ਭਾਗ 10 ਲੋਕ ਤੱਕੜੇ ਦਾ ਸਾਥ ਦਿੰਦੇ ਹਨ ਬੁੱਝੋ ਮਨ ਵਿੱਚ ਕੀ?
ਲੋਕ ਤੱਕੜੇ ਦਾ ਸਾਥ ਦਿੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਦੋਂ ਦੁਨੀਆ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਲੋਕਾਂ ਤੋਂ ਫ਼ੁਰਸਤ ਮਿਲਣ ਨਾਲ, ਲੋਕਾਂ ਤੋਂ ਖਹਿੜਾ ਛੁੱਟਣ ਨਾਲ, ਰੱਬ ਦਾ ਦਰ ਖੁੱਲ੍ਹਦਾ ਹੈ। ਰੱਬ ਨਾਲ ਜਫ਼ਾ ਪੈ ਜਾਂਦਾ ਹੈ। ਦਿਮਾਗ਼ ਦੇ ਕਪਾਟ ਖੁੱਲ ਜਾਂਦੇ ਹਨ। ਫੁਰਨੇ ਫੁਰਦੇ ਹਨ। ਜੀਵਨ ਜਿਊਣ ਦਾ ਮਜ਼ਾ ਆਉਂਦਾ ਹੈ। ਫਿਰ ਇਸ ਤਰਾਂ ਲੱਗਦਾ। ਜਿਊਣ ਦਾ ਅਸਲ ਮਕਸਦ ਪੂਰਾ ਹੋ ਗਿਆ। ਜਦੋਂ ਜਿਉਂਦੇ ਜੀਅ ਲੋਕਾਂ ਤੋਂ ਜਾਨ ਛੁੱਟ ਜਾਂਦੀ ਹੈ। ਸਾਰਾ ਸਮਾਂ ਆਪਦੇ ਲਈ ਬਚ ਜਾਂਦਾ ਹੈ।
ਦੁਨੀਆ 'ਤੇ ਕਈ ਕਿਸਮ ਦੇ ਲੋਕ ਹਨ। ਕਈ ਆਪ ਨੂੰ ਵਿਚਾਰੇ ਜਿਹੇ ਬਣਾ ਕੇ ਜਿਉਂਦੇ ਹਨ। ਕੋਈ ਕੁੱਝ ਕਹੀ ਜਾਵੇ। ਕੋਈ ਫ਼ਰਕ ਨਹੀਂ ਪੈਂਦਾ। ਆਪ ਨੂੰ ਆਪਣੀ ਤਰਸ ਯੋਗ ਹਾਲਾਤ ਵਿੱਚ ਰੱਖਦੇ ਹਨ। ਬਈ ਲੋਕ ਐਸੇ ਕਰਨ ਨਾਲ ਦਇਆ ਦੀ ਭੀਖ ਦਿੰਦੇ ਰਹਿਣਗੇ। ਕਿਸਮਤ ਨੂੰ ਦੁਰਕਾਰਦੇ ਰਹਿੰਦੇ ਹਨ। ਮੇਰੀ ਕਿਸਮਤ ਹੀ ਐਸੀ ਹੈ। ਦੂਜੇ ਨੂੰ ਕਿਸਮਤ ਵਾਲਾ ਕਹਿੰਦੇ ਹਨ। ਆਪਣਾ ਕੋਈ ਗੋਲ ਨਹੀਂ ਹੁੰਦਾ। ਅੱਜ ਦੇ ਜੁੱਗ ਵਿੱਚ ਮੂੰਹ 'ਤੇ 12 ਵਜੇ ਰਹਿੰਦੇ ਹਨ। ਦਿਮਾਗ਼ ਗੁੱਲ ਰਹਿੰਦਾ ਹੈ। ਲੋਕ ਚੰਦਰਮਾ 'ਤੇ ਪਹੁੰਚ ਗਏ ਹਨ। ਐਡੇ ਸੂਰਜ ਦੇ ਚਾਨਣ ਵਿੱਚ ਵੀ ਕੋਈ ਰਸਤਾ, ਉਪਾਅ ਨਹੀਂ ਦਿਸਦਾ। ਕਈ ਤਾਂ ਸੱਚੀਂ ਬੌਂਦਲੇ ਰਹਿੰਦੇ ਹਨ। ਕਨਫ਼ਿਊਜ਼ ਹਨ। ਐਸੇ ਲੋਕ ਧੱਕਾ ਸਟਾਰਟ ਗੱਡੀ ਵਰਗੇ ਹੁੰਦੇ ਹਨ। ਸੁਪਨੇ ਦੇਖ ਕੇ ਵੀ ਬੁੱਝ ਦਿਲਾਂ ਵਾਂਗ ਜਿਉਂਦੇ ਹਨ। ਰਿਸਕ ਨਹੀਂ ਲੈਣਾ ਚਾਹੁੰਦੇ। ਕਿਤੇ ਆਪਣੇ-ਆਪ ਦਾ ਮਜ਼ਾਕ ਨਾਂ ਬਣ ਜਾਵੇ, ਲੋਕਾਂ ਦੇ ਹੱਸਣ ਤੋਂ ਲੋਕਾਂ ਦੀਆਂ ਗੱਲਾਂ ਤੋਂ ਡਰਦੇ ਹਨ। ਇਹ ਲੋਕ ਤੁਹਾਡੇ ਕੀ ਲੱਗਦੇ ਹਨ? ਲੋਕਾਂ ਨੂੰ ਹੱਸਦੇ ਰਹਿਣ ਦੇਵੋ। ਦਮ ਹੈ ਤਾਂ ਲੜੋ। ਜੋ ਲੋਕਾਂ 'ਤੇ ਹੱਸਦੇ ਹਨ। ਐਸੇ ਲੋਕਾਂ ਤੋਂ ਪਾਸਾ ਵਟਣਾ ਹੈ। ਚੌਣਤੀਆਂ ਦਾ ਸਾਹਮਣਾ ਕਰਨਾ ਹੈ। ਹਿੱਕ ਠੋਕ ਕੇ ਜਿਊਣਾ ਹੈ। ਦੂਜਿਆਂ ਨੂੰ ਜਿਊਣ ਦੇਣਾ ਹੈ। ਜਿੰਨਾ ਤੋਂ ਡਰ-ਡਰ ਕੇ ਜਿਉਂਦੇ ਹੋ। ਇੰਨਾ ਲੋਕਾਂ ਰਿਸ਼ਤੇਦਾਰਾਂ ਨੂੰ ਕਦੇ ਕੋਈ ਸੁਆਲ ਪਾ ਕੇ ਦੇਖਣਾ। ਹਮਾਇਤ ਦਿਖਾਉਣ ਵਾਲੇ ਸਬ ਖਿਸਕ ਜਾਣਗੇ। ਨਿਸ਼ਾਨੇ ਦਾ ਬੰਟਾ ਵੱਜਦੇ ਹੀ ਕੱਚ ਦੇ ਸਾਰੇ ਬੰਟੇ ਖਿੰਡ ਜਾਣਗੇ। ਜੇ ਆਪ ਦੇ ਲਈ ਬੰਦਾ ਕੁੱਝ ਨਹੀਂ ਕਰ ਸਕਦਾ। ਲੋਕ ਕਿਹੜਾ ਉਸ ਲਈ ਸ਼ੇਰ ਮਾਰ ਦੇਣਗੇ?
ਇੱਕ ਐਸੇ ਲੋਕ ਹਨ। ਜੋ ਤਰੱਕੀ ਕਰਨ ਲਈ ਪੰਗੇ ਲੈਣ ਨੂੰ ਤਿਆਰ ਰਹਿੰਦੇ ਹਨ। ਜੋ ਲੋਕਾਂ ਤੋਂ ਨਹੀਂ ਡਰਦੇ। ਕਿਸੇ ਦੇ ਮਜ਼ਾਕ ਬਣਾਉਣ ਵੱਲ ਧਿਆਨ ਨਹੀਂ ਦਿੰਦੇ। ਜੋਕਰ ਬੱਣ ਕੇ ਰਹਿੰਦੇ ਹਨ। ਆਪ ਦੇ ਸੁਪਨੇ ਪੂਰੇ ਕਰਦੇ ਹਨ। ਰੁਲ ਕੇ ਨਹੀਂ ਜਿਉਂਦੇ। ਕਾਮਯਾਬੀ ਹਾਸਲ ਕਰਨ ਲਈ ਸਫਲਤਾ ਵੱਲ ਅੱਖ ਰੱਖਦੇ ਹਨ। ਇਹ ਲੋਕ ਆਪਣੇ-ਆਪ ਦੀ ਪੌੜੀ ਬਣਾ ਕੇ, ਅਸਮਾਨੀ ਚੜ੍ਹਨ ਨੂੰ ਪੂਰਾ ਤਾਣ ਲਾ ਦਿੰਦੇ ਹਨ। ਇਹ ਦੁਨੀਆ ਦੇ ਅਮੀਰ ਬੰਦੇ ਹਨ। ਹਰ ਚੀਜ਼ ਖ਼ਤਰੇ ਲੈ ਕੇ ਹਾਸਲ ਕਰਦੇ ਹਨ। ਇੰਨਾ ਲੋਕਾਂ ਦੇ ਸਫਲਤਾ ਪੈਰ ਚੁੰਮਦੀ ਹੈ। ਚਲਾਊ, ਡੰਗ ਟਪਾਊ ਨਾ ਬਣਾਈਏ। ਆਪ ਦੇ ਮਾਲਕ ਆਪ ਬਣੀਏ। ਗ਼ੁਲਾਮ ਨਹੀਂ ਬਣਨਾ। ਬੰਗਲੇ ਵਿੱਚ ਠਾਠ ਨਾਲ ਰਹਿਣਾ ਹੈ। ਝੁੱਗੀ ਵਿੱਚ ਦਿਨ ਨਹੀਂ ਕੱਟਣੇ। ਤਾਜ਼ਾ ਖਾਣਾ ਹੈ। ਸੋਹਣਾ ਪਹਿਨਣਾ ਹੈ। ਸ਼ਾਨਦਾਰ ਚੱਜ ਦਾ ਜਿਊਣਾ ਹੈ।
ਕਈਆਂ ਨੂੰ ਤਾਂ ਸੁਰਤ ਹੀ ਨਹੀਂ ਆਉਂਦੀ। ਕੁੱਝ ਗ਼ਲਤ ਹੋ ਰਿਹਾ ਹੈ। ਆਲੇ-ਦੁਆਲੇ, ਘਰ. ਮਹੱਲੇ, ਦੇਸ਼, ਦੁਨੀਆ ਤੇ ਕੁੱਝ ਹੋਈ ਜਾਵੇ। ਕਈਆਂ ਨੂੰ ਪਤਾ ਨਹੀਂ ਲੱਗਦਾ। ਦੁਨੀਆ 'ਤੇ ਜੋ ਹੋ ਰਿਹਾ ਹੈ, ਕਈ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਆਪ ਦੇ ਕੰਮਾਂ ਤੋਂ ਹੀ ਛੁਟਕਾਰਾ ਨਹੀਂ ਮਿਲਦਾ। ਸ਼ਕਲ ਵੀ ਭਾਵੇਂ ਵਿਗੜ ਜਾਵੇ ਉਹ ਵੀ ਨਹੀਂ ਦਿਸਦੀ। ਸਬ ਤੋਂ ਪਹਿਲਾਂ ਲੋਕਾਂ ਨੂੰ ਬੰਦੇ ਦਾ ਚਿਹਰਾ ਦਿਸਦਾ ਹੈ। ਜੇ ਕਿਸੇ ਦਾ ਚਿਹਰਾ ਹੀ ਮੂੰਹ ਮੱਥੇ ਲੱਗਣ ਯੋਗਾ ਨਹੀਂ ਹੈ। ਬਾਕੀ ਦੁਨੀਆ ਦੇ ਕੰਮ ਕਿਸੇ ਕੰਮ ਨਹੀਂ ਹਨ। ਕਦੇ ਚੱਜ ਨਾਲ ਆਪਣਾ ਮੂੰਹ ਸ਼ੀਸ਼ੇ ਵਿੱਚ ਨਹੀਂ ਦੇਖਦੇ। ਦੂਜਿਆਂ ਦੇ ਮੂੰਹ ਦੇਖ-ਦੇਖ ਕੇ ਆਪਣੀ ਸ਼ਕਲ ਵਿਗਾੜ ਲੈਂਦੇ ਹਨ। ਕਈਆਂ ਦੇ ਮੱਥੇ 'ਤੇ ਤਿਊੜੀਆਂ ਪਈਆਂ ਰਹਿੰਦੀਆਂ ਹਨ। ਕਈ ਦੰਦੀਆਂ ਪੀਂਹਦੇ ਰਹਿੰਦੇ ਹਨ। ਮੂੰਹ ਐਸਾ ਬਣਿਆ ਹੁੰਦਾ ਹੈ। ਜਿਵੇਂ ਕੱਚਾ ਕਰੇਲਾ ਖਾਂਦਾ ਹੁੰਦਾ ਹੈ। ਹਾਸਾ ਅੰਦਰ ਦੀ ਖ਼ੁਸ਼ੀ ਨਾਲ ਆਉਂਦਾ ਹੈ। ਅੰਦਰ ਤਾਂ ਖ਼ੁਸ਼ ਹੋਵੇਗਾ। ਜੇ ਚਿੰਤਾ ਤੋਂ ਖਹਿੜਾ ਛੁੱਟੇਗਾ। ਚਿਹਰੇ 'ਤੇ ਨਿਖਾਰ ਚੰਗੀ ਖ਼ੁਰਾਕ ਨਾਲ ਆਉਂਦਾ ਹੈ। ਕਈਆਂ ਦੀ ਸ਼ਕਲ ਇੰਨੀ ਵਿਗੜੀ ਹੁੰਦੀ ਹੈ। ਜਿਵੇਂ ਚਾਨਣੀ ਰਾਤ ਨੂੰ ਵੀ ਚੰਦਰਮਾ ਦਾਗ਼ੀ ਦਿਖਾਈ ਦਿੰਦਾ ਹੈ। ਜਿਵੇਂ ਚਿੱਟੇ ਪੇਪਰ 'ਤੇ ਸਿਹਾਈ ਡੁੱਲ੍ਹੀ ਹੁੰਦੀ ਹੈ। ਸ਼ਾਈਆਂ ਨਾਲ ਗੱਲ਼ਾ ਅੱਖਾਂ ਦੁਆਲੇ ਕਾਲਾ ਹੋਇਆ ਪਿਆ ਹੁੰਦਾ ਹੈ। ਜੇ ਡਾਕਟਰ ਕਹਿ ਵੀ ਦੇਵੇ। ਖ਼ੂਨ ਦੀ ਕਮੀ ਹੈ। ਲੋਹੇ ਦੀ ਘਾਟ ਹੈ। ਕੈਲਸ਼ੀਅਮ ਤੇ ਹੋਰ ਵਿਟਾਮਿਨ ਖਾਵੇ। ਫਿਰ ਵੀ ਇਹ ਵਿਚਾਰੇ ਜਿਹੇ ਲੋਕਾਂ ਕੋਲ ਸਮਾਂ ਨਹੀਂ ਹੈ। ਤਾਜ਼ੀਆਂ ਸਬਜ਼ੀਆਂ, ਫ਼ਲ, ਵਿਟਾਮਿਨ, ਆਇਰਨ ਖਾ ਲੈਣ। ਇਸ ਸਾਰੇ ਕਾਸੇ ਦੇ ਖਾਣ ਨਾਲੋਂ ਦੁਨੀਆਂ ਦੇ ਕੰਮ ਵਧੇਰੇ ਜਰੂਰੀ ਹਨ। ਸਿਹਤ ਭੂਤ ਵਰਗੀ ਬਣੀ ਹੁੰਦੀ ਹੈ।
ਕਈਆਂ ਨੂੰ ਤਾਂ ਅੱਖਾਂ ਤੋਂ ਨਹੀਂ ਦਿਸਦਾ। ਬਗੈਰ ਦਿਸਣ ਤੋਂ ਠੋਕਰਾਂ ਖਾਂਦੇ ਤੁਰੇ ਫਿਰਦੇ ਹਨ। ਇੱਕ ਔਰਤ ਦੀ ਨੇੜੇ ਦੀ ਨਜ਼ਰ ਘੱਟ ਸੀ। ਐਨਕਾਂ ਲੱਗੀਆਂ ਨਹੀਂ ਹੋਈਆ ਸੀ। ਇੱਕ ਜੁੱਤੀ ਦਾ ਨੰਬਰ ਸੱਤ ਲੈ ਲਿਆ। ਦੂਜੀ ਜੁੱਤੀ ਦਾ ਨੰਬਰ ਨੌਂ ਲੈ ਲਿਆ। ਪਾ ਕੇ ਇੱਕੋ ਦੇਖੀ ਸੀ। ਇਹ ਤਿੱਲੇ ਵਾਲੀ ਜੁੱਤੀ ਆਉਣ-ਜਾਣ ਨੂੰ ਰੱਖ ਲਈ। ਨਾਨਕ ਸ਼ੱਕ ਵਿਆਹ 'ਤੇ ਗਈ। ਜਦੋਂ ਜੁੱਤੀ ਪਾਈ। ਇੱਕ ਪੈਰ ਵਿੱਚ ਫਸੇ ਹੀ ਨਾ। ਕਿਸੇ ਹੋਰ ਨੇ ਵੀ ਜੁੱਤੀ ਫਸਾਉਣ ਦੀ ਕੋਸ਼ਿਸ਼ ਕੀਤੀ। ਮਦਦ ਕਰਨ ਵਾਲੀ ਨੇ, ਜੱਦੋ ਜੁੱਤੀ ਦਾ ਨੰਬਰ ਦੇਖਿਆ। ਇੱਕ ਛੋਟੀ। ਇੱਕ ਵੱਡੀ ਜੁੱਤੀ ਸੀ। ਡਜ਼ਾਇਨ ਵੀ ਦੋਨਾਂ ਜੁੱਤੀਆਂ ਦੇ ਵੱਖਰੇ ਸਨ। ਜੇ ਕਿਤੇ ਮੇਚ ਵੀ ਆ ਜਾਂਦੀਆਂ। ਵਿਆਹ ਵਿੱਚ ਜਲੂਸ ਨਿਕਲ ਜਾਣਾ ਸੀ। ਇਹ ਮੁੰਡੇ ਦੀ ਮਾਮੀ ਸੀ। ਜਿਸ ਨੇ ਸਿਰ 'ਤੇ ਜਾਗੋ ਚੱਕਣੀ। ਆਪ ਦੀ ਹੀ ਜਾਗੋ ਨਿਕਲ ਜਾਣੀ ਸੀ।
ਕਈਆਂ ਨੂੰ ਸਿਹਤ ਖ਼ਰਾਬ ਹੋ ਰਹੀ ਨਹੀਂ ਦਿਸਦੀ। ਇੰਨਾ ਖਾਂਦੇ ਹਨ। ਮੂੰਹ ਹੀ ਨਹੀਂ ਰੱਜਦਾ। ਦੋ, ਤਿੰਨ ਬੰਦਿਆ ਦਾ ਭੋਜਨ ਖਾ ਜਾਂਦੇ ਹਨ। ਹੌਂਕ ਕੇ ਤੁਰਦੇ ਹਨ। ਚਰਬੀ ਸਰੀਰ 'ਤੇ ਲਮਕਣ ਲੱਗਦੀ ਹੈ। ਉੱਠ, ਬੈਠ ਵੀ ਨਹੀਂ ਹੁੰਦਾ। ਆਪਣੇ ਲਈ ਭੋਰਾ ਵੀ ਸਮਾਂ ਨਹੀਂ ਕੱਢਦੇ। ਪਤਾ ਹੀ ਨਹੀਂ ਸਿਹਤ ਵਿਗੜ ਰਹੀ ਹੈ। ਆਪਣੇ ਨਾਲ ਹੋ ਰਹੀ ਵਧੀਕੀ ਦਾ ਪਤਾ ਨਹੀਂ ਲੱਗਦਾ। ਬੰਦੇ ਦਾ ਦਿਮਾਗ਼ ਐਸਾ ਹੈ। ਸਹੀਂ ਤੇ ਗ਼ਲਤ ਗੱਲਾਂ ਸੰਭਾਲ ਕੇ ਰੱਖਦਾ ਹੈ। ਕਈ ਬਾਰ ਗ਼ਲਤ ਗੱਲਾਂ ਨੂੰ ਸੱਚ ਮੰਨਣ ਲੱਗ ਜਾਂਦਾ ਹੈ। ਜਿਵੇਂ ਹਾਥੀ ਦੇ ਬੱਚੇ ਦੇ ਇੱਕ ਪੈਰ ਨੂੰ ਮੋਟੇ ਸੰਗਲ਼ ਨਾਲ ਬੰਨਿਆਂ ਜਾਂਦਾ ਹੈ। ਜਦੋਂ ਉਹ ਵੱਡਾ ਹੋ ਜਾਂਦਾ ਹੈ। ਉਸ ਨੂੰ ਰੱਸੀ ਨਾਲ ਬੰਨ੍ਹਣਾ ਸ਼ੁਰੂ ਕਰ ਦਿੰਦੇ ਹਨ। ਹੱਥੀ ਨੂੰ ਰੱਸੀ ਹੀ ਸੰਗਲ਼ ਲਗਦੀ ਹੈ। ਉਸ ਨੂੰ ਸੰਗਲ਼ ਦੀ ਆਦਤ ਹੋ ਜਾਂਦੀ ਹੈ। ਉਹ ਆਜ਼ਾਦੀ ਨਹੀਂ ਪਾ ਸਕਦਾ। ਬੰਦਾ ਵੀ ਫ਼ਾਲਤੂ ਕਚਰੇ ਨੂੰ ਦਿਮਾਗ਼ ਵਿੱਚ ਅਟਕਾ ਲੈਂਦਾ ਹੈ। ਇੱਕ ਕੁੜੀ ਨੇ ਆਪਣੀ 35 ਸਾਲ ਦੀ ਜ਼ਿੰਦਗੀ ਦੀ ਕਹਾਣੀ ਲਿਖ ਕੇ ਭੇਜੀ। ਜਿਸ ਨੇ 35 ਸਾਲਾਂ ਪਿੱਛੋਂ ਇੱਕ ਜਾਨਵਰ ਤੋਂ ਜਾਨਵਰਾਂ ਵਾਲੀ ਜ਼ਿੰਦਗੀ ਤੋਂ ਖਹਿੜਾ ਛੁਡਾ ਲਿਆ। ਲੋਕ ਤਕੜੇ ਦਾ ਸਾਥ ਦਿੰਦੇ ਹਨ ਜੀ, ਗੁੱਡ ਲੱਕ ਤਕੜੇ ਹੋਵੋ।
ਸ਼ੁਕਰ ਹੈ ਉਸ ਔਰਤ ਨੂੰ 35 ਸਾਲਾਂ ਪਿੱਛੋਂ ਇਹ ਤਾਂ ਪਤਾ ਲੱਗਾ ਕੁੱਝ ਗ਼ਲਤ ਹੋ ਰਿਹਾ ਹੈ। ਜਿਸ ਵਿੱਚ ਪਤੀ ਉਸ ਨੂੰ ਬੱਚਿਆ ਮੂਹਰੇ, ਤੇ ਹੋਰਾਂ ਲੋਕਾਂ ਮੂਹਰੇ ਕੁੱਟਦਾ ਤੇ ਬੇਇੱਜ਼ਤ ਕਰਦਾ ਸੀ। ਨੱਕ ਵਿੱਚ ਕਸ ਕੇ ਨਕੇਲ ਪਾਈ ਹੋਈ ਸੀ। ਘਰ ਤੋਂ ਬਾਹਰ ਕਿਤੇ ਵੀ ਸਟੋਰ, ਨੌਕਰੀ, ਮਾਪਿਆਂ ਕੋਲ ਵੀ ਇਕੱਲੀ ਨਹੀਂ ਜਾਣ ਦਿੰਦਾ ਸੀ। ਉਸ ਦਾ ਘਰ ਦਾ ਫ਼ੋਨ, ਸ਼ੈਲਰ ਫ਼ੋਨ ਪਤੀ ਨੇ ਆਪ ਦੇ ਫ਼ੋਨ ਵਿੱਚ ਪਾਇਆ ਹੋਇਆ ਸੀ। ਜਦੋਂ ਕੋਈ ਵੀ ਘਰ ਤੇ ਪਤਨੀ ਦੇ ਸ਼ੈਲਰ ਫ਼ੋਨ 'ਤੇ ਰਿੰਗ ਕਰਦਾ ਸੀ। ਪਤੀ ਚਾਹੇ ਕੰਮ, ਘਰ ਜਾਂ ਕਿਤੇ ਵੀ ਹੋਵੇ, ਪਤੀ ਦੇ ਫ਼ੋਨ 'ਤੇ ਬਿਲ ਵੱਜਦੀ ਸੀ। ਪਤਨੀ ਦੇ ਫ਼ੋਨ 'ਤੇ ਬਿਲ ਵੀ ਨਹੀਂ ਹੁੰਦੀ ਸੀ। ਹਰ ਫ਼ੋਨ ਕਾਲ, ਸਕਾਇਪ, ਵਾਟਸ-ਅੱਪ, ਆਈ-ਐਮ-ਓ ਕਾਲ ਦਾ ਪਤੀ ਨੂੰ ਹਿਸਾਬ ਰਹਿੰਦਾ ਸੀ। ਬਾਕੀ ਰਹਿੰਦਾ ਉਸ ਦਾ ਫੋਨ ਫੜ ਕੇ ਦੇਖ ਲੈਂਦਾ ਸੀ। ਐਸੀ ਗ਼ੁਲਾਮੀ ਦੀ ਪਸ਼ੂਆਂ ਵਾਲੀ ਜ਼ਿੰਦਗੀ ਔਰਤਾਂ ਹੀ ਨਹੀਂ, ਕਈ ਮਰਦ ਤੇ ਮਾਂ-ਬਾਪ, ਸੱਸ, ਸਹੁਰਾ, ਧੀਆਂ, ਭੈਣਾਂ ਬਹੁਤ ਲੋਕ ਸਹਿ ਰਹੇ ਹਨ। ਇੰਨਾ ਝੂਠੀਆਂ ਜ਼ੰਜੀਰਾਂ ਨੂੰ ਤੋੜੋ। ਬੰਦੇ ਬਣ ਕੇ ਜਿਊਣਾ ਸਿੱਖੋ। ਐਸੀ ਵਧੀਕੀ ਕਰਨ ਵਾਲੇ ਲੋਕ ਕੀ ਆਪ ਵੀ ਐਸੀ ਗ਼ੁਲਾਮੀ ਸਹਿੰਦੇ ਹਨ? ਜੇ ਨਹੀਂ ਕੀ ਤੁਹਾਨੂੰ ਕਿਸੇ ਨੇ ਸਰਾਪ ਦਿੱਤਾ ਹੈ? ਕੀ ਕਿਸੇ ਪੰਡਤ ਨੇ ਦੱਸਿਆ ਹੈ? ਦੂਜੇ ਦੇ ਥੱਲੇ ਲੱਗ ਕੇ, ਦੱਬ ਕੇ ਰਹਿਣਾ ਹੈ। ਜੁੱਤੀਆਂ ਖਾਂਦਿਆਂ ਨੇ ਜ਼ਿੰਦਗੀ ਜਿਉਤੀ ਹੈ। ਬਾਰ-ਬਾਰ ਬਚਾ ਕਰਨ ਵਿੱਚ ਹੀ ਬਚਾ ਹੈ। ਕੋਸ਼ਿਸ਼ ਤਾਂ ਕਰ ਕੇ ਦੇਖੋ। ਅਜੇ ਵੀ ਮੌਕਾ ਹੈ। ਆਜ਼ਾਦ ਹੋ ਕੇ ਜ਼ਿੰਦਗੀ ਜੀਵੋ। ਰੁੱਖੀ-ਮਿੱਸੀ ਖਾਵੇ। ਪਰ ਦੋਜ਼ਖ਼ ਦੀ ਜ਼ਿੰਦਗੀ ਨਾਂ ਜਿਉਵੋ। ਇੱਕ ਬਾਰ ਆਜ਼ਾਦ ਹੋ ਕੇ ਦੇਖੋ। ਸਬ ਬੰਦਨ ਟੁੱਟ ਜਾਣਗੇ। ਇੱਕ ਦੂਜੇ ਦੀ ਆਦਤ ਵੀ ਜ਼ੰਜੀਰ ਵਾਂਗ ਹੈ। ਟੁੱਟਦੇ ਹੀ ਸੁਖ ਦਾ ਸਾਹ ਆ ਜਾਵੇਗਾ। ਜੀਵਨ ਨਵੇਕਲਾ ਹੋ ਜਾਵੇਗਾ।
ਮੁਸ਼ਕਲਾਂ, ਮੁਸੀਬਤਾਂ ਹੀ ਬੰਦੇ ਨੂੰ ਰਸਤੇ 'ਤੇ ਲਿਆਉਂਦੀਆਂ ਹਨ। ਬੰਦਾ ਕੁੱਝ ਨਵਾਂ ਸਿੱਖਦਾ ਹੈ। ਹੌਂਡਾ ਗੱਡੀਆਂ ਦੇ ਮਾਲਕ ਨੂੰ ਟੋਇਟਾ ਗੱਡੀਆਂ ਦੀ ਕੰਪਨੀ ਨੇ ਨੌਕਰੀ ਵਿੱਚੋਂ ਕੱਢ ਦਿੱਤਾ ਸੀ। ਇਸੇ ਲਈ ਉਸ ਨੇ ਇੱਕ ਹੋਰ ਬਰਾਬਰ ਟਾਪ ਤੇ ਹੌਂਡਾ ਮੋਟਰ ਦੀ ਕਾਢ ਕੱਢੀ। ਵੱਡੇ ਬਿਜ਼ਨਸ ਪਰਸਨ ਕਿਸੇ ਨਾ ਕਿਸੇ ਨੇ ਠੁਕਰਾਏ ਹੋਏ ਹੁੰਦੇ ਹਨ। ਠੁਕਰਾਏ ਹੋਏ ਕਿਸੇ ਠੋਕਰ ਤੋਂ ਨਹੀਂ ਡਰਦੇ। ਉਹ ਠੀਠ ਹੋ ਕੇ ਦੁਨੀਆ ਅੱਗੇ ਤਣ ਜਾਂਦੇ ਹਨ। ਮੁਸ਼ਕਲਾਂ, ਮੁਸੀਬਤਾਂ ਸਬ ਉੱਤੇ ਆਉਂਦੀਆਂ ਹਨ। ਕਈਆਂ ਦਾ ਬਹੁਤਾ ਖਿਲਾਰਾ ਪੈ ਜਾਂਦਾ ਹੈ। ਜੋ ਵਧੀਕੀ ਨਹੀਂ ਸਹਿੰਦੇ। ਬਗ਼ਾਵਤ ਕਰਦੇ ਹਨ। ਬਹਾਦਰ ਪਰਬਤ ਨਾਲ ਵੀ ਟਕਰਾ ਜਾਂਦੇ ਹਨ। ਕਈ ਅੰਦਰ ਹੀ ਅੰਦਰ ਕੁੱਤੇ-ਖਾਣੀ ਕਰਾਈ ਜਾਂਦੇ ਹਨ। ਜਿੰਨਾ ਦੀ ਜ਼ਮੀਰ ਮਰੀ ਹੁੰਦੀ ਹੈ। ਉਹ ਕਮਜ਼ੋਰ ਹਨ। ਉਹ ਲੋਕਾਂ ਨੂੰ ਸਗੰਠਨ ਦਿਖਾਣਾਂ ਚਾਹੁੰਦੇ ਹਨ। ਅੰਦਰੋਂ ਖੋਖਲੇ ਹੁੰਦੇ ਹਨ।
ਕੀ ਮੁਸ਼ਕਲਾਂ, ਮੁਸੀਬਤਾਂ ਨਾਲ ਟੱਕਰ ਲੈਣ ਲਈ ਤਿਆਰ ਹੋ? ਮਜ਼ਬੂਤ ਬਣਨਾ ਹੈ। ਜੇ ਟੱਕਰ ਲੈ ਗਏ। ਕੋਈ ਵੀ ਮੁਸ਼ਕਲਾਂ, ਮੁਸੀਬਤਾਂ ਭਾਰੀਆਂ ਨਹੀਂ ਪੈਣ ਗੀਆ। ਨੌਕਰੀ ਚਲੀ ਜਾਵੇ। ਕੋਈ ਬੰਦਾ ਛੱਡ ਕੇ ਚਲਾ ਜਾਵੇ। ਮਰ ਜਾਵੇ। ਬੋਲ-ਚਾਲ ਬੰਦ ਕਰ ਦੇਵੇ। ਸਮਝੋ ਜਾਨ ਛੁੱਟੀ ਲੱਖਾਂ ਪਏ। ਹੋਰ ਬਹੁਤ ਰਸਤੇ ਖੁੱਲ ਜਾਣਗੇ। ਦੁਨੀਆ ਬਹੁਤ ਵੱਡੀ ਤੇ ਦਿਆਲੂ ਹੈ। ਪ੍ਰੇਸ਼ਾਨ ਹੋਣ ਦੀ ਬਜਾਏ। ਟੱਕਰ ਲੈਣ ਲਈ ਡਟਣਾ ਹੈ। ਔਖੇ ਸਮੇਂ ਦੋਸਤਾ, ਰਿਸ਼ਤੇਦਾਰਾਂ ਦੀ ਵੀ ਪਰਖ ਹੋ ਜਾਂਦੀ ਹੈ। ਜ਼ਿੰਦਗੀ ਵਿਚੋਂ ਸਬ ਕਚਰਾ ਨਿਕਲ ਜਾਂਦਾ ਹੈ। ਸੁਦੀ ਹੋ ਗਈ ਹੈ। ਹੁਣ ਅੱਗੇ ਵਧਣਾ ਹੈ। ਕਿਸੇ ਤੋਂ ਉਧਾਰ ਨਹੀਂ ਲੈਣਾ। ਆਪ ਨੂੰ ਕਰਜ਼ਾਈ ਨਹੀਂ ਬਣਾਉਣਾ। ਜਿਸ ਪਰਿਵਾਰਾਂ ਵਿੱਚ ਲੜਾਈਆਂ ਹੁੰਦੀਆਂ ਹਨ। ਉਸ ਘਰ ਦੇ ਨੌਜਵਾਨ ਇਸ ਤੋਂ ਅਕਲ ਵੀ ਲੈ ਸਕਦੇ ਹਨ। ਚੰਗੇ ਇਨਸਾਨ ਬਣ ਸਕਦੇ ਹਨ। ਮੁਸ਼ਕਲਾਂ, ਮੁਸੀਬਤਾਂ ਨਾਲ ਡੀਲ ਕਰਨ ਪਿੱਛੋਂ ਬੰਦਾ ਬਹੁਤ ਅਕਲ ਸਿੱਖਦਾ ਹੈ। ਮਨ ਦੇ ਅੰਦਰ ਦੀਆਂ ਸ਼ਕਤੀਆਂ ਲੱਭਦੀਆਂ ਹਨ। ਮੁਸ਼ਕਲਾਂ, ਮੁਸੀਬਤਾਂ ਹੀ ਬੰਦੇ ਦੀਆਂ ਗ਼ਲਤੀਆਂ ਸੁਧਾਰ ਕੇ, ਬੰਦੇ ਨੂੰ ਸਿੱਧੇ ਰਸਤੇ ਪਾਉਂਦੀਆਂ ਹਨ। ਬੰਦੇ ਦਾ ਹੌਸਲਾ ਵਧਦਾ ਹੈ। ਸਿਟਰਸ, ਟੈਨਸ਼ਨ ਨਹੀਂ ਲੈਣੀ। ਆਪ ਨੂੰ ਤਕੜਾ ਕਰਨਾ ਹੈ। ਜ਼ਿੰਦਗੀ ਵਿੱਚ ਮੁਸ਼ਕਲਾਂ, ਮੁਸੀਬਤਾਂ ਦੀਆ ਖੇਡਾਂ ਖੇਡਣ ਤੋਂ ਨਹੀਂ ਡਰਨਾ। ਰੁਕਣਾ ਨਹੀਂ ਹੈ। ਮੁਸ਼ਕਲਾਂ, ਮੁਸੀਬਤਾਂ ਦਾ ਮਜ਼ਾ ਲੈਂਦੇ ਹੋਏ, ਮਨ ਲਗਾਉਣਾ ਹੈ। ਮੁਸ਼ਕਲਾਂ, ਮੁਸੀਬਤਾਂ ਨੂੰ ਉਡੀਕਣਾ ਹੈ। ਡਰਨਾ ਨਹੀਂ ਹੈ। ਬਿਮਾਰਾਂ ਦੀ ਮਦਦ ਕਰਨੀ ਹੈ। ਬਿਮਰੀਆਂ ਨਾਲ ਵੀ ਲੜਨਾ ਹੈ। ਬਿਮਰੀਆਂ ਤੋਂ ਡਰਨਾ ਨਹੀਂ ਹੈ।
ਮੁਸ਼ਕਲਾਂ, ਮੁਸੀਬਤਾਂ ਇੱਕ ਸ਼ਬਦ ਹੈ। ਜੋ ਦਿਮਾਗ਼ ਵਿੱਚ ਧਸਿਆ ਹੋਇਆ ਹੈ। ਕੁੱਝ ਵੀ ਮੁਸ਼ਕਲ, ਮੁਸੀਬਤ ਨਹੀਂ ਹੈ। ਜੇ ਆਪ ਦੇ ਵਿੱਚ ਲੜਨ ਦੀ ਸ਼ਕਤੀ ਹੈ। ਜਿਸ ਨੂੰ ਮੁਸ਼ਕਲਾਂ, ਮੁਸੀਬਤਾਂ ਨਾਲ ਖਹਿਣਾ ਆ ਗਿਆ। ਉਹ ਜੇਤੂ ਹੈ। ਜਿੰਨੇ ਵੀ ਰਾਜੇ, ਮਹਾਰਾਜੇ ਵੱਡੇ ਤਾਕਤ ਬਾਰ ਬੰਦੇ ਹੋਏ ਹਨ। ਉਨ੍ਹਾਂ ਵਿੱਚ ਕੁੱਝ ਅਲੱਗ ਪਾਵਰ ਨਹੀਂ ਸੀ। ਦਿਮਾਗ਼ ਵਿੱਚ ਜਿੱਤਣ ਦਾ ਫ਼ਤੂਰ ਚੜ੍ਹਿਆ ਰਹਿੰਦਾ ਸੀ। ਜਿਸ ਵਿੱਚ ਆਪਣੇ-ਆਪ ਦੀ ਕਾਮਯਾਬੀ ਦਾ ਜੋਸ਼ ਹੈ। ਉਸ ਨੂੰ ਕਿਸੇ ਨਸ਼ੇ ਦੀ ਲੋੜ ਨਹੀਂ ਰਹਿੰਦੀ। ਛੋਟਾ ਜਿਹਾ ਬੰਬ ਕਈਆਂ ਨੂੰ ਭਾਜੜਾਂ ਪਾ ਦਿੰਦਾ ਹੈ। ਬੰਬ ਵਾਂਗ ਚੱਲਦੇ ਰਹਿਣਾ। ਆਪ ਦੀ ਫ਼ੂਕ ਆਪ ਨਹੀਂ ਕੱਢਣੀ। ਜਿੰਨਾ ਚਿਰ ਜਿਊਣਾ ਹੈ। ਇੱਜ਼ਤ ਨਾਲ ਜਿਊਣਾ ਹੈ। ਡੱਟ ਕੇ ਜਿਊਣਾ ਹੈ।

Comments
Post a Comment