ਭਾਗ 38, 39, 40 ਬਦਲਦੇ ਰਿਸ਼ਤੇ


ਹਾਲਾਤ ਬੰਦੇ ਦੀਆਂ ਦੰਡ ਬੈਠਕਾਂ ਕਢਾ ਦਿੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com



ਜਿੰਨੇ ਵੀ ਜਾਣ-ਪਛਾਣ ਵਾਲੇ ਦੋਸਤ, ਰਿਸ਼ਤੇਦਾਰ ਸਨ। ਉਨ੍ਹਾਂ ਨੂੰ ਗੈਰੀ ਉੱਤੇ ਸੁੱਖੀ ਦੇ ਗ਼ੁੱਸਾ ਕਰਨ ਤੋਂ ਵੀ ਵੱਧ ਗ਼ੁੱਸਾ ਆ ਰਿਹਾ ਸੀ। ਗੈਰੀ ਦਾ ਦੋਸਤ ਮੇਜਰ ਵੀ ਟੈਕਸੀ ਚਲਾਉਂਦਾ ਸੀ। ਗੈਰੀ ਦਾ ਪਤਾ ਲੱਗਦੇ ਹੀ ਉਹ ਆਪ ਦੀ ਪਤਨੀ ਨੂੰ ਲੈ ਕੇ, ਸੁੱਖੀ ਦੇ ਘਰ ਆ ਗਿਆ। ਇੱਧਰ-ਉੱਧਰ ਦੀਆਂ ਚਾਰ ਗੱਲਾਂ ਕਰਕੇ, ਮੇਜਰ ਨੇ ਸੁੱਖੀ ਨੂੰ ਕਿਹਾ, " ਭਰਜਾਈ ਤੂੰ ਤਲਾਕ ਦਾ ਕੇਸ ਲਾ ਦੇ। " " ਕੇਸ ਕਰਕੇ ਕੀ ਕਰਨਾ ਹੈ? ਬੱਚੇ ਤੇ ਘਰ ਮੇਰੇ ਕੋਲ ਹੈ। " " ਫਿਰ ਵੀ ਉਸ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਗੈਰੀ ਨੂੰ ਅਦਾਲਤ ਵਿੱਚ ਐਸਾ ਖਿੱਚੋ। ਕੋਰਟ ਦੇ ਚੱਕਰ ਲਗਾਉਂਦਾ ਥੱਕ ਜਾਵੇ। " ਮੇਜਰ ਦੀ ਪਤਨੀ ਨੇ ਕਿਹਾ, " ਸੁੱਖੀ ਐਤਕੀਂ ਤੂੰ ਪਿੱਛੇ ਨਾਂ ਹਟੀ। ਇਸ ਬੰਦੇ ਦੀਆਂ ਦੰਡ ਬੈਠਕਾਂ ਕਢਾ ਦੇਵੀਂ। " " ਐਸਾ ਕਰਨ ਵਿੱਚ ਕੀ ਫ਼ਾਇਦਾ ਨਿਕਲੇਗਾ? " " ਸੁੱਖੀ ਉਹ ਬੰਦੇ ਦਾ ਪੁੱਤ ਬਣ ਜਾਵੇਗਾ। ਜੇ ਕਿਤੇ ਮੇਜਰ ਨੇ ਮੇਰੇ ਨਾਲ ਐਸੀ ਕੀਤੀ। ਮੈਂ ਤਾਂ ਸਬਕ ਸਿਖਾ ਕੇ ਛੱਡਾਂਗੀ। "

ਮੇਜਰ ਪਤਨੀ ਦੀ ਗੱਲ ਸੁਣ ਕੇ ਕਹਿੰਦਾ, " ਤੂੰ ਮੈਨੂੰ ਕੀ ਸਬਕ ਸਿਖਾਏਗੀ? ਤੇਰੇ ਵਰਗੀ ਨੂੰ ਮੈਂ ਖੜ੍ਹੀ ਨੂੰ ਵੇਚ ਦੇਵਾਂ। " " ਮੇਰੇ ਮੂਹਰੇ ਬਹੁਤੀ ਜ਼ੁਬਾਨ ਖੋਲਣ ਦੀ ਲੋੜ ਨਹੀਂ ਹੈ। ਮੈਂ ਐਸੇ ਖ਼ਾਨ ਦਾਨ ਦੀ ਹਾਂ। ਮੈਂ ਤੇਰਾ ਤੋਰੀ ਫੁਲਕਾ ਬੰਦ ਕਰ ਦੇਵਾਂਗੀ। ਧੋਖਾ, ਠੱਗੀ, ਬਲੈਕ-ਮੇਲ ਕਰਨ ਵਿੱਚ ਕੈਨੇਡਾ ਵਿਚੋਂ ਤੈਨੂੰ ਇੰਡੀਆ ਡੀ ਪੋਟ ਕਰਾ ਦੇਵਾਂਗੀ। " ਸੁੱਖੀ ਨੇ ਕਿਹਾ, " ਤੁਸੀਂ ਆਪਸ ਵਿੱਚ ਨਾਂ ਲੜੋ। ਅੱਗੇ ਮੇਰੇ ਘਰ ਭੂਚਾਲ ਪਿਆ ਹੈ। ਤੁਸੀਂ ਆਪ ਲੜੀ ਜਾਂਦੇ ਹੋ। ਮੇਰੀ ਕੀ ਮਦਦ ਕਰੋਗੇ? ਮੈਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ। ਮੈਨੂੰ ਪਤਾ ਹੈ। ਮੇਰੇ ਲਈ ਕੀ ਬਿਹਤਰ ਹੈ? ਤੁਸੀਂ ਮੈਨੂੰ ਇਕੱਲੀ ਛੱਡ ਦਿਉ। ਹਾਲਾਤ ਬੰਦੇ ਦੀਆਂ ਦੰਡ ਬੈਠਕਾਂ ਕਢਾ ਦਿੰਦਾ ਹੈ। " ਸੁੱਖੀ ਦੇ ਸ਼ੈਲਰ ਫ਼ੋਨ ਦੀ ਘੰਟੀ ਵੱਜਣ ਲੱਗੀ। ਉਸ ਦਾ ਫ਼ੋਨ ਕਿਚਨ ਵਿੱਚ ਪਿਆ ਸੀ। ਉਸ ਨੇ ਜਾ ਕੇ ਫ਼ੋਨ ਚੱਕਿਆਂ। ਮੈਡੀ ਬੋਲ ਰਹੀ ਸੀ, " ਸੁੱਖੀ ਮੈਂ ਇੰਡੀਆ ਤੋਂ ਹੁਣੇ ਆਈ ਹਾਂ। ਨੀਲਮ ਨੇ ਤੇਰੇ ਬਾਰੇ ਦੱਸਿਆ ਹੈ। ਤੂੰ ਮੈਨੂੰ ਫ਼ੋਨ ਤੇ ਗੱਲ ਕਰ ਕੇ ਦੱਸ ਦਿੰਦੀ। ਤੇਰੇ ਨਾਲ ਵੀ ਬਹੁਤ ਮਾੜਾ ਹੋਇਆ। ਹੁਣ ਇਸ ਬੰਦੇ ਨੂੰ ਘਰ ਦੇ ਅੰਦਰ ਨਾਂ ਵੜਨ ਦੇਵੀ। ਥਾਂ-ਥਾਂ ਮੂੰਹ ਮਾਰਦਾ ਫਿਰਦਾ ਹੈ। ਇਸ ਤੋਂ ਤਲਾਕ ਲੈ ਲਾ।" ਸੁੱਖੀ ਦਾ ਇੱਕ ਦਮ ਦਿਮਾਗ਼ ਘੁੰਮ ਗਿਆ। ਉਸ ਦੇ ਮੂੰਹ ਵਿਚੋਂ ਬੋਲਿਆ ਜਾਣਾ ਸੀ। ਤਲਾਕ ਲੈ ਕੇ, ਤੇਰੇ ਵਰਗੀਆਂ ਨੂੰ ਖੁੱਲ੍ਹੀਆਂ ਬਹਾਰਾਂ ਕਰ ਦੇਵਾਂ। ਮੈਨੂੰ ਪਤਾ ਲੱਗਾ ਹੈ। ਤੂੰ ਵੀ ਮੇਰੀ ਗੈਰ ਹਾਜ਼ਰੀ ਵਿੱਚ ਮੇਰੀਬੇਸ ਮਿੰਟ ਵਿੱਚ ਆਉਂਦੀ ਰਹੀ ਹੈ। ਹੁਣ ਤੇਰੀ ਪਤੰਗ ਕੱਟੀ ਗਈ।

ਸੁੱਖੀ ਨੇ ਕਿਹਾ, " ਮੇਰੀ ਗੈਰੀ ਨਾਲ ਕੀ ਬਰਾਬਰੀ ਹੈ? ਬੰਦੇ ਤਾਂ ਹੁੰਦੇ ਹੀ ਐਸੇ ਹਨ। ਔਰਤਾਂ ਹੀ ਇੰਨਾ ਨੂੰ ਬਿਗਾੜ ਦੀਆਂ ਹਨ। ਔਰਤਾਂ ਦਿਆਂ ਚਲਿੱਤਰਾਂ ਵਿੱਚ ਮਰਦ ਫਸ ਜਾਂਦੇ ਹਨ। " " ਸੁੱਖੀ ਤੂੰ ਗੈਰੀ ਦਾ ਪੱਖ ਕਰਦੀ ਹੈ। ਉਸ ਨੇ ਤੈਨੂੰ ਧੋਖਾ ਦਿੱਤਾ ਹੈ। ਉਸ ਨੇ ਤੇਰੇ ਨਾਲ ਬਹੁਤ ਬੁਰਾ ਕੀਤਾ ਹੈ। " " ਦੁਨੀਆ ਸ਼ਤਰੰਜ ਦੀ ਖੇਡ ਹੈ। ਜਿਸ ਦਾ ਦਾਅ ਲੱਗਦਾ ਹੈ। ਬਾਜ਼ੀ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਤੇਰੇ ਨਾਲ ਵੀ ਇਹੀ ਹੋਇਆ ਹੈ। ਪਰ ਗੈਰੀ ਨੇ ਮੈਨੂੰ ਘਰੋਂ ਨਹੀਂ ਕੱਢਿਆ। ਮੈਂ ਉਸ ਦੇ ਘਰ ਤੇ ਬੱਚਿਆਂ ਵਿੱਚ ਬੈਠੀ ਹਾਂ। ਤੂੰ ਵੀ ਤਲਾਕ ਦਾ ਕੇਸ ਕੀਤਾ ਹੈ। ਤੂੰ ਦੱਸ ਤੇਰਾ ਕੀ ਹੋਇਆ? " " ਹੋਣਾ ਕੀ ਹੈ? ਹਰ ਬਾਰ ਵਕੀਲ ਆ ਕੇ, ਨਵੀਂ ਤਰੀਕ ਲੈ ਜਾਂਦਾ ਹੈ। ਅੱਛਾ ਫਿਰ ਗੱਲ ਕਰਾਂਗੀਆਂ। ਮੇਰਾ ਸਿਰ ਦੁਖਣ ਲੱਗ ਗਿਆ ਹੈ। ਨੀਲਮ ਕੋਲ ਬੈਠੀ ਹੈ। ਇਸ ਨੂੰ ਫ਼ੋਨ ਫੜਾਉਂਦੀ ਹਾਂ। " ਨੀਲਮ ਨੇ ਕਿਹਾ. " ਸੁੱਖੀ ਅੰਟੀ ਆਪ ਨੂੰ ਇਕੱਲੀ ਨਹੀਂ ਸਮਝਣਾ। ਮੈਂ ਵੀ ਤੁਹਾਡੇ ਨਾਲ ਹਾਂ। ਗੈਰੀ ਨੂੰ ਛੱਡਣਾ ਨਹੀਂ ਹੈ। ਉਸ ਨੂੰ ਸਜ਼ਾ ਵੀ ਹੋ ਸਕਦੀ ਹੈ। ਸ਼ਾਦੀਸ਼ੁਦਾ ਬੰਦੇ ਨੇ ਕੋਰਟ-ਮਰੀਜ਼ ਕਰ ਲਈ ਹੈ। " " ਨੀਲਮ ਤੈਨੂੰ ਵੀ ਤੇਰੇ ਡੈਡੀ-ਮੰਮੀ ਨੇ ਛੱਡ ਦਿੱਤਾ ਹੈ। ਤੂੰ ਕੀ ਉਨ੍ਹਾਂ ਨੂੰ ਕੋਈ ਸਜ਼ਾ ਦਵਾਈ ਹੈ? ਤੂੰ ਤਾਂ ਨਾਬਾਲਗ ਸੀ। ਗੈਰੀ ਨੂੰ ਜੋ ਪਸੰਦ ਹੈ। ਉਹ ਕਰਦਾ ਹੈ। ਮੈਂ ਉਸ ਦੀ ਜ਼ਿੰਦਗੀ ਵਿੱਚ ਮੱਲੋ-ਮੱਲੀ ਧੁਸਣਾ ਨਹੀਂ ਚਾਹੁੰਦੀ। ਤੈਨੂੰ ਤੇਰੇ ਸਕੇ ਮਾਪੇਂ ਛੱਡ ਗਏ ਹਨ। ਗੈਰੀ ਨਾਲ ਕਿਹੜਾ ਮੇਰਾ ਖ਼ੂਨ ਦਾ ਰਿਸ਼ਤਾ ਸੀ? ਉਸ ਨੂੰ ਸਾਰੀਆਂ ਮੇਰੇ ਵਰਗੀਆਂ ਹੀ ਲੱਗਦੀਆਂ ਹਨ। ਸਬ ਔਰਤਾਂ ਇੱਕ ਬਰਾਬਰ ਲੱਗਦੀਆਂ ਹਨ। ਮੇਰੀ ਉਮਰ ਗੁਜ਼ਰ ਗਈ ਹੈ। ਤੁਸੀਂ ਆਪ ਦੀ ਜ਼ਿੰਦਗੀ ਦੇਖੋ। ਦੂਜੇ ਦਾ ਫ਼ਿਕਰ ਨਹੀਂ ਕਰੀਦਾ ਹੁੰਦਾ। "

ਸੁੱਖੀ ਨੂੰ ਟੈਨਸ਼ਨ ਬਹੁਤ ਰਹਿੰਦੀ ਸੀ। ਉਹ ਡਰਦੀ ਸੀ, ਕਿਤੇ ਬੱਚੇ ਜਾਂ ਰਿੰਟ ਵਾਲੇ ਸਟੋਪ ਚੱਲਦੇ ਨਾਂ ਛੱਡ ਦੇਣ। ਥੱਲੇ ਵਾਲਾ ਸੋਟਪ ਬਿਜਲੀ ਨਾਲ ਚੱਲਦਾ ਸੀ। ਉੱਪਰ ਦੀ ਕਿਚਨ ਦਾ ਸੋਟਪ ਗੈੱਸ ਨਾਲ ਚੱਲਦਾ ਸੀ। ਸਾਰਾ ਘਰ ਲੱਕੜੀ ਦਾ ਬਣਿਆ ਸੀ। ਥੋੜ੍ਹੀ ਜਿਹੀ ਵੀ ਅਣਗਹਿਲੀ ਨਾਲ ਕੁੱਝ ਵੀ ਹੋ ਸਕਦਾ ਸੀ। ਜੇ ਸੀਬੋ ਘਰ ਹੁੰਦੀ, ਸੁੱਖੀ ਨੂੰ ਅੱਧਾ ਫ਼ਿਕਰ ਮੁੱਕ ਜਾਣਾ ਸੀ। ਸਿਆਣਾ ਬੰਦਾ ਘਰ ਵਿੱਚ ਬੈਠਾ ਰਹੇ। ਕੋਈ ਫ਼ਿਕਰ ਨਹੀਂ ਰਹਿੰਦਾ। ਜਿੰਦਾ ਕੁੰਡਾ ਲਗਾਉਣ ਦੀ ਲੋੜ ਨਹੀਂ ਹੈ। ਸੁੱਖੀ ਨੇ ਕਿਰਾਏਦਾਰ ਤਾਂ ਰੱਖ ਲਏ ਸਨ। ਸਮੇਂ ਸਿਰ ਪੈਸੇ ਨਹੀਂ ਦਿੰਦੇ ਸਨ। ਜੋ ਕੁੜੀ ਸੀ। ਉਹ ਹਰ ਰੋਜ਼ ਇਹ ਕਹਿੰਦੀ ਸੀ, " ਮੈਂ ਕਲ ਨੂੰ ਰਿੰਟ ਦੇ ਦੇਵਾਂਗੀ। ਅੱਜ ਬੈਂਕ ਨਹੀਂ ਜਾ ਹੋਇਆ। " ਉਸ ਦਾ ਦੋ ਹਫ਼ਤੇ ਕਲ ਹੀ ਨਹੀਂ ਆਉਂਦਾ ਸੀ। ਸੁੱਖੀ ਕੋਲ ਇਹ ਕਹਿਣ ਤੋਂ ਬਗੈਰ ਕੋਈ ਚਾਰਾ ਨਹੀਂ ਸੀ, " ਕੋਈ ਗੱਲ ਨਹੀਂ ਕਿਰਾਇਆ ਆ ਜਾਵੇਗਾ। " ਉਹੀ ਹਾਲ ਬੇਸਮਿੰਟ ਵਾਲਿਆਂ ਦਾ ਸੀ। ਗੋਰੀ ਹਰ ਬਾਰ ਇਹੀ ਕਹਿੰਦੀ ਸੀ, " ਤਨਖ਼ਾਹ ਦੋ ਹਫ਼ਤਿਆਂ ਪਿੱਛੋਂ ਨਹੀਂ ਮਿਲਦੀ। ਮੰਨਥਲੀ ਪੇ-ਚੈੱਕ ਮਿਲਦੀ ਹੈ। ਉਹ ਜਾ ਕੇ ਮਹੀਨੇ ਦੇ ਦੂਜੇ ਹਫ਼ਤੇ ਪੂਰੀ ਪੈਂਦੀ ਸੀ। ਰਿੰਟ ਵਾਲੇ ਸਾਰੀਆਂ ਬੱਤੀਆਂ ਜਗਾ ਕੇ, ਘਰੋਂ ਚਲੇ ਜਾਂਦੇ ਸਨ। ਕਿਚਨ, ਬਾਥਰੂਮ ਵਿੱਚ ਹੀ ਛੇ-ਛੇ 60,100 ਵਾਟ ਬਲਬ ਸਨ। ਹਰ ਕਮਰੇ ਵਿੱਚ ਦੋ ਤੋਂ ਤਿੰਨ 60,100 ਬਲਬ ਸਨ। ਅਗਰ ਸਾਰੇ ਘਰ ਵਿੱਚ ਬੇਸਮਿੰਟ ਸਣੇ 50 ਬਲਬ ਰਾਤ ਦਿਨ ਜਗਦੇ ਰਹਿਣ। ਮਹੀਨੇ ਦਾ 700 ਡਾਲਰ ਦਾ ਬਿੱਲ ਵੀ ਆ ਸਕਦਾ ਹੈ।

ਸੁੱਖੀ ਨੇ ਕੰਮ ਤੋ ਆਉਂਦੀ ਨੇ ਹੀ ਸਟੋਰ ਤੋਂ ਰਸੋਈ ਦਾ ਸਮਾਨ ਚੱਕ ਲਿਆ ਸੀ। ਸੋਚਾਂ ਵਿੱਚ ਡੁੱਬੀ ਹੋਈ, ਉਹ ਕਾਰ ਵਿਚੋਂ ਸਮਾਨ ਕੱਢ ਰਹੀ ਸੀ। ਇੱਕ ਹੱਥ ਕਾਰ ਦੀ ਟਾਕੀ ਨੂੰ ਪਾਇਆ ਹੋਇਆ ਸੀ। ਉਸੇ ਤੋਂ ਧੱਕਾ ਲੱਗਾ। ਕਾਰ ਦਾ ਡੋਰ ਬੰਦ ਹੋ ਗਿਆ। ਉਸ ਦਾ ਪੂਰਾ ਹੱਥ ਪੀਚਿਆ ਗਿਆ। ਉਸ ਦੀਆਂ ਚੀਕਾਂ ਨਿਕਲ ਗਈਆਂ। ਉਸ ਦੀਆਂ ਚੀਕਾਂ ਸੁਣਨ ਵਾਲਾ ਕੋਈ ਨਹੀਂ ਸੀ। ਉਸ ਦੇ ਦਿਮਾਗ਼ ਦੇ ਹੋਸ਼ ਉੱਡ ਗਏ ਸਨ। ਦਰਦਾਂ ਨਾਲ ਕੁਰਲਾਉਂਦੀ ਨੇ, ਉਸ ਨੇ ਕਾਰ ਦੀ ਟਾਕੀ ਖ਼ੋਲ ਲਈ। ਪੰਜੇ ਉਂਗਲਾਂ ਪਿਚਕ ਕੇ ਨੀਲੀਆਂ ਹੋ ਗਈਆਂ ਸਨ। ਉਂਗਲਾਂ ਸੁੰਨ ਬੇਜਾਨ ਹੋ ਗਈਆਂ ਸਨ। ਹੱਥ ਤੋਂ ਬਾਂਹ ਨੂੰ ਜਾਂਦੀਆਂ ਸਾਰੀਆਂ ਨਸ਼ਾ ਵਿੱਚ ਦਰਦ ਹੋ ਰਿਹਾ ਸੀ। ਉਹ ਇੱਕ ਹੱਥ ਨਾਲ ਕਾਰ ਚਲਾ ਕੇ ਹੌਸਪੀਟਲ ਪਹੁੰਚ ਗਈ। ਐਕਸਰੇ ਵਿੱਚ ਉਂਗਲਾਂ ਦਾ ਪਿਚਕਣਾ ਹੀ ਆਇਆ ਸੀ। ਹੱਡੀਆਂ ਟੁੱਟਣ ਤੋਂ ਬਚ ਗਈਆਂ ਸਨ। ਦੁੱਖ ਘੋੜੇ ਦੀ ਦੋੜ ਆਉਂਦਾ ਹੈ। ਜੂੰ ਦੀ ਤੋਰ ਜਾਂਦਾ ਹੈ। ਮੁਸੀਬਤ ਆਉਣ ਲੱਗੀ ਦਾ ਪਤਾ ਵੀ ਨਹੀਂ ਲੱਗਦਾ। ਪਲ਼-ਪਲ਼ ਕਰ ਕੇ, ਬਖ਼ਤ ਪਿਆ ਕੱਟਣਾ ਬਹੁਤ ਔਖਾ ਹੈ। ਸੁੱਖੀ ਨੂੰ 15 ਦਿਨ ਕੰਮ ਤੋਂ ਛੁੱਟੀਆਂ ਕਰਨੀਆਂ ਪਈਆਂ। ਦੁੱਖ ਅਲੱਗ ਝੱਲਿਆ। ਪੈਸਾ ਤਾਂ ਬੰਦਾ ਕੰਮਾਂ ਸਕਦਾ ਹੈ। ਘੱਟ ਪੈਸੇ ਵਿੱਚ ਵੀ ਗੁਜ਼ਾਰਾ ਕਰ ਸਕਦਾ ਹੈ। ਸਰੀਰ ਦੇ ਅੰਗਾਂ ਨੂੰ ਕੁੱਝ ਹੋ ਜਾਵੇ। ਕੰਮ ਥਾਏਂ ਪਏ ਰਹਿ ਜਾਂਦੇ ਹਨ। ਕਿਸੇ ਦੇ ਕੰਮ ਕਰਨ ਦਾ, ਕਿਸੇ ਦੂਜੇ ਬੰਦੇ ਕੋਲ ਸਮਾਂ ਨਹੀਂ ਹੈ। ਉਂਗਲ ਉੱਤੇ ਚੀਰਾ ਆਇਆ ਵੀ ਜਾਨ ਤੇ ਬਣਾਂ ਦਿੰਦਾ ਹੈ। ਹੱਥਾਂ ਪੈਰਾਂ ਦੀ ਕਦਰ ਉਹੀ ਜਾਣਦੇ ਹਨ। ਜੋ ਹੱਥਾਂ ਪੈਰਾਂ ਤੋਂ ਬਗੈਰ ਜੀਅ ਰਹੇ ਹਨ। ਕਿਸੇ ਵੀ ਕੰਮ ਨੂੰ ਅਣਗਹਿਲੀ ਨਾਲ ਨਾਂ ਕਰੀਏ। ਕੰਮ ਕਰਨ ਲੱਗਿਆ, ਸੁਰਤ ਕੰਮ ਵਿੱਚ ਹੋਣੀ ਚਾਹੀਦੀ ਹੈ। ਮਸ਼ੀਨਰੀ ਦਾ ਜੁੱਗ ਹੈ। ਸਰੀਰ ਨੂੰ ਕੁੱਝ ਹੋ ਗਿਆ। ਫੱਟ ਨਹੀਂ ਮਿਲਦੇ। ਨਾਂ ਹੀ ਅੰਗ ਪਹਿਲਾਂ ਜਿਵੇਂ ਜੁੜਦੇ ਹਨ। ਜੈਸੇ ਰੱਬ ਨੇ ਸਾਨੂੰ ਦਿੱਤੇ ਹਨ। ਟੁੱਟ ਜਾਣ ਤੇ ਕੋਈ ਹੋਰ ਵੈਸੇ ਨਹੀਂ ਬਣਾਂ ਸਕਦਾ।

ਕਿਸੇ ਧਰਤੀ ਉੱਤੇ ਵੀ ਰਹੀਏ। ਰੋਜ਼ੀ-ਰੋਟੀ ਦਾ ਜੁਗਾੜ ਤਾਂ ਕਰਨਾ ਪੈਂਦਾ ਹੈ। ਜੈਸੀ ਕਮਾਈ ਹੋਵੇਗੀ। ਵੈਸਾ ਹੀ ਖਾਣ, ਰਹਿਣ, ਪਹਿਨਣ ਨੂੰ ਮਿਲੇਗਾ। ਜਿੰਨੀਆਂ ਵੱਧ ਥਾਵਾਂ ਲੋਕ ਬਦਲਦੇ ਹਨ। ਉੱਨੀ ਵੱਧ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ। ਦਿਮਾਗ਼ ਉੱਤੇ ਬਹੁਤ ਸਟਰਿਸ ਹੁੰਦੀ ਹੈ। ਕਈ ਸਾਰੀ ਉਮਰ ਇੱਧਰ ਉੱਧਰ ਭਟਕਦੇ ਰਹਿੰਦੇ ਹਨ। ਬਾਰ-ਬਾਰ ਘਰ ਦੀਆਂ ਚੀਜ਼ਾਂ ਖ਼ਰੀਦਣੀਆਂ ਪੈਂਦੀਆਂ ਹਨ। ਘਰ ਤੇ ਕੰਮ ਲੱਭਣਾ ਪੈਦਾ ਹੈ। ਗੈਰੀ ਵੈਨਕੂਵਰ ਵਿੱਚ ਵੀ ਟੈਕਸੀ ਚਲਾਉਂਦਾ ਸੀ। ਬਿੰਦੂ ਨੇ ਕੰਮ ਲੱਭ ਲਿਆ ਸੀ। ਹਰ ਕੰਮ ਉੱਤੇ ਔਰਤਾਂ ਮਰਦਾ ਨਾਲ ਬਾਂਹ ਪੈਦਾ ਰਹਿੰਦਾ ਹੈ। ਨੇੜਤਾ ਵਧਦੀ ਹੈ। ਕਈ ਦਿਲ ਨੂੰ ਮਜ਼ਬੂਤ ਰੱਖਦੇ ਹਨ। ਕਈ ਐਸੇ ਵੀ ਹਨ। ਮੌਕਾ ਭਾਲਦੇ ਹਨ। ਕਦੋਂ ਹੱਥ ਫਿਰਦਾ ਹੈ? ਕਈ ਨਵੇਂ ਲੋਕਾਂ ਤੋਂ ਸ਼ਰਮਾਉਂਦੇ ਰਹਿੰਦੇ ਹਨ। ਗੈਰੀ ਵਰਗੇ ਵੀ ਲੋਕਾਂ ਵਿਚੋਂ ਹੀ ਹਨ। ਬਿੰਦੂ ਦੇ ਕੰਮ ਉੱਤੇ ਨਵਾਂ ਮੁੰਡਾ ਸਾਜਨ ਆ ਗਿਆ ਸੀ। ਇਸ ਨੌਜਵਾਨ ਨਾਲ ਬਿੰਦੂ ਦਾ ