ਭਾਗ 7 ਆਪਣੇ ਆਪ ਤੇ ਜ਼ਕੀਨ ਕਰੋ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆ

ਆਪਣੇ ਆਪ ਤੇ ਜ਼ਕੀਨ ਕਰੋ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com



ਇੱਕ ਔਰਤ ਇਕੱਲੀ ਕਮਾ ਕੇ ਘਰ ਚਲਾ ਰਹੀ ਸੀ। ਉਸ ਦਾ ਪਤੀ ਬਹੁਤ ਸ਼ਰਾਬ ਪੀਂਦਾ ਸੀ। ਸ਼ਰਾਬ, ਸਿਗਰਟਾਂ ਦੀ ਬਦਬੂ ਸਾਰੇ ਘਰ ਵਿੱਚੋਂ ਕੱਪੜਿਆਂ, ਬਿਸਤਰੇ ਵਿਚੋਂ ਆਉਂਦੀ ਰਹਿੰਦੀ ਸੀ। ਔਰਤ ਨਸ਼ੇ ਖਾਣ ਵਾਲੇ ਪਤੀ ਮੂਹਰੇ ਖਾਣਾ ਬਣਾ ਕੇ ਰੱਖਦੀ ਸੀ। ਉਸ ਦਾ ਮਨ ਕਰਦਾ ਤਾਂ ਖਾਂਦਾ ਸੀ। ਕਦੇ ਲੱਤ, ਹੱਥ ਮਾਰ ਕੇ ਡੋਲ ਵੀ ਦਿੰਦਾ ਸੀ। ਡੁੱਲ੍ਹੇ ਖਾਣੇ ਦੀਆਂ ਔਰਤ ਸਫ਼ਾਈਆਂ ਕਰਦੀ ਸੀ। ਉਹ ਉਸ ਨਾਲ ਹੋਰ ਰਹਿਣਾ ਨਹੀਂ ਚਾਹੁੰਦੀ ਸੀ। ਬੱਚਿਆਂ ਦੇ ਕਰ ਕੇ ਉਸ ਨੂੰ ਨਸ਼ੇਈ ਪਤੀ ਨਾਲ ਰਹਿਣਾ ਪੈ ਰਿਹਾ ਸੀ। ਉਸ ਨੂੰ ਲੱਗਦਾ ਸੀ। ਬੱਚੇ ਕਿਵੇਂ ਪਲ਼ਾਂਗੀ? ਜਿਸ ਨੇ ਪੈਦਾ ਕੀਤਾ ਹੈ। ਉਹੀ ਖਾਣ ਨੂੰ ਵੀ ਦਿੰਦਾ ਹੈ। ਕਿਸੇ ਬੰਦੇ ਵਿੱਚ ਦਮ ਨਹੀਂ ਹੈ। ਕਿਸੇ ਨੂੰ ਪਾਣੀ ਵੀ ਪਿਲਾ ਸਕੇ। ਜਿਸ ਦੀ ਮਾਂ ਬੱਚਾ ਜੰਮਣ ਸਾਰ ਮਰ ਜਾਂਦੀ ਹੈ। ਕਈਆਂ ਦਾ ਬਾਪ ਉਦੋਂ ਮਰ ਗਿਆ। ਜਦੋਂ ਉਹ ਮਾਂ ਦੇ ਪੇਟ ਵਿੱਚ ਸਨ ਪਾਲਣ-ਪੋਸਣ ਐਸੇ ਬੱਚਿਆਂ ਦਾ ਵੀ ਹੋ ਜਾਂਦਾ ਹੈ। ਜਿੰਨਾ ਔਰਤਾਂ ਦਾ ਬਲਾਤਕਾਰ ਹੁੰਦਾ ਹੈ। ਕਿਸੇ ਬੱਚੇ ਜਾਂ ਬਹਾਨੇ ਬਣਾ ਕੇ, ਕਿਸੇ ਦੀ ਸ਼ਰਨ ਔੜ ਵਿੱਚ ਦਿਨ ਨਹੀਂ ਕੱਟਣੇ।

ਲੋਕ ਕੀ ਕਹਿਣਗੇ? ਲੋਕਾਂ ਨੂੰ ਮੈਂ ਕਿਵੇਂ ਫੇਸ ਕਰਨੀ ਹੈ? ਲੋਕਾਂ ਨੂੰ ਕੀ ਸਫ਼ਾਈ ਦੇਵਾਗੇ ਹੈ? ਲੋਕ ਕਿਸੇ ਦੇ ਕੀ ਲੱਗਦੇ ਹਨ? ਕੀ ਲੋਕ ਨਸ਼ੇ ਖਾਣ ਵਾਲਿਆਂ ਨੂੰ ਸੰਭਾਲਦੇ ਹਨ? ਕੀ ਲੋਕ ਐਸੇ ਵਿਗੜਿਆਂ ਹੋਇਆਂ ਬੰਦਿਆਂ ਦੀਆਂ ਕਰਤੂਤਾਂ ਝੱਲਣ ਨੂੰ ਤਿਆਰ ਹਨ? ਲੋਕਾਂ ਦੀ ਗੱਲ ਛੱਡੋ। ਜੋ ਬੰਦੇ, ਔਰਤਾਂ ਕੋਈ ਆਪ ਦੇ ਲਈ ਸਹੀ, ਸੇਫ਼ ਰਸਤਾ ਨਹੀਂ ਲੱਭ ਸਕਦੇ। ਉਹ ਲੋਕਾਂ ਨੂੰ ਬਲੇਮ ਕਰਕ ਕੇ ਬਹਾਨੇ ਬਣਾਉਂਦੇ ਹਨ। ਆਪ ਦੇ ਵਿੱਚ ਦਮ ਨਹੀਂ ਹੈ। ਇਹ ਐਸੀ ਹੀ ਜ਼ਿੰਦਗੀ ਕੱਟਣੀ ਪੈਣੀ ਹੈ। ਕਿਸੇ ਇੱਕ ਦੇ ਗ਼ੁਲਾਮ ਨਹੀਂ ਬਣਨਾ। ਜਿਵੇਂ ਪਤੀ-ਪਤਨੀ, ਬੱਚੇ, ਮਾਪੇਂ ਜਾਂ ਹੋਰ ਲੱਲੂ ਪੱਝੂ ਰਿਸ਼ਤੇਦਾਰ, ਦੋਸਤ ਇੱਕ ਦੂਜੇ ਦੇ ਗ਼ੁਲਾਮ ਬਣ ਕੇ ਰਹਿ ਜਾਂਦੇ ਹਨ। ਪਤੀ-ਪਤਨੀ ਛੇਤੀ ਕਿੱਤੇ ਤਲਾਕ ਨਹੀਂ ਲੈਂਦੇ। ਜੇ ਤਲਾਕ ਹੋ ਗਿਆ, ਦੂਜੀ ਬਾਰ ਵਿਆਹ ਕਰਾਉਣ ਦਾ ਪੰਗਾ ਨਾ ਹੀ ਲੈਣਾ। ਵੈਸੇ ਵੀ ਬਹੁਤ ਖ਼ਸਮ ਮਿਲ ਜਾਂਦੇ ਹਨ। ਇੱਕ ਨਰਕ ਵਿੱਚੋਂ ਨਿਕਲ ਕੇ ਦੂਜੇ ਵਿੱਚ ਨਹੀਂ ਫਸਣਾ। ਲੋਕਾਂ ਦਾ ਡਰ ਹੁੰਦਾ ਹੈ। ਕੀ ਲੋਕ ਭੂਤ ਹਨ? ਜੋ ਚਿੰਬੜ ਜਾਣਗੇ। ਕਦੇ ਪਤੀ-ਪਤਨੀ ਇੱਕ ਦੂਜੇ ਨੂੰ ਕੁੱਟਦੇ ਜਾਂ ਜਾਨੋਂ ਵੀ ਮਾਰਦੇ ਹੋਣ। ਕੋਈ ਨੇੜੇ ਨਹੀਂ ਆਉਂਦਾ। ਕਈ ਰਿਸ਼ਤਰਦਾਰ ਤਾਂ ਫ਼ੋਨ ਕੀਤੇ ਤੋਂ ਵੀ ਨਹੀਂ ਆਉਂਦੇ। 911 ਕਾਲ ਕਰਨ 'ਤੇ ਪੁਲਿਸ, ਐਂਬੂਲੈਂਸ ਵੀ ਕੁੱਟ ਪੈਣ ਪਿੱਛੋਂ ਜਾਂ ਬੰਦੇ ਦੇ ਮਰਨ ਪਿੱਛੋਂ ਪਹੁੰਚਦੇ ਹਨ।

