ਭਾਗ 48, 49
ਬਦਲਦੇ ਰਿਸ਼ਤੇ
ਦੋ ਹੱਥਾਂ-ਪੈਰਾਂ ਵਿੱਚ
ਬਹੁਤ ਬਰਕਤ, ਸ਼ਕਤੀ ਹੈ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਉਹੀ ਲੋਕ ਸੱਚੇ ਦੋਸਤ
ਹੁੰਦੇ ਹਨ। ਜੋ ਔਗੁਣ ਦੱਸਦੇ ਹਨ। ਐਸੇ ਲੋਕ ਸੁਨਿਆਰ ਦੀ ਤਰਾਂ ਸਾਹਮਣੇ ਵਾਲੇ ਦੀ ਸਾਰੀ ਖੋਟ ਅਲੱਗ
ਕੱਢ ਦਿੰਦੇ ਹਨ। ਇਹ ਲੋਕ ਨਫ਼ਰਤ, ਗ਼ੁੱਸੇ ਨਾਲ ਆਪ ਦੇ ਮਨ ਦੀ ਅੱਗ ਬਾਹਰ ਕੱਢਦੇ ਹਨ। ਜੋ ਦਵਾਈ ਵੱਧ
ਕੋੜੀ ਅਫ਼ੀਮ ਹੁੰਦੀ ਹੈ। ਨਸ਼ਾ ਵੱਧ ਦਿੰਦੀ ਹੈ। ਦੁੱਖਾਂ ਦਰਦਾਂ ਨੂੰ ਆਰਾਮ ਕਰਦੀ ਹੈ। ਕਈ ਐਸੇ
ਲੋਕਾਂ ਦਾ ਗ਼ੁੱਸਾ ਕਰ ਕੇ, ਹੋਰ ਆਪ ਦੇ ਮਨ ਨੂੰ ਸਾੜਦੇ ਕੁੜ੍ਹਦੇ ਰਹਿੰਦੇ ਹਨ। ਸਮਝਦਾਰ ਲੋਕ
ਨਘੋਚੀਆਂ ਤੋਂ ਅਕਲ ਸਿੱਖ ਕੇ, ਆਪ ਦੇ ਤੇ ਆਲ਼ੇ ਦੁਆਲੇ ਦੇ ਨੁਕਸ ਸਹੀਂ ਕਰਦੇ ਰਹਿੰਦੇ ਹਨ।
ਨੁਕਤਾਚੀਨੀ ਕਰਨ ਵਾਲੇ ਬੰਦੇ, ਆਲ਼ੇ ਦੁਆਲੇ ਹੋਣੇ ਜ਼ਰੂਰੀ ਹਨ। ਤਾਂ ਕੇ ਗ਼ਲਤੀਆਂ ਦਾ ਅਹਿਸਾਸ ਹੁੰਦਾ
ਰਹੇ। ਆਪਣੇ-ਆਪ ਨੂੰ ਆਪ ਦੇ ਤੇ ਆਪ ਦੀਆਂ ਚੀਜ਼ਾਂ ਵਿੱਚ ਨੁਕਸ ਨਹੀਂ ਦਿਸਦੇ। ਘੁਮਿਆਰੀ ਆਪ ਦੇ
ਭਾਂਡੇ ਸੁ-ਲਾਉਂਦੀ ਹੈ।
ਸੁੱਖੀ ਦਾ ਘਰ ਵਿਆਹ ਵਾਲਾ
ਹੋਣ ਕਰ ਕੇ, ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਸੀ। ਕਈ ਸੁੱਖੀ ਨੂੰ ਮਜ਼ਾਕ
ਵਿੱਚ ਕੁੱਝ ਨਾਂ ਕੁੱਝ ਕਹਿ ਜਾਂਦੇ ਸਨ,
" ਪਰਦਿਆਂ ਦਾ ਰੰਗ ਬਹੁਤ
ਗਾੜ੍ਹਾ ਹੈ। ਸਟੋਵ, ਫ਼ਰਿਜ ਪੁਰਾਣੇ ਹਨ। " ਉਸ ਪਿੱਛੋਂ ਸੁੱਖੀ ਦੁਆਰਾ ਤੋਂ ਸੋਚਦੀ
ਸੀ। ਉਸ ਨੂੰ ਵੀ ਲੱਗਦਾ ਸੀ। ਬਹੁਤ ਪੁਰਾਣੇ ਰਿਵਾਜ ਦੇ ਹਨ। ਉਹ ਫਿਰ ਗੈਰੀ ਨੂੰ ਪੁੱਛਦੀ ਸੀ, " ਗੈਰੀ
ਆਪਾਂ ਬੱਚਿਆਂ ਦੇ ਵਿਆਹ ਵੀ ਕਰਨੇ ਹਨ। ਵਿੰਡੋਜ਼ ਕਾਰਟਨ ਬਦਲ ਹੀ ਦਿੰਦੇ ਹਾਂ। ਨਵਾਂ ਫ਼ਰਨੀਚਰ ਤੇ
ਕਿਚਨ ਦਾ ਸਮਾਨ ਨਵਾਂ ਲੈ ਲੈਂਦੇ ਹਾਂ। "
" ਸੁੱਖੀ ਜੇ ਸੋਚ ਹੀ ਲਿਆ ਹੈ। ਮੇਰੇ ਕਹੇ ਤੋਂ ਤੂੰ ਪਰਦੇ ਬਦਲਨੋਂ ਨਹੀਂ ਹਟਣਾ। ਜੋ ਤੇਰਾ
ਮਨ ਕਰਦਾ ਹੈ। ਫੱਟੇ ਚੱਕੀ ਚੱਲ। ਅਜੇ ਘਰ ਨੂੰ ਰੰਗ ਕਰਨਾ ਹੋਣਾ ਹੈ। " " ਕਲ ਮੈਂਡੀ
ਆਈ ਸੀ। ਉਹ ਕਹਿ ਗਈ, " ਘਰ ਵਿਆਹ ਵਾਲਾ ਨਹੀਂ ਲੱਗਦਾ। ਪੇਂਟ ਤਾਂ ਕੀਤਾ ਨਹੀਂ ਹੈ। "
ਪੇਂਟ ਮੈਂ ਖ਼ਰੀਦ ਲਿਆਂਦਾ ਹੈ। ਵਿਆਹਾਂ ਤੋਂ ਪਹਿਲਾਂ ਮੈਂ ਘਰ ਦੀਆਂ ਵਿੰਡੋਜ਼ ਦੇ ਸ਼ੀਸ਼ੇ ਨਵੇਂ
ਬਦਲਾਉਣੇ ਹਨ। " " ਘਰ ਹੀ ਨਵਾਂ ਖ਼ਰੀਦ ਦਿੰਦਾ ਹਾਂ। "
ਸੀਬੋ ਤੋਂ ਰਹਿ ਨਹੀਂ
ਹੋਇਆ। ਉਸ ਨੇ ਕਿਹਾ, " ਇਹ ਰਕਾਨ ਤਾਂ ਕਹੂਗੀ, ਗੈਰੀ
ਨੂੰ ਵੀ ਬਦਲਣਾ ਹੈ। " " ਮੰਮੀ ਇਹ ਤਾਂ ਸੁੱਖੀ ਦੀ ਮਰਜ਼ੀ ਹੈ। ਮੈਂ ਤਾਂ ਇਸ ਤੋਂ
ਕਿੰਨੀ ਬਾਰ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਮੇਰਾ ਪਿੱਛਾ ਨਹੀਂ ਛੱਡਦੀ। " ਸੁੱਖੀ
ਨੇ ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ, ਘਰ ਟਿਪ-ਟੌਪ ਕਰ ਲਿਆ ਸੀ। ਘਰ ਵਿੱਚ ਕੋਈ ਕੱਜ ਨਹੀਂ ਛੱਡਿਆ ਸੀ। 13 ਸਾਲ
