ਜ਼ਿੰਦਗੀ ਜੀਨੇ ਦਾ ਨਾਮ

ਮਾਪੇ ਛੇਤੀ ਦੇ ਕੇ ਕੱਚਾ-ਪਿਲਾ ਰਿਸ਼ਤਾ ਦੇਖ ਕੇ ਧੀ ਦੇ ਫੇਰੇ ਦੇ ਦਿੰਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਮਿਹਰੂ ਨੂੰ ਜ਼ਕੀਨ ਨਹੀਂ ਸੀ। ਉਸ ਨਾਲ ਐਸਾ ਹੋ ਸਕਦਾ ਹੈ। ਉਸ ਨੇ ਸੋਚਿਆ ਸੀ। ਰਿੱਕੀ ਨਾਲ ਹੀ ਮੱਥਾ ਮਾਰ ਕੇ, ਕੈਲੋ ਠੰਢੀ ਹੋ ਕੇ ਬੈਠ ਜਾਵੇਗੀ। ਉਸ ਦੇ ਕੰਮ ਤੇ ਜਾਣ ਤੋਂ ਪਿੱਛੋਂ, ਬਾਰ ਖ਼ੋਲ ਕੇ, ਹਮੇਸ਼ਾ ਦੀ ਤਰਾਂ ਰਿੱਕੀ ਨੂੰ ਅੰਦਰ ਵਾੜ ਲਵੇਗਾ। ਫਿਰ ਇਹ ਸ਼ਰਾਬੀ ਨੂੰ ਬਾਹਰ ਕੱਢ ਨਹੀਂ ਸਕਦੀ। ਜੇ ਕੋਈ ਪੰਗਾ ਲਵੇਗੀ। ਆਪੇ ਗੁੱਤ ਪੁਟਾਏਗੀ। ਮਿਹਰੂ ਨੂੰ ਹੋਰ ਕੋਈ ਰਸਤਾ ਨਾਂ ਦਿਸਿਆ। ਉਸ ਨੇ ਐਸੀਆਂ ਗੰਦੀਆਂ ਗਾਲ਼ਾਂ, ਆਪ ਦੀ ਨੂੰਹ ਨੂੰ ਕੱਢੀਆਂ। ਧੀ, ਮਾਂ, ਭੈਣ ਦੇ ਪ੍ਰਾਈਵੇਟ ਥੋਕ ਦੇ ਸਬ ਨਾਮ ਗਿਣ ਦਿੱਤੇ। ਪੰਜਾਬੀ ਮਰਦ ਹੋਣ ਦਾ ਪੱਕਾ ਸਬੂਤ ਦੇ ਦਿੱਤਾ। ਕਈ ਮਰਦ ਜੇ ਗੱਲ ਕਰਨ ਲੱਗੇ, ਧੀ, ਮਾਂ, ਭੈਣ ਦੇ ਪ੍ਰਾਈਵੇਟ ਥੋਕ ਦੇ ਨਾਮ ਨਾਂ ਗਿਣਨ, ਉਹ ਅਸਲੀ ਮਾਂ-ਬਾਪ ਦੇ ਆਪਣੇ ਆਪ ਨੂੰ ਨਹੀਂ ਮੰਨਦੇ। ਕਈਆਂ ਮਰਦਾਂ ਦਾ ਕਹਿਣਾ ਹੈ, “ ਧੀ, ਮਾਂ, ਭੈਣ ਨੂੰ ਜੋ ਗਾਲ਼ ਨਹੀਂ ਕੱਢਦਾ। ਉਸ ਦੀ ਨਸਲ ਅਸਲੀ ਪੰਜਾਬੀ ਮਰਦ ਦੀ ਨਹੀਂ ਹੈ। ਉਸ ਨੂੰ ਪੰਜਾਬੀ ਨਹੀਂ ਮੰਨਦੇ। ਆਪ ਨੂੰ ਪੰਜਾਬੀ ਮਰਦਾ ਤੋਂ ਬਾਹਰ ਦਾ ਸਮਝਦੇ ਹਨ। ਜੋ ਰਿੱਕੀ ਨੇ ਸਾਰੀ ਰਾਤ ਵਿੱਚ ਕਸਰ ਛੱਡੀ ਸੀ। ਉਹ ਚਿੱਟੀ ਦਾੜ੍ਹੀ ਵਾਲੇ 90 ਸਾਲਾ ਦੇ ਬੁੱਢੇ ਨੇ ਪੂਰੀ ਕਰ ਦਿੱਤੀ ਸੀ। ਗਰਮੀ ਬਹੁਤ ਹੋਣ ਕਰ ਕੇ, ਘਰ ਦੀਆਂ ਬਾਰੀਆਂ ਖੁੱਲ੍ਹੀਆਂ ਸਨ। ਕੋਲੇ ਇੰਨਾ ਅੱਕ ਗਈ ਸੀ। ਜੇ ਉਸ ਨੂੰ ਕੋਈ ਹਥਿਆਰ ਦਿਸ ਪੈਂਦਾ ਬੁੱਢੇ ਦਾ ਭੋਗ ਪੈ ਜਾਣਾ ਸੀ। ਉਸ ਨੂੰ ਸੋਫ਼ੇ ਦੀ ਗੱਦੀ ਦਿਸ ਪਈ। ਉਸ ਨੇ ਦੋਨੇਂ ਹੱਥਾਂ ਨਾਲ ਮੂੰਹ ਉੱਤੇ ਰੱਖ ਕੇ ਦੱਬ ਦਿੱਤਾ। ਬੁੱਢਾ ਫਿਰ ਵੀ ਉੜਲ-ਉੜਲ ਕਰਨੋਂ ਨਹੀਂ ਹਟਿਆ। ਗੋਪੀ ਨੇ ਆ ਕੇ, ਕੈਲੋ ਦੇ ਹੱਥੋਂ ਗੱਦੀ ਖੋਹੀ। ਉਸ ਨੇ ਕਿਹਾ, “ ਮੰਮੀ ਕੀ ਕਰਦੀ ਹੈ? ਕੰਟਰੋਲ ਕਰ। ਇਸ ਨੂੰ ਮੈਂ ਬਾਹਰ ਜਾਣ ਲਈ ਕਹਿ ਦਿੰਦੀ ਹਾਂ। “ “ ਗੋਪੀ ਮੈਨੂੰ ਇਹ ਪ੍ਰੇਤ ਵਰਗਾ ਲੱਗਦਾ ਹੈ। ਇਹ ਆਪ ਤਾਂ ਵਿਗੜਿਆ ਹੋਇਆ ਬੁੱਢਾ ਖੂਸਟ ਸੀ। ਇਸ ਨੇ ਘਰ ਦੇ ਦੋ ਮਰਦ ਪੁੱਤ, ਪੋਤਾ ਹੋਰ ਨਿਕਾਰਾ ਕਰ ਦਿੱਤੇ ਹਨ। ਮੈਂ 50 ਸਾਲ ਬਰਦਾਸ਼ਤ ਕਰ ਲਏ ਹਨ। ਹੁਣ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ ਹੈ। ਇਸ ਕੋਲੋਂ ਘਰ ਦੀ ਚਾਬੀ ਵੀ ਮੰਗ ਲੈ। ਮਿਹਰੂ ਫੁੱਲ ਵਰਗਾ ਹੌਲਾ ਹੋ ਗਿਆ ਸੀ। ਸਹੁਰੇ ਦਾ ਛਤਰ ਸਿਰ ਤੋਂ ਉੱਤਰ ਗਿਆ ਸੀ। ਸੱਸ-ਸਹੁਰਾ ਚਾਹੇ ਨੂੰਹ ਦੀ ਐਸੀ ਕੀ ਤੈਸੀ ਕਰ ਦੇਣ। ਅੱਗਾ-ਪਿੱਛਾ ਛਾਣ ਦੇਣ। ਜੇ ਨੂੰਹ ਕੁੱਝ ਕਹਿ ਦੇਵੇ। ਲੋਕਾਂ ਦੇ ਵੀ ਹਜ਼ਮ ਨਹੀਂ ਹੁੰਦਾ। ਇੰਨਾ ਲੋਕਾਂ ਨੇ ਵੀ ਆਖ਼ਰ ਸੱਸ-ਸਹੁਰੇ ਬੱਣਨਾਂ ਹੈ। ਇੰਨਾ ਦੀ ਵੀ ਬਾਰੀ ਆ ਸਕਦੀ ਹੈ।

