ਭਾਗ 55 ਬਦਲਦੇ ਰਿਸ਼ਤੇ
ਪੈਸਾ ਅੱਖਾਂ ਤੇ ਚਰਬੀ ਚਾੜ ਦਿੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗੈਰੀ ਦੀ ਚਾਚੀ ਨੇ ਗੈਰੀ ਨੂੰ ਕਿਹਾ," ਗੈਰੀ ਤੂੰ ਸੌਂ ਚਾਹੇ ਬਾਹਰ ਵਾਲੇ ਘਰ ਵਿੱਚ ਜਾਇਆ ਕਰ। ਰੋਟੀ ਘਰ ਆ ਕੇ
ਖਾ ਜਾਇਆ ਕਰ। ਕਹੇਂ ਤਾਂ ਇੱਥੇ ਹੀ ਦੋ ਰੋਟੀਆਂ, ਦਾਲ ਫੜਾ ਜਾਂਦੀ ਹਾਂ।
" ਚਾਚੀ ਮੇਰੀ ਰੋਟੀ ਦਾ ਫ਼ਿਕਰ ਨਾਂ ਕਰੋ। ਜਦੋਂ ਮੈਂ ਅੱਡ ਹੀ ਹੋ ਗਿਆ। ਰੋਟੀਆਂ ਦਾ ਹੀਲਾ
ਵੀ ਹੋ ਜਾਵੇਗਾ। ਰੱਬ ਆਪੇ ਦੋ ਰੋਟੀਆਂ ਵੀ ਦੇ ਦੇਵੇਗਾ। " ਗੈਰੀ ਦੇ ਚਾਚੇ ਨੇ ਸੀਰੀ ਨੂੰ
ਕਿਹਾ, " ਗੈਰੀ ਤੇਰੀ ਗੱਲ ਮੰਨਦਾ ਹੈ। ਤੂੰ
ਹੀ ਕੋਈ ਆਪ ਦੀਆਂ ਭਰਜਾਈਆਂ ਵਿਚੋਂ ਕੰਮ ਕਰਨ ਵਾਲੀ ਲੈ ਆ। " " ਸਰਦਾਰਾ ਤੂੰ ਹੁਕਮ
ਕਰ। ਮੈਂ ਕੰਮ ਕਰਨ ਵਾਲੀਆਂ ਦੀ ਲਾਈਨ ਲੱਗਾ ਦੇਵਾਂਗਾ। ਮੈਂ ਹੁਣੇ ਜਾਂਦਾ ਹਾਂ। ਕਿਸੇ ਨੂੰ ਲੈ ਕੇ
ਹੀ ਮੁੜਾਂਗਾ। " " ਵੇਲੇ ਨਾਲ ਮੁੜ ਆਵੀ। ਡੰਗਰਾਂ ਲਈ ਖੇਤੋਂ ਪੱਠੇ ਲਿਉਣੇ ਹਨ। ਕਣਕ
ਨੂੰ ਪਾਣੀ ਦੇਣ ਵਾਲਾ ਹੈ। " " ਮੈਂ ਹੁਣੇ ਗਿਆ ਤੇ ਆਇਆ। ਪਹਿਲਾਂ ਜ਼ਰੂਰੀ ਕੰਮ ਕਰ
ਲਈਏ। ਗੈਰੀ ਕੋਈ ਹੋਰ ਕੰਮ ਵਾਲੀ ਕਿਤੇ ਬਾਹਰੋਂ ਨਾਂ ਲੈ ਆਵੇ। " ਸੀਰੀ ਆਪ ਦੀ ਬੀਹੀ ਵਿੱਚ
ਚਲਾ ਗਿਆ। ਉੱਥੇ ਕਈ ਔਰਤਾਂ ਬੈਠੀਆਂ ਸਨ। ਉਸ ਨੇ ਪੁੱਛਿਆ, " ਕੈਨੇਡਾ ਵਾਲੇ ਸਰਦਾਰ ਨੂੰ ਰੋਟੀਆਂ ਪਕਾਉਣ ਅਤੇ ਸਫ਼ਾਈ ਕਰਨ ਵਾਲੀ
ਚਾਹੀਦੀ ਹੈ। ਕੀ ਤੁਸੀਂ ਕਿਸੇ ਨੇ ਕੰਮ ਕਰਨਾ ਹੈ? " ਉਸ ਦੀ ਵੱਡੀ ਭਰਜਾਈ ਨੇ ਕਿਹਾ, " ਸਾਨੂੰ ਜਿੰਮੀਦਾਰਾਂ ਦੇ ਕੰਮ ਤੇ ਲਗਾਉਣ ਨੂੰ ਰਹਿਣ ਦੇ। ਤੂੰ ਕੀ ਖੱਟਿਆ ਹੈ? ਤੇਰੇ ਉਹੀ ਪਾਟੇ ਕੱਪੜੇ ਹਨ।
" " ਮੇਰੇ ਸਿਰ ਤੋਂ ਟੱਬਰ ਦੇ ਚਾਰ ਜੀਅ ਰੋਟੀ ਖਾਂਦੇ ਹਨ। ਜਦੋਂ ਕੋਈ ਮੈਨੂੰ ਪੈਸਾ
ਚਾਹੀਦਾ ਹੈ। ਸਰਦਾਰ ਹੀ ਗਰਜ ਸਾਰਦਾ ਹੈ। ਗੈਰੀ ਤਾਂ ਕੈਨੇਡਾ ਵਾਲਾ ਹੈ। ਬਾਹਰਲੇ ਕੱਪੜੇ ਪਾਉਣ
ਨੂੰ ਦੇਵੇਗਾ। ਕੈਨੇਡਾ ਦੇ ਡਾਲਰ ਮਿਲਣਗੇ। ਕੀ ਪਤਾ ਕੈਨੇਡਾ ਦਾ ਵੀਜ਼ਾ ਵੀ ਲੁਆ ਦੇਵੇ। ਪੈਸੇ ਦੀ
ਖੇਡ ਹੈ। ਹੰਢਿਆ ਬੰਦਾ ਹੈ। ਸਬ ਪੈਂਤੜੇ ਜਾਣਦਾ ਹੈ। ਖਾਂਦਾ ਪੀਂਦਾ ਮਾਲਕ ਹੋਵੇ। ਨੌਕਰ ਆਪੇ ਰੱਜ
ਕੇ ਖਾਂਦਾ ਹੈ। " ਸੀਰੀ ਦੀ ਛੋਟੀ ਭਰਜਾਈ ਉੱਠ ਕੇ ਖੜ੍ਹੀ ਹੋ ਗਈ। ਉਸ ਨੇ ਕਿਹਾ, " ਮੈਂ ਸਰਦਾਰ ਦੀਆਂ ਰੋਟੀਆਂ ਪਕਾਉਣ
ਨੂੰ ਤਿਆਰ ਹਾਂ। ਮੈਨੂੰ ਤਨਖ਼ਾਹ ਪਹਿਲਾਂ ਚਾਹੀਦੀ ਹੈ। " " ਕੈਨੇਡਾ ਵਾਲੇ ਇਉਂ ਪੈਸੇ
ਨਹੀਂ ਦਿੰਦੇ। ਬੜੇ ਕੋਰੇ ਹਨ। ਗੈਰੀ ਆਪ ਦੱਸਦਾ ਹੈ, " ਕੈਨੇਡਾ ਵਿੱਚ ਪਹਿਲਾਂ ਦੋ ਹਫ਼ਤੇ ਕੰਮ ਕਰਨਾ ਪੈਂਦਾ ਹੈ। ਫਿਰ ਡਾਲਰ ਮਿਲਦੇ ਹਨ। "
ਚਾਰ ਦਿਨ ਤੱਤੀਆਂ ਰੋਟੀਆਂ ਪੱਕਾ ਕੇ ਦੇਂਦੇ। ਫਿਰ ਭਾਵੇਂ ਜੀ-ਜੀ ਕਰ ਕੇ, ਰੋਜ਼ ਨੋਟ ਬਟੋਰੀ ਜਾਵੀਂ। ਸੇਵਾ ਕਰ ਚੱਲੀ। ਸੇਵਾ ਨੂੰ ਮੇਵਾ ਲੱਗਦਾ ਦੇਖੀ। "
ਸੀਰੀ ਭਰਜਾਈ ਨੂੰ ਲੈ ਕੇ ਗੈਰੀ ਕੋਲ ਪਹੁੰਚ ਗਿਆ। ਭਰਜਾਈ ਨੇ ਟੇਢੀ
ਜਿਹੀ ਅੱਖ ਨਾਲ ਗੈਰੀ ਵੱਲ ਦੇਖ ਕੇ ਕਿਹਾ, " ਸਤਿ ਸ੍ਰੀ ਅਕਾਲ ਸਰਦਾਰ ਜੀ। ਬਾਲ ਬੱਚਾ ਤਕੜਾ ਹੈ। " " ਸਰਦਾਰ ਜੀ ਇਹ ਮੇਰੀ
ਭਰਜਾਈ ਹੈ। ਕੰਮ ਕਰਨ ਨੂੰ ਲੈ ਕੇ ਆਇਆਂ ਹਾਂ। " " ਕੰਮ ਇੱਥੇ ਕੀ ਹੈ? ਦੋ ਰੋਟੀਆਂ ਦਾਲ-ਸਬਜ਼ੀ ਮੈਂ ਆਪੇ
ਬਣਾਂ ਲੈਂਦਾ ਹਾਂ। ਕੱਪੜੇ ਧੋਣੇ, ਝਾੜੂ ਪੋਚਾ ਵੀ ਕਰਨਾ
ਆਉਂਦਾ ਹੈ। ਕੈਨੇਡਾ ਵਿੱਚ ਜੇ ਘਰ ਵਾਲੀ ਬੀਚਰ ਜਾਵੇ। ਸਾਰਾ ਕੰਮ ਆਪ ਨੂੰ ਕਰਨਾ ਪੈਂਦਾ ਹੈ। ਜੇ
ਇਸ ਨੇ ਕੰਮ ਕਰਨਾ ਹੈ। ਆਪ ਦੇ ਕੱਪੜੇ ਸਾਫ਼ ਪਾ ਕੇ ਆਇਆ ਕਰੇ। ਇਹ ਪੈਸੇ ਇਸ ਨੂੰ ਦੇਂਦੇ। ਸੂਟ
ਨਵੇਂ ਲੈ ਲਵੇ। ਇਸ ਦਾ ਨਾਮ ਕੀ ਹੈ? " ਸੀਰੀ ਦੀ ਭਰਜਾਈ ਨੇ ਕਿਹਾ, " ਸਾਡਾ ਗ਼ਰੀਬਾਂ ਦਾ ਨਾਮ ਕੌਣ ਲੈਂਦਾ ਹੈ? ਹਰ ਕੋਈ ਕੰਮ ਵਾਲੀ ਕਹਿੰਦਾ ਹੈ। ਮੇਰਾ ਨਾਮ ਸੀਨੋ ਹੈ। "
ਸ਼ੀਨੋ ਜੂਠੇ ਭਾਂਡੇ ਸਾਫ਼ ਕਰ ਕੇ ਚਲੀ ਗਈ। ਰਸਤੇ ਵਿੱਚ ਮਨ ਹੀ ਮਨ ਵਿੱਚ
ਖ਼ੁਸ਼ ਹੋ ਰਹੀ ਸੀ। ਬੌਣੀ ਤਾਂ ਚੰਗੀ ਹੋਈ ਹੈ। ਸਰਦਾਰ ਨੇ ਮੂੰਹ ਦੇਖਦੇ ਹੀ 1000 ਰੁਪਿਆ ਦੇ ਦਿੱਤਾ। ਤਿੰਨ ਦਿਨ
