਂ, ਸਬ ਕੌਮ ਲੇਖੇ ਲਾ ਦਿੱਤੇ। ਜਿਉਂਦੇ, ਮਰਨਾ ਸਿੱਖਣਾ ਹੈ ਤਾਂ ਸਿੱਖ ਇਤਿਹਾਸ ਪੜ੍ਹੋ, ਸੁਣੋ। “ ਕੀ ਸੱਚੀਂ ਮੁਚੀ ਧਰਮ
ਲਈ ਬੰਦਾ ਜਾਨ ਦੇ ਸਕਦਾ ਹੈ? ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ। ਕਿਸੇ ਦੀ ਗੱਲ ਦਾ ਗ਼ੁੱਸਾ ਨਹੀਂ ਕਰਨਾ।
ਕਿਸੇ ਦੀ ਬਰਾਬਰੀ ਨਹੀਂ ਕਰਨੀ। ਕਿਸੇ ਦੀ ਮੂਰਖਤਾ ਨੂੰ ਮੁਆਫ਼ ਕਰ ਦੇਣਾ ਹੈ। ਮਰਿਆਂ ਹੋਇਆ ਵਾਂਗ
ਲੋਕਾਂ ਵਿੱਚ ਵਿਚਰਨਾ ਹੈ। ਲੋਕਾਂ ਦਾ ਡਰਾ ਮਨ ਵਿੱਚ ਨਹੀਂ ਹੋਣਾ ਚਾਹੀਦਾ। ਮੌਤ ਦਾ ਡਰ ਤਾਂ
ਬਿਲਕੁਲ ਨਹੀਂ ਹੋਣਾ ਚਾਹੀਦਾ। ਧਰਮੀ ਨੇ ਤਾਂ ਜ਼ਿੰਦਗੀ ਵਿੱਚ ਪਰਉਪਕਾਰ ਕਰਨੇ ਹਨ। ਕਿਸੇ ਦਾ ਬੁਰਾ
ਨਹੀਂ ਕਰਨਾ। ਦੇਖੋ ਇਹ ਧਰਮੀ ਕੈਸਾ ਖਿਲਾਰਾ ਪਾ ਰਹੇ ਹਨ। ਇੱਕ ਧਰਮੀ ਦੂਜੇ ਨੂੰ ਮਾਰ ਰਿਹਾ ਹੈ।
ਇੱਕ ਅੱਗੇ-ਅੱਗੇ ਦੋੜ ਰਿਹਾ ਹੈ। ਮੌਤ ਦੇ ਡਰੋਂ। ਖੇਤਾ ਵਿੱਚ ਲੁੱਕਦਾ ਫਿਰਦਾ ਹੈ। ਦੂਜੇ ਪਿੱਛੇ
ਭੱਜ ਰਿਹਾ ਹੈ। ਉਸ ਦੀ ਜਾਨ ਲੈਣ ਲਈ ਕਿਉਂਕਿ ਉਸ ਦੇ ਆਗੂ ਨੂੰ ਕੁੱਝ ਕੌੜਾ ਕਹਿ ਦਿੱਤਾ ਹੈ। ਕੀ
ਇੰਨੀ ਕੁ ਗੱਲ ਕਹਿਣ ਨਾਲ ਕਿਸੇ ਦੂਜੇ ਧਰਮੀ ਦੀ ਜਾਨ ਲੈਣੀ ਹੈ। ਇੰਨਾ ਵਿੱਚ ਰੱਬ ਕਿਥੇ ਹੈ? ਇਹ ਆਮ ਬੰਦਿਆਂ ਤੋਂ
ਵੀ ਗਿਰੇ ਹੋਏ ਹਨ। ਇੰਨਾ ਵਿੱਚ ਕੋਈ ਸਪੈਸ਼ਲ ਰੱਬ ਨਹੀਂ ਵੱਸਦਾ। ਆਮ ਬੰਦਾ, ਬੰਦਾ ਨਹੀਂ ਮਾਰ
ਸਕਦਾ। ਉਸ ਨੂੰ ਆਪ ਦੇ ਬੱਚਿਆਂ ਦਾ ਪਤਨੀ,
ਮਾਂ-ਬਾਪ ਦਾ ਫ਼ਿਕਰ ਹੁੰਦਾ ਹੈ। ਇਹ ਪਬਲਿਕ ਦੇ ਲੰਗਰ ‘ਤੇ ਪਲ਼ਨ ਵਾਲੇ ਹੀ
ਵਿਹਲੇ ਰਹਿ ਕੇ ਜਾਨਵਰਾਂ ਵਾਂਗ ਇੱਕ ਦੂਜੇ ਨਾਲ ਡਹਿ ਕੇ ਮਰਦੇ ਹਨ।
ਧਰਮ ਦੇ ਬਹੁਤ ਵੱਡੇ ਪ੍ਰਚਾਰਕ ਆਪਸ ਵਿੱਚ ਆਮ ਬੰਦੇ ਤੋਂ
ਵੀ ਘਿਰਾਉਣੀ ਹਾਲਤ ਵਿੱਚ ਲੜ ਰਹੇ ਹਨ। ਜੋ ਕਿਸੇ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਦੋ
ਧੜਿਆਂ ਵਿੱਚ ਜੰਗ ਲੱਗ ਗਈ ਹੈ। ਇੱਕ ਧੜਾ ਐਸਾ ਹੈ। ਜਿਸ ਲਈ ਬੰਦਾ ਮਾਰਨਾ ਚੁਟਕੀ ਦਾ ਕੰਮ ਹੈ।
ਇੰਨਾ ਨੂੰ ਬੰਦੇ ਮਾਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਧਰਮ ਦੇ ਨਾਂ ਥੱਲੇ ਟਰੇਨਿੰਗ ਸੈਂਟਰ
ਖੋਲਿਆਂ ਹੋਇਆ ਹੈ। ਕਰੋੜਾ ਲੋਕ ਪਹਿਲਾਂ ਵੀ ਮਾਰ ਚੁੱਕੇ ਹਨ। ਹੁਣ ਤਾਂ ਹੱਥ ਖੁੱਲ ਗਿਆ ਹੈ।
ਸਰਕਾਰ ਨੇ ਦੇਖਣਾ ਹੈ। ਐਸੇ ਲੋਕਾਂ ਨਾਲ ਕਿਵੇਂ ਨਜਿੱਠਣਾ ਹੈ? ਇੱਕ
ਰੱਬ ਦੀ ਅਦਾਲਤ ਹੈ। ਜਿਸ ਦੀ ਲਾਠੀ ਵੱਜਦੀ ਦੀ ਆਵਾਜ਼ ਨਹੀਂ ਹੁੰਦੀ। ਰੱਬ ਦਾ ਇਨਸਾਫ਼ ਵਿੱਚ
ਥੋੜ੍ਹੀ ਦੇਰ ਸਵੇਰ ਹੋ ਸਕਦੀ ਹੈ। ਐਸੇ ਬੇਲਗ਼ਾਮ ਲੋਕਾਂ ਨੂੰ ਕਾਬੂ ਕਰਨ ਲਈ ਦੁਨੀਆ ਦੀਆਂ ਅਦਾਲਤਾਂ
ਬਣੀਆਂ ਹਨ। ਛੇਤੀ ਕਿਤੇ ਦੁਨੀਆ ਦੀਆਂ ਅਦਾਲਤਾਂ ਐਸੇ ਆਦਮ ਖੋਰ ਸੰਸਥਾਵਾਂ ‘ਤੇ ਕਾਬੂ ਨਹੀਂ ਕਰ ਸਕਦੀਆਂ। ਇਹ ਵੀ ਤਰੀਕ ਤੇ ਤਰੀਕ ਪਾਈ ਜਾਂਦੇ ਹਨ। ਕੁੱਝ ਖ਼ਾਸ
ਕਾਰਵਾਈ ਨਹੀਂ ਕਰਦੇ। ਵਕੀਲ ਮੁਜਰਮ ਛੁਡਾ ਕੇ ਲੈ ਜਾਂਦੇ ਹਨ।