ਬੱਚੇ, ਪਤੀ-ਪਤਨੀ ਨੂੰ ਵੀ ਇੱਕ ਦੂਜੇ ਦੀ ਗ਼ੁਲਾਮ ਦੀ ਆਦਤ ਪੈ ਜਾਂਦੀ ਹੈ। ਆਦਤ ਤੇ ਨਸ਼ੇ ਛੇਤੀ ਨਹੀਂ ਛੁੱਟਦੇ। ਸਰੀਰ ਨਾਲੋਂ ਤੋੜਨੇ ਪੈਂਦੇ ਹਨ। ਜਿਵੇਂ ਚਿੜੀ ਬੋਟ ਨੂੰ ਜਦੋਂ ਉੱਡਣਾ ਸਿਖਾਉਂਦੀ ਹੈ। ਉਸ ਨੂੰ ਬਿਲਕੁਲ ਇਕੱਲਾ ਛੱਡ ਦਿੰਦੀ ਹੈ। ਬੋਟ ਆਪੇ ਚੋਗ਼ੇ ਦੀ ਭਾਲ ਵਿੱਚ ਉਡਾਰੀਆਂ ਭਰਦਾ ਹੈ। ਕੀ ਪੰਛੀ ਦੇ ਬੱਚੇ ਤੋਂ ਕਮਜ਼ੋਰ ਹੋ? ਕਿਸੇ ਦੂਜੇ ਦੇ ਆਸਰਾ ਕਦੋਂ ਤੱਕ ਬਣਨਾ ਹੈ? ਕਦੋਂ ਤੱਕ ਆਪ ਨੂੰ ਕਿਸੇ ਦਾ ਆਸਰਾ ਚਾਹੀਦਾ ਹੈ? ਕੀ ਸਰੀਰ ਵਿੱਚ ਕੋਈ ਕਮੀ ਹੈ? ਕੀ ਅੰਗਹੀਣ ਹੋ? ਕੀ ਆਪਣਾ-ਆਪ ਆਪੇ ਸੰਭਾਲ ਨਹੀਂ ਸਕਦੇ? ਇੱਕ ਬਾਰ ਕੋਸ਼ਿਸ਼ ਕਰ ਕੇ ਦੇਖੀਏ। ਆਦਤਾਂ ਤੇ ਨਸ਼ਿਆਂ ਦੀ ਗ਼ੁਲਾਮੀ ਤੋਂ ਛੁਟਕਾਰਾ ਮਿਲ ਜਾਵੇਗਾ। ਅਮਲੀ ਦੀ ਔਰਤ ਨੂੰ ਮਨ ਦਾ ਡਰ ਰਹਿੰਦਾ ਸੀ ਕਿ ਕਿਸੇ ਨੇ ਮੇਰੇ ਬੱਚਿਆਂ ਨਾਲ ਵਿਆਹ ਨਹੀਂ ਕਰਾਉਣਾ। ਤਿੰਨੇ ਬੱਚਿਆਂ ਨੇ ਲਵ ਮੈਰੀਜ਼ ਕਰਾ ਲਈ ਸੀ। ਤਿੰਨੇ ਬੱਚਿਆਂ ਦੇ ਗੁਰਦੁਆਰੇ ਅਨੰਦ ਕਾਰਜ ਲਾਵਾਂ ਸਮੇਂ ਸੇਵਾਦਾਰ ਪਿਉ ਦੀ ਜਗ੍ਹਾ ਖੜ੍ਹ ਗਿਆ ਸੀ। ਲੋਕ ਸੇਵਾ ਕਰਨ ਵਾਲੇ ਬਥੇਰੇ ਹਾਜ਼ਰ ਹੋ ਜਾਂਦੇ ਹਨ। ਦੁਨੀਆ 'ਤੇ ਦਿਆਲੂ ਲੋਕ ਦਾ ਅੰਤ ਨਹੀਂ ਹੈ। ਬੇਅੰਤ ਲੋਕ ਮਦਦ ਕਰਨ ਵਾਲੇ ਵੀ ਹਨ।

ਜੇ ਕਿਤੇ ਤਲਾਕ ਸ਼ੁਦਾ ਪਤੀ-ਪਤਨੀ ਨੂੰ ਬੱਚਿਆਂ ਦੇ ਵਿਆਹ ਵਿੱਚ ਸਾਹਮਣਾ ਕਰਨਾ ਪੈ ਜਾਵੇ। ਚੰਗੇ ਦੋਸਤਾਂ ਵਾਗ ਸਾਹਮਣਾ ਕਰਨਾ ਚਾਹੀਦਾ ਹੈ। ਸਿਰਫ਼ ਸ਼ਹਿਦ ਲੈਣਾ ਹੈ। ਮੱਖੀਆਂ ਤੋਂ ਡੰਗ ਨਹੀਂ ਮਰਵਾਉਣਾ। ਕੈਨੇਡਾ ਵਿੱਚ ਤਕਰੀਬਨ 50% ਮਾਪੇਂ ਬੱਚੇ ਇੱਕ ਸਾਥ ਨਹੀਂ ਰਹਿੰਦੇ। ਪਤੀ-ਪਤਨੀ ਦਾ ਤਲਾਕ ਹੋਇਆ ਹੁੰਦਾ ਹੈ। ਬੱਚੇ ਮਾਂ ਤੇ ਪਿਉ ਕੋਲ ਜਾਂਦੇ ਆਉਂਦੇ ਰਹਿੰਦੇ ਹਨ। ਪਤੀ-ਪਤਨੀ ਆਪ ਬੱਚਿਆਂ ਨੂੰ ਮਿਲਾਉਣ ਵਿੱਚ ਮਦਦ ਕਰਦੇ ਹਨ। ਆਪਸ ਵਿੱਚ ਹਾਏ, ਬਾਏ ਵੀ ਕਰਦੇ ਹਨ। ਐਸੇ ਪਤੀ-ਪਤਨੀ ਨੂੰ ਉਸ ਦੇ ਬਾਕੀ ਰਿਸ਼ਤੇਦਾਰਾਂ ਦਾ ਡਰ, ਸਤਿਕਾਰ ਨਹੀਂ ਹੁੰਦਾ। ਤਲਾਕ ਪਿੱਛੋਂ ਜੋ ਰਿਸ਼ਤੇਦਾਰ ਜੈਸਾ ਵਰਤਦਾ ਹੈ। ਜੈਸੇ ਨਾਲ ਤੈਸਾ ਹੀ ਕਰਨਾ ਬਣਦਾ ਹੈ। ਜੇ ਉਹ ਰਿਸ਼ਤੇਦਾਰ, ਪਤੀ ਜਾਂ ਪਤਨੀ ਬੱਚਿਆਂ ਦੇ ਵਿਆਹ ਦੀ ਜਾਂ ਹੋਰ ਪਾਲਣ-ਪੋਸਣ ਦੀ ਜ਼ੁੰਮੇਵਾਰੀ ਨਹੀਂ ਸਮਝਦੇ। ਫ਼ਾਲਤੂ ਦੇ ਗੈੱਸਟ ਨਹੀਂ ਸੱਦੀਦੇ ਹੁੰਦੇ। ਫ਼ਾਲਤੂ ਖ਼ਰਚਾ ਵਧਦਾ ਹੈ। ਪਸ਼ੂ ਦੁੱਧ ਦੇਣ ਵਾਲਾ ਜਾਂ ਜੋਤਣਾ ਵਾਲਾ ਕੰਮ ਦਾ ਹੁੰਦਾ ਹੈ ਤਾਂ ਸੇਵਾ ਕਰੀਦੀ ਹੈ। ਐਵੇਂ ਛੜਾ ਮਾਰਨ ਵਾਲੇ ਪਸ਼ੂ ਨੂੰ ਚਾਰਾ ਦੇਣ ਦੀ ਲੋੜ ਨਹੀਂ ਹੈ। ਰੱਸਾ ਖ਼ੋਲ ਕੇ ਘਰੋਂ ਬਾਹਰ ਕਰ ਦੇਣਾ ਚਾਹੀਦਾ ਹੈ। ਕਿੱਲਾ ਤੇ ਖੁਰਲੀ ਵਿਹਲੇ ਕਰ ਦੇਣੇ ਚਾਹੀਦੇ ਹਨ।

ਉਝ ਇੱਕ ਦੂਜੇ ਮੂਹਰੇ ਸਮਾਜ ਦੇ ਲੋਕ ਛੱਡੀ ਹੋਈ ਔਰਤ ਨੂੰ ਦੁਰਕਾਰਦੇ ਰਹਿੰਦੇ ਹਨ। ਔਰਤ ਨੂੰ ਇੱਜ਼ਤ ਨਹੀਂ ਦਿੰਦੇ। ਜੇ ਕਿਤੇ ਇਕੱਲੇ ਮਿਲਦੇ ਹਨ। ਐਸੇ ਲੋਕ ਬੁੱਲ੍ਹਾ 'ਤੇ ਜੀਭ ਫੇਰਦੇ ਹਨ। ਬੋਟੀ ਦੇਖ ਕੇ ਕੁੱਤੇ ਵਾਂਗ ਟੁੱਟ ਕੇ ਪੈਂਦੇ ਹਨ। ਔਰਤ ਦਾ ਇੱਕ ਖ਼ਸਮ ਮਰ ਜਾਵੇ। ਬਾਹਰਲੇ ਦੇਸ਼ ਨੂੰ ਚਲਾ ਜਾਵੇ। ਔਰਤ ਨੂੰ ਛੱਡ ਦੇਵੇ। ਉਸ ਦੇ ਹੋਰ ਬਥੇਰੇ ਖ਼ਸਮ ਬਣਨ ਨੂੰ ਤਿਆਰ ਬੈਠੇ ਹੁੰਦੇ ਹਨ। ਹਰ ਬਿਜ਼ਨਸ ਵਿੱਚ ਵੀ ਇਹੀ ਭੁਲੇਖਾ ਹੁੰਦਾ ਹੈ। ਬਈ ਮੇਰੇ ਬਗੈਰ ਸ਼ਾਇਦ ਕਾਲ ਪੈ ਜਾਵੇਗਾ। ਐਸਾ ਨਹੀਂ ਹੈ। ਦੁਨੀਆ ਬਹੁਤ ਵੱਡੀ ਹੈ। ਇੱਕ ਹੱਥ ਛੱਡਦਾ ਹੈ। ਹੋਰ ਬਥੇਰੇ ਤਿਆਰ ਖੜ੍ਹੇ ਹੁੰਦੇ ਹਨ। ਸੋਚਦੇ ਹੀ ਨਹੀਂ ਰਹਿਣਾ। ਅਜ਼ਮਾਉਣਾ ਹੈ। ਆਪਣੇ ਆਪ ਤੇ ਜ਼ਕੀਨ ਕਰੋ। ਜਿਸ ਦਾ ਵੀ ਖ਼ਸਮ, ਬੌਸ ਜਾਂ ਹੋਰ ਕਿਸੇ ਧਨਾਢ ਤੋਂ ਖਹਿੜਾ ਛੁੱਟਦਾ ਹੈ। ਉਸ ਦੀ ਬਲੈਕ ਮੇਲ ਹੋਣ ਦੀ ਆਦਤ ਤੋਂ ਜਾਨ ਬਚਾਵੇ।



ਜੋ ਲੋਕ ਆਪ ਨੂੰ ਕਮਜ਼ੋਰ ਸਮਝਦੇ ਹਨ। ਉਨ੍ਹਾਂ ਨੇ ਉਸ ਪਾਵਰ ਦਾ ਆਸਰਾ ਲੈਣਾ ਹੈ। ਜੋ ਅਸਲ ਵਿੱਚ ਉਸ ਦੇ ਆਪਣੇ ਅੰਦਰ ਹੈ। ਜਿਸ ਨੂੰ ਸਬ ਰੱਬ ਕਹਿੰਦੇ ਹਨ। ਰੱਬ ਮੂਹਰੇ ਅੱਖਾਂ ਮੀਚ ਕੇ ਅਰਦਾਸ ਕਰਦੇ ਹਨ। ਦੋਨੇਂ ਹੀ ਗ਼ਲਤ ਸਾਬਤ ਹਨ। ਕੀਹਦੇ ਮੂਹਰੇ ਅੱਖਾਂ ਮੁੰਦੀ ਖੜ੍ਹੇ ਹੋ? ਕੀ ਰੱਬ ਤੁਹਾਨੂੰ ਦਿਸ ਰਿਹਾ ਹੈ। ਉਹ ਵੀ ਦੋਨੇਂ ਅੱਖਾਂ ਬੰਦ ਕਰ ਕੇ ਦਿੱਸਦਾ ਹੈ। ਕਿਉਂ ਆਪ ਨੂੰ ਬੇਵਕੂਫ਼ ਸਾਬਤ ਕਰਦੇ ਹੋ? ਰੱਬ ਤੁਸੀਂ ਖ਼ੁਦ ਹੋ। ਜੋ ਵੀ ਕਰਨਾ ਹੈ। ਇਹ ਊਈ ਮੁਚੀ ਦੇ ਰੱਬ ਨੇ ਨਹੀਂ ਕਰਨਾ। ਤੁਸੀਂ ਆਪ ਕਰਨਾ ਹੈ। ਆਪਣੇ ਆਪ ਦੀ ਗੱਲ ਮੰਨਣੀ ਚਾਹੀਦੀ ਹੈ। ਆਖਰ ਨੂੰ ਮਨ ਨੂੰ ਹੀ ਫ਼ੈਸਲਾ ਲੈਣਾ ਪੈਣਾ ਹੈ। ਫ਼ੈਸਲਾ ਲੈ ਲਿਆ ਤਾਂ ਆਪ ਨੂੰ ਭੁਤਣਾ ਪੈਣਾ ਹੈ। ਸੋਚ ਸਮਝ ਕੇ ਆਪਦੇ ਮਨ ਰੱਬ ਨਾਲ ਗੱਲ ਕਰਨੀ ਹੈ। ਗਰੇਟ ਬਣਨਾ ਹੈਕਦੇ ਵੀ ਡੋਲਣਾ ਨਹੀਂ ਹੈ। ਮਨ ਦੇ ਅੰਦਰਲੇ ਰੱਬ ਤੋਂ ਸਬ ਕੁੱਝ ਮੰਗਣਾ ਹੈ।