ਸੀਨੋ ਕੰਮ ਉੱਤੇ ਨਹੀਂ ਆਈ। ਸੀਰੀ ਆ ਕੇ ਗੈਰੀ ਨੂੰ ਦੱਸ ਦਿੰਦਾ ਸੀ, " ਸਰਦਾਰ ਜੀ ਉਸ ਦਾ ਛੋਟਾ ਮੁੰਡਾ ਬਹੁਤ ਬਿਮਾਰ ਹੈ। ਅਜੇ ਠੀਕ ਨਹੀਂ
ਹੋਇਆ। ਸ਼ੀਨੋ ਅੱਜ ਫਿਰ ਕੰਮ ਕਰਨ ਨਹੀਂ ਆਵੇਗੀ। " " ਕੋਈ ਗੱਲ ਨਹੀਂ। ਬੱਚੇ ਦੀ
ਦੇਖ-ਭਾਲ ਜ਼ਰੂਰੀ ਹੈ। ਬੱਚੇ ਸਬ ਨੂੰ ਪਿਆਰੇ ਹੁੰਦੇ ਹਨ। " ਚੌਥੇ ਦਿਨ ਸ਼ੀਨੋ ਸ਼ਾਮ ਨੂੰ
ਅਚਾਨਕ ਗੈਰੀ ਦੇ ਘਰ ਆ ਗਈ। ਉਹ ਹੋਲੀ-ਹੋਲੀ ਅਵਾਜ਼ਾ ਮਾਰ ਰਹੀ ਸੀ, " ਸਰਦਾਰ ਜੀ ਕੀ ਘਰੇ ਹੀ ਹੋ? ਕਿਤੇ ਸੁੱਤੇ ਤਾਂ ਨਹੀਂ ਪਏ? " ਉਹ ਬੈੱਡ ਰੂਮ ਵਿਚ ਚਲੀ ਗਈ। ਦੇਖ ਕੇ ਉਸ ਦੀ ਚੀਕ ਨਿਕਲ ਗਈ। ਉਸ ਨੇ ਮੂੰਹ ਉੱਤੇ ਚੁੰਨੀ ਲੈ
ਲਈ। ਸੀਰੀ ਤੇ ਗੈਰੀ ਇੱਕ ਦੂਜੇ ਨਾਲ ਛੇੜ-ਛਾੜ ਕਰ ਰਹੇ ਸੀ। ਦੋਨਾਂ ਨੂੰ ਐਸੀ ਹਾਲਤ ਵਿੱਚ ਦੇਖ ਕੇ, ਸ਼ੀਨੋ ਨੂੰ ਬਹੁਤ ਸ਼ਰਮ ਆਈ। ਸੀਰੀ
ਆਪ ਦੀ ਲੱਤਾਂ ਬਾਂਹਾਂ ਨਚਾਰਾਂ ਵਾਂਗ ਮਾਰਦਾ ਦਰੋਂ ਬਾਹਰ ਨਿਕਲ ਗਿਆ।
ਗੈਰੀ ਨੇ ਸ਼ੀਨੋ ਨੂੰ ਝਿੜਕਿਆ, " ਅੱਗੇ ਤੋਂ ਅੰਦਰ ਵੜਨ ਤੋਂ ਪਹਿਲਾਂ ਦਰਵਾਜ਼ਾ ਖੱੜਕਾਂਉਣਾਂ ਹੈ। ਇਹ ਜੋ
ਕੁੱਝ ਦੇਖਿਆ ਹੈ। ਗੱਲ ਬਾਹਰ ਨਹੀਂ ਕਰਨੀ। ਤੂੰ ਫਿਰ ਉਹੀ ਕੱਪੜੇ ਪਾ ਕੇ ਆ ਗਈ। " "
ਸਰਦਾਰ ਜੀ ਉਹ ਸਾਰੇ ਪੈਸੇ ਮੁੰਡੇ ਦੀ ਬਿਮਾਰੀ ਉੱਤੇ ਲੱਗ ਗਏ। ਸਾਡੇ ਗ਼ਰੀਬਾਂ ਦੇ ਕਰਮਾਂ ਵਿੱਚ
ਐਸੇ ਹੀ ਕੱਪੜੇ ਹਨ। ਨਵੇਂ ਸਾਰੀ ਉਮਰ ਨਹੀਂ ਪਾਏ। " " ਤੇਰੀ ਕੁੜਤੀ ਤਾਂ ਮੂਰਹਿਉ
ਮੋਢੇ ਤੋਂ ਪਾਟੀ ਪਈ ਹੈ। " ਗੈਰ ਨੇ 5000 ਸ਼ੀਨੋ ਦੀ ਮੁੱਠੀ ਵਿੱਚ ਦੇ ਦਿੱਤੇ। ਗੈਰੀ ਨੇ ਮੋਰੀ ਵਿੱਚ ਉਂਗਲ਼ ਪਾ ਕੇ, ਭਰਾੜ ਕਰ ਦਿੱਤਾ। " ਗੈਰੀ
ਦਾ ਹੱਥ ਉਸ ਦੇ ਪਿੰਡੇ ਨੂੰ ਛੂਹ ਗਿਆ। ਉਹ ਕੁੰਭ ਗਈ। ਸੀਨੋ ਨੇ ਗੈਰੀ ਦਾ ਹੱਥ ਘੁੱਟ ਕੇ ਫੜ ਲਿਆ।
ਉਸ ਨੇ ਕਿਹਾ, " ਸਰਦਾਰ ਜੀ ਮੇਰੇ ਕੋਲ ਇਹੀ ਸੂਟ ਹੈ।
ਮੋਰੀ ਵੱਡੀ ਹੋਣ ਨਾਲ ਠੰਢ ਲੱਗਦੀ ਹੈ। " ਤੇਰੀ ਗ਼ਰੀਬੀ ਤੇ ਠੰਢ ਤਾਂ ਹਟਾ ਦਿਆਂਗਾ। ਬੱਸ
ਜ਼ਬਾਨ ਬੰਦ ਰੱਖੀ। " ਗੈਰੀ ਨੇ ਸ਼ੀਨੋ ਦੇ ਬੁੱਲ੍ਹਾਂ
ਉੱਤੇ ਉਂਗਲ਼ ਰੱਖ ਦਿੱਤੀ। ਦੂਜੀ ਬਾਂਹ ਨਾਲ ਉਸ ਦੀ ਕਮਰ ਘੁੱਟ ਕੇ, ਆਪ ਦੇ ਵੱਲ ਕਸ ਲਈ। ਸ਼ੀਨੋ ਨੇ ਇੰਨੇ ਪੈਸੇ ਕਦੇ ਦੇਖੇ ਨਹੀਂ ਸਨ। ਕੈਨੇਡੀਅਨ ਮਰਦ ਦੀ
ਗੋਰੀ-ਚਿੱਟੀ ਧੋਣ ਦੁਆਲੇ ਸੋਂਨੇ ਦੀ ਸੱਪ ਵਰਗੀ ਮੋਟੀ ਚੈਨ ਵੀ ਦਿਸ ਪਈ। ਉਸ ਦਾ ਮਨ ਗੈਰੀ ਉੱਤੇ
ਬੇਈਮਾਨ ਹੋ ਗਿਆ। ਉਸ ਨੇ ਆਪ ਦਾ ਸਰੀਰ ਢਿੱਲਾ ਛੱਡ ਦਿੱਤਾ। ਗੈਰੀ ਨੂੰ ਸ਼ੀਨੋ ਦੇ ਰੰਗ, ਜਾਤ, ਨਸਲ ਦੀ ਕੋਈ ਪ੍ਰਵਾਹ ਨਹੀਂ ਸੀ। ਉਹ ਭੁੱਖੇ ਸ਼ੇਰ ਵਾਂਗ ਸ਼ਿਕਾਰ ਉੱਤੇ ਟੁੱਟ ਪਿਆ। ਉਸ ਨੂੰ