ਨਖੱਟੂ ਪੁੱਤ ਜੰਮ ਕੇ, ਕਮਾਊ ਨੂੰਹ ਘਰ ਲੈ ਆਦੀ ਸੀ। ਕੈਲੋ ਲੋਕਾਂ ਦੇ ਡਰੋਂ, ਸ਼ਰਮ ਦੀ ਮਾਰੀ ਘੇਸਲ ਵੱਟੀਂ ਸ਼ਰਾਬੀਆਂ ਨਾਲ ਦਿਨ ਕੱਟ ਰਹੀ ਸੀ। ਮਾਪੇ ਧੀ ਦਾ ਵਿਆਹ ਕਿਸੇ ਵੀ ਮਰਦ ਨਾਲ ਕਰ ਕੇ, ਧੱਕਾ ਦੇਣ ਦੀ ਕਰਦੇ ਹਨ। ਮਾਪੇ ਛੇਤੀ ਦੇ ਕੇ ਕੱਚਾ-ਪਿਲਾ ਰਿਸ਼ਤਾ ਦੇਖ ਕੇ ਫੇਰੇ ਦੇ ਦਿੰਦੇ ਹਨ। ਆਪਦਾ ਪਿੱਛਾ ਛੁੱਡਾ ਲੈਂਦੇ ਹਨ। ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ। ਧੀ ਕਿਤੇ ਆਪੇ ਖ਼ਸਮ ਨਾਂ ਲੱਭ ਲਵੇ। ਫਿਰ ਇੱਜ਼ਤ ਨਹੀਂ ਰਹਿਣੀ। ਜਿਵੇਂ ਮਾਪਿਆਂ ਨੇ ਉਸ ਨਾਲ ਆਪ ਵੱਸਣਾ ਹੁੰਦਾ ਹੈ। ਆਪ ਦੀ ਮਰਜ਼ੀ ਦਾ ਸਾਥੀ ਲੱਭਦੇ ਹਨ। ਮਾਪਿਆਂ ਤੇ ਲੋਕਾਂ ਨੂੰ ਜਵਾਨ ਮੁੰਡਾ-ਕੁੜੀ ਕਾਮ ਦਾ ਭੂਤ ਲੱਗਦੇ ਹਨ। ਇਸੇ ਲਈ ਕੋਈ ਵੀ ਮੁੰਡਾ-ਕੁੜੀ ਸਹੇੜਨ ਦੀ ਕਰਦੇ ਹਨ। ਕਾਮ ਦੀ ਅੱਗ ਬੁਝਾਉਣ ਵਾਲਾ ਹਥਿਆਰ ਚਾਹੀਦਾ ਹੈ। ਬੱਚੇ ਜੰਮ ਕੇ ਬਲਦ ਵਾਂਗ ਸਾਰੀ ਉਮਰ ਹੱਲ ਜੋਤੀ ਜਾਣ। ਮਰਦ ਦਾ ਮੂੰਹ, ਮੱਥਾ, ਅਕਲ, ਸ਼ਕਲ ਕੈਸੀ ਵੀ ਹੋਵੇ। ਜਿੱਥੇ ਕਾਮ ਸੰਭੋਗ ਦੀ ਕਸਰ ਪੂਰੀ ਹੁੰਦੀ ਹੈ। ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ। ਭਾਵੇਂ ਉਹ ਨਸ਼ੇਈ, ਸ਼ਰਾਬੀ ਮਰਦ ਜਾਂ ਬਾਜ਼ਾਰ ਵਿੱਚ ਬੈਠੀ ਰੰਡੀ ਹੀ ਹੋਵੇ। ਅਸਲ ਮਕਸਦ ਕਾਮ ਨੂੰ ਠੰਢਾ ਕਰਨਾ ਹੈ। ਕਈ ਔਰਤਾਂ ਝੁੱਡੂ ਜਿਹੇ ਦੇ ਘਰ ਵਸੀ ਜਾਂਦੀਆਂ ਹਨ। ਦਿਲ ਹੋਲਾ ਕਿਸੇ ਗੁਆਂਢੀ ਅਮਲੀ ਜਾਂ ਛੜੇ ਦਾ ਕਰਦੀਆਂ ਹਨ। ਉਹੀ ਹਾਲ ਮਰਦਾਂ ਦਾ ਹੈ। ਵਿਆਹ ਕੇ ਐਸੀ ਕੈਸੀ ਲੈ ਆਉਂਦੇ ਹਨ। ਆਮ ਹੀ ਲੋਕ ਕਹਿੰਦੇ ਸੁਣੇ ਗਏ ਹਨ, “ ਮੈਨੂੰ ਅਕਲ ਤਾਂ ਹੁਣ ਆਈ ਹੈ। ਵਿਆਹ ਤਾਂ ਵਿਚੋਲਿਆਂ, ਮਾਪਿਆਂ ਤੇ ਲੋਕਾਂ ਨੇ ਕਰ ਦਿੱਤਾ। ਐਸੇ ਲੋਕਾਂ ਨੂੰ ਕੋਈ ਪੁੱਛੇ, “ ਸੁਹਗਰਾਤ ਵੀ ਕੀ ਵਿਚੋਲਿਆਂ, ਮਾਪਿਆਂ ਤੇ ਲੋਕਾਂ ਨੇ ਮਨਾਈ ਸੀ? ਇਕੱਲੇ ਨੇ ਹੀ ਰੰਗ ਰਲੀਆਂ ਮਾਣੀਆਂ ਸੀ। ਸੁਹਗਰਾਤ ਮਨਾਉਣ ਦੀ ਤਾਂ ਹਰ ਇੱਕ ਨੂੰ ਬਹੁਤ ਕਾਹਲੀ ਹੁੰਦੀ ਹੈ। ਚਾਹੇ ਭੇਡ ‘ਤੇ ਲਾਲ, ਗੁਲਾਬੀ ਚੂੰਨੀ ਪਾਈ ਹੋਵੇ। ਉਦੋਂ ਤਾਂ ਸ਼ਕਲ ਵੀ ਦੇਖਣ ਦੀ ਲੋੜ ਨਹੀਂ ਹੁੰਦੀ। ਲਾੜੇ-ਲਾੜੀ ਨੂੰ ਨੁਕਾਰਨ ਦੀ ਤਾਂ ਗੱਲ ਛੱਡੋ। ਉਦੋਂ ਤਾਂ ਘਰ ਦੀ ਕੱਢੀ ਮੂੰਹ ਨੂੰ  ਲੱਗੀ ਹੁੰਦੀ ਹੈ। ਉਦੋਂ ਨਵੇਂ ਵਿਆਹਿਆਂ ਨੂੰ ਤਾਂ ਦਿਨ-ਰਾਤ ਦਾ ਵੀ ਪਤਾ ਨਹੀਂ ਲੱਗਦਾ ਸੀ। ਵਿਆਹ ਦਾ ਚਾਅ ਠੰਢਾ ਹੁੰਦੇ ਹੀ, ਆਲੇ-ਦੁਆਲੇ ਵਿਧਵਾ ਜਾਂ ਹੋਰ ਲੋੜ ਬੰਦ ਦੀ ਵੀ ਗਰਜ਼ ਸਾਰ ਕੇ ਪੁੰਨ ਖੱਟੀ ਜਾਂਦੇ ਹਨ। ਜੇ ਉੱਤੋਂ ਫੜੇ ਜਾਣ ਜੁੱਤੀਆਂ ਮਾਰਨ ਵਾਲੇ ਵੀ ਇੰਨਾ ਸ਼ਰੀਫ਼ ਜਾਂਦਿਆਂ ਵਿੱਚੋਂ ਹੁੰਦੇ ਹਨ। ਜਵਾਨੀ ਤੋਂ ਲੈ ਕੇ ਬੁਢਾਪੇ ਤੱਕ, ਮਰਨ ਵੇਲੇ ਤੱਕ, ਹਰ ਕੋਈ ਸਰੀਰਕ ਅਨੰਦ ਲੈਣ ਦੇ ਸੁਪਨੇ ਦੇਖਦਾ ਹੈ। ਦੂਜੇ ਨੂੰ ਐਸਾ ਕਰਦੇ ਕੋਈ ਨਹੀਂ ਜ਼ਰਦਾ।

