ਭਾਗ 21 ਤੰਦਰੁਸਤੀ ਬਹੁਤ ਜ਼ਰੂਰੀ ਹੈ ਬੁੱਝੋ ਮਨ ਵਿੱਚ ਕੀ?

ਤੰਦਰੁਸਤੀ ਬਹੁਤ ਜ਼ਰੂਰੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com


ਲੋਕਾਂ ਤੇ ਪਰਿਵਾਰ ਲਈ ਬੰਦਾ ਸਬ ਕੁੱਝ ਕਰਦਾ ਹੈ। ਧੰਨ, ਜਾਇਦਾਦ ਆਪਣਿਆਂ ਲਈ ਕਮਾਏ ਜਾਂਦੇ ਹਨ। ਬੰਦਾ ਗ਼ੁੱਸਾ, ਹੰਕਾਰ, ਦਿਖਾਵਾ ਵੀ ਲੋਕਾਂ ਲਈ ਕਰਦਾ ਹੈ। ਆਪਣੇ ਆਪ ਲਈ ਸਿਹਤ ਦੀ ਸੰਭਾਲ ਵੀ ਨਹੀਂ ਕਰਦਾ। ਪੈਸੇ ਨੂੰ ਤਾਂ ਅਸੀਂ ਸੰਭਾਲ-ਸੰਭਾਲ ਰੱਖਦੇ ਹਾਂ। ਪੈਸਾ ਕਮਾਉਣ ਦੇ ਬਹੁਤ ਢੰਗ ਅਪਣਾਉਂਦੇ ਹਾਂ। ਪਰ ਸਰੀਰ ਲਈ ਕੀ ਕਰਦੇ ਹਾਂ? ਕੀ ਸਰੀਰ ਨੂੰ ਸੰਭਾਲਣ ਲਈ ਧਿਆਨ ਦਿੰਦੇ ਹਾਂ। ਕਈ ਤਾਂ ਕਹਿ ਦਿੰਦੇ ਹਨ, " ਆਪਦੇ ਲਈ ਸਮਾਂ ਨਹੀਂ ਹੈ। " ਜੋ ਇੱਕ ਬਾਰ ਗੁਆਚ ਗਿਆ। ਉਹ ਮੁੜ ਕੇ ਨਹੀਂ ਵਾਪਸ ਆਉਣਾ। ਇਸ ਲਈ ਸਰੀਰ ਨੂੰ ਚੱਲਦਾ ਰੱਖਣ ਲਈ ਤੁਰਦੇ-ਫਿਰਦੇ ਰਹਿਣਾ ਚਾਹੀਦਾ ਹੈ। ਜੇ ਲੋਹੇ ਨੂੰ ਨਾਂ ਵਰਤੀਏ, ਪਏ ਨੂੰ ਜੰਗ ਲੱਗ ਜਾਂਦਾ ਹੈ। ਮਨ ਵਿੱਚ ਇੱਕ ਗੱਲ ਪੱਕੀ ਕਰਨੀ ਹੈ। ਸਰੀਰ ਨੂੰ ਤਕੜਾ ਰੱਖਣਾ ਹੈ। ਬੰਦੇ ਕੋਲ ਆਪ ਦੇ ਲਈ ਹੀ ਸਮਾਂ ਨਹੀਂ ਹੈ। ਹੋਰ ਸਾਰੇ ਕੰਮ ਕਰਨੇ ਸੌਖੇ ਹਨ। ਆਪ ਦੇ ਸਰੀਰ ਦੇ ਲਈ ਕੀ ਕੰਮ ਆਪ ਕਰਦੇ ਹਨ? ਆਪ ਦੇ ਸਰੀਰ ਨੂੰ ਐਕਟਿਵ ਰੱਖੀਏ। ਕਦੇ ਵੀ ਕਿਸੇ ਤੋਂ ਕੋਈ ਆਸ ਨਾ ਰੱਖੀਏ। ਆਪ ਦੇ ਕੰਮ ਖ਼ੁਦ ਕਰੀਏ। ਜੋ ਕੋਈ ਵੀ ਕੰਮ ਆਪ ਕਰਦਾ ਹੈ। ਖਾਣਾ ਆਪ ਬਣਾਂ ਕੇ ਖਾਂਦਾ ਹੈ। ਆਪ ਦੀਆਂ ਲੋੜਾਂ ਆਪ ਪੂਰੀਆਂ ਕਰਦਾ ਹੈ। ਉਹ ਕਦੇ ਬਿਮਾਰ ਨਹੀਂ ਹੁੰਦਾ। ਜੇ ਕਦੇ ਬਿਮਾਰੀ ਆ ਗਈ ਹੈ। ਭਾਵੇਂ ਅਪ੍ਰੇਸ਼ਨ ਹੀ ਕਰਾਉਣਾ ਪੈ ਜਾਵੇ। ਬਿਮਾਰੀਆਂ ਤੋਂ ਹਾਰਨਾਂ, ਡਰਨਾਂ ਨਹੀਂ ਹੈ। ਉਸ ਨਾਲ ਲੜਨਾ ਸਿੱਖਣਾ ਹੈ। ਦਵਾਈਆਂ ਵੀ ਖਾਣੀਆਂ ਹਨ। ਤੰਦਰੁਸਤ ਹੋਣ ਦੀ ਆਸ ਨਹੀਂ ਛੱਡਣੀ। ਹੌਸਲਾ ਰੱਖਣਾ ਹੈ। ਤੰਦਰੁਸਤੀ ਬਹੁਤ ਜ਼ਰੂਰੀ ਹੈ। ਸਾਰੇ ਕੰਮਾਂ ਤੋਂ ਜਰੂਰੀ ਸਿਹਤ ਹੈ। ਜੇ ਸਿਹਤ ਕੰਮ ਨਹੀਂ ਕਰਦੀ। ਦੁਨੀਆ ਚੰਗੀ ਨਹੀਂ ਲੱਗਦੀ।

ਸਰੀਰ ਦੇ ਪੁਰਾਣੇ ਸੈੱਲ ਮਰਦੇ ਹਨ। ਨਵੇਂ ਬਣਦੇ ਹਨ। ਇਸੇ ਲਈ ਸਾਡਾ ਸਭਾ ਤੇ ਆਦਤਾਂ ਬਦਲਦੇ ਰਹਿੰਦੇ ਹਨ। ਜੈਸੀ ਸਾਡੀ ਸੋਚ ਹੈ। ਅਸੀਂ ਵੈਸੇ ਹੁੰਦੇ ਹਾਂ। ਇਸ ਲਈ ਕਿਸੇ 'ਤੇ ਗ਼ੁੱਸਾ ਨਹੀਂ ਕਰਨਾ ਹੈ। ਜਲਨ, ਬਦਲੇ ਦੀ ਭਾਵਨਾ ਨਾਲ ਦੂਜੇ ਬੰਦੇ ਨੂੰ ਨੁਕਸਾਨ ਨਹੀਂ ਹੁੰਦਾ। ਆਪ ਦੀ ਸਿਹਤ ਖ਼ਰਾਬ ਹੁੰਦੀ ਹੈ। ਦੂਜੇ ਨੂੰ ਕੀ ਪਤਾ ਤੁਸੀਂ ਉਸ ਬਾਰੇ ਬੁਰਾ ਸੋਚਦੇ ਹੋ। ਮਨ ਨੂੰ ਸ਼ੁੱਧ ਰੱਖਣਾ ਹੈ। ਮਨ ਸਰੀਰ ਰੱਬ ਦਾ ਮੰਦਰ ਹੈ। ਇਸ ਵਿੱਚ ਕਚਰਾ ਇਕੱਠਾ ਨਹੀਂ ਕਰਨਾ। ਲੋਕਾਂ ਦੇ ਕਰਕੇ, ਆਪ ਦਾ ਸਰੀਰ ਬਦ ਹਜ਼ਮ ਨਹੀਂ ਕਰਨਾ। ਜਿਵੇਂ ਗੰਦਾ ਭੋਜਨ ਖਾਣ ਨਾਲ ਬਿਮਾਰੀਆਂ ਲੱਗਦੀਆਂ ਹਨ। ਉਵੇਂ ਹੀ ਕਿਸੇ ਦੂਜੇ ਦਾ ਬੁਰਾ ਸੋਚਣ ਨਾਲ ਵੀ ਬਿਮਾਰੀਆਂ ਲਗਦੀਆਂ ਹਨ। ਬੰਦਾ ਆਪ ਦਾ ਸਰੀਰ ਨਹੀਂ ਦੇਖਦਾ। ਦੂਜੇ ਦਾ ਬੁਰਾ ਕਰਨ ਵਿੱਚ ਸਮਾਂ ਖ਼ਰਾਬ ਕਰਦਾ ਹੈ।

ਦੂਜੇ ਨੂੰ ਨੀਚਾ ਦਿਖਾਉਣਾ ਹਰਾਉਣਾ ਬਹੁਤ ਔਖਾ ਹੈ। ਕਿਉਂਕਿ ਉਸ ਦੂਜੇ ਦੀ ਸ਼ਕਤੀ ਕਿੰਨੀ ਹੈ? ਕੋਈ ਨਹੀਂ ਜਾਣ ਸਕਦਾ। ਆਪ ਨੂੰ ਜਿੱਤਣ ਲਈ ਤਿਆਰ ਕਰਨਾ ਬਹੁਤ ਸੌਖਾ ਹੈ। ਆਪ ਦੇ ਤੇ ਹਰ ਬੰਦੇ ਦਾ ਕੰਟਰੋਲ ਹੈ। ਇਸ ਲਈ ਗੋਲ ਆਪ ਦੇ ਉੱਤੇ ਹੀ ਰੱਖੀਏ। ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਾ ਹੀ ਕਰੀਏ। ਬੁਰੇ ਲੋਕਾਂ ਤੇ ਬੁਰੇ ਸਮੇਂ ਨੂੰ ਭੁੱਲਣਾ ਹੈ। ਬੁਰੇ ਨਾਲ ਬੁਰਾ ਕਰਾਂਗੇ। ਬੁਰਾਈ ਦਾ ਫਲ ਦੂਗਣਾਂ ਹੋ ਹੋਵੇਗਾ। ਜ਼ਹਿਰ ਕੋਲ ਉੱਨੀ ਹੀ ਹੋਰ ਜ਼ਹਿਰ ਰੱਖੀਏ, ਦੂਗਣੀ ਹੋ ਜਾਵੇਗਾ। ਕਿਸੇ ਦੀ ਗੁਸਤਾਖ਼ੀ ਨੂੰ ਮੁਆਫ਼ ਕਰਨਾ ਹੈ। ਦੇਖਣਾ ਮੂਹਰੇ ਵਾਲਾ ਪੂਰਾ ਝੁਕ ਜਾਵੇਗਾ। ਕਦੇ ਕਿਸੇ ਦੁਸ਼ਮਣ ਨਾਲ ਦੋ ਮਿੱਠੇ ਬੋਲ ਬੋਲ ਕੇ ਦੇਖਣਾ। ਉਹ ਤਾਂ ਖ਼ੁਸ਼ ਹੋਵੇਗਾ ਹੀ ਆਪ ਨੂੰ ਵੀ ਬਹੁਤ ਮਜ਼ਾ ਆਵੇਗਾ। ਜੇ ਅਸੀਂ ਆਪ ਖ਼ੁਸ਼ ਹਾਂ। ਰਸਤਾ ਸੌਖਾ ਹੋ ਜਾਵੇਗਾ। ਜੇ ਹੋਰਾਂ ਨੂੰ ਦੇਖ ਕੇ ਆਪਣੇ ਆਪ ਨੂੰ ਦੁਖੀ ਪਰੇਸ਼ਾਨ ਕਰਦੇ ਹਾਂ। ਲੋਕਾਂ ਦਾ ਕਿਆ ਜਾਈ। ਆਪ ਦੁਖੀ ਹੁੰਦੇ ਹਾਂ। ਨੁਕਸਾਨ ਉੱਥੇ ਹੋਣ ਹੈ। ਜਿੱਥੇ ਸੇਕ ਹੈ। ਸਿਹਤ ਹੀ ਠੀਕ ਨਹੀਂ ਹੈ। ਤਾਂ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਫ਼ੀਸਾਂ ਭਰਨੀਆਂ ਪੈਣੀਆਂ ਹਨ। ਤੰਦਰੁਸਤ ਮਨ ਤੇ ਸਿਹਤ ਲਈ ਖ਼ੁਸ਼ ਤੇ ਤੰਦਰੁਸਤ ਰਹਿਣਾ ਹੈ। ਆਲ਼ੇ ਦੁਆਲੇ ਕੈਸੇ ਵੀ ਲੋਕ ਹੋਣ। ਪਰਿਵਾਰ ਵਾਲੇ ਜਿੰਨਾ ਵੀ ਦੁਰ ਵਿਹਾਰ ਕਰਦੇ ਹੋਣ। ਦੁਨੀਆ ਦੀਆਂ ਬੁਰਾਈਆਂ, ਗ਼ੁੱਸੇ ਦੇ ਹੁੰਦੇ ਹੋਏ ਵੀ ਚਿੱਕੜ ਵਿੱਚ ਕੰਵਲ ਫੁੱਲ ਬਣ ਕੇ ਟਹਿਕਣਾ ਹੈ।

ਜ਼ਿਆਦਾਤਰ ਦੇਵੀ ਦੇਵਤੇ, ਗੁਰੂ ਸੱਪ, ਸ਼ੇਰ, ਬਾਜ਼, ਹਾਥੀ ਖ਼ਤਨਾ ਜਾਨਵਰਾਂ ਦੇ ਕੋਲ ਦਿਸਦੇ ਹਨ। ਇਸ ਦਾ ਮਤਲਬ ਕਿਸੇ ਵੀ ਖ਼ਤਰਨਾਕ ਜਾਨਵਰ ਨੂੰ ਬੱਸ ਵਿੱਚ ਕਰਨਾ ਮਨੁੱਖ ਲਈ ਬਹੁਤ ਔਖਾ ਨਹੀਂ ਹੈ। ਪਿਆਰ ਨਾਲ ਜੇ ਘੋੜਾ, ਸ਼ੇਰ, ਸੱਪ, ਹਾਥੀ ਬਾਜ਼ ਕਾਬੂ ਆ ਸਕਦੇ ਹਨ। ਮਨ ਨੂੰ ਕਰੋਧ, ਹੰਕਾਰ ਬੁਰਾਈਆਂ ਤੋਂ ਬਚਾਉਣਾ ਵੀ ਕੋਈ ਵੱਡੀ ਗੱਲ ਨਹੀਂ ਹੈ। ਸ਼ਾਂਤ ਹੋਣਾ ਹੈ। ਦੁੱਖ 'ਤੇ ਵੀ ਕਾਬੂ ਪਾ ਸਕਦੇ ਹਾਂ। ਰਾਤ ਨੂੰ ਦੇਖ ਕੇ ਰੋਣਾ ਨਹੀਂ ਸ਼ੁਰੂ ਕਰਦੇ ਹਾਂ। ਸ਼ਾਂਤ ਹੋ ਕੇ ਸਰੀਰ ਨੂੰ ਆਰਾਮ ਕਰਨ ਵੱਲ ਪ੍ਰੇਰਤ ਕਰਦੇ ਹਾਂ। ਇਸੇ ਲਈ ਦਿਨ ਦਾ ਅਨੰਦ ਮਾਣਦੇ ਹਾਂ। ਬੁਰਾ ਸਮਾਂ ਸਦਾ ਨਹੀਂ ਰਹਿੰਦਾ। ਖ਼ੁਸ਼ੀ ਬਹੁਤਾ ਚਿਰ ਨਹੀਂ ਰਹਿੰਦੀ। ਸੁਖ ਦੇ ਦਿਨ ਯਾਦ ਨਹੀਂ ਰਹਿੰਦੇ। ਦੁੱਖਾਂ ਨੂੰ ਲੋਕ ਰੋਂਦੇ ਰਹਿੰਦੇ ਹਨ। ਕਿਸੇ ਦੇ ਚੰਗੇ ਕੰਮਾਂ ਦੀ ਪ੍ਰਸੰਸਾ ਬਹੁਤ ਘੱਟ ਲੋਕ ਕਰਦੇ ਹਨ। ਚੰਗੇ ਕੰਮਾਂ ਦੇ ਦੇ ਫ਼ਾਇਦੇ ਬਹੁਤ ਹੁੰਦੇ ਹਨ। ਛੋਟੀ ਜਿਹੀ ਗ਼ਲਤੀ ਦੀ ਚਰਚਾ ਖ਼ੂਬ ਕਰਦੇ ਹਨ। ਜੋ ਹੋਰਾਂ ਨੂੰ ਭੰਡਦੇ ਹਨ। ਉਨ੍ਹਾਂ ਨੂੰ ਕੁੱਝ ਹਾਸਲ ਨਹੀਂ ਹੁੰਦਾ। ਲੋਕਾਂ ਦਾ ਸਿਆਪਾ ਕਰ ਕੇ, ਆਪ ਦੀ ਸਿਹਤ ਹੀ ਖ਼ਰਾਬ ਕਰਦੇ ਹਨ।

ਜੋ ਲੋਕ ਮਜ਼ਦੂਰੀ ਕਰਦੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ। ਜੇ ਬਿਮਾਰ ਪੈ ਗਏ। ਦਾਲ ਰੋਟੀ ਕਿਵੇਂ ਚੱਲੇਗੀ? ਇਸ ਲਈ ਉਹ ਬਿਮਾਰ ਮਹਿਸੂਸ ਹੀ ਨਹੀਂ ਕਰਦੇ। ਬਿਮਾਰੀ ਵੀ ਹੋਣ ਯਾਦ ਹੀ ਨਹੀਂ ਰਹਿੰਦੀ। ਬਿਮਾਰ ਹੋਣ ਵੀ ਬਿਮਾਰ ਹੋਣ ਦਾ ਬਹਾਨਾ ਨਹੀਂ ਬਣਾਂ ਸਕਦੇ। ਐਸੇ ਲੋਕ ਤਾਂ ਕਿਸੇ ਨੂੰ ਦੱਸਦੇ ਵੀ ਨਹੀਂ ਹਨ, " ਮੈਂ ਬਿਮਾਰ ਹਾਂ। " ਮਤਲਬ ਜੇ ਬਿਮਾਰੀ ਹੋ ਗਏ। ਦਿਹਾੜੀ ਨਹੀਂ ਲੱਗੇਗੀ। ਮਜ਼ਦੂਰ ਹਮੇਸ਼ਾ ਹੋਰਾਂ ਨੂੰ ਸੁਖ ਦਿੰਦਾ ਹੈ। ਆਮ ਬੰਦੇ ਨਾਲੋਂ ਮਜ਼ਦੂਰ ਦਾ ਦਿਮਾਗ਼ ਵੀ ਠੰਢਾ ਹੁੰਦਾ ਹੈ। ਸਿਰਫ਼ ਮੰਦਰ ਵਿੱਚ ਹੀ ਦੁਆਵਾਂ ਨਹੀਂ ਲੱਗਦੀਆਂ। ਮੰਦਰਾਂ ਵਿੱਚ ਪੱਥਰਾਂ ਮੂਹਰੇ ਪੂਜਾ ਕੀਤੀ ਜਾਂਦੀ ਹੈ। ਬੇਜਾਨ ਨੂੰ ਭੋਗ ਲਿਆਇਆ ਜਾਂਦਾ ਹੈ। ਜੋ ਰੱਬ ਵਰਗੀਆਂ ਜਾਨਦਾਰ ਮੂਰਤਾਂ ਲੋਕ ਭੁੱਖੇ ਕਰਦੇ ਹਨ। ਭੁੱਖੇ ਲੋਕ ਸਿਹਤ ਵੱਲੋਂ ਕਮਜ਼ੋਰ ਵੀ ਹੋ ਗਏ ਹਨ। ਐਸੇ ਲੋਕਾਂ ਨੂੰ ਦਾਨ ਜ਼ਰੂਰ ਦੇਣਾ ਚਾਹੀਦਾ ਹੈ। ਭੁੱਖੇ ਨੂੰ ਦਾਨ ਦੇਣ ਨਾਲ ਮਨ ਤਾਜ਼ਾ ਹੁੰਦਾ ਹੈ। ਕਿਸੇ ਦੂਜੇ ਬਿਮਾਰ ਨੂੰ ਤੰਦਰੁਸਤੀ ਕਰਨ ਨਾਲ ਆਪ ਦੀ ਸਿਹਤ ਵੀ ਤੰਦਰੁਸਤ ਹੋਵੇਗੀ।

