ਭਾਗ 4 ਜੇ ਜੇਬ ਵਿੱਚ ਕੈਸ਼ ਨਹੀਂ ਹੈ ਫਿਰ ਵੀ ਮਾਸਟਰ ਕਾਰਡ ਨਾ ਹੀ ਵਰਤੋਂ ਮਨ ਵਿੱਚ ਕੀ?
ਜੇ ਜੇਬ ਵਿੱਚ ਕੈਸ਼ ਨਹੀਂ ਹੈ ਫਿਰ ਵੀ ਮਾਸਟਰ ਕਾਰਡ ਨਾ ਹੀ ਵਰਤੇ ਜਾਣ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਆਪਣੀ ਗ਼ਲਤੀਆਂ ਠੀਕ ਕਰਨੀਆਂ ਹਨ। ਹੋਰਾਂ ਦੀ ਮਦਦ ਕਰਨੀ ਹੈ। ਸਹਾਇਤਾ ਕਰਨ ਵਾਲਿਆਂ ਦਾ ਸ਼ੁਕਰੀਆ ਕਰਨਾ ਹੈ। ਹਰ ਦਿਨ ਦਿਮਾਗ਼ ਨੂੰ ਅੱਪਡੇਟ ਕਰਨਾ ਹੈ। ਜ਼ਿੰਦਗੀ ਵਿੱਚ ਸਫਲ ਹੋਣ ਲਈ ਰੋਜ਼ ਨਵੇਂ ਤਰੀਕੇ ਸੋਚਣੇ ਹਨ। ਸਫਲ ਹੋਣਾ ਹੀ ਹੈ। ਜ਼ਿੰਦਗੀ ਅਨੰਦ ਨਾਲ ਜਿਉਣੀ ਹੈ। ਨਾ ਬੁਰਾ ਸੁਣਨਾ, ਕਹਿਣਾ ਨਾ ਹੈ। ਲੋਕਾਂ ਨੂੰ ਇੱਜ਼ਤ ਦੇਣੀ ਹੈ। ਲੋਕਾਂ ਤੋ ਇੱਜ਼ਤ ਕਰਾਉਣੀ ਵੀ ਹੈ। ਸਨਮਾਨ ਦੇਣਾ ਹੈ। ਨਫ਼ਰਤ ਨਹੀਂ ਕਰਨੀ। ਨਾਂ ਹੀ ਨਫ਼ਰਤ ਸਹਿਣੀ ਹੈ। ਚੁਗ਼ਲੀ ਨਹੀਂ ਕਰਨੀ ਹੈ।
ਜੇ ਪਤਾ ਹੀ ਨਹੀਂ ਮੰਜ਼ਲ ਕੀ ਹੈ? ਚਾਹੇ ਮੂਹਰੇ ਦਸ ਰਸਤੇ ਹੋਣ। ਕਿਸੇ ਰਸਤੇ ਦਾ ਕੋਈ ਫ਼ਾਇਦਾ ਨਹੀਂ ਹੈ। ਕਿਸੇ ਵੀ ਰਸਤੇ 'ਤੇ ਚੱਲਣ ਦੀ ਲੋੜ ਨਹੀਂ ਹੈ। ਜੇ ਮਨ ਵਿੱਚ ਕੁੱਝ ਕਰਨ ਦੀ ਇੱਛਾ ਹੈ। ਤਾਂ ਹੀ ਉਸ ਨੂੰ ਪੂਰਾ ਕਰਨ ਦੀ ਸ਼ਕਤੀ ਆਵੇਗੀ। ਸ਼ਕਤੀ ਉਨ੍ਹੀਂ ਹੀ ਜ਼ਾਹਿਰ ਹੁੰਦੀ ਹੈ। ਜਿੰਨੀ ਵਰਤਣ ਦੇ ਜੋਗ ਹੁੰਦੇ ਹਾਂ। ਦੁਨੀਆ ਉਤੇ ਸਬ ਕੁੱਝ ਆਪੇ ਹੀ ਹੋਈ ਜਾਂਦਾ ਹੈ। ਕਿਸੇ ਨੂੰ ਬਹੁਤੀ ਖੇਚਲ ਕਰਨ ਦੀ ਲੋੜ ਨਹੀਂ ਹੈ। ਹਰ ਚੀਜ਼ ਆਪੇ ਪੈਦਾ ਹੁੰਦੀ ਹੈ। ਪੈਦਾ ਹੋਣ ਪਿੱਛੋਂ ਸੰਭਾਲ ਕਰਨੀ ਮੁਸ਼ਕਲ ਹੈ। ਜੋ ਮੁਸ਼ਕਲ ਹੈ। ਉਸੇ ਵਿੱਚ ਜੀਵਨ ਹੈ। ਦਰਖ਼ਤ, ਘਾਹ, ਫ਼ਸਲਾਂ ਲਈ ਪੈਦਾ ਹੋਣ ਲਈ ਬੀਜ, ਮਿੱਟੀ, ਪਾਣੀ, ਧੁੱਪ, ਹਵਾ, ਰੁੱਤ ਚਾਹੀਦੇ ਹਨ। ਕਿਸੇ ਵੀ ਜੀਵ, ਜਾਨਵਰ, ਪਸ਼ੂ, ਬੰਦੇ ਦੇ ਪੈਦਾ ਹੋਣ ਤੋਂ ਲੈ ਕੇ ਵੱਡਾ ਹੋਣ ਤੱਕ ਵੀ ਇਹੀ ਬੀਜ, ਮਿੱਟੀ, ਪਾਣੀ, ਧੁੱਪ, ਹਵਾ, ਰੁੱਤ ਚਾਹੀਦਾ ਹੁੰਦਾ ਹੈ। ਬੰਦੇ ਨੂੰ ਜੀਵਨ ਚਲਾਉਣ ਲਈ ਪੈਸਾ ਚਾਹੀਦਾ ਹੈ। ਪੈਸਾ ਮਿਹਨਤ ਕਮਾਇਆ ਜਾਂਦਾ ਹੈ। ਕਈ ਲੋਕ ਕਰਜ਼ਾ ਵੀ ਲੈਂਦੇ ਹਨ। ਕਈ ਕਰਜ਼ੇ ਲਏ ਨੂੰ ਹੋਲੀ-ਹੋਲੀ ਕਿਸ਼ਤਾਂ ਰਾਹੀ ਮੋੜੀ ਜਾਂਦੇ ਹਨ। ਕਰਜ਼ਾ ਲੈਣਾਂ ਕੋਈ ਬੁਰਾ ਨਹੀ ਹੈ। ਉਸ ਨੂੰ ਅਦਾ ਕਰਨ ਦੀ ਆਦਤ ਆਉਣੀ ਚਾਹੀਦੀ ਹੈ। ਵੱਡੇ-ਵੱਡੇ ਬਿਜ਼ਨਸ ਪਰਸਨ ਕਰਜ਼ਾ ਲੈ ਕੇ ਕੰਮ ਸ਼ੁਰੂ ਕਰਦੇ ਹਨ। ਇਸੇ ਲਈ ਉਹ ਦੁਨੀਆ ਦੇ ਅਮੀਰ ਬੰਦੇ ਬਣ ਗਏ। ਊਨੀ ਦੇਰ ਹੀ ਕਾਮਯਾਬ ਬਣੇ ਰਹੇ। ਜਿੰਨੀ ਦੇਰ ਕਰਜ਼ੇ ਦੀ ਰਕਮ ਨੂੰ ਮੋੜਨ ਦੀ ਕੋਸ਼ਿਸ਼ ਕਰਦੇ ਰਹੇ। ਜਿਸ ਦਿਨ ਕਰਜ਼ੇ ਦਾ ਵਿਆਜ ਦੇਣੋਂ ਹੱਟ ਗਏ। ਉਦੋਂ ਹੀ ਕਰਜ਼ਾ ਸਿਰ ਚੜ੍ਹ ਗਿਆ। ਕਰਜ਼ਾ ਦੇਣ ਵਾਲੇ ਦੁਆਲੇ ਹੋ ਗਏ। ਕਈ ਕਰਜ਼ੇ ਨੂੰ ਹੀ ਮੁਫ਼ਤ ਦਾ ਮਾਲ ਸਮਝਦੇ ਹਨ। ਉਹ ਭੁੱਲ ਜਾਂਦੇ ਹਨ। ਇਹ ਵੀ ਕਿਸੇ ਦੀ ਮਿਹਨਤ ਦੀ ਕਮਾਈ ਹੈ।
ਜੇ ਜੇਬ ਵਿੱਚ ਕੈਸ਼ ਹੈ। ਬਹੁਤ ਫ਼ਾਇਦੇ ਦੀ ਗੱਲ ਹੈ। ਬੰਦਾ ਜੇਬ ਦੇਖ ਕੇ ਹੀ ਖ਼ਰਚੇ ਕਰਦਾ ਹੈ। ਜੇ ਜੇਬ ਵਿੱਚ ਕੈਸ਼ ਨਹੀਂ ਹੈ। ਫਿਰ ਵੀ ਮਾਸਟਰ ਕਾਰਡ ਨਾ ਹੀ ਵਰਤੇ ਜਾਣ। ਕਈ ਮਾਸਟਰ ਕਾਰਡ ਐਸੇ ਹਨ। ਜਿਸ ਦਾ ਵਿਆਜ ਪਹਿਲੇ ਛੇ ਮਹੀਨੇ 2% ਹੁੰਦਾ ਹੈ। ਸਾਲ ਛੇ ਮਹੀਨੇ ਬਹੁਤ ਛੇਤੀ ਹੋ ਜਾਂਦੇ ਹਨ। ਫਿਰ ਮਾਸਟਰ ਕਾਰਡ ਦਾ ਵਿਆਜ 29% ਹੋ ਜਾਂਦਾ ਹੈ। ਜੇ ਮਾਸਟਰ ਕਾਰਡ 'ਤੇ 100 ਚੱਕੇ ਹਨ। 