ਜੈਸਾ ਵੀ ਤੁਹਾਡੇ ਪਤੀ-ਪਤਨੀ, ਬੱਚੇ, ਮਾਪੇਂ ਜਾਂ ਹੋਰ ਲੱਲੂ ਪੱਝੂ ਰਿਸ਼ਤੇਦਾਰ, ਦੋਸਤ ਹੋਰ ਲੋਕ ਕੁੱਝ ਨਹੀਂ ਕਰ ਸਕਦੇ। ਕਈਆ ਨੂੰ ਲੱਗਦਾ ਹੁੰਦਾ ਹੈ। ਮੇਰਾ ਉਹ ਬੰਦਾ ਆਸਰਾ ਹੈ। ਮੈਂ ਉਸ ਦਾ ਆਸਰਾ ਹਾਂ। ਬਿਲਕੁਲ ਗ਼ਲਤ ਤੇ ਝੂਠ ਹੈ। ਕਿਸੇ ਐਕਸੀਡੈਂਟ ਵਿੱਚ ਕੋਈ ਅੰਗ ਕੱਟਿਆ ਜਾਵੇ। ਜਾਂ ਗੁਰਦੇ ਫੇਲ ਹੋ ਜਾਣ। ਅੱਖਾਂ ਚਲੀਆਂ ਜਾਣ। ਕੀ ਕੋਈ ਪਤੀ-ਪਤਨੀ, ਬੱਚੇ, ਮਾਪੇਂ ਜਾਂ ਹੋਰ ਰਿਸ਼ਤੇਦਾਰ, ਦੋਸਤ ਹੋਰ ਲੋਕ ਆਪ ਦੇ ਅੰਗ ਦੇ ਦੇਣਗੇ? ਕਈ ਤਾਂ ਪੈਸੇ ਵੱਲੋਂ ਵੀ ਜੁਆਬ ਦੇ ਦਿੰਦੇ ਹਨ।
, ਬੱਚੇ, ਮਾਪੇਂ ਜਾਂ ਹੋਰ ਰਿਸ਼ਤੇਦਾਰ, ਦੋਸਤ ਹੋਰ ਲੋਕ ਆਪ ਦੇ ਅੰਗ ਦੇ ਦੇਣਗੇ? ਕਈ ਤਾਂ ਪੈਸੇ ਵੱਲੋਂ ਵੀ ਜੁਆਬ ਦੇ ਦਿੰਦੇ ਹਨ।

ਤੇਰਿਆ ਭਗਤਾ ਭੁਖ ਸਦ ਤੇਰੀਆ ਹਰਿ ਲੋਚਾ ਪੂਰਨ ਮੇਰੀਆ ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ੧੫॥ ਤੁਧੁ ਜੇਵਡੁ ਅਵਰੁ ਭਾਲਿਆ ਤੂੰ ਦੀਪ ਲੋਅ ਪਇਆਲਿਆ ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ੧੬॥ {ਪੰਨਾ 74}




Comments

Popular Posts