ਕੈਲੋ ਗੋਰੀ ਚਿੱਟੀ ਬਹੁਤ ਸੀ। ਹਰ ਆਏ ਦਿਨ ਹੋਰ ਲੰਬੀ ਹੋਈ ਜਾਂਦੀ ਸੀ। ਜੋ ਵੀ ਕੱਪੜੇ ਪਾਉਂਦੀ ਸੀ। ਸਬ ਕੁੱਝ ਥੋੜੇ ਸਮੇਂ ਪਿੱਛੋਂ ਹੀ ਛੋਟੇ ਹੋਈ ਜਾਂਦੇ ਸਨ। ਹੁਣ ਤਾਂ ਮਾਂ-ਧੀ ਦੇ ਸੂਟਾਂ ਤੇ ਜੁੱਤੀਆਂ ਦਾ ਮੇਚਾ ਇੱਕੋ ਹੋ ਗਿਆ ਸੀ। ਉਸ ਉੱਤੇ ਰੂਪ ਇੰਨਾ ਚੜ੍ਹਿਆ ਹੋਇਆ ਸੀ। ਲੋਕ ਉਸ ਦੇ ਸੁਹੱਪਣ ਦੀਆਂ ਉਦਾਹਰਨਾਂ ਦਿੰਦੇ ਸਨ। ਉਸ ਨੂੰ ਦੇਖਣ ਵਾਲਾ ਆਪਣੇ ਘਰ ਦੀ ਮਾਲਕਣ ਬਣਾਉਣਾ ਚਾਹੁੰਦਾ ਸੀ। ਪਤੀ ਦੇ ਘਰ ਜਾ ਕੇ, ਔਰਤ ਕਾਮ ਬੁਝਾਉਣ ਵਾਲੀ, ਬੱਚੇ ਜੰਮਣ ਪਾਲਨ ਵਾਲੀ, ਕੰਮ ਕਰਨ ਵਾਲੀ ਨੌਕਰਾਣੀ ਹੀ ਬਣ ਕੇ ਰਹਿ ਜਾਂਦੀ ਹੈ। ਕੈਲੋ 15 ਕੁ ਸਾਲਾਂ ਦੀ ਸੀ। ਜਦੋਂ ਉਸ ਨੂੰ ਰਿਸ਼ਤੇ ਆਉਣ ਲੱਗ ਗਏ ਸਨ। ਜਦੋਂ ਉਸ ਦੇ ਮਾਪੇ ਕਿਸੇ ਮੁੰਡੇ ਦੀ ਗੱਲ ਕਰਦੇ ਸਨ। ਕੈਲੋ ਸ਼ਰਮ ਨਾਲ ਲਾਲ ਹੋ ਜਾਂਦੀ ਸੀ। ਉਹ ਉਠ ਕੇ ਦੂਜੇ ਕੰਮਰੇ ਵਿੱਚ ਚਲੀ ਜਾਂਦੀ ਸੀ। ਉਹ ਕੰਨ ਲਾ ਕੇ, ਫਿਰ ਵੀ ਸਾਰੀ ਗੱਲ ਸੁਣਦੀ ਸੀ। ਕਿਸੇ ਮੁੰਡੇ ਦਾ ਆਪਦੇ ਨਾਲ ਨਾਂਮ ਜੁੜਦਾ ਸੁਣ ਕੇ, ਉਸ ਦਾ ਅੰਗ-ਅੰਗ ਨਸ਼ੇ-ਆਇਆ ਜਾਂਦਾ ਸੀ। ਸਰੀਰ ਅੰਗੜਾਈਆਂ ਲੈਣ ਲੱਗਦਾ ਸੀ।

Comments

Popular Posts