ਸੁੱਖੀ ਕੋਲੋ ਆਇਆਂ ਮਹੀਨੇ ਤੋਂ ਉਤੇ ਹੋ ਗਿਆ ਸੀ। ਉਸ ਨੂੰ ਕੰਮ ਵਾਲੀ ਹੀ ਤਾਜੀ ਮੱਖ਼ਣੀ ਵਰਗੀ
ਲੱਗ ਰਹੀ ਸੀ। ਨਵੀਂ ਚੀਜ਼, ਥਾ ਜ਼ਨਾਨੀ ਤਾਜੀਆਂ ਹੀ ਲਗਦੀਆਂ ਹਨ।
ਸ਼ੀਨੋ ਦਿਨ-ਰਾਤ ਗੈਰੀ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ। ਆਪ ਦੇ ਘਰ
ਤਾਂ ਬੱਚਿਆਂ ਨੂੰ ਰੋਟੀ ਖੁਆਉਣ ਹੀ ਜਾਂਦੀ ਸੀ। ਹੋਲੀ-ਹੋਲੀ ਉਸ ਨੇ ਆਪ ਦੇ ਘਰ ਜਾਣਾ ਹੀ ਛੱਡ
ਦਿੱਤਾ ਸੀ। ਉਹ ਆਪ ਦਾ ਬਾਲ-ਬੱਚਾ ਤੇ ਨਿਕੰਮਾ ਪਤੀ ਵੀ ਗੈਰੀ ਦੇ ਘਰ ਲੈ ਆਈ ਸੀ। ਉਹ ਗੈਰੀ ਨੂੰ
ਮੱਛੀ-ਮੀਟ, ਸ਼ਰਾਬ ਦੀਆਂ ਬੋਤਲਾਂ ਲਿਆ ਦਿੰਦਾ
ਸੀ। ਗੈਰੀ ਦੀ ਕਾਰ ਦੀ ਮੂਹਰਲੀ ਸੀਟ ਉੱਤੇ ਬੈਠ ਕੇ, ਸ਼ੀਨੋ ਉਸ ਨਾਲ ਸ਼ਹਿਰ
ਸਬਜ਼ੀ ਖ਼ਰੀਦਣ ਜਾਂਦੀ ਸੀ। ਲੋਕ ਗੱਲਾਂ ਕਰਦੇ ਸਨ, " ਗੈਰੀ ਨੇ ਸ਼ੀਨੋ ਨੂੰ ਕਰ ਲਿਆ ਹੈ। ਸ਼ੀਨੋ ਦੀ ਲਾਟਰੀ ਨਿਕਲ ਆਈ ਸੀ। ਭਾਂਡੇ ਮਾਂਜਣ ਵਾਲੀ ਨੇ, ਪੂਰਬ-ਪੱਛਮ ਘੁੰਮੇ ਬੰਦੇ ਨੂੰ
ਬੱਸ ਵਿੱਚ ਕਰ ਲਿਆ ਸੀ। " ਕਾਂਮ ਨਾ ਪੁੱਛੇ ਜਾਤ, ਪੈਸਾ ਅੱਖਾਂ ਤੇ ਚਰਬੀ ਚਾੜ ਦਿੰਦਾ ਹੈ।
ਫਿਰ ਲੋਕ ਲਾਜ ਦੀ ਪ੍ਰਵਾਹ ਨਹੀਂ ਹੁੰਦੀ। ਕੰਜਰਾਂ ਦੇ ਕੋਠੇ ਉੱਤੇ ਚਿੱਤਰ ਦਪਿਹਰੇ ਗਿੱਧਾ ਪੈਂਦਾ
ਹੈ।
Comments
Post a Comment