ਹਰ ਬੰਦਾ ਬਹੁਤ ਭਲਾ ਮਾਣਸ ਬਣਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗੱਲ ਬੜੀ ਕਮਾਲ ਦੀ ਹੈ। ਮਰਦ ਕਹੀ ਜਾਂਦਾ ਹੈ। ਮੈਂ ਕਿਸੇ ਤੋਂ ਨਹੀਂ ਡਰਦਾ। ਕਿਸੇ ਅੱਗੇ ਨਹੀਂ ਝੁਕਦਾ। ਪਰ ਆਪਣੀ ਪਤਨੀ ਤੋਂ ਤਾਂ ਹਰ ਪਤੀ ਡਰਦਾ ਹੈ। ਉਹ ਸਭ ਜਾਣਦੇ ਹਨ। ਪਰਾਈ ਔਰਤ ਅੱਗੇ ਤਾਂ ਉਸ ਤੋਂ ਵੀ ਕਮਾਲ ਦੀ ਗੱਲ ਵਾਪਰਦੀ ਹੈ। ਵੱਡੇ-ਵੱਡੇ ਧਰਮੀ ਕਹੀ ਤਾਂ ਜਾਂਦੇ ਹਨ। ਔਰਤ ਤੋਂ ਦੂਰ ਰਹੋ। ਡੇਰਿਆਂ ਵਾਲਿਆਂ ਸਾਧਾਂ ਨੇ ਤਾਂ ਵਿਆਹ ਵੀ ਨਹੀਂ ਕਰਾਏ ਹੋਏ। ਇੱਕ ਦੂਜੇ ਤੋਂ ਮੂਹਰੇ ਔਰਤਾਂ ਹੇੜਾ ਵਾਗ ਸਾਧ ਦੁਆਲੇ ਹੁੰਦੀਆਂ ਹਨ। ਜਿਸ ਔਰਤ ਨਾਲ ਸਾਧ ਦੀ ਅੱਖਾਂ ਦੀ ਜੋਤ ਨਾਲ ਜੋਤ ਮਿਲ ਗਈ। ਸੰਭੋਗ ਕਰ ਲੈਂਦੇ ਹਨ। ਜਿੰਨਾ ਸਾਧਾ ਗਿਆਨੀਆਂ ਨੇ ਵਿਆਹ ਕਰਾ ਵੀ ਲਏ ਹਨ। ਛੁੱਟੜਾਂ ਵਾਗ ਆਪ ਕਿਤੇ ਪ੍ਰਦੇਸਾ ਵਿੱਚ ਛੜਿਆਂ ਵਾਂਗ ਫਿਰਦੇ ਹਨ। ਸੰਗਤ ਨੂੰ ਸਿੱਖਿਆ ਦਿੰਦੇ ਹਨ। ਕਾਮ ਤੋਂ ਬਚੋ, ਜਿੰਨਾ ਬੱਚ ਹੁੰਦਾ ਹੈ। ਪਰਾਈ ਔਰਤ ਵੱਲ ਤਾਂ ਉੱਕਾ ਹੀ ਨਹੀਂ ਦੇਖਣਾ। ਜਮਦੂਤ ਤੱਤੇ ਤੇਲ ਦੇ ਕੜਾਹੇ ਵਿੱਚ ਸੁੱਟੇਗਾ। ਆਪ ਪਾਠ, ਕੀਰਤਨ, ਕੱਥਾਂ ਕਰਦੇ ਵੀ ਔਰਤਾਂ ਵੱਲ ਮੁਸ਼ਕਾਰੀਆਂ, ਹੱਸਦੇ ਤੱਕਦੇ, ਦੇਖਦੇ ਹਨ। ਗਿਆਨੀ ਨੇ ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਦਾ ਪਾਠ ਕੀਤਾ। ਫਿਰ ਪੰਜ ਬਾਣੀਆਂ ਪੜ੍ਹੀਆਂ। ਜੋ ਬੰਦਾ ਦਿਨ-ਰਾਤ ਬਾਣੀ ਪੜ੍ਹਦਾ ਹੋਵੇ। ਦਾੜ੍ਹਾ ਬਾਣੀ ਪੜ੍ਹਦੇ ਦਾ ਚਿੱਟਾ ਹੋ ਜਾਵੇ। ਉਸ ਦੇ ਜ਼ਨਾਨੀ ਅੱਗਇਉ ਨਿਕਲ ਜਾਵੇ, ਉਸ ਦੀਆਂ ਚਿੰਗਘਾੜਾਂ ਨਿਕਲ ਜਾਣ ਤਾਂ ਕੀ ਸਮਝਾਂਗੇ? ਬਾਣੀ ਦੇ ਅਸਰ ਨਾਲੋਂ ਔਰਤ ਦੀ ਸੁੰਦਰਤਾ ਵੱਲ ਰੂਹ ਚਲੀ ਗਈ। ਬਾਣੀ ਪੜ੍ਹ ਕੇ ਉੱਠਦਿਆਂ ਹੀ ਸੁਰਤੀ ਕਾਮ ਵੱਲ ਚਲੀ ਗਈ। ਬਾਣੀ ਪੜ੍ਹਨ ਵਾਲੇ ਨੂੰ ਔਰਤ ਮਰਦ ਦੇ ਸਰੀਰਾਂ ਵਿੱਚ ਫ਼ਰਕ ਨਹੀਂ ਲੱਗਦਾ। ਰੱਬ ਦਾ ਰੂਪ ਜੋਤ ਲੱਗਦੇ ਹਨ। ਜਾਂ ਫਿਰ ਗਿਆਨੀ ਨੂੰ ਗਿਆਨ ਹੋਇਆ," ਔਰਤ ਲਪਕਾ ਕੇ ਉਸ ਨੂੰ ਚਿਪਕ ਜਾਵੇਗੀ। ਉਸ ਦਾ ਬਲਾਤਕਾਰ ਕਰ ਦੇਵੇਗੀ। ਗਿਆਨੀ ਨੇ ਬੜੀ ਡੁੰਗਾਈ ਨਾਲ ਬ੍ਰਹਮ ਗਿਆਨ ਕਰਿਆ ਹੋਣਾ।

ਇੰਨੀ ਬਾਣੀ ਪੜ੍ਹ ਕੇ ਤਾਂ ਮਨ ਧੰਨ-ਧੰਨ ਕਰ ਉੱਠਦਾ ਹੈ। ਸੱਚ ਪੰਜ ਬਾਣੀਆਂ ਵਿਚੋਂ ਤਿੰਨ ਬਾਣੀਆਂ ਜਾਪੁ ਸਾਹਿਬ, ਸਵੱਯੇ, ਚੌਪਈ ਸਾਹਿਬ ਉਸ ਦਸਮ ਗ੍ਰੰਥੀ ਵਿਚੋਂ ਹਨ। ਜਿਸ ਦਾ ਖ਼ੁਲਾਸਾ ਇਹ ਆਪ ਹੀ ਨਿੱਤ ਨਵੇਂ ਢੰਗ ਨਾਲ ਕਰਦੇ ਹਨ। ਉਸ ਦਾ ਵੀ ਅਸਰ ਦਿਮਾਗ਼ ਨੂੰ ਚੜ੍ਹਦਾ ਹੋਣਾ ਹੈ। ਜਿਸ ਚੀਜ਼ ਵੱਲ ਧਿਆਨ ਰਹਿੰਦਾ ਹੈ। ਉਹੀ ਭਾਸਰਦੀ, ਸੁੱਝਦੀ ਹੈ। ਇਸ ਤੋਂ ਵੀ ਵੱਧ ਉਤੇਜਿਤ ਕਰਨ ਵਾਲੀਆਂ ਗੱਲਾਂ ਹੋਰ ਧਰਮਾਂ ਦੇ ਗ੍ਰੰਥਾਂ ਵਿੱਚ ਹਨ। ਕਿਉਂਕਿ ਦੁਨੀਆ ਇਸੇ ਕੁੱਝ ਕਰਨ ਨਾਲ ਬਣੀ ਹੈ। ਇਸੇ ਕਾਸੇ ਦੇ ਦਾਅ ਵਿੱਚ ਬੰਦਾ ਔਰਤ ਉੱਤੇ ਝਪਟ ਮਾਰਨ ਨੂੰ ਫਿਰਦਾ ਰਹਿੰਦਾ ਹੈ। ਕੋਈ ਬੇਗਾਨੀ ਔਰਤ ਕੋਲੋਂ ਦੀ ਲੰਘ ਜਾਏ ਮਰਦ ਧੁਰ ਅੰਦਰ ਤੱਕ ਹਿੱਲ ਜਾਂਦਾ ਹੈ। ਲੰਘਣ ਪਿੱਛੇ ਵੀ ਉਸ ਦੀ ਮਹਿਕ ਸੁੰਘਦਾ ਰਹਿੰਦਾ ਹੈ। ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਰੱਬ ਦਾ ਸ਼ੁਕਰ ਕਰਿਆ ਕਰੋਂ, ਅੰਦਰ ਦੀ ਹਾਲਤ ਹਰ ਬੰਦਾ ਨਹੀਂ ਜਾਣ ਸਕਦਾ। ਭਾਵੇਂ ਆਪ ਵੀ ਹਰ ਇੱਕ ਬੰਦਾ ਉਹੀ ਰਾਜੇ ਰਾਣੀ ਵਾਲੀ ਪ੍ਰਕਿਰਿਆ ਨਾਲ ਪੈਦਾ ਹੋਇਆ ਹੈ। ਚੋਰੀ ਛੁਪੇ ਆਪ ਕਿਸੇ ਨਾਂ ਕਿਸੇ ਤੋਂ ਸਰੀਰਕ ਸੰਤੁਸ਼ਟੀ, ਚੁੰਮਣ ਕਰਾਉਂਦਾ ਹੈ। ਇਹੀ ਕੁੱਝ ਕਰਨ ਬਾਰੇ ਸੋਚਦਾ ਹੈ, ਕਿਉਂਕਿ ਆਪ ਵੀ ਉਸੇ ਕਾਸੇ ਦਾ ਸਬੂਤ ਹੈ। ਸਬੂਤ ਬਣਨ ਦੇ ਬਾਵਜੂਦ ਵੀ ਕਾਮ ਉੱਤੇ ਗੱਲ ਕਰਨ ਲਈ ਬੜੀ ਸ਼ਰਮ ਆਉਂਦੀ ਹੈ। ਹਰ ਬੰਦਾ ਬਹੁਤ ਭਲਾ ਮਾਣਸ ਬਣਦਾ ਹੈ। ਲੁੱਚਾ ਤਾਂ ਦੂਜਾ ਹੀ ਲੱਗਦਾ ਹੈ। ਸਾਰਾ ਕੁੱਝ ਦਸਮ ਗ੍ਰੰਥ ਵਾਲਾ ਦੁਨੀਆ ਭਰ ਦੇ ਮਾਪਿਆਂ, ਆਪਣੇ-ਆਪ ਤੇ ਅੱਗੋਂ ਆਪਣੇ ਬੱਚਿਆਂ ਵੱਲੋਂ ਉਹੀ ਕੁੱਝ ਕਰ ਕਤਰ ਕੇ ਸੱਚ ਉੱਤੇ ਪਰਦੇ ਪਾਉਣ ਦਾ ਯਤਨ ਕੀਤਾ ਜਾਂਦਾ ਹੈ। ਸੱਚ ਬਰਖ਼ਾਸਤ ਕਰਨਾ ਬੜਾ ਔਖਾ ਹੈ। ਸੈਕਸ ਦੂਜਾ ਬੰਦਾ ਹੀ ਕਰਦਾ ਮਾੜਾ ਲਗਦਾ ਹੈ। ਬੜਾ ਗ਼ਲਤ ਕੰਮ ਕਰਦਾ ਲੱਗਦਾ ਹੈ। ਆਪ ਕਿਸ ਦਾ ਵਜੂਦ ਹੈ? ਕਿਹੜੇ ਮੰਤਰ ਨਾਲ ਪੈਦਾ ਹੋਏ ਹਨ? ਆਪ ਵੀ ਤਾਂ ਬੜੇ ਮਜ਼ੇ ਨਾਲ ਜਾਇਜ਼-ਨਜ਼ਇਜ਼ ਤਰੀਕੇ ਨਾਲ ਕਾਮ ਕਰਦੇ ਹੋ। ਚੋਰੀ ਛੁਪੇ ਨਾਂ ਬਾਲਗ ਮੁੰਡੇ ਕੁੜੀਆਂ, ਪਤਨੀ ਜਾਂ ਮੁੱਲ ਦੀ ਤੀਵੀਂ ਨਾਲ ਸਰੀਰਕ ਅਨੰਦ ਦਾ ਦਾਅ ਲਾਈ ਚਲੋ। ਪੱਪੀਆਂ ਜੱਫੀਆਂ ਮਾਰੀ ਚੱਲੋ। ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ। ਜਿਹੜੇ ਘਰ ਵਿੱਚ ਪੰਜ, ਛੇ ਫੁੱਟ ਦੇ ਸਬੂਤ ਬੱਚੇ ਹਨ। ਉਹ ਤਾਂ ਕਿਸੇ ਨੂੰ ਦਿਖਾਈ ਨਹੀਂ ਦਿੰਦੇ ਹੋਣੇ। ਸਭ ਦੁਨੀਆ ਨੂੰ ਗਿਆਨ ਹੈ। ਕਾਮ ਤੇ ਢਿੱਡ ਦੀ ਭੁੱਖ ਮਿਟਾਇਆਂ ਹੀ ਮਿਟਦੀ ਹੈ। ਕੋਈ ਦੁਨੀਆ ਉੱਤੇ ਐਸਾ ਰਿਸ਼ਤਾ ਨਹੀਂ ਹੈ। ਇਹ ਦੋਨੇਂ ਕੰਮ ਨਾਂ ਕਰਦਾ ਹੋਵੇ। ਤਾਂ ਹੀ ਤਾਂ ਅਜੇ ਤੱਕ ਦਸਮ ਗ੍ਰੰਥ ਜਿਸ ਨੂੰ ਬੁੱਧੀ ਜੀਵੀ ਰੋਜ਼ ਭੰਡਦੇ ਹਨ। ਇਸ ਵਿਚੋਂ ਜਾਪੁ ਸਾਹਿਬ, ਸਵੱਯੇ, ਚੌਪਈ ਸਾਹਿਬ ਅਲੱਗ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ।

ਤਾਂ ਹੀ ਤਾਂ ਬਹੁਤ ਸਾਰੇ ਧਾਰਮਿਕ ਥਾਵਾਂ ਦੇ ਬੰਦ ਕਮਰਿਆਂ ਵਿੱਚ ਨਾ ਬਾਲਗ ਬੱਚੇ ਤੇ ਔਰਤਾਂ ਨੂੰ ਬਲੈਕਮੇਲ ਕਰ ਕੇ ਰੇਪ ਕਰਦੇ ਹਨ। ਬਾਣੀ ਪੜ੍ਹਨ ਵਾਲੇ ਦੀ ਸੁਰਤ ਗ਼ਲਤ ਖ਼ਿਆਲਾ ਵੱਲ ਜਾਣੀ ਚਾਹੀਦੀ ਨਹੀਂ। ਚਾਹੇ ਕੋਈ ਮੂਹਰੇ ਹੀ ਕੋਈ ਵੀ ਗੱਲ ਕਰਦਾ ਹੋਵੇ। ਉਸ ਦਾ ਵੀ ਅਸਰ ਨਹੀਂ ਹੋਣਾ ਚਾਹੀਦਾ। ਮਾੜੇ ਕੰਮ ਦਾ ਅਸਰ ਉਦੋਂ ਹੁੰਦਾ ਹੈ। ਜਦੋਂ ਅਸੀਂ ਆਪ ਸਹਿਮਤ ਹੁੰਦੇ ਹਾਂ। ਆਮ ਬੰਦਾ, ਫ਼ਿਲਮਾਂ ਵਾਲੇ ਗੁੰਡੇ ਦਾ ਰੋਲ ਕਰਨ ਵਾਲੇ ਸ਼ਕਤੀ ਤੇ ਓਮਪੁਰੀ ਜਾਂ ਰਸਤੇ ਦੇ ਮਸਟੰਡੇ, ਐਸਾ ਕਰਦੇ ਹਨ। ਗੱਲ ਸਮਝ ਵਿੱਚ ਆਉਂਦੀ ਹੈ। ਕੀ ਪਾਠ ਪੜ੍ਹਨ ਵਾਲੇ ਨੂੰ ਮੂਹਰੇ ਔਰਤ ਦੇਖ ਕੇ, ਆਪਦੀ ਧੀ-ਭੈਣ-ਮਾਂ ਦਾ ਚੇਤਾ ਨਹੀਂ ਆਇਆ? ਕੀ ਇਹੀ ਯਾਦ ਆਇਆ ਬਈ ਔਰਤ ਤੋਂ ਇੱਕੋ ਕੰਮ ਹੁੰਦਾ ਹੈ? ਜੋ ਬਾਣੀ ਧਿਆਨ ਲਾ ਕੇ ਪੜ੍ਹਦਾ ਹੈ। ਬਾਣੀ ਕਹਿੰਦੀ ਹੈ, ਉਸ ਦਾ ਡਰ ਚੱਕਿਆਂ ਜਾਂਦਾ ਹੈ। ਕਿਸੇ ਭੂਤ ਚੁੜੇਲ, ਕਿਸੇ ਹੋਰ ਤੋਂ ਨਹੀਂ ਡਰਦਾ। ਐਸੇ ਗਿਆਨੀ ਤੀਹਾਂ ਤਾਂ ਰਿਸ਼ੀਆਂ-ਮੁਨੀਆਂ ਦੀਆਂ ਕਹਾਣੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਬੈਠ ਕੇ ਬੀਬੀਆਂ ਨੂੰ ਸੁਣਾਉਂਦੇ ਹਨ। ਬਈ ਅਪਸਰਾ ਇੰਨਾ ਨੂੰ ਨੱਚ ਕੇ ਮੋਹ ਲੈਂਦੀਆਂ ਹਨ। ਭਗਤੀ ਭੰਗ ਹੋ ਜਾਂਦੀ ਹੈ। ਉੱਠ ਕੇ ਔਰਤ ਮਗਰ ਤੁਰ ਪੈਂਦੇ ਹਨ। ਕਿਸੇ ਨੂੰ ਇੱਕ ਗਾਲ਼ ਕੱਢ ਦਾਈਏ। ਗਾਲ਼ ਸੁਣਦੇ ਹੀ ਕੰਨ ਖੁੱਲ ਜਾਂਦੇ ਹਨ। ਸਰੀਰ ਨੂੰ ਜ਼ਹਿਰ ਚੜ੍ਹਨ ਲੱਗ ਜਾਂਦਾ ਹੈ। ਬਦਲੇ ਵਿੱਚ ਜਦੇ ਜਾਂ ਕਦੇ ਬੰਦਾ ਜੁਆਬ ਜ਼ਰੂਰ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੰਨੀ ਬਾਣੀ ਪੜ੍ਹ ਕੇ, ਇੰਨਾ ਉੱਤੇ ਉਸ ਬਾਣੀ ਦਾ ਅਸਰ ਕਿਉਂ ਨਹੀਂ ਹੁੰਦਾ? ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਵੀ ਬੋਕ ਦੇ ਤੁੱਕਿਆਂ ਵੱਲ ਦੇਖਣ ਵਾਂਗ, ਮੂੰਹ ਚੱਕੇ ਚਾਰੇ ਪਾਸੇ ਦੇਖਦੇ ਹਨ? ਮਜ਼ੇ ਦੀ ਗੱਲ ਹੈ। ਤੀਵੀਆਂ ਵਾਲਿਆਂ ਨੂੰ ਗਿਆਨ ਦਿੰਦੇ ਹਨ। ਕਾਮ ਤੋਂ ਬਚੋ। ਆਪ ਉਨ੍ਹਾਂ ਦੀਆਂ ਜ਼ਨਾਨੀਆਂ ਦੇ ਮਗਰ ਘਰਾਂ ਵਿੱਚ, ਭੁੱਖੇ ਮਰਦੇ, ਰੋਟੀਆਂ ਖਾਣ ਦੇ ਬਹਾਨੇ ਚਲੇ ਜਾਂਦੇ ਹਨ। ਜਾਨਵਰ ਨੂੰ ਰੋਟੀ ਦੀ ਬੁਰਕੀ ਪਾਵੇ। ਉਹ ਵੀ ਬਾਰ-ਬਾਰ ਗੇੜੇ ਮਾਰਦਾ ਹੈ। ਬਹੁਤੇ ਸਣੇ ਮਾਲ ਜ਼ਨਾਨੀ ਭਜਾ ਕੇ ਲੈ ਜਾਂਦੇ ਹਨ। ਇਹ ਜਿਹੜਾ ਜ਼ਨਾਨੀਆਂ, ਧੀਆਂ-ਭੈਣਾਂ ਤੋਂ ਖੀਰ ਪੁਰੀਆਂ ਛਕਦੇ ਫਿਰਦੇ ਹਨ। ਕਦੇ ਆਪ ਵੀ ਪੁੱਛ ਕਿ ਦੇਖਿਓ," ਬਾਈ ਗਿਆਨੀ ਜੀ ਸੰਤ ਜੀ ਅਸੀਂ ਤੁਹਾਡੀਆਂ ਜ਼ਨਾਨੀਆਂ, ਧੀਆਂ-ਭੈਣਾਂ ਤੋਂ ਖੀਰ ਪੁਰੀਆਂ ਛਕਣ ਕਿਦਣ ਆਈਏ? " ਬਾਬਿਆਂ ਮੂਹਰੇ ਆਪਣੀਆਂ ਜ਼ਨਾਨੀਆਂ, ਧੀਆਂ-ਭੈਣਾਂ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੇ ਹਨ। ਆਪ ਜ਼ਨਾਨੀਆਂ, ਧੀਆਂ-ਭੈਣਾਂ ਨੂੰ ਬਾਬਿਆਂ ਮਗਰ ਲਾਉਂਦੇ ਹਨ। ਕਿਉਂਕਿ ਬਾਬਿਆਂ ਦੇ ਘਰਾਂ ਵਿੱਚ ਅੰਨ੍ਹੀ ਦੌਲਤ ਹੈ। ਭੋਲੇ-ਭਾਲੇ ਸਾਧਾਂ ਉੱਤੇ ਜਨਤਾ ਤੇ ਪੁਲੀਸ ਨੂੰ ਛੱਕ ਵੀ ਨਹੀਂ ਹੁੰਦਾ। ਬੇਗਾਨੀ ਔਰਤ, ਦੌਲਤ ਸਾਰੇ ਹੀ ਆਪਣੇ ਨਾਮ ਕਰਾਂ ਲੈਂਦੇ ਹਨ।

Comments

Popular Posts