ਭਾਗ 6 ਆਪਣੀ ਸਹੀ ਪਹਿਚਾਣ ਬਣਾਈਏ ਬੁੱਝੋ ਮਨ ਵਿੱਚ ਕੀ?
ਆਪਣੀ ਸਹੀ ਪਹਿਚਾਣ ਬਣਾਈਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
ਕਈ ਕਹਿੰਦੇ ਹਨ, " ਕੀ ਮੈਨੂੰ ਨਹੀਂ ਜਾਣਦੇ? ਮੈਂ ਕੀਹਦਾ ਪੁੱਤਰ ਹਾਂ? ਮੇਰੇ ਬਾਪ ਨੂੰ ਪੂਰੀ ਦੁਨੀਆ ਜਾਣਦੀ ਹੈ। ਮੇਰਾ ਇਹ ਖ਼ਾਨਦਾਨ ਹੈ। " ਬਾਪ ਨੇ ਜੋ ਕਾਰਨਾਮਾ ਕੀਤਾ ਹੋਣਾ ਹੈ। ਉਸ ਨੂੰ ਪੂਰੀ ਦੁਨੀਆ ਜਾਣਦੀ ਹੋਣੀ ਸੀ। ਪਰ ਆਪ ਐਸਾ ਕੀ ਕੀਤਾ ਹੈ? ਕੀ ਬਾਪ ਦੀ ਫੱਟੀ ਲਮਕਾ ਕੇ ਜ਼ਿੰਦਗੀ ਕੱਟਣੀ ਹੈ। ਬਾਪ ਜੈਸਾ ਵੀ ਸੀ। ਉਸ ਦੀ ਕੱਟ ਗਈ ਹੈ। ਅਸੀਂ ਆਪ ਕੈਸੇ ਜਿਊਣਾ ਹੈ? ਕੀ ਬਾਪ ਵਾਲੇ ਕੰਮ ਹੀ ਕਰਨੇ ਹਨ? ਆਪ ਦੀ ਦੁਨੀਆ 'ਤੇ ਕੀ ਛਾਪ ਛੱਡਣੀ ਹੈ? ਆਪ ਨੇ ਦੁਨੀਆ ਤੇ ਕੈਸਾ ਨਾਮ ਬਣਾਇਆ ਹੈ? ਕੁੱਝ ਐਸਾ ਕਰੀਏ। ਕੋਈ ਬਿਜ਼ਨਸ ਸ਼ੁਰੂ ਕਰੀਏ। ਕੁੱਝ ਪਬਲਿਕ ਲਈ ਕਰਨਾ ਹੈ। ਸੱਚ ਬੋਲਣਾ ਹੈ। ਸਹੀ ਰਸਤੇ 'ਤੇ ਚੱਲਣਾ ਹੈ। ਹੱਕ ਲੈਣੇ ਹਨ। ਬਦੀਕੀ ਨਹੀਂ ਸਹਿਣੀ। ਲੋਕਾਂ ਵਿੱਚ ਪਹਿਚਾਣ ਬਣ ਜਾਵੇ। ਵੈਜੀਟਿੰਗ ਕਾਡ ਬਣਾਈਏ। ਲੋਕ ਤੁਹਾਨੂੰ ਵੈਜੀਟਿੰਗ ਕਾਡ ਤੋਂ ਜਾਣ ਸਕਦੇ ਹਨ। ਲੋਕ ਹਰ ਅਖ਼ਬਾਰ ਛਾਪਣ ਵਾਲੇ ਨੂੰ ਨਾਮ ਤੋਂ ਜਾਣਦੇ ਹੁੰਦੇ ਹਨ। ਅਖ਼ਬਾਰ ਛਾਪਣ ਵਾਲੀ ਥਾਂ ਤੋਂ ਜਾਣੂ ਹੁੰਦੇ ਹਨ। ਕਿਸੇ ਹੋਸਟ ਦੀ ਆਵਾਜ਼ ਰੇਡੀਉ ਮੀਡੀਏ ਰਾਹੀਂ ਜਾਣਦੇ ਹਨ। ਮੂਵੀ ਰਾਹੀਂ ਲੋਕ ਟੀਵੀ ਰਾਹੀਂ ਜਾਣਦੇ ਹਨ। ਆਪ ਦੁਨੀਆ ਲਈ ਕੀ ਕਰਨ ਦਾ ਸੋਚਿਆ ਹੈ? ਕਈ ਲੋਕ ਤਾਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਫਸੇ ਰਹਿੰਦੇ ਹਨ। ਜਿੰਨਾ ਗੱਲਾਂ ਦਾ ਕੋਈ ਫ਼ਾਇਦਾ ਨਹੀਂ ਹੈ। ਜਿਸ ਗੱਲ ਦਾ ਮਤਲਬ ਨਹੀਂ, ਉਹ ਕੰਮ ਕਿਉਂ ਕਰਨੇ ਹਨ? ਪਰ ਸ਼ੁਰੂ ਤੋਂ ਇਹੀ ਸਿਖਾਇਆ ਜਾਂਦਾ ਹੈ। ਦਿਮਾਗ਼ ਨੂੰ ਫੋਕੀਆਂ ਗੱਲਾਂ ਵਿੱਚ ਫਸਾਈ ਰੱਖਣਾ ਹੈ। ਜੋ ਬਿਲਕੁਲ ਬੇਕਾਰ ਕੰਮ ਹੁੰਦਾ ਹੈ। ਗ਼ੁੱਸਾ ਕਰਨਾ, ਗ਼ੁੱਸਾ ਪਕੜ ਕੇ ਰੱਖਣਾ। ਮੌਕਾ ਮਿਲਦੇ ਹੀ ਬਦਲਾ ਲੈਣਾ, ਫਿਰ ਸਜ਼ਾ ਦੇ ਕੇ ਮਜ਼ੇ ਲੈਣਾ, ਸਬ ਦੁਨੀਆ ਦੇ ਬੇਕਾਰ ਕੰਮ ਹਨ। ਚੱਜ ਦਾ ਕੰਮ ਵਿੱਚ ਆਪਦਾ ਕੀਮਤੀ ਸਮਾਂ ਲਗਾਈਏ।
ਕਈ ਤਾਂ ਇੰਨਾ ਗ਼ੁੱਸਾ ਕਰਦੇ ਹਨ। ਕਿਸੇ ਤੋਂ ਕੋਈ ਗੱਲ ਨਹੀਂ ਕਹਾਉਂਦੇ। ਕਈ ਆਪ ਨੂੰ ਬਿਚਾਰਾ ਜਿਹੇ ਸਮਝਦੇ ਹਨ। ਲੋਕਾਂ ਦੀ ਦਿਆ ' ਤੇ ਜਿਉਂਦੇ ਹਨ। ਜੋ ਲੋਕਾਂ ਦੁਆਰਾ ਛੇਤੀ ਹੀ ਠੇਸ ਖਾਂਦੇ ਹਨ। ਉਹ ਤਾਂ ਹਰ ਇੱਕ ਦੀ ਗੱਲ ਦਾ ਨੋਟਸ ਲੈਂਦੇ ਰਹਿੰਦੇ ਹਨ। ਇਹੀ ਰੋਂਣਾਂ ਰੋਈ ਜਾਂਦੇ ਹਨ। ਉਸ ਨੇ ਉਹ ਕਹਿਤਾ, ਇਹ ਕਹਿਤਾ। ਸਾਰੇ ਦਿਨ ਵਿੱਚ ਬੰਦਾ ਕਿੰਨੇ ਜਾਣਿਆਂ ਤੋਂ ਦੁਖੀ ਹੁੰਦਾ ਹੈ। ਚੰਗਾ ਭਲਾ ਬੰਦਾ ਖ਼ੁਸ਼ ਹੁੰਦਾ ਹੈ। ਕਿਸੇ ਦੀ ਮਾੜੀ ਜਿੰਨੀ ਗੱਲ ਨੂੰ ਦਿਲ ' ਤੇ ਲੱਗਾ ਲੈਂਦਾ ਹੈ। ਫਿਰ ਉਹੀ ਗੱਲ ਨੂੰ ਯਾਦ ਕਰੀ ਜਾਂਦਾ ਹੈ। ਬੰਦਾ ਰਿਸ਼ਤੇਦਾਰਾਂ, ਬੱਚਿਆਂ, ਬੋਸ, ਨੌਕਰਾਂ ਤੋਂ ਠੇਸ ਖਾਂਦਾ ਹੈ। ਜੇ ਕਿਸੇ ਦੀ ਕੌੜੀ ਗੱਲ ਸੁਣ ਕੇ ਮਨ ਦੁਖਦਾ ਹੈ। ਕੀ ਮਨ ਕੱਚ ਦਾ ਹੈ? ਜੋ ਲੋਕਾਂ ਦੀਆਂ ਕੋੜੀਆਂ ਗੱਲਾਂ ਨਾਲ ਤਿੜਕਦਾ ਹੈ। ਕੀ ਮਨ ' ਤੇ ਲੋਕਾਂ ਦਾ ਕੰਟਰੋਲ ਹੈ? ਮਨ ਤੇ ਬੰਦੇ ਦਾ ਆਪ ਦਾ ਕਬਜ਼ਾ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਮਨ 'ਤੇ ਲੋਕਾਂ ਦਾ ਕਬਜ਼ਾ ਹੈ। ਆਪ ਦਾ ਕੋਈ ਕੰਟਰੋਲ ਨਹੀਂ ਹੈ। ਇਹ ਮਨ ਸਰੀਰ ਆਪ ਦਾ ਹੈ। ਕਿਸੇ ਦੂਜੇ ਨੂੰ ਇਸ ' ਤੇ ਭਾਰੂ ਨਹੀਂ ਹੋਣ ਦੇਣਾ। ਦੂਜਾ ਜੋ ਵੀ ਕਹੀ ਜਾਵੇ। ਫ਼ੈਸਲਾ ਆਪ ਦਾ ਹੋਣਾ ਚਾਹੀਦਾ ਹੈ। ਮਨ ' ਤੇ ਆਪ ਦਾ ਰਾਜ ਹੋਣਾ ਚਾਹੀਦਾ ਹੈ। ਕਦੋਂ ਤੱਕ ਦੁੱਖ ਸਹਿਣਾ ਹੈ? ਕਿੰਨੀ ਤਕਲੀਫ਼ ਵਿੱਚ ਰਹਿਣਾ ਹੈ? ਇਹ ਆਪ ਦੇ ਵਿੱਚ ਸ਼ਕਤੀ ਹੋਣੀ ਚਾਹੀਦੀ ਹੈ। ਜਦੋਂ ਲੋਕ ਚੋਟ ਲਗਾਉਂਦੇ ਹਨ। ਕਈ ਤਾਂ ਬਦਲਾ ਵੀ ਲੈਂਦੇ ਹਨ। ਉਸ ਨੂੰ ਠੋਕ ਕੇ ਜੁਆਬ ਵੀ ਦੇਣਾ ਹੁੰਦਾ ਹੈ। ਉਸ ਨਾਲ ਕਈ ਤਾਂ ਗੱਲ ਕਰਨੀ ਬੰਦ ਕਰ ਦਿੰਦੇ ਹਨ। ਮਾਪੇਂ ਬੱਚਿਆ ਨਾਲ ਗ਼ੁੱਸਾ ਕਰਦੇ ਹਨ। ਗੱਲ ਕਰਨੀ ਬੰਦ ਕਰ ਦਿੰਦੇ ਹਨ। ਜਦੋਂ ਉਹ ਜਵਾਨ ਹੁੰਦੇ ਹਨ। ਵੱਡੇ ਹੋ ਕੇ ਉਹ ਵੀ ਉਵੇਂ ਕਰਦੇ ਹਨ। ਉਹ ਵੀ ਗ਼ੁੱਸੇ ਵਿੱਚ ਮਾਪਿਆ ਨੂੰ ਬੁਲਾਉਣਾ ਛੱਡ ਦਿੰਦੇ ਹਨ। ਕੀ ਕਿਸੇ ਨੂੰ ਦੁੱਖ ਦੇਣ ਨਾਲ ਮਨ ਖ਼ੁਸ਼ ਹੁੰਦਾ ਹੈ। ਬਦਲਾ ਲੈਣ ਦਾ ਸਮਾਂ ਲੱਭਦੇ ਰਹਿੰਦੇ ਹਨ। ਕਈ ਅਗਲੇ ਦੇ ਕੰਮ ਵੀ ਵਿਗਾੜ ਦਿੰਦੇ ਹਨ।