29 ਵਿਆਜ ਦੇਣਾ ਪੈਂਦਾ ਹੈ। ਮਾਸਟਰ ਕਾਰਡ ਵਾਲੇ 100 ਕਰਜ਼ਾ ਦੇ ਕੇ ਹਰ ਮਹੀਨੇ ਦੇ 29 ਖੱਟਦੇ ਹਨ। ਜੇ ਹਜ਼ਾਰ ਵੀ ਚੱਕ ਲਏ। ਮੋੜਨੇ ਬਹੁਤ ਮੁਸ਼ਕਲ ਹੋ ਜਾਂਦੇ ਹਨ। ਕਈ ਬੰਦੇ ਮਾਸਟਰ ਕਾਰਡ 'ਤੇ ਵਿਆਜ ਚੁੱਕਣ ਲੱਗੇ। ਸੋਚਦੇ ਨਹੀਂ ਹਨ। ਜਦੋਂ ਪੈਸੇ ਨਹੀਂ ਮੋੜ ਹੁੰਦੇ। ਅੱਕ ਕੇ ਹੱਥ ਖੜ੍ਹੇ ਕਰ ਦਿੰਦੇ ਹਨ। ਪੈਸੇ ਮੋੜਨੇ ਬੰਦ ਕਰ ਦਿੰਦੇ ਹਨ। ਮਾਸਟਰ ਕਾਰਡ ਦੇ ਬਿਜ਼ਨਸ ਵਾਲਿਆਂ ਨੂੰ ਕੁੱਝ ਕੁ ਬੰਦਿਆਂ ਦੇ ਪੈਸੇ ਨਾ ਮੋੜਨ ਨਾਲ ਕੋਈ ਘਾਟਾ ਨਹੀਂ ਪੈਂਦਾ। ਪੈਸੇ ਨਾ ਮੋੜਨ ਵਾਲਿਆਂ ਨੂੰ ਕਿਤੋਂ ਹੋਰ ਵਿਆਜ ਨਹੀਂ ਮਿਲਦਾ। ਕਈ ਇਸ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਲੈਂਦੇ ਹਨ।
ਜੇਬ ਵਿੱਚ ਜਿੰਨੇ ਕੁ ਪੈਸੇ ਹੋਣ। ਉਨੇ ਹੀ ਖ਼ਰਚੇ ਹੋਣੇ ਚਾਹੀਦੇ ਹਨ। ਜੇ ਜੇਬ ਵਿੱਚ ਨਹੀਂ ਹੈ ਧੇਲਾ। ਕਰਨਾ ਹੈ ਮੇਲਾ-ਮੇਲਾ। ਜ਼ਿੰਦਗੀ ਦਾ ਮੇਲਾ ਲੱਗ ਜਾਂਦਾ ਹੈ। ਅੱਜ ਹੀ ' ਦਾ ਟਾਈਮਜ਼ ਆਫ਼ ਪੰਜਾਬ ' ਅਖ਼ਬਾਰ ਵਿੱਚ ਅਸ਼ਵਨੀ ਸ਼ਰਮਾ ਦੁਆਰਾ ਖ਼ਬਰ ਲੱਗੀ ਹੈ। ਕਟਵਾਰਾ ਕਲਾਂ ਦੇ ਲੋਕਾਂ ਨੇ ਵਿਆਹ ਦੇ ਕਾਰਡ ਨਾਲ ਮਿਠਿਆਈ ਨਹੀਂ ਵੰਡਿਆ ਕਰਨੀ। ਹੋਰ ਸਮਾਜ ਦੇ ਵਾਧੂ ਖ਼ਰਚਿਆ 'ਤੇ ਵੀ ਰੋਕ ਲਗਾਉਣ ਨੂੰ ਅਪੀਲ ਕੀਤੀ ਹੈ। ਜੇ ਐਸਾ ਸਾਰੇ ਲੋਕ ਕਰਨ ਲੱਗ ਜਾਣ। ਵਿਆਹ ਦਾ ਦੂਹਰਾ ਖ਼ਰਚਾ ਬਚ ਜਾਵੇਗਾ। ਜੋ ਵਿਆਹ ਵਿੱਚ ਆਵੇਗਾ। ਉਹੀ ਖਾਵਾਂਗੇ। ਵਿਆਹਾਂ, ਪਾਰਟੀਆਂ ਵਿੱਚ ਬਹੁਤੇ ਸ਼ਾਹੀ ਭੋਜਨ ਵੀ ਨਾ ਪਰੋਸੇ ਜਾਣ। ਪੰਜਾਬ ਵਿੱਚ ਤਾਂ ਪੈਰਿਸ ਵਿੱਚ ਭੋਜਨ ਦੀ ਨੁਮਾਇਸ਼ ਲਾਈ ਜਾਂਦੀ ਹੈ। ਜਿਵੇਂ ਕਿਸੇ ਮਹਾਰਾਜੇ ਦਾ ਭੋਜ ਹੋਵੇ। ਪੰਜਾਬ ਵਿੱਚ ਜੋ ਨਿਕ-ਸੁਕ ਹੁੰਦਾ ਹੈ। ਗਿਣਿਆ ਹੀ ਨਹੀਂ ਜਾਂਦਾ। ਖਾਂਦਾ ਤਾਂ ਕੀ ਜਾਣਾ ਹੈ। ਜਿਸ ਪਾਣੀ ਵਿੱਚ ਭਾਂਡੇ ਧੋਂਦੇ ਹਨ। ਉਹ ਸਾਬਣ ਤੇ ਝੂਠ ਵਾਲਾ ਹੁੰਦਾ ਹੈ। ਐਸੇ ਕੱਪ, ਪਲੇਟਾਂ ਵਿੱਚ ਪੀ ਖਾ ਕੇ, ਕੈਂਸਰ ਬਿਮਾਰੀਆਂ ਹੀ ਲੱਗਣੀਆਂ ਹਨ। ਕਰਜ਼ਾ ਲੈ ਕੇ ਪਬਲਿਕ ਦੀ ਸੇਵਾ ਕਰਦੇ ਹਨ। ਉਹੋ ਜਿਹਾ ਭੋਜਨ ਤਾਂ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਰਹਿੰਦੇ ਲੋਕ ਵੀ ਵਿਆਹਾਂ, ਪਾਰਟੀਆਂ ਵਿੱਚ ਨਹੀਂ ਪਰੋਸਦੇ। ਦੇਸੀ ਲੋਕ ਵਿਆਹਾਂ, ਪਾਰਟੀਆਂ ਵਿੱਚ ਇੱਕ ਦਾਲ, ਇੱਕ ਸਬਜ਼ੀ, ਇੱਕ ਮੀਟ ਰੋਟੀ ਚਾਵਲ ਪਰੋਸਦੇ ਹਨ। ਗੋਰੇ ਬਰਗਰ, ਪੀਜ਼ਾ, ਸਬ ਖਾਂਦੇ ਹਨ।
ਬੁੱਢੇ ਮਾਪਿਆ ਨੂੰ ਕਈ ਦਵਾਈ, ਖਾਣ ਨੂੰ ਰੋਟੀ, ਬਿਸਤਰਾ ਨਹੀਂ ਦਿੰਦੇ। ਮਰੇ ਤੋਂ ਹੰਗਾਮਾ ਕਰਦੇ ਹਨ। ਲੋਕਾਂ ਵਿੱਚ ਬੱਲੇ-ਬੱਲੇ ਕਰਾਉਣ ਨੂੰ ਬਾਪੂ-ਬੇਬੇ ਦੇ ਮਰੇ ਤੋਂ ਮਿਠਿਆਈਆਂ ਭੋਜਨ ਵਿੱਚ ਲਗਾਈਆਂ ਜਾਂਦੀਆਂ ਹਨ। ਗ਼ਰੀਬ ਬੰਦਾ ਵੀ ਐਸੀਆਂ ਫ਼ਾਲਤੂ ਰਸਮਾਂ ਕਰਦਾ ਹੈ। ਫਿਰ ਦਾਲ-ਰੋਟੀ ਵੱਲੋਂ ਭੁੱਖਾ ਮਰਦਾ ਹੈ। ਜੇ ਇਸ ਸਬ 'ਤੇ ਕਾਬੂ ਪਾਇਆ ਜਾਵੇ। ਲੋਕ ਨਸ਼ੇ ਨਾ ਕਰਨ। ਪਬਲਿਕ ਦਾ ਬਹੁਤ ਪੈਸਾ ਬਚ ਜਾਵੇਗਾ। ਸਾਦੀ ਜ਼ਿੰਦਗੀ ਹੋਵੇਗੀ, ਤਾਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਕੋਈ ਆਤਮ ਹੱਤਿਆ ਨਹੀਂ ਕਰੇਗਾ। ਆਪ ਦਾ ਸੁਖ ਦਾ ਸਾਹ ਲੈਣ ਲਈ ਲੋਕ ਦਿਖਾਵਾ ਬੰਦ ਕਰਨਾ ਪੈਣਾ ਹੈ। ਲੋਕਾਂ ਕਰ ਕੇ ਫਾਂਸੀ ਦਾ ਰੱਸਾ ਗਲ਼ ਵਿੱਚ ਪਾਉਣ ਦੀ ਲੋੜ ਨਹੀਂ ਹੈ। ਜੇ ਕਰਜ਼ਾਈ ਹੋ ਗਏ, ਕਿਸੇ ਨੇ ਤੁਹਾਡਾ ਕਰਜ਼ਾ ਨਹੀਂ ਮੋੜਨਾ। ਆਪ ਦੀ ਜਾਨ 'ਤੇ ਬੀਤੇਗੀ। ਹੁਣ ਆਪ ਹੀ ਦੇਖਣਾ ਹੈ। ਲੰਬੀ ਜ਼ਿੰਦਗੀ ਜਿਉਣੀ ਹੈ। ਜਾਂ ਰਸਾ ਗਲ਼ ਪਾਉਣਾ ਹੈ। ਬੱਚਿਆਂ ਦਾ ਜਿਊਣਾ ਦੂਬਰ ਕਰਨਾ ਹੈ। ਮਰਜ਼ੀ ਆਪ ਦੀ ਹੈ। ਲੋਕਾਂ ਕਰਕੇ ਬੱਚਿਆਂ ਦੀ ਦਾਲ-ਰੋਟੀ ਬੰਦ ਨਾ ਕਰੋ। ਲੋਕਾਂ ਦਾ ਕਿਆ ਜਾਏਗਾ। ਆਪ ਦਾ ਪਰਿਵਾਰ ਡੁੱਬ ਜਾਵੇਗਾ। ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ। ਅੱਜ ਤੇਰੇ, ਕਲ ਮੇਰੇ ਖਾਣ ਆ ਜਾਣਗੇ। ਜੇ ਤੇਰੇ, ਮੇਰੇ ਕੋਲ ਖਾਣ ਨੂੰ ਨਹੀਂ ਹੋਵੇਗਾ। ਕੋਈ ਇੰਨਾ ਹੀ ਲੋਕਾਂ ਵਿੱਚੋਂ ਭੁੱਖੇ ਮਰਦੇ ਨੂੰ ਬੁਰਕੀ ਨਹੀਂ ਦਿੰਦਾ। ਜੋ ਕਰਜ਼ਾ ਚੱਕ ਕੇ ਜਲੂਸ ਨਿਕਲੇਗਾ। ਉਹ ਲੋਕ ਖੜ੍ਹ ਕੇ ਦੇਖਣਗੇ। ਇੱਧਰ-ਉੱਧਰ ਗੱਲਾਂ ਵੀ ਲਗਾਉਣਗੇ। ਲੋਕਾਂ ਦੇ ਪੱਕੇ ਕਰ ਕੇ ਆਪ ਦਾ ਕੱਚਾ ਨਹੀਂ ਢਾਹੁਣਾ ਹੈ। ਪੈਰ ਉੱਨੇ ਹੀ ਪਸਾਰਨੇ ਹਨ। ਜਿੱਡੀ ਚਾਦਰ ਤੇ ਮੰਜੀ ਹੈ। ਜੇਬ ਦੇਖ ਕੇ ਖ਼ਰਚਾ ਕਰੋ। ਲੋਕਾਂ ਦਾ ਮੂੰਹ ਰੱਖਣ ਨੂੰ ਕਰਜ਼ੇ ਮੱਤ ਚੱਕੋਂ। ਕਰਜ਼ਾ ਲੈਣ ਤੋਂ ਬਚੋ।

Comments
Post a Comment