ਧਰਮੀ ਬਾਣੇ ਵਾਲੇ ਮੁਜਰਮ ਗਲੀਆਂ ਵਿੱਚ ਪਬਲਿਕ ਤੇ ਮੀਡੀਏ
ਮੂਹਰੇ ਬੁੱਕਦੇ ਹਨ, “ ਕੱਤਲ ਅਸੀਂ ਕੀਤਾ ਹੈ। “
ਐਸੇ ਲੋਕਾਂ ਨਾਲ ਕਿਵੇਂ ਭੁਗਤਣਾ ਹੈ। ਪੁਲਿਸ ਅਦਾਲਤ ਦੇ ਜੱਜਾਂ ਵਕੀਲਾਂ ਨੂੰ
ਚੰਗੀ ਤਰਾਂ ਪਤਾ ਹੈ। ਇਹ ਪਹਿਲਾਂ ਹਿੰਦੂ, ਮੁਸਲਿਮ ਪਤਾ ਨਹੀਂ ਕੀਹਨੂੰ-
ਕੀਹਨੂੰ ਸਿੱਖੀ ਬਚਾਉਣ ਦੇ ਆੜ ਵਿੱਚ ਮਾਰਦੇ ਰਹੇ ਹਨ। ਹੁਣ ਗਾਤਰਿਆਂ ਵਾਲਿਆ ਨੂੰ ਹੀ ਮਾਰਨ ਲੱਗ
ਗਏ। ਜਨਤਾ ਆਪੇ ਦੇਖੇ ਐਸੇ ਆਦਮ ਖੋਰਾਂ ਦੀ ਜਾਤ ਕੀ ਹੈ? ਜੋ ਬੱਕਰੇ ਚੌਰਾਹੇ ਵਿੱਚ ਕੱਤਲ ਕਰ ਕੇ
ਖਾਂਦੇ ਹਨ। ਜੀਵ ਹੱਤਿਆ ਕਰਨ ਤੋਂ ਲੋਕਾਂ ਨੂੰ ਵਰਜਦੇ ਹਨ। ਆਪ ਦੀ ਜਾਤ ਦੇ ਲੋਕਾਂ ਨੂੰ ਵੀ ਕੱਤਲ
ਕਰਨ ਲੱਗ ਗਏ। ਇੱਕ ਪ੍ਰਚਾਰਕ ਦੂਜੇ ਨੂੰ ਦੇਖ ਕੇ ਦੰਦੀਆਂ ਪੀਂਹਦਾ ਹੈ। ਉਸ ਦੀ ਜਾਨ ਲੈ ਲੈਂਦਾ
ਹੈ। ਕੁਲੱਛਣੀਆਂ ਕਰਤੂਤਾਂ ਕਰਨ ਨੂੰ ਇਹ ਤਾਂ ਸੌਂਕਣਾਂ ਤੋਂ ਵੀ ਵੱਧ ਗਏ ਹਨ। ਇਹ ਸਾਧ ਧਰਮੀ ਕੁੱਝ
ਵੀ ਕਰ ਸਕਦੇ ਹਨ। ਕੋਈ ਵੀ ਹਰਕਤ ਕਰ ਸਕਦੇ ਹਨ। ਇੰਨਾਂ ‘ਤੇ ਕੋਈ ਸ਼ੱਕ ਨਹੀਂ ਕਰਦਾ। ਕਿਸੇ ਨੂੰ ਵੀ
ਮਾਰ ਫੂਕ ਸਕਦੇ ਹਨ। ਦੂਜਾ ਧਮਕੀਆਂ ਦੇ ਰਿਹਾ ਹੈ। ਅਸੀਂ ਅਜੇ ਬੱਸਾਂ, ਦੁਕਾਨਾਂ,
ਪੁਤਲੇ ਨਹੀਂ ਸਾੜੇ। ਹਫ਼ਤੇ ਵਿੱਚ ਹਮਲਾਵਰ ਕਾਤਲ ਬੰਦੇ ਫੜੋ। ਸਜਾ ਦੇਵੋ। ਹਫ਼ਤੇ
ਵਿੱਚ ਕਿਹੜੀ ਅਦਾਲਤ ਸਜਾ ਦੇ ਸਕਦੀ ਹੈ? ਇਹ ਆਪ ਦੇ ਕੋਲ ਹਥਿਆਰ ਕਾਹਦੇ
ਲਈ ਰੱਖੇ ਹਨ। ਜੇ ਆਪ ਦੀ ਰੱਖਿਆ ਨਹੀਂ ਕਰ ਸਕਦੇ। ਜੇ ਹਮਲਾਵਰ ਕਾਤਲਾਂ ਤੋਂ ਡਰਦੇ ਗੱਡੀ ਦੀਆ
ਸਿੱਟਾ ਥੱਲੇ ਹੀ ਵੜਨਾ ਹੈ। ਉਨ੍ਹਾਂ ਮੂਹਰੇ ਗੱਡੀਆਂ ਭਜਾਉਣੀਆਂ ਹਨ। ਖੇਤਾਂ ਵਿੱਚ ਜਾਨ ਬਚਾਉਂਦੇ
ਭੱਜਣਾ ਹੈ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਹਾਉਣ ਦੀ ਕੀ ਲੋੜ ਹੈ? ਆਮ
ਬੰਦੇ ਤੇ ਅੰਮ੍ਰਿਤਧਾਰੀ ਵਿੱਚ ਕੀ ਫ਼ਰਕ ਹੈ? ਜੇ ਅੰਮ੍ਰਿਤ ਛਕਣ ਛਕਾਉਣ
ਵਾਲਿਆਂ ਦੀ ਆਪ ਦੀ ਹੀ ਅਸਲੀ ਫ਼ੌਜ ਨਹੀਂ ਬਣੀ। ਸ਼੍ਰੀ ਸਾਹਿਬ ਪਾ ਕੇ ਕਿਹੜੀ ਫ਼ੌਜ ਤਿਆਰ ਕਰ ਰਹੇ
ਹਨ। ਹਥਿਆਰ ਹੁੰਦੇ ਹੋਏ ਨਾਂ ਚੱਲਣ। ਬਹਾਦਰੀ ਕਿਧਰ ਗਈ? ਕੌਮ ਦਾ ਇੰਨਾ
ਵੱਡਾ ਆਗੂ ਹੋਵੇ। ਕੌਮ ਦੀ ਅਗਵਾਈ ਕਰਦਾ ਹੋਵੇ। ਐਸੇ ਫ਼ੌਜ ਦੇ ਕਮਾਂਡੋ ਤੇ ਉਸ ਦੀ ਫ਼ੌਜ ਨੂੰ ਤਾਂ
ਦੂਜੇ ‘ਤੇ ਹਮਲਾ ਕਰਨ ਲਈ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਹੈ।
ਹੁਣ ਬਾਰੀ ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈੱਟ ਵੈੱਬ
ਸਾਈਡ ਦੀ ਹੈ। ਦੇਖਦੇ ਹਾਂ ਇਹ ਲੋਕਾਂ ਨੂੰ ਕੀ ਸੱਚ ਝੂਠ ਦਿਖਾ ਰਹੇ ਹਨ? ਜੇ ਇਹ ਅਖ਼ਬਾਰਾਂ,
ਟੀਵੀ, ਰੇਡੀਉ, ਇੰਟਰਨੈੱਟ
ਵੈੱਬ ਸਾਈਡ ਲੋਕਾਂ ਨੂੰ ਇੰਨਾ ਸਾਧਾ ਦਾ ਸਹੀ ਫੇਸ ਦਿਖਾਉਣ। ਲੋਕਾਂ ਨੂੰ ਗਿਆਨ ਦਾ ਚਾਨਣ ਦਿਖਾਉਣ।
ਲੋਕ ਇੰਨਾ ਸਾਧਾ ਦਾ ਪਿੱਛਾ ਛੱਡਣ। ਸਾਧਾ ਦੀ ਸ਼ਕਤੀ ਕਮਜ਼ੋਰ ਤਾਂ ਹੀ ਪੈ ਸਕਦੀ ਹੈ। ਨਹੀਂ ਤਾਂ ਇਹ
ਲੋਕਾਂ ਨੂੰ ਹੀ ਮਰਵਾਉਂਦੇ ਰਹਿਣਗੇ। ਜਿਸ ਨੂੰ ਇਹ ਸੰਗਤ, ਚੇਲੇ ਕਹਿੰਦੇ
ਹਨ। ਮਰਨ ਦੀ ਬਾਰੀ ਸੰਗਤ, ਚੇਲਿਆਂ ਦੀ ਹੈ। ਬੱਲੇ-ਬੱਲੇ ਸਾਧਾ ਦੀ
ਹੁੰਦੀ ਰਹਿਣੀ ਹੈ। ਲੋਕੋ ਤੁਸੀਂ ਧੰਨ ਬਾਬਾ ਜੀ, ਧੰਨ ਬਾਬਾ ਜੀ ਕਹੀ
ਚਲੋ। ਕੁਰਬਾਨੀ ਦੇ ਬੱਕਰੇ ਲੋਕ ਸੰਗਤ, ਚੇਲੇ ਬਣਦੇ ਰਹਿਣਗੇ। ਸਾਧਾ ਨੂੰ
ਕੋਈ ਆਂਚ ਨਹੀਂ ਆਉਣੀ। ਅੱਗੇ ਵੀ ਮੋਰਚੇ ਲੱਗੇ ਹਨ। ਐਸੇ ਮਾਮਲੇ ਵਿੱਚ ਕੀ ਕਦੇ ਕਿਸੇ ਆਗੂ ਸਾਧ
ਨੂੰ ਮਰਦੇ ਦੇਖਿਆ ਹੈ? ਸੰਗਤ, ਚੇਲਿਆਂ ਨੂੰ
ਮਰਵਾ ਕੇ, ਆਪ ਲੋਕਾਂ ਦੀ ਦਿਆ, ਵਾਹ-ਵਾਹ, ਤਰਸ ਖੱਟਦੇ ਹਨ। ਅੱਜੋ ਜਿੰਨੇ ਨੱਚਣਾ ਸਾਧਾ ਦੀ ਚਾਲ ‘ਤੇ, ਹੋਜੋ ਮੂਹਰੇ-ਮੂਹਰੇ ਜੇ ਚੱਲਣਾ ਸਵਰਗ ਦੇ ਦੁਆਰ 'ਤੇ। ਸਾਧ ਲੋਕਾਂ ਨੂੰ ਸਵਰਗ ਦਾ ਰਸਤਾ ਦਸਦੇ ਹਨ। ਅਖ਼ਬਾਰਾਂ, ਟੀਵੀ,
ਰੇਡੀਉ, ਇੰਟਰਨੈੱਟ ਵੈੱਬ ਸਾਈਡ ਵਾਲਿਆਂ ਦੀਆਂ ਅੱਖਾਂ
ਖੁੱਲ੍ਹੀਆਂ ਹਨ। ਇਹ ਸਬ ਜਾਣਦੇ ਹਨ। ਪਬਲਿਕ ਸਿਟੀ ਲਈ ਸਾਧ ਕੀ ਕੁੱਝ ਕਰ ਸਕਦੇ ਹਨ? ਸਾਧ ਤਾਂ ਰੱਬ ਦੇ ਭਾਣੇ ਨੂੰ ਚੰਗੀ ਤਰਾਂ ਜਾਣਦੇ ਹਨ। ਲੋਕਾਂ ਨੂੰ ਇਹ ਸਾਧ ਵੀ ਕਹਿੰਦੇ
ਹਨ, “ ਰੱਬ ਦੇ ਭਾਣੇ ਵਿੱਚ ਸਬ ਕੁੱਝ ਹੁੰਦਾ ਹੈ। ਰੱਬ ਦੇ ਭਾਣੇ ਵਿੱਚ
ਦੁਨੀਆ ਚੱਲਦੀ ਹੈ। ਰੱਬ ਦੇ ਭਾਣੇ ਨੂੰ ਮੰਨਣਾ ਹੈ। ਜਨਮ ਮੌਤ ਦਾ ਸਮਾਂ ਲਿਖਿਆ ਪਿਆ ਹੈ। ਜਮਦੂਤ
ਮਾਰਨ ਲਈ ਜਾਨ ਕੱਢਦੇ ਹਨ। “ ਆਪਣੀ ਬਾਰੀ ਰੱਬ ਦੇ ਭਾਣੇ ਨੂੰ ਮੰਨਣ
ਵਿੱਚ ਕੀ ਤਕਲੀਫ਼ ਹੈ?