ਕਈ ਤਾਂ ਪੁਰਾਣੀਆਂ ਗੱਲਾਂ ਯਾਦ ਕਰੀ ਜਾਂਦੇ ਹਨ। ਉਨ੍ਹਾਂ ਦੇ ਮਨ ਵਿੱਚ 20 ਸਾਲ ਪਹਿਲਾਂ ਹੋਈ ਗੱਲ ਰੜਕਦੀ ਰਹਿੰਦੀ ਹੈ। ਕਈ ਤਾਂ ਬਦਲਾ ਲੈਣ ਵਿੱਚ ਹੀ ਸਮਾਂ ਖ਼ਰਾਬ ਕਰਦੇ ਹਨ। ਉਡੀਕਦੇ ਹਨ, ਕਦੋਂ ਗ਼ੁੱਸਾ ਦਬਾਉਣ ਵਾਲ ਬੰਦਾ ਲੋੜ ਪੈਣ 'ਤੇ ਮੇਰੇ ਕੋਲ ਵਾਪਸ ਆਵੇਗਾ। ਹੋ ਸਕਦਾ ਹੈ, ਉਸ ਬੰਦੇ ਨੂੰ ਕੌੜੀ, ਕਰਾਰੀ ਗੱਲ ਕਹੀ ਯਾਦ ਵੀ ਨਾ ਹੋਵੇ। ਕਈ ਬੰਦੇ ਇਵੇਂ ਹੀ ਆਪਦੇ ਮਨ ਨੂੰ ਗ਼ੁੱਸੇ ਵਿੱਚ ਰੱਖਦੇ ਹਨ। ਆਪ ਨੂੰ ਵਿਕਟਮ ਸਾਬਤ ਕਰਦੇ ਰਹਿੰਦੇ ਹਨ। ਬਿਚਾਰੇ ਜਿਹੇ ਬਣੇ ਰਹਿੰਦੇ ਹਨ। ਆਮ ਹੀ ਕਈ ਤਾਂ ਆਪ ਨੂੰ ਤਕਲੀਫ਼ ਵਿੱਚ ਦਿਖਾਉਂਦੇ ਰਹਿੰਦੇ ਹਨ। ਲੋਕਾਂ ਨੂੰ ਦੁੱਖ ਦੀਆਂ ਕਹਾਣੀਆਂ ਸੁਣਾਉਣ ਤੋਂ ਪਹਿਲਾਂ ਮਨ ਨੂੰ ਦੁਖੀ ਕਰਨਾ ਪੈਂਦਾ ਹੈ। ਪਤਾ ਨਹੀਂ ਕਿੰਨਾ ਚਿਰ ਕਹਾਣੀ ਮਨ ਅੰਦਰ ਚੱਲਦੀ ਰਹਿੰਦੀ ਹੈ? ਕਿੰਨਾਂ ਚਿਰ ਮਨ ਨੂੰ ਤੰਗ ਕਰਦੇ ਹਨ। ਕਈ ਮਨ ਵਿੱਚ ਚੰਗੀਆਂ ਗੱਲਾਂ ਸੋਚ ਕੇ ਖ਼ੁਸ਼ ਹੁੰਦੇ ਹਨ। ਕਈ ਰੋਂਦੇ ਹੀ ਰਹਿੰਦੇ ਹਨ। ਕਈ ਕੰਮ ਵਿਗਾੜਨ ਪਿੱਛੋਂ ਫਿਰ ਦਿਖਾਵੇ ਲਈ ਮਦਦ ਕਰਦੇ ਹਨ। ਮਦਦ ਕਰ ਕੇ ਵੱਡੇ ਬਣਦੇ ਹਨ। ਜੇ ਪਹਿਲਾਂ ਹੀ ਗੱਲ ਨੁੰ ਨਾਂ ਵਿਗਾੜਿਆ ਜਾਵੇ। ਬੈਠ ਕੇ ਗੱਲ-ਬਾਤ ਕੀਤੀ ਜਾ ਸਕਦੀ ਹੈ। ਜੇ ਮੂਹਰੇ ਵਾਲਾ ਬਦਲਾ ਹੀ ਨਾ ਲਵੇ। ਉਹ ਚੰਗਾ ਬਣ ਕੇ, ਚੰਗੀਆਂ ਤਰੰਗਾ ਭੇਜ ਕੇ ਦੂਜਿਆਂ ਨੂੰ ਬਦਲ ਸਕਦਾ ਹੈ।
ਜੇ ਕਿਸੇ ਨੇ ਕੁੱਝ ਗ਼ਲਤ ਕੀਤਾ ਹੈ। ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਮਾਪੇਂ ਬੱਚੇ ਨੂੰ ਸਜ਼ਾ ਦਿੰਦੇ ਰਹਿੰਦੇ ਹਨ। ਘਰੋਂ ਕੱਢ ਦਿੰਦੇ ਹਨ। ਬੇਦਖ਼ਲ ਕਰ ਦਿੰਦੇ ਹਨ। ਕਈ ਬੱਚਿਆਂ ਦਾ ਟੀਵੀ, ਫੋਨ, ਕੰਪਿਉਟਰ ਬੰਦ ਕਰ ਦਿੰਦੇ ਹਨ। ਟੀਚਰ ਪੜ੍ਹੇ-ਲਿਖੇ ਹੁੰਦੇ ਹਨ। ਉਹ ਵੀ ਵਿਦਿਆਰਥੀਆਂ ਨੂੰ ਸਜ਼ਾ ਦੇਣ ਵਿੱਚ ਦਿਲਚਸਪੀ ਲੈਂਦੇ ਹਨ। ਮਜ਼ਾ ਆਉਂਦਾ ਹੋਣਾ ਹੈ। ਇੱਕ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਹੁੰਦੀ ਹੈ। ਸਜ਼ਾ ਦੇਣ ਦੇ ਚੱਕਰ ਵਿੱਚ ਨਾਂ ਕੁੱਝ ਪੜ੍ਹਾ ਕੇ ਵਿਦਿਆਰਥੀਆਂ ਨੂੰ ਮੁਰਗ਼ਾ ਬਣਾਇਆ ਜਾਂਦਾ ਹੈ। ਇਹ ਹਾਸੇ ਵਾਲੀ ਗੱਲ ਹੈ। ਲੱਤਾਂ ਥੱਲੇ ਦੀ ਕੰਨ ਫੜਾਉਣੇ, ਡੰਡੇ ਮਾਰਨੇ ਇਹ ਕਿਹੜੀ ਸਜ਼ਾ ਹੋਈ? ਕੀ ਇਹ ਕੋਈ ਪੜ੍ਹਾਈ ਕਰਾਉਣ ਦਾ ਫਾਰਮੂਲਾ ਹੈ? ਕੀ ਟੀਚਰ ਆਪ ਵੀ ਕੰਨ ਫੜ ਸਕਦੇ ਹਨ? ਟੀਚਰ ਪੜ੍ਹਾਈ ਕਰਾਉਣ ਦੀ ਥਾਂ ਸਜ਼ਾ ਦੇਣ ਦਿਆ ਖੇਡਾਂ ਖੇਡ ਕੇ ਮਜ਼ੇ ਲੈਂਦੇ ਹਨ। ਕੁੜੀਆਂ ਦੀ ਨੌਵੀਂ ਕਲਾਸ ਵਿੱਚ ਸਰੀਰਕ ਸਿੱਖਿਆ ਦੀ ਟੀਚਰ ਆਈ ਸੀ। ਸਰੀਰਕ ਸਿੱਖਿਆ ਦੀ 40 ਕੁ ਪੰਨਿਆਂ ਦੀ ਕਿਤਾਬ ਤਾਂ ਸੋਖੀ ਬਹੁਤ ਹੁੰਦੀ ਹੈ। ਉਹ ਪੜ੍ਹਨ ਦੇ ਬਾਰੇ ਵਿੱਚ ਸਜ਼ਾ ਨਹੀਂ ਦਿੰਦੀ ਸੀ। ਜੇ ਕੋਈ ਵੀ ਕੁੜੀ ਥੋੜ੍ਹਾ ਜਿਹਾ ਹੱਸਦੀ ਸੀ। ਜੇ ਕੁੜੀਆਂ ਨੇ ਇੱਕ ਦੂਜੇ ਦੇ ਕੂਹਣੀਆਂ ਮਾਰਦੀਆਂ ਸੀ। ਉਸ ਨੂੰ ਇੰਨਾ ਗ਼ੁੱਸਾ ਆਉਂਦਾ ਸੀ। ਉਹ ਕੁੜੀਆਂ ਨੂੰ ਬੈਚ 'ਤੇ ਖੜ੍ਹੀਆਂ ਕਰਦੀ ਸੀ। ਕੁੜੀਆਂ ਫਿਰ ਵੀ ਖਿੜ-ਖਿੜ ਹੱਸਦੀਆਂ ਸਨ। ਫਿਰ ਕੁੜੀਆਂ ਤੋਂ ਹੀ ਇੱਕ ਦੂਜੀ ਦੇ ਮੂੰਹ 'ਤੇ ਚੁੰਨੀਆਂ ਬੰਨ੍ਹਾਉਂਦੀ ਸੀ। ਕੁੜੀਆਂ ਉਸ ਨੂੰ ਦੇਖ ਕੇ ਹੱਸਦੀਆਂ ਤਾਂ ਸਨ। ਉਹ ਆਪ ਨੂੰ ਕੁਮਾਰੀ ਦੱਸਦੀ ਸੀ। ਦੇਖਣ ਨੂੰ ਉਸ ਦਾ ਸਰੀਰ ਬੜਾ ਤੰਦਰੁਸਤ ਸੀ। ਛਾਤੀਆਂ ਤੋਂ ਚਾਰ ਬੱਚਿਆ ਦੀ ਮਾਂ ਲੱਗਦੀ ਸੀ। ਘੱਟ ਤੋਂ ਘੱਟ 50 ਨੰਬਰ ਕੱਪ ਸਾਈਜ਼ ਹੋਣਾ ਹੈ। ਜਿਵੇਂ ਰੱਸੇ ਕੱਸੇ ਹੋਣ। ਜਿੰਨਾ ਕੁੜੀਆਂ ਨੂੰ ਆਉਂਦੇ ਹੀ ਡੈਸਕ ਤੇ ਖੜ੍ਹੀਆਂ ਕਰਦੀ ਸੀ। ਇੱਕ ਦਿਨ ਪਲੈਨ ਮੁਤਾਬਿਕ ਇੱਕ ਕੁੜੀ ਬਾਹਰ ਹੀ ਰਹਿ ਗਈ ਸੀ। ਉਸ ਕੁੜੀ ਨੇ ਹੈਡਮਾਸਟਰਨੀ ਨੂੰ ਉਸ ਦੀ ਕਰਤੂਤ ਦਿਖਾ ਦਿੱਤੀ। 30 ਦਿਨਾਂ ਵਿੱਚ ਭੈਣ ਜੀ ਆਊਟ ਕਰਾ ਦਿੱਤੀ। ਐਸੀ ਸਜ਼ਾ ਕਦੇ ਹੋਰ ਕਿਸੇ ਟੀਚਰ ਨੇ ਨਹੀਂ ਦਿੱਤੀ ਸੀ।
ਜ਼ਿਆਦਾ ਤਰ ਤਾਂ ਕਲਾਸ ਵਿੱਚ ਖੜ੍ਹੇ ਕਰਨ ਦੀ ਸਜ਼ਾ ਹੁੰਦੀ ਸੀ। ਬਾਕੀ ਸਬ ਕੁੜੀਆਂ ਕਿਤਾਬਾਂ ਤੋਂ ਪੜ੍ਹਦੀਆਂ ਸਨ। ਜੋ-ਜੋ 4, 5 ਖੜ੍ਹੀਆਂ ਹੁੰਦੀਆਂ ਸੀ। ਉਹ ਬੋਤੇ ਵਾਂਗ ਚਾਰੇ ਪਾਸੇ ਦੇਖਦੀਆਂ ਰਹਿੰਦੀਆਂ ਸਨ। ਆਪੇ ਦੇਖ ਲਵੋ। ਐਸੀ ਸਜ਼ਾ ਭੁਗਤਣ ਵਾਲਾ, ਮੁਰਗ਼ਾ ਬਣਨ ਵਾਲਾ, ਥੱਪੜ ਵੀ ਖਾਣ ਵਾਲ ਕਿੰਨਾ ਕੁ ਸੁਧਰ ਸਕਦਾ ਹੈ? ਐਸੀ ਸਜ਼ਾਵਾਂ ਤੋਂ ਕੀ ਫ਼ਾਇਦਾ ਲੈ ਸਕਦਾ ਹੈ? ਕੈਨੇਡਾ ਵਰਗੇ ਦੇਸ਼ ਵਿੱਚ ਥੱਪੜ ਮਾਰਨ ਵਾਲੇ ਨੂੰ ਜੇਲ੍ਹ ਹੁੰਦੀ ਹੈ। ਉਹ ਭਾਵੇਂ ਪੁਲੀਸ, ਟੀਚਰ, ਮਾਪੇਂ, ਦੋਸਤ ਚਾਹੇ ਪਬਲਿਕ ਵਿਚੋਂ ਕੋਈ ਵੀ ਹੋਵੇ। ਕਿਸੇ ਨੂੰ ਵੱਖਰਾ ਦਿਖਾ ਕੇ, ਗ਼ੁੱਸੇ ਵਿੱਚ ਵਾਧਾ ਹੋ ਸਕਦਾ ਹੈ। ਜਿਵੇਂ ਕੱਟਿਆ ਹੋਇਆ ਅੰਗ ਦੂਜੇ ਅੰਗਾਂ ਵਰਗਾ ਨਾਂ ਤਾਂ ਕੰਮ ਕਰ ਸਕਦਾ ਹੈ। ਨਾਂ ਹੀ ਦੇਖਣ ਨੂੰ ਸਹੀ ਦਿਸਦਾ ਹੈ। ਵੈਸੇ ਹੀ ਬੰਦਾ ਵੀ ਬਾਹਰੋਂ, ਅੰਦਰੋਂ ਟੁੱਟ ਜਾਂਦਾ ਹੈ। ਕਮਜ਼ੋਰ, ਮੁਜਰਮ ਬੰਦਿਆਂ ਨੂੰ ਸਜ਼ਾ ਦੇ ਕੇ, ਨਫ਼ਰਤ ਕਰ ਕੇ ਹੋਰ ਜ਼ਖ਼ਮੀ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਵੱਖਰੇ ਦਿਖਾਇਆ ਜਾਂਦਾ ਹੈ। ਜਿਸ ਨੇ ਨਹੀਂ ਸੁਧਰਨਾ ਜੇਲ੍ਹ ਵਿੱਚ ਜਾ ਕੇ ਵੀ ਨਹੀਂ ਸੁਧਰਨਾ। ਕੀ ਕੋਈ ਜੇਲ੍ਹ ਵਿਚੋਂ ਸੁਧਰ ਕੇ ਨਿਕਲਿਆ ਹੈ। ਚੋਰ ਡਾਕੂ ਬਣ ਕੇ ਬਾਹਰ ਆਉਂਦਾ ਹੈ। ਇੱਕ ਕੱਤਲ ਕਰਨ ਵਾਲਾ ਜੇਲ੍ਹ ਵਿੱਚ ਆ ਕੇ ਹੋਰ ਕੱਤਲ ਕਰਦਾ ਹੈ। ਪਿਆਰ ਨਾਲ ਕੁੱਝ ਵੀ ਕਰ ਸਕਦੇ ਹਾਂ। ਕਿਸੇ ਨੂੰ ਆਪਣੇ ਵਲ ਖਿੱਚ ਸ ਕਦੇ ਹਾਂ।

Comments
Post a Comment