ਪੁਰਾਣਾਂ ਘਰ, ਨਵਾਂ ਨਿਕੋਰ ਹਟੜੀ ਵਰਗਾ ਲੱਗਣ ਲੱਗ ਗਿਆ ਸੀ। ਘਰ ਦੇ ਬਾਹਰ ਤੱਕ
ਪੱਥਰ ਲਾ ਦਿੱਤੇ ਸਨ। ਲੋਕ ਦੋਨੇਂ ਪਾਸੇ ਦੀ ਗੱਲ ਕਰਦੇ ਹਨ। ਇੱਕ ਬਹੁਤ ਨੇੜੇ ਦਾ ਗੈਰੀ ਦਾ ਦੋਸਤ
ਸੀ। ਉਸ ਨੇ ਗੈਰੀ ਨੂੰ ਪੁੱਛਿਆ,
" ਕੀ ਤੁਸੀਂ ਘਰ ਵੇਚਣਾ ਹੈ? ਜੋ
ਇੰਨਾ ਸੁਆਰੀ ਜਾਂਦੇ ਹੋ। " " ਯਾਰ ਮੇਰੀ ਪਤਨੀ ਨੂੰ ਸ਼ੌਕ ਚੜ੍ਹਿਆ ਹੋਇਆ ਹੈ। ਉਹੀ
ਕੁੱਝ ਨਾਂ ਕੁੱਝ ਕਰਦੀ ਰਹਿੰਦੀ ਹੈ। " " ਮੈਂ ਤਾਂ ਸੋਚਦਾ ਸੀ। ਕਿਮ ਨੂੰ ਦਾਜ ਵਿੱਚ
ਦੇਣਾ ਹੋਣਾ ਹੈ। " " ਯਾਰ ਆਪ ਦੇ ਲਈ ਬਣਾਇਆ ਹੈ। ਕੁੜੀ ਨੂੰ ਕਿਉਂ ਦੇਵਾਂਗੇ? ਕੀ
ਘਰੋਂ ਬੇਘਰ ਹੋਣਾ ਹੈ? ਕਿਮ ਦੇ ਸਹੁਰਿਆਂ ਕੋਲ ਸਾਰਾ ਕੁੱਝ ਹੈ। " " ਭਾਬੀ
ਨੂੰ ਕਹੀਂ, ਮੇਰੀ ਪਤਨੀ ਨੂੰ ਵੀ ਕੁੱਝ ਸਿਖਾ ਦੇਵੇ। ਸਾਡੇ ਘਰ ਦੀ ਵੀ ਸਫ਼ਾਈ
ਕਰਨ ਵਿੱਚ ਮਦਦ ਕਰ ਦੇਵੇ। " " ਉਹ ਮੇਰੇ ਕਹੇ ਕੁੱਝ ਨਹੀਂ ਕਰਦੀ। ਸਭ ਆਪ ਦੀ
ਮਨ-ਮਰਜ਼ੀ ਨਾਲ ਕਰਦੀ ਹੈ। ਪਤਾ ਨਹੀਂ ਕਦੋਂ ਦੇਵੀ ਦਿਆਲ ਹੋਵੇ। ਕਦੋਂ ਘਰ ਦੇ ਭਾਂਡੇ ਮੂਧੇ ਮਾਰ
ਦੇਵੇ। ਫਿਰ ਤਾਂ ਰੋਟੀ ਵੀ ਨਹੀਂ ਮਿਲਦੀ। " " ਉਹ ਰਾਮ-ਰਾਮ, ਮੈਂ
ਤਾਂ ਸੋਚਦਾ ਸੀ। ਮੇਰੇ ਵਾਲੀ ਹੀ ਐਸੀ ਹੈ। " " ਯਾਰ ਚੁੱਪ ਕਰ ਜਾ, ਜੇ
ਸੁੱਖੀ ਨੇ ਸੁਣ ਲਿਆ। ਤੈਨੂੰ ਚਾਹ-ਪਾਣੀ ਵੀ ਨਹੀਂ ਮਿਲਣਾ। ਕਿਤੇ ਵਿਆਹ ਵਿੱਚ ਭੰਗ ਨਾਂ ਪਾ ਦੇਵੀ।
"
ਸੁੱਖੀ ਅਜੇ ਵੀ ਘਰ ਦੀ
ਸਫ਼ਾਈ ਕਰਨ ਵਿੱਚ ਲੱਗੀ ਹੋਈ ਸੀ। ਕੋਈ ਨਾਂ ਕੋਈ ਨੁਕਸ ਉਸ ਨੂੰ ਲੱਭ ਜਾਂਦਾ ਸੀ। ਬਹੁਤ ਸਾਰੀਆਂ
ਚੀਜ਼ਾਂ ਟੁੱਟੀਆਂ ਹੋਈਆਂ ਠੀਕ ਕੀਤੀਆਂ। ਬਿੱਜਲੀਆਂ ਦੀਆਂ ਕਈ ਸਵਿੱਚਾਂ ਟੁੱਟੀਆਂ ਹੋਈਆਂ ਸਨ। ਬਲਬ
ਬਦਲਣ ਵਾਲੇ ਸਨ। ਪੁਰਾਣੀਆਂ ਚੀਜ਼ਾਂ ਸਿੱਟਣ ਵਾਲੀਆਂ ਖੂੰਜਿਆਂ ਵਿੱਚ ਸੁੱਟੀਆਂ ਪਈਆਂ ਸਨ। ਤਿੰਨ
ਪੁਰਾਣੇ ਟੀਵੀ ਸਿੱਟਣ ਵਾਲੇ ਸਨ। ਕਈ ਕੱਪੜੇ ਕਦੇ ਪਾਏ ਹੀ ਨਹੀਂ ਸਨ। ਉਹ ਸਿੱਟ ਕੇ ਤਾਂ ਘਰ ਨੂੰ
ਸਾਹ ਆ ਗਿਆ। ਸਾਰੀ ਸਫ਼ਾਈ ਕਰ ਕੇ, ਸੁੱਖੀ ਦਾ ਆਪ ਦਾ ਜੀਅ ਘਰ ਲੱਗਣ ਲੱਗ ਗਿਆ ਸੀ। ਉਸ ਨੂੰ ਆਪਣਾ-ਆਪ
ਤੇ ਘਰ ਚੰਗਾ-ਚੰਗਾ ਲੱਗਣ ਲੱਗ ਗਿਆ ਸੀ। ਉਹ ਬਾਰ-ਬਾਰ ਆਪ ਦੇ ਦੋਨਾਂ ਹੱਥਾਂ ਵੱਲ ਦੇਖਦੀ ਸੀ। ਮਾਣ
ਮਹਿਸੂਸ ਕਰਦੀ ਸੀ। ਦੋ ਹੱਥਾਂ-ਪੈਰਾਂ ਵਿੱਚ ਬਹੁਤ ਬਰਕਤ ਸ਼ਕਤੀ ਹੈ। ਦੋ ਹੱਥ-ਪੈਰ ਕੀ ਕੁੱਝ ਕਰ
ਸਕਦੇ ਹਨ? ਇੰਨਾ ਵਿੱਚ ਬਹੁਤ ਦਮ ਹੈ। ਹਰ ਕੰਮ ਬੰਦਾ ਕਰ ਸਕਦਾ ਹੈ।
ਭਾਗ 49 ਬਦਲਦੇ ਰਿਸ਼ਤੇ
ਵਿਗਿਆਨ ਦੇ ਗੁਣਾਂ ਦਾ ਫ਼ਾਇਦਾ ਲੈ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ
ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜੋ ਬੰਦਾ ਅੱਜ ਦੇ ਦਿਨ ਵਿੱਚ ਜਿਊਦਾ ਹੈ। ਉਹ ਬੇਖ਼ੌਫ਼ ਹੋਵੇਗਾ। ਉਸ
ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਵਿਗਿਆਨ ਦਾ ਸਹਾਰਾ ਲੈਂਦਾ ਹੈ। ਮਿਹਨਤ ਕਰਦਾ ਹੈ। ਕਈ ਐਸੇ ਵੀ
ਬੰਦੇ ਹਨ। ਸੈਂਕੜੇ ਸਾਲ ਪਹਿਲਾਂ ਦੇ ਲੋਕਾਂ ਦੀ ਜ਼ਿੰਦਗੀ ਚੇਤੇ ਕਰਦੇ ਰਹਿੰਦੇ ਹਨ। ਗੱਡੇ ਮੁਰਦੇ
ਉਖਾੜਦੇ ਹਨ। ਇੰਨੇ ਸਾਲ ਪਹਿਲਾਂ ਲੋਕ ਕੀ ਕਰਦੇ ਸਨ? ਕਿਵੇਂ
ਖਾਂਦੇ-ਪੀਂਦੇ, ਚੱਲਦੇ ਸਨ? ਕੀਹਦੇ ਨਾਲ ਲੜਦੇ
ਸਨ? ਕੌਣ ਉਨ੍ਹਾਂ ਦਾ ਦੋਸਤ, ਦੁਸ਼ਮਣ
ਸੀ। ਉਨ੍ਹਾਂ ਦੇ ਪਾਲਤੂ ਜਾਨਵਰਾਂ ਦੇ ਨਾਮ. ਰੰਗ, ਨਸਲ ਸਭ
ਜੀਭ ਤੇ ਰਟੀ ਫਿਰਦੇ ਹਨ। ਆਪ ਦਾ ਭਾਵੇਂ ਪਤਾ ਨਾਂ ਹੋਵੇ। ਚਾਰ ਦਿਨ ਪਹਿਲਾਂ ਕੀ ਖਾਂਦਾ ਸੀ? ਬਾਪ ਦੇ
ਬਾਪ, ਦਾਦੇ ਦੇ ਦਾਦੇ ਦਾ ਕੀ ਨਾਮ ਹਨ? ਘਰ
ਦੀਆਂ ਕੀ ਲੋੜਾਂ ਹਨ? ਸੈਂਕੜੇ ਸਾਲ ਪਹਿਲਾਂ ਦੀਆਂ ਗੱਲਾਂ ਕਰ ਕੇ ਕਈ ਧਰਮੀ ਬਣਦੇ ਹਨ।
ਸੈਂਕੜੇ ਸਾਲ ਪਹਿਲਾ ਲਿਖਿਆ ਪੜ੍ਹ ਕੇ, ਜੰਤਰ-ਮੰਤਰ
ਕਰਨ ਦੀ ਐਸੀ ਕਲਾ ਪ੍ਰਗਟ ਕਰਨੀ ਚਾਹੁੰਦੇ ਹਨ। ਕੋਈ ਕਰਾਮਾਤ ਹੋ ਜਾਏ। ਲੋਕ ਦੇਖਦੇ ਹੀ ਰਹਿ ਜਾਣ।
ਐਸੇ ਲੋਕ ਇਹ ਭੁੱਲ ਜਾਂਦੇ ਹਨ। ਉਦੋਂ ਲੋਕ ਪੈਦਲ ਚੱਲਦੇ ਸਨ। ਹੁਣ ਵਾਂਗ ਅਸਮਾਨ ਵਿੱਚ ਨਹੀਂ
ਉੱਡਦੇ ਸਨ। ਮਿੱਟੀ ਦੇ ਘਰਾਂ, ਜੰਗਲਾਂ, ਗੁਫਾਵਾ ਵਿੱਚ ਰਹਿੰਦੇ ਹਨ। ਹੁਣ ਆਲ਼ੇ ਸ਼ਾਨ ਘਰਾਂ ਵਿੱਚ ਰਹਿੰਦੇ
ਹਨ। ਖਾਣ ਲਈ ਭੋਜਨ ਬੇਅੰਤ ਤਰਾਂ ਦਾ ਹੈ। ਹਰ ਸੁਨੇਹਾ ਦੂਜੀ ਥਾਂ ਅੱਖ ਝਪਕ ਨਾਲ ਦਿੱਤਾ ਜਾਂਦਾ
ਹੈ। ਚੁਟਕੀ ਮਾਰਨ ਜਿੰਨੇ ਸਮੇਂ ਵਿੱਚ ਕੰਮ ਹੋ ਜਾਂਦਾ ਹੈ। ਵਿਗਿਆਨ ਦੇ ਗੁਣਾਂ ਦਾ ਫ਼ਾਇਦਾ ਲੈ ਕੇ
ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ। ਨਾਂ ਕਿ ਮਰੇ ਹੋਏ ਬੰਦਿਆਂ ਦੇ ਸਿਵੇ ਫੋਲ ਕੇ ਸੱਥਰ ਵਿਛਾ ਕੇ, ਸਿਆਪਾ
ਕਰਦੇ ਰਹਿਣਾ ਚਾਹੀਦਾ ਹੈ। ਜੇ ਕਿਸੇ ਨੇ ਪੁਰਾਣੇ ਸਮੇਂ ਵਿੱਚ ਬੰਦੇ ਮਾਰੇ ਹਨ। ਮਾਰ ਧਾੜ ਕੀਤੀ
ਹੈ। ਇਹ ਕੰਮ ਤਾਂ ਬਦਮਾਸ਼ੀ ਕਰਨ ਵਾਲੇ ਅੱਜ ਦੇ ਲੋਕ ਕਰੀ ਜਾਂਦੇ ਹਨ। ਐਸੇ ਲੋਕਾਂ ਦੇ ਗੋਗੇ ਸੋਹਲੇ
ਗਾਉਣ ਨਾਲ ਕੀ ਮਿਲੇਗਾ? ਲੋਕਾਂ ਨੂੰ ਵੈਸਾ ਕਰਨ ਦੀ ਸੇਧ ਜ਼ਰੂਰ ਮਿਲੇਗੀ।
ਐਸੇ ਲੋਕ ਬੀਤੇ ਸਮੇਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ। ਕਈ ਤਾਂ
ਡਰਦੇ ਰਹਿੰਦੇ ਹਨ। ਕਿਤੇ ਪੁਰਾਤਨ ਲੋਕਾਂ ਬਾਰੇ ਕੁੱਝ ਗ਼ਲਤ ਨਾਂ ਬੋਲਿਆ ਜਾਵੇ। ਜ਼ਿੰਦਗੀ ਦੇ ਹਰ
ਪਲ਼, ਕਦਮ ਤੇ ਡਰਦੇ ਰਹਿੰਦੇ ਹਨ। ਕਈ ਤਾਂ ਡਰਦੇ ਹੀ ਰੱਬ ਨੂੰ ਮੰਨਦੇ
ਹਨ। ਜਦੋਂ ਬਹੁਤੇ ਰੱਬ-ਰੱਬ ਕਰਨ ਵਾਲਿਆਂ ਨੂੰ ਰੱਬ ਧਰਮ ਦੀ ਦੁਨੀਆ ਵਿਚੋਂ ਨਹੀਂ ਦਿਸਦਾ। ਐਸੇ
ਲੋਕ ਰੱਬ ਤੋਂ ਡਰਨੋਂ ਹੱਟ ਜਾਂਦੇ ਹਨ। ਐਸੇ ਧਰਮੀ ਲੋਕਾਂ ਨੂੰ ਰੱਬ ਦੇ ਨਾਮ ਤੇ ਡਰਾ ਕੇ, ਲੋਕਾਂ
ਨੂੰ ਖ਼ੂਬ ਲੁੱਟ-ਲੁੱਟ ਖਾਂਦੇ ਹਨ। ਐਸੇ ਲੁਟੇਰੇ ਰੱਬ ਤੋਂ ਡਰਨ ਵਾਲਿਆਂ ਤੋਂ ਖ਼ੂਬ ਮਾਲ ਲੁੱਟਦੇ
ਹਨ। ਕਈ ਧਰਮੀ ਤਾਂ ਐਸੇ ਵੀ ਹਨ। ਜੋ ਕਹਿੰਦੇ ਹਨ, " ਮੈਂ
ਰੱਬ ਤੋਂ ਅਰਦਾਸ ਵਿੱਚ ਮੰਗ ਕੇ, ਤੁਹਾਨੂੰ ਨੌਕਰੀ, ਪੈਸਾ, ਧੰਨ-ਮਾਲ, ਕੁੜੀ
ਤੋਂ ਮੁੰਡਾ ਪੈਂਦਾ ਕਰ ਸਕਦੇ ਹਾਂ। " ਆਪ ਦੀ ਜੇਬ ਵਿੱਚ ਭਾਵੇਂ ਪੈਸਾ ਨਾਂ ਹੋਵੇ। ਲੋਕਾਂ
ਲਈ ਅਰਦਾਸਾਂ ਕਰ ਕੇ, ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕਢਾਉਣ ਦਾ ਇਹੀ ਰਾਜ ਹੈ। ਭੋਲੇ
ਲੋਕਾਂ ਨੂੰ ਲੁੱਟਣ ਦਾ। ਆਪ ਦੇ ਲਈ ਅਰਦਾਸ ਕਿਉਂ ਨਹੀਂ ਕਰਦੇ। ਆਪ ਕਿਉਂ ਲੋਕਾਂ ਦੇ ਹੱਥਾਂ ਵੱਲ
ਦੇਖ਼ਦੇ ਹਨ? ਆਪ ਅਰਦਾਸਾਂ ਕਰਨ ਵਾਲੇ ਲੋਕਾਂ ਦੇ ਪੈਸਿਆਂ ਤੇ ਇੰਜ ਅੱਖ ਰੱਖਦੇ ਹਨ। ਜਿਵੇਂ ਕਾਂ
ਤੇ ਕੁੱਤਾ ਬੋਟੀ, ਰੋਟੀ ਤੇ ਝਪਟ ਮਾਰਦੇ ਹਨ। ਰੱਬ ਤੋਂ ਡਰਨ ਵਾਲੇ ਦਾਨ ਕਰ ਕੇ, ਆਪ ਦੀ
ਜਾਨ ਸੌਖੀ ਕਰਨਾ ਚਾਹੁੰਦੇ ਹਨ। ਵੱਡੇ ਦਾਨੀ ਵੀ ਕਿਤੋਂ ਨਾਂ ਕਿਤੋਂ ਕਿਸੇ ਨੂੰ ਲੁੱਟ ਕੇ ਹੀ
ਵੰਡਦੇ ਹਨ। ਹੱਕ ਦੀ ਕਮਾਈ ਕਰਨ ਵਾਲੇ ਤੋਂ ਤਾਂ ਦੋ ਬਖ਼ਤ ਦੀ ਰੋਟੀ ਮਸਾਂ ਚੱਲਦੀ ਹੈ।
ਜਿਸ ਦਿਨ ਕਿਮ-ਰਮਨ ਦਾ ਵਿਆਹ ਸੀ। ਅਨੰਦ ਕਾਰਜ ਤੇ ਕੀਰਤਨ ਕਰਨ ਵਾਲੇ
ਗ਼ੁੱਸੇ ਹੋ ਗਏ ਸਨ। ਕਿਉਂਕਿ ਉਨ੍ਹਾਂ ਨੂੰ ਲਿਫ਼ਾਫ਼ਿਆਂ ਵਿੱਚ ਗੈਰੀ ਨੇ 50-50 ਦੇ ਨੋਟ ਹੀ ਭੇਟ
ਕੀਤੇ ਸਨ। ਉਨ੍ਹਾਂ ਨੂੰ 100-100 ਦੇ ਨੋਟਾਂ ਦੀ ਝਾਕ ਸੀ। ਦੂਜਿਆਂ ਨੂੰ ਅਰਦਾਸ ਕਰ ਕੇ ਚੀਜ਼ਾਂ
ਦਿਵਾਉਣ ਦਾ ਠੇਕਾ ਲੈਣ ਵਾਲੇ ਆਪ ਲੋਕਾਂ ਦੀਆਂ ਜੇਬਾਂ ਖ਼ਾਲੀ ਕਰਾਉਣ ਦੀ ਉਮੀਦ ਕਰਦੇ ਹਨ।
Comments
Post a Comment