ਰੱਬ ਨੇ ਤਾਂ ਸਾਧਾ ਨੂੰ ਆਪ ਦੀ ਸ਼ਕਤੀ ਦਿੱਤੀ ਹੋਈ ਹੈ।
ਆਪ ਨੂੰ ਆਮ ਬੰਦੇ ਤੋਂ ਵੱਖਰੇ ਸ਼ਕਤੀਸ਼ਾਲੀ ਰੱਬ ਦੇ ਮੈਸੇਜ ਦੇਣ ਵਾਲੇ ਦੱਸਦੇ ਹਨ। ਫਿਰ ਤਾਂ ਇੰਨਾ
ਨੂੰ ਪਤਾ ਹੋਣਾ ਹੀ ਚਾਹੀਦਾ ਹੈ। ਕੀ ਭਾਣਾ ਵਰਤਣ ਵਾਲਾ ਹੈ? ਕੌਣ
ਹਮਲਾ ਕਰਨ ਵਾਲਾ ਹੈ? ਬੁਰਾ ਸਮਾਂ ਆਉਣ ਵਾਲਾ ਹੈ। ਲੋਕ ਅੱਛੀ ਤਰਾਂ ਜਾਣ
ਲੈਣ, ਐਸੀ ਕੋਈ ਕਰਾਮਾਤ ਸਾਧਾਂ ਕੋਲ ਨਹੀਂ ਹੈ। ਜਨਮ ਮੌਤ ਐਕਸੀਡੈਂਟ
ਵਾਂਗ ਅਚਾਨਿਕ ਹੁੰਦੇ ਹਨ। ਜਨਮ ਮਰਦ-ਔਰਤ ਦੇ ਐਕਸੀਡੈਂਟ ਨਾਲ ਹੁੰਦਾ ਹੈ। ਮੌਤ ਜਮਦੂਤ ਤੇ ਧਰਮਰਾਜ
ਦੇ ਹੁਕਮ ਨਾਲ ਹੁੰਦੀ ਹੈ। ਜੀਵ ਜਨਮ ਮੌਤ ਨਾਲ ਪਿਸਦਾ ਹੈ। ਰੱਬ ‘ਤੇ ਜ਼ਕੀਨ
ਦਬਾਉਣ ਵਾਲੇ ਸਾਧ, ਰੱਬ ਦਾ ਪ੍ਰਚਾਰ ਕਰਨ ਵਾਲੇ ਸਾਧ ਇਨਸਾਫ਼ ਲੈਣ ਲਈ
ਮੰਤਰੀਆਂ ਪੁਲਿਸ ਵਾਲਿਆਂ ਦੀ ਓਟ ਤੱਕਦੇ ਹਨ। ਜੇ ਮੰਤਰੀ ਪੁਲਿਸ ਵਾਲੇ ਇੰਨੇ ਤਾਕਤਵਰ ਹਨ,
ਤਾਂ ਇਹ ਰੱਬ-ਰੱਬ ਦੀ ਕਾਹਦੀ ਰਟ ਲੱਗਾ ਰਹੇ ਹਨ। ਲੋਕਾਂ ਨੂੰ ਰੱਬ ਦੇ ਨਾਮ ‘ਤੇ ਡਰਾ-ਡਰਾ ਕੇ ਆਪ ਪੈਸਿਆਂ ਦੀ ਪੰਡਾਂ ਬੰਨੀ ਜਾਂਦੇ ਹਨ। ਰੱਬ ਖ਼ੁਦਾ ਹੈ, ਕੀ ਕਦੇ
ਇੰਨਾ ਨੂੰ ਆਪ ਨੂੰ ਜ਼ਕੀਨ ਹੋਇਆ ਹੈ? ਹਿੰਗ ਲੱਗੇ ਨਾ ਫਟਕੜੀ। ਰੱਬ-ਰੱਬ
