ਭਾਗ 19 ਸੋਚ ਵੱਡੀ ਕਰਨੀ ਹੈ ਵਿਹਲੇ ਨਹੀਂ ਰਹਿਣਾ ਬੁੱਝੋ ਮਨ ਵਿੱਚ ਕੀ?
ਸੋਚ ਵੱਡੀ ਕਰਨੀ ਹੈ ਵਿਹਲੇ ਨਹੀਂ ਰਹਿਣਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com


ਆਪ ਦੇ ਮਨ ਵਿੱਚ ਆਪ ਦਾ ਗੁਰੂ ਹੈ। ਮਨ ਹੀ ਸਬ ਸ਼ਕਤੀਆਂ ਨੂੰ ਕੰਟਰੋਲ ਕਰਦਾ ਹੈ। ਮਨ ਹਰ ਕੰਮ ਕਰਨ ਦੀ ਸ਼ਕਤੀ ਰੱਖਦਾ ਹੈ। ਮਨ ਅੱਥਰਾ ਘੋੜਾ ਵੀ ਹੈ। ਮਨ ਡਰੂ ਵੀ ਹੈ। ਸ਼ੇਰ ਵੀ ਹੈ। ਬੱਚੇ ਵਾਂਗ ਰੋਂਦਾ ਵੀ ਹੈ। ਹਾਥੀ ਵਾਂਗ ਬਹੁਤ ਸ਼ਕਤੀ ਸ਼ਾਲੀ ਹੈ। ਮਨ ਤੋਂ ਕੀ ਕੰਮ ਕਰਾ ਸਕਦੇ ਹੋ? ਕੀ ਮਨ ਕਾਬੂ ਵਿੱਚ ਹੇ? ਕੀ ਮਨ ਇੱਕ ਬਾਰ ਸੋਚਿਆ ਝੱਟ ਕੰਮ ਕਰਦਾ ਹੈ? ਜਾਂ ਮਨ ਵਿਚਰਿਆ ਹੋਇਆ ਹੈ। ਲਗਾਮ ਤੁਹਾਡੇ ਹੱਥ ਵਿੱਚ ਹੈ। ਦਲੇਰ, ਅਮੀਰ, ਇੱਜ਼ਤਦਾਰ ਬਣ ਕੇ ਸੂਰਜ ਵਾਂਗ ਦੁਨੀਆ ਵਿੱਚ ਜ਼ਾਹਿਰ ਹੋਣਾ ਹੈ। ਜ਼ਿੰਦਗੀ ਨੂੰ ਤੁਸੀਂ ਆਪੇ ਬਦਲ ਸਕਦੇ ਹੋ। ਜੇ ਇੰਨਾ ਹੀ ਸੋਚ ਲਈਏ। ਸੁੱਤੇ ਉੱਠਣ ਤੋਂ ਪਿੱਛੋਂ ਵਿਹਲੇ ਬੈਠਣਾ ਨਹੀਂ ਹੈ। ਕੁੱਝ ਨਾਂ ਕੁੱਝ ਕਰਨਾ ਹੈ। ਹੱਥ-ਪੈਰ ਕੰਮ ਵਿੱਚ ਲਾਈ ਰੱਖਣੇ ਹਨ। ਜਿਹੜੀ ਚੀਜ਼ ਨੂੰ ਮਨ ਸੋਚਦਾ ਹੈ। ਉਹ ਮਿਲਦੀ ਜ਼ਰੂਰ ਹੈ। ਜਿਹੜੇ ਸਕੂਲ ਵਿੱਚ ਪੜ੍ਹਨ ਦਾ ਸੋਚਿਆ। ਜਿੰਨਾ ਪੜ੍ਹਨ ਦਾ ਸੋਚਿਆ। ਕੀ ਪੜ੍ਹਨਾ ਹੈ? ਉਹ ਸਬ ਹੋਇਆ ਹੈ। ਕਈਆਂ ਦਾ ਤਾਂ ਇਹ ਸੁਪਨਾ ਵੀ ਪੂਰਾ ਹੋਇਆ। ਜਿਸ ਨੂੰ ਗਰਲ, ਬੁਆਏ ਫਰਿੰਡ ਬਣਾਉਣ ਦਾ ਸੋਚਿਆ। ਉਸ ਨੂੰ ਹਾਸਲ ਕਰ ਹੀ ਲਿਆ ਹੋਣਾ ਹੈ। ਦੂਜਿਆਂ ਦੀਆਂ ਕਾਮਯਾਬ ਕਹਾਣੀਆਂ ਸੁਣਨ, ਪੜ੍ਹਨ ਨਾਲ ਹੌਸਲਾ, ਹਿੰਮਤ ਵਧਦੇ ਹਨ। ਕਿਤਾਬਾਂ, ਅਖ਼ਬਾਰਾਂ, ਫ਼ਿਲਮਾਂ ਵਿਚੋਂ ਬਹੁਤ ਗਿਆਨ ਮਿਲਦਾ ਹੈ। ਮਦਦ ਦੇ ਸਾਧਨ ਲੱਭਦੇ ਹਨ। ਜੇ ਐਸਾ ਲੱਗਦਾ ਹੈ। ਜੋ ਰੱਬ ਦਿਸਦਾ ਬੋਲਦਾ ਨਹੀਂ ਹੈ। ਉਹ ਸਾਡਾ ਹਰ ਕੰਮ ਕਰ ਸਕਦਾ ਹੈ। ਫਿਰ ਸਾਡੇ ਵਿੱਚ ਐਸਾ ਸਬ ਕੁੱਝ ਹੈ। ਹੱਥ-ਪੈਰ ਜ਼ਬਾਨ, ਦਿਮਾਗ਼ ਸੋਚਣ ਸ਼ਕਤੀ ਹੈ। ਜਿਸ ਨੇ ਪਹਿਲਾ ਜਹਾਜ਼ ਬਣਾਇਆ। ਉਸ ਨੇ ਪਹਿਲਾਂ ਪੰਛੀ ਨੂੰ ਉੱਡਦਾ ਦੇਖਿਆ। ਫਿਰ ਆਪ ਉਡਾਰੀ ਭਰਨ ਦੀ ਸੋਚੀ। ਫਿਰ ਪਲੇਨ ਦੀ ਕਾਢ ਕੱਢੀ। ਹਰ ਚੀਜ਼ ਮਨ ਵਿੱਚ ਭਾਸਰਦੀ ਹੈ। ਫਿਰ ਹਾਸਲ ਕਰਨ ਦੀ ਹਿੰਮਤ ਕੀਤੀ ਜਾਂਦੀ ਹੈ। ਹਰ ਸੋਚ ਕਾਮਯਾਬ ਬਣ ਸਕਦੀ ਹੈ।

ਅਨਪੜ੍ਹ ਬੰਦੇ ਵੀ ਮਿਹਨਤ ਕਰ ਕੇ ਸਫਲ ਬਣ ਸਕਦੇ ਹਨ। ਇੱਕ ਬੰਦਾ ਤੇ ਉਸ ਦੀ ਪਤਨੀ ਬਿਲਕੁਲ ਅਨਪੜ੍ਹ ਹਨ। ਉਨ੍ਹਾਂ ਦੇ ਪੰਜ ਬੇਟੇ ਚਾਰ ਧੀਆਂ ਹਨ। ਕਈ ਇੱਕ ਪੁੱਤ ਨੂੰ ਤਰਸਦੇ ਹਨ। ਕੈਨੇਡਾ ਵਿੱਚ ਅਰਬਾਂ ਡਾਲਰ ਦੀ ਜਾਇਦਾਦ ਹੈ। ਬੰਦੇ ਦੇ ਮਨ ਦੇ ਡਰ ਵੀ ਉਸ ਨੂੰ ਕੋਈ ਨਵਾਂ ਕੰਮ ਸ਼ੁਰੂ ਨਹੀਂ ਕਰਨ ਦਿੰਦੇ। ਪੜ੍ਹੇ ਲਿਖੇ ਡਰ-ਡਰ ਕੇ ਕਦਮ ਪੱਟ ਦੇ ਹਨ। ਸ਼ੂਟ, ਬੂਟ ਪਾ ਕੇ, ਸਰਟੀਫਿਕੇਟ ਚੱਕੀ ਫਿਰਦੇ ਹਨ। ਕੰਮ ਕਰਨ ਦਾ ਤਜਰਬਾ ਕੋਈ ਨਹੀਂ ਹੈ। ਕਈਆਂ ਨੂੰ ਤਾਂ ਦਾਲ, ਚਾਵਲ ਵੀ ਨਹੀਂ ਬਣਾਉਣੇ ਆਉਂਦੇ। ਚੀਜ਼ਾਂ ਕਿਥੋਂ ਸਸਤੀਆਂ, ਤਾਜ਼ੀਆਂ ਮਿਲਦੀਆਂ ਹਨ। ਕੁੱਝ ਵੀ ਨੌਲ਼ਨ ਨਹੀਂ ਹੈ। ਅਨਪੜ੍ਹ ਧੁੱਸ ਦੇ ਕੇ ਜੀਵਨ ਜਿਉਂਦੇ ਹਨ। ਜੋ ਚਾਹਿਆ ਹੈ। ਉਹ ਪਾਇਆ ਜਾਂਦਾ ਹੈ। ਕਦੇ ਕੋਈ ਫੁਰਨਾ ਸੋਚੋ। ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਸੁਪਨਾ ਜ਼ਰੂਰ ਪੂਰਾ ਹੋਵੇਗਾ। ਵੱਡਾ ਸੋਚੋ, ਵੱਡੇ-ਵੱਡੇ ਸੁਪਨੇ ਦੇਖੋ। ਮਨ ਵਿੱਚ ਜੋ ਸੋਚਦੇ ਹਾਂ। ਉਹੀ ਕੰਮ ਸਿਰੇ ਚੜ੍ਹਦਾ ਹੈ। ਜੇ ਸੋਚਦੇ ਹਾਂ। ਤਾਂ ਹੀ ਤਾਂ ਕੁੱਝ ਕਰ ਸਕਦੇ ਹਾਂ। ਚੱਲਣ ਦੀ ਸੋਚੀ ਹੈ। ਕਿਤੇ ਤਾਂ ਪਹੁੰਚਾਂਗੇ। ਜੈਸੀ ਸੋਚ ਹੋਵੇਗੀ, ਵੈਸੇ ਹੀ ਇਰਾਦੇ ਹੋਣਗੇ। ਸਲੂਸ਼ਨ ਮਿਲਣਗੇ। ਜੇ ਕਿਸੇ ਨੇ ਕਾਮਯਾਬ ਰਾਈਟਰ ਬਣਨਾ ਹੈ। ਕੁੱਝ ਲਿਖਣ ਨੂੰ ਮਨ ਕਰੇਗਾ। ਹਰ ਰੋਜ਼ ਸਮਾਂ ਕੱਢ ਕੇ ਲਿਖਦੇ-ਲਿਖਦੇ ਲੋਕਾਂ ਦੇ ਦਿ਼ਲਾ ਦੀ ਧੜਕਣ ਵੀ ਸੁਣਨ ਲੱਗ ਜਾਂਦੀ ਹੈ। ਲੋਕਾਂ ਦੀ ਸਟਰਿਸ ਆਊਟ ਹੁੰਦੀ ਦਿਸਦੀ ਹੈ। ਗੀਤ ਗਾਉਣ ਦੀ ਸੋਚੀ ਹੈ। ਗੀਤ ਗੁਣਗੁਣਾਉਣ ਨੂੰ ਮਨ ਉਡਾਰੀਆਂ ਮਰੇਗਾ। ਗੀਤ ਗਾਉਣ ਵਾਲਿਆਂ ਨੂੰ ਤਾਲੀਆਂ ਸੁਣਦੀਆਂ ਹਨ। ਲੋਕ ਗੀਤ ਸੁਣ ਕੇ ਖ਼ੁਸ਼ ਹੁੰਦੇ ਦਿਸਣਗੇ। ਘਰ ਵਿੱਚੋਂ ਬਾਹਰ ਨਹੀਂ ਨਿਕਲਾਂਗੇ ਕੁੱਝ ਵੀ ਹੱਥ ਨਹੀਂ ਲੱਗ ਸਕਦਾ। ਕੁੱਝ ਲੱਭਣ ਲਈ ਘਰੋਂ ਨਿਕਲਣਾ ਪੈਣਾ ਹੈ। ਜੇ ਕੋਈ ਦੂਜਾ ਬੰਦਾ ਹਮਲਾ ਮਾਰਦਾ ਹੈ। ਉਹ ਕੋਈ ਵੱਡਾ ਕੰਮ ਕਰਦਾ ਹੈ। ਕੋਈ ਵਧੀਆ ਬਿਜ਼ਨਸ ਕਰਦਾ ਹੈ। ਹਰ ਬੰਦਾ ਪਸੰਦ ਕਰਦਾ ਹੈ। ਲੋਕ ਵੀ ਖ਼ੁਸ਼ ਹੁੰਦੇ ਹਨ। ਲੋਕ ਵੱਡੇ ਬੰਦੇ ਨਾਲ ਖੜ੍ਹਦੇ ਹਨ। ਗ਼ਰੀਬ ਦੇ ਕੋਈ ਘਰ ਵੀ ਨਹੀਂ ਜਾਂਦਾ।

ਅਸੀਂ ਕਈ ਬਾਰ ਕੋਈ ਕੰਮ ਕਰਨ ਲੱਗਦੇ ਹਾਂ। ਕਹਿੰਦੇ ਹਾਂ, " ਲੋਕ ਕੀ ਕਹਿਣਗੇ?" ਲੋਕ ਕੁੱਝ ਨਹੀਂ ਕਹਿੰਦੇ। ਲੋਕ ਤਾਂ ਚੰਗੇ ਕੰਮ ਕਰਨ ਵਾਲਿਆਂ ਨੂੰ ਸ਼ਾਬਾਸ਼ੇ ਦਿੰਦੇ ਹਨ। ਕੀ ਆਪ ਦੇ ਵਿੱਚ ਕੁੱਝ ਕਰਨ ਦੀ ਹਿੰਮਤ ਹੈ? ਕਈ ਬਾਰ ਬੰਦਾ ਆਪ ਕੁੱਝ ਨਹੀਂ ਕਰਨਾ ਚਾਹੁੰਦਾ। ਬਹਾਨੇ ਬਣਾ ਕੇ ਵਿਹਲੇ ਰਹਿਣ ਦਾ ਢੰਗ ਲੱਭ ਜਾਂਦਾ ਹੈ। ਸੋਚ ਵੱਡੀ ਰੱਖਣੀ ਹੈ। ਨਦੀ ਪਾਰ ਕਰਨ ਲਈ ਕਿਸ਼ਤੀ ਨਾਲ ਕੰਮ ਚੱਲ ਸਕਦਾ ਹੈ। ਕੀ ਨਦੀ ਪਾਰ ਕਰ ਕੇ ਦੂਜੇ ਕੰਢੇ ਤੱਕ ਹੀ ਜਾਣਾ ਹੈ? ਸਮੁੰਦਰ ਵਿੱਚ ਸਫ਼ਰ ਕਰਨ ਲਈ ਸ਼ਿਪ ਤੇ ਚੜ੍ਹਨ ਲਈ ਸੋਚਣਾ ਪੈਣਾ ਹੈ। ਕੀ ਸ਼ਿਪ ਵਿੱਚ ਚੜ੍ਹ ਕੇ ਸਮੁੰਦਰ ਹੀ ਦੇਖਣਾ ਹੈ? ਜੇ ਏਸ਼ੀਆ ਤੋਂ ਪੂਰਬੀ ਦੇਸ਼ਾਂ ਵਿੱਚ ਜਾਣਾ ਹੈ। ਤਾਂ ਜਹਾਜ਼ ਦੀ ਟਿਕਟ ਖ਼ਰੀਦਣੀ ਪੈਣੀ ਹੈ। ਕੀ ਦੇਸ਼ਾ-ਪ੍ਰਦੇਸਾ ਵਿੱਚ ਘੁੰਮਣਾ ਹੈ? ਜੇ ਪੈਸਾ ਹੋਵੇਗਾ, ਤਾਂ ਹੀ ਇਹ ਸਬ ਮਿਲ ਸਕਦਾ ਹੈ। ਦੇਖਣਾ ਇਹ ਹੈ, ਕੀ ਕਿਸ਼ਤੀ, ਸ਼ਿਪ ਜਾਂ ਹਵਾਈ ਜਹਾਜ਼ ਦਾ ਸਫ਼ਰ ਕਰਨਾ ਹੈ। ਕਰ ਬੰਦਾ ਕੁੱਝ ਤਾਂ ਸੋਚਦਾ ਜ਼ਰੂਰ ਹੈ। ਚੱਜ ਦਾ ਸੋਚਿਆ ਜਾਵੇ।

ਕਈ ਕਹਿੰਦੇ ਹਨ, " ਮੇਰੇ ਹਾਲਾਤ ਠੀਕ ਨਹੀਂ ਹਨ। ਮੈਂ ਵੱਡਾ ਬਣਨ ਬਾਰੇ ਕਿਵੇਂ ਸੋਚਾਂ? " ਜੇ ਹਾਲਾਤ ਠੀਕ ਨਹੀਂ ਹਨ। ਇਹ ਲੋਕਾਂ ਨੇ ਠੀਕ ਨਹੀਂ ਕਰਨੇ। ਆਪ ਨੂੰ ਠੀਕ ਕਰਨੇ ਪੈਣੇ ਹਨ। ਇਹ ਤਾਂ ਠੀਕ ਹੋਣਗੇ। ਜੇ ਆਪ ਠੀਕ ਹੋਵਾਂਗੇ, ਤਾਂ ਹੀ ਹਾਲਾਤ ਠੀਕ ਹੋਣਗੇ। ਸਹੀ ਕੰਮ ਕਰਨ ਦੀ ਲੋੜ ਹੈ। ਨੌਕਰੀ ਕਰਨ ਦਾ ਵੀ ਗੋਲ ਹੋਣਾ ਚਾਹੀਦਾ ਹੈ। ਲਕਸ਼ ਹੋਣਾ ਜ਼ਰੂਰੀ ਹੈ। ਕੀ ਕਰਨਾ ਹੈ? ਕੀ ਪਾਉਣਾ ਹੈ? ਦੂਜੇ ਲੋਕਾਂ ਦੇ ਪਸੰਦ ਦੀ ਨੌਕਰੀ ਕਰਾਂਗੇ। ਕੰਮ ਪਸੰਦ ਦਾ ਨਹੀਂ ਹੋਵੇਗਾ। ਮਨ ਨਹੀਂ ਲੱਗੇਗਾ। ਥਕੇਵਾਂ ਛੇਤੀ ਹੋ ਜਾਵੇਗਾ। ਕੰਮ ਨੂੰ ਚਾਅ ਨਾਲ ਜੁਮੇਬਾਰੀ ਸਮਝ ਕੇ ਕਰੀਏ। ਕੰਮ ਕਰਨ ਦੇ ਨਾਲ ਮਿੱਠਾ ਬੋਲਣਾ ਹੈ। ਪੋਜੇਟਿਵ ਚੰਗਾ ਅੱਗੇ ਵਧਣ ਦਾ ਸੋਚਣਾ ਹੈ। ਨੁਕਸਾਨ ਬਾਰੇ ਵੀ ਸੋਚਣਾ ਹੈ। ਨੁਕਸਾਨ ਹੋ ਵੀ ਜਾਵੇ। ਦੁੱਖ ਨਹੀਂ ਮਨਾਉਣਾ। ਨੁਕਸਾਨ ਦੁੱਖ ਨੂੰ ਭੁੱਲਣਾ ਹੈ। ਲਾਲਚ ਬੁਰੀ ਬਲਾ ਹੈ। ਇਸ ਦਾ ਇਹ ਮਤਲਬ ਨਹੀਂ ਹੈ। ਕੁੱਝ ਹਾਸਲ ਹੀ ਨਹੀਂ ਕਰਨਾ। ਆਪ ਕੁੱਝ ਹਾਸਲ ਕਰਨ ਲਈ ਕੋਸ਼ਿਸ਼ ਕਰਨੀ ਹੈ। ਪਰ ਕਿਸੇ ਦੂਜੇ ਦੀਆਂ ਚੀਜ਼ਾਂ ਨੂੰ ਖੋਹਣ ਦਾ ਲਾਲਚ ਨਹੀਂ ਕਰਨਾ। ਧੋਖੇ ਨਾਲ ਕਿਸੇ ਦਾ ਮਾਲ ਹਾਸਲ ਨਹੀਂ ਕਰਨਾ। ਕੁੱਝ ਹਾਸਲ ਕਰਨ ਦਾ ਡਸੀਜ਼ਨ ਲੈਣਾ ਹੈ।

ਸੋਚ ਵੱਡੀ ਕਰਨੀ ਹੈ। ਜੇ ਮਨ ਸੋਚੇਗਾ, ਉਹ ਚੀਜ਼ ਹਾਸਲ ਕਰਨੀ ਹੈ। ਬੰਦਾ ਉਸ ਨੂੰ ਲੈਣ ਲਈ ਕੋਸ਼ਿਸ਼ ਕਰੇਗਾ। ਪੈਸਾ ਕਮਾਉਣਾ ਹੁਨਰ ਹੈ। ਉਸ ਲਈ ਬੰਦਾ ਕੁੱਝ ਵੀ ਕਰ ਸਕਦਾ ਹੈ। ਜੋ ਬੰਦੇ ਕਿਸੇ ਵੀ ਕੰਮ ਤੋਂ ਨਫ਼ਰਤ ਨਹੀਂ ਕਰਦੇ। ਉਹ ਇੱਕ ਦਿਨ ਬਹੁਤ ਵੱਡੇ ਲੋਕਾਂ ਵਿੱਚ ਗਿਣੇ ਜਾਂਦੇ ਹਨ। ਪੈਸਾ ਕਮਾਉਣ ਲਈ ਡਿਗਰੀ ਜਾਂ ਪੈਸੇ ਦੀ ਲੋੜ ਨਹੀਂ ਹੁੰਦੀ। ਸਮੇਂ ਤੇ ਮਿਹਨਤ ਦੀ ਲੋੜ ਹੁੰਦੀ ਹੈ। ਜੋ ਘਰ ਪਰਿਵਾਰ ਚਲਾ ਰਹੇ ਹਨ। ਉਹ ਘਰ ਚਲਾਉਣ ਲਈ ਹਰ ਕੰਮ ਕਰਦੇ ਹਨ। ਕੋਈ ਵੀ ਕੰਮ ਲਈ ਪਾਸਾ ਨਹੀਂ ਵਟਦੇ। ਕਿਸੇ ਵੀ ਕੰਮ ਵਿੱਚ ਥੋੜ੍ਹੀ ਜਿਹੀ ਢਿੱਲ ਕਰਨ ਨਾਲ ਕਰਨ ਨਾਲ ਘਰ ਦੇ ਕੰਮ ਪਿੱਛੇ ਪੈ ਜਾਣਗੇ। ਬਿਜਲੀ ਦਾ ਬਿਲ ਹੀ ਸਮੇਂ ਸਿਰ ਨਾ ਦਿੱਤਾ ਜਾਵੇ। ਵਿਆਜ ਦੇਣਾ ਪਵੇਗਾ। ਜੇ ਫਿਰ ਵੀ ਬਿਲ ਨਾ ਦਿੱਤਾ। ਬਿਜਲੀ ਕੱਟੀ ਜਾਵੇਗੀ। ਇਸ ਲਈ ਬਾਹਰ ਨੌਕਰੀ ਕਰਨ ਸਮੇਂ ਵੀ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਜੈਸਾ ਕੰਮ ਕੀਤਾ ਜਾਵੇਗਾ। ਵੈਸੀ ਹੀ ਵਸੂਲੀ ਮਿਲੇਗੀ।

ਕਈ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਵਿਹਲੇ ਰਹਿਣ ਦੇ ਬਹਾਨੇ ਭਾਲਦੇ ਰਹਿੰਦੇ ਹਨ। ਜਿਵੇਂ ਸ਼ਰਾਬ ਪੀਣ ਵਾਲੇ ਬਹਾਨੇ ਭਾਲਦੇ ਰਹਿੰਦੇ ਹਨ। ਜੇ ਅਮੀਰ ਹੋਏ ਬੰਦੇ ਕਿਸਮਤ 'ਤੇ ਹੀ ਭਰੋਸਾ ਕਰ ਕੇ ਬੈਠੇ ਰਹਿੰਦੇ ਹਨ। ਕੋਈ ਕੰਮ ਨਾ ਕਰਦੇ। ਕੀ ਕਿਸਮਤ ਉਨ੍ਹਾਂ ਨੂੰ ਅਮੀਰ ਬਣਾ ਸਕਦੀ ਸੀ? ਕੀ ਕਿਸੇ ਕਰੋੜ ਪਤੀ ਨੂੰ ਵਿਹਲੇ ਦੇਖਿਆ ਹੈ? ਇੱਕ ਹੋਟਲ ਦਾ ਮਾਲਕ ਸੱਤ ਵਜੇ ਹੋਟਲ ਵਿੱਚ ਆ ਜਾਂਦਾ ਹੈ। ਆਮ ਮਜ਼ਦੂਰ ਨੌਂ ਵਜੇ ਉਹ ਹੋਟਲ ਵਿੱਚ ਕੰਮ ਕਰਨ ਲਗਦੇ ਹਨ। ਮਾਲਕ ਸਬ ਮਜ਼ਦੂਰਾਂ ਦੇ ਨਾਮ ਜਾਣਦਾ ਹੈ। ਸਬ ਨੂੰ ਰਸਤੇ ਵਿੱਚ ਮਿਲਣ 'ਤੇ ਹੱਸਦਾ ਹੋਇਆ ਹੋਲੋ ਕਹਿੰਦਾ ਹੈ। ਕਦੇ ਕਿਸੇ ਨੂੰ ਗ਼ੁੱਸੇ ਨਹੀਂ ਹੁੰਦਾ ਦਿੱਸਿਆ। ਆਪ ਹੀ ਸਬ ਦੀ ਪੇ-ਚਿੱਕ ਬਣਾਉਂਦਾ ਹੈ। ਜੇ ਕੋਈ ਪੈਸਾ-ਪੈਸਾ ਕਹੇਗਾ। ਪੈਸੇ ਦੇ ਸੁਪਨੇ ਆਉਣਗੇ। ਪੈਸੇ ਬਿਨਾ ਦੁਨੀਆ ਨਹੀਂ ਚੱਲਦੀ। ਦੁਨੀਆ ਦਾਰੀ ਦੇ ਸੁਪਨੇ ਪੂਰੇ ਕਰਨ ਨੂੰ ਮਨ ਕਰੇਗਾ। ਹਿੰਮਤ ਕਰਨੀ ਪਵੇਗੀ। ਬਿਜਲੀ ਬਣਾਉਣ ਵਾਲੇ ਵੀ ਮਿਹਨਤ ਕਰ ਕੇ ਬਿਜਲੀ ਤਿਆਰ ਕਰਦੇ ਹਨ। ਆਟਾ ਤਿਆਰ ਕਰਨ ਲਈ ਬੀਜ ਮਿੱਟੀ ਵਿੱਚ ਬੀਜਿਆ ਜਾਂਦਾ ਹੈ। ਪਾਣੀ ਦਿੱਤਾ ਜਾਂਦਾ ਹੈ। ਦਾਣਾ ਪੈਣ ਤੇ ਪੱਕਣ ਦੀ ਉਡੀਕ ਕੀਤੀ ਜਾਂਦੀ ਹੈ। ਉਸ ਨੂੰ ਕੱਟਿਆ, ਕੱਢਿਆ, ਛੱਟਿਆ, ਧੋਤਾ ਜਾਂਦਾ ਹੈ। ਫਿਰ ਆਟਾ ਪੀਸ ਕੇ, ਗੁੰਨ੍ਹਿਆਂ ਪਕਾਇਆ ਜਾਂਦਾ ਹੈ। ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਕੁੱਝ ਵੀ ਸੌਖਾ ਨਹੀਂ ਹੈ। ਹੱਥ ਤੇ ਹੱਥ ਧਰ ਕੇ, ਕੁੱਝ ਵੀ ਹਾਸਲ ਨਹੀਂ ਹੋਣਾ। ਰਿਸ਼ਤੇਦਾਰ, ਘਰ ਦੇ ਮੈਂਬਰ, ਲੋਕ ਰਸਤਾ ਦਿਖਾ ਸਕਦੇ ਹਨ। ਹਰ ਰੋਜ਼ ਦਾ ਸਹਾਰਾ ਨਹੀਂ ਬਣ ਸਕਦੇ। ਜੇ ਰੱਜ ਕੇ ਖਾਣਾ ਹੈ। ਚੱਜ ਨਾਲ ਜਿਊਣਾ ਹੈ। ਆਪ ਦੇ ਸਰੀਰ ਤੋਂ ਕੰਮ ਲੈਣਾ ਪੈਣਾ ਹੈ। ਸਰੀਰ, ਮਨ, ਦਿਮਾਗ਼ ਨੂੰ ਤੰਦਰੁਸਤ ਰੱਖਣਾ ਹੈ। ਖ਼ੁਦ ਨੂੰ ਮਿਹਨਤ ਕਰਨੀ ਪੈਣੀ ਹੈ। ਜਿਸ ਕੋਲ ਆਪ ਦੇ ਦੋ ਪੈਰ ਹੱਥ ਹਨ। ਉਹ ਕਿਸੇ ਦੂਜੇ ਬੰਦੇ ਦੀ ਆਸ ਸਹਾਰਾ ਨਹੀਂ ਤੱਕਦੇ। ਜੋ ਲੋਕ ਦੋ ਪੈਰਾਂ ਹੱਥਾਂ ਦੇ ਹੁੰਦੇ ਹੋਏ ਕੰਮ ਨਹੀਂ ਕਰਦੇ। ਉਹ ਹੈਂਡੀਕੈਪਡ, ਹੋ ਗਏ ਹਨ। ਐਸੇ ਲੋਕਾਂ 'ਤੇ ਤਰਸ ਕਰਨ ਦੀ ਲੋੜ ਨਹੀਂ ਹੈ। ਵਿਹਲੇ ਬੈਠਿਆਂ ਨੂੰ ਰੋਟੀ ਨਾ ਦੇਵੋ। ਕੰਮ ਕਰਨ ਲਈ ਕਹੋ।



 

Comments

Popular Posts