ਜੋ ਬੁਰਾ, ਮਾੜਾ ਹੋ ਗਿਆ ਹੈ। ਉਸ ਲਈ ਸਿਹਤ ਖ਼ਰਾਬ ਨਹੀਂ ਕਰਨੀ। ਸੁਪਰੀਮ ਪਾਵਰ ਆਪ ਨੂੰ ਹੀ ਸਮਝਣਾ ਹੈ। ਮਨ ਨੂੰ ਸ਼ਾਂਤ ਤੇ ਮੋਨ ਵਰਤ ਰੱਖਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਜੇ ਕੋਈ ਚੀਜ਼ ਟੁੱਟ ਗਈ ਹੈ। ਉਸ ਲਈ ਰੋਣਾ ਨਹੀਂ ਹੈ। ਉਸ ਦੀ ਥਾਂ 'ਤੇ ਨਵੀਂ ਚੀਜ਼ ਖ਼ਰੀਦਣੀ ਹੈ। ਆਪਣੇ ਆਪ ਵਿੱਚ ਸੰਪੂਰਨ ਹੋ ਕੇ ਜਿਊਣਾ ਹੈ। ਆਪ ਨੂੰ ਕਦੇ ਅਧੂਰਾ ਕਮਜ਼ੋਰ ਨਹੀਂ ਸਮਝਣਾ। ਕਮਜ਼ੋਰ ਬੰਦੇ ਆਪ ਨੂੰ ਬਿਮਾਰ ਬਣਾ ਲੈਂਦੇ ਹਨ। ਸ਼ਕਤੀਸ਼ਾਲੀ ਬੰਦੇ ਹੀ ਆਪ ਨੂੰ ਤੰਦਰੁਸਤ ਬਣਾ ਸਕਦੇ। ਇਸ ਲਈ ਜੋ ਆਲ਼ੇ-ਦੁਆਲੇ ਹੈ। ਉਸ ਨੂੰ ਧਿਆਨ ਨਾਲ ਦੇਖੀਏ। ਕਿੰਨਾ ਸੋਹਣਾ ਦਿਨ ਹੈ। ਮੀਂਹ ਪੈਂਦਾ ਵੀ ਬਹੁਤ ਚੰਗਾ ਲੱਗਦਾ ਹੈ। ਬਰਫ਼ ਪੈਂਦੀ, ਗਰਮੀ ਵਿੱਚ ਹਵਾ ਚੱਲਦੀ ਚੰਗੀ ਲਗਦੀ ਹੈ। ਚੰਨ ਚਾਨਣੀ ਰਾਤ ਠੰਢਕ ਦਿੰਦੀ ਹੈ। ਪਹਾੜੀਆਂ, ਹਰਾ ਘਾਹ, ਵਹਿੰਦਾ ਪਾਣੀ, ਹਰੇ ਦਰਖ਼ਤ ਮਨ ਨੂੰ ਤੰਦਰੁਸਤ ਕਰਦੇ ਹਨ। ਦੁਖਾ, ਮੁਸੀਬਤਾਂ ਨੂੰ ਪਰੇ ਛੱਡ ਕੇ ਮਨ ਐਸੇ ਪਾਸੇ ਲਗਾਉਣਾ ਹੈ। ਜਿਸ ਨਾਲ ਦਿਲ ਬਾਗੋਬਾਗ ਹੋ ਜਾਵੇ। ਜੋ ਕੰਮ, ਗੱਲਾਂ, ਲੋਕ ਉਦਾਸ ਕਰਦੇ ਹਨ। ਉਸ ਤੋਂ ਪਾਸਾ ਵਟਣਾ ਹੈ। ਦੂਜੇ ਦੀਆਂ ਉਦਾਸ, ਦੁਖੀ ਗੱਲਾਂ ਨਾਂ ਹੀ ਸੁਣੀਆਂ ਜਾਣ ਜੇ ਤੰਦਰੁਸਤ ਰਹਿਣਾ ਹੈ।

Comments

Popular Posts