ਬੋਲ ਕੇ, ਸਾਧਾ ਦਾ ਅੱਛਾ ਖ਼ਾਸਾ ਬਿਜ਼ਨਸ ਹੋ ਰਿਹਾ ਹੈ। ਮੁਫ਼ਤ ਲੰਗਰ ਵੀ
ਲੋਕ ਹੀ ਲਗਾਉਂਦੇ ਹਨ। ਡੇਰੇ ਵੀ ਲੋਕ ਹੀ ਬਣਾਉਂਦੇ ਹਨ। ਕਾਰਾਂ ਵੀ ਲੋਕ ਹੀ ਦਿੰਦੇ ਹਨ। ਔਰਤਾਂ
ਮਰਜ਼ੀ ਨਾਲ ਮਨ ਪ੍ਰਚਾਉਣ ਜਾਂਦੀਆਂ ਹਨ। ਕਈ ਸਾਧਾ ਦੇ ਗੀਤ ਕਥਾ ਸੁਣ ਕੇ ਹੀ ਸਾਰ ਲੈਂਦੀਆਂ ਹਨ। ਕਈ
ਬੈੱਡ ਰੂਮ ਵਿੱਚ ਪਹੁੰਚ ਜਾਂਦੀਆਂ ਹਨ। ਕਈ ਲੱਤਾਂ ਬਾਂਹਾਂ ਘੁੱਟਦੀਆਂ ਹਨ। ਜੇ ਲੋਕ ਇੰਨੀ ਸੇਵਾ
ਕਰਦੇ ਹਨ। ਲੋਕਾਂ ਨੂੰ ਹੋਰ ਗੱਧੀ ਗੇੜ ਪਾਉਣ ਲਈ ਸਾਧਾਂ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ।
ਪੰਜਵੇਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਵੀ
ਨਹੀਂ ਡੋਲੇ। ਦੂਜੇ ਲਈ ਜਾਨ ਦੇ ਦਿੱਤੀ। ਜੇ ਭਾਣਾ
ਵਰਤ ਹੀ ਗਿਆ ਹੈ। ਰਾਮ ਦੁਹਾਈ ਪਾਉਣ ਦੀ ਕੀ ਲੋੜ ਹੈ? ਜੋ ਹੋ ਗਿਆ
ਬਾਕੀ ਰੱਬ ‘ਤੇ ਛੱਡੋ। ਰੱਬ ਤੋਂ ਵੱਡੀ ਅਦਾਲਤ ਕੋਈ ਨਹੀਂ ਹੈ। ਬਹਾਦਰੀ
ਕਿਧਰ ਗਈ? ਕੌਮ ਦਾ ਇੰਨਾ ਵੱਡਾ ਆਗੂ ਹੋਵੇ। ਕੌਮ ਦੀ ਅਗਵਾਈ ਕਰਦਾ
ਹੋਵੇ। ਐਸੇ ਫ਼ੌਜ ਦੇ ਕਮਾਂਡੋ ਤੇ ਉਸ ਦੀ ਫ਼ੌਜ ਨੂੰ ਤਾਂ ਦੂਜੇ ‘ਤੇ ਹਮਲਾ
ਕਰਨ ਲਈ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਹੈ।
Comments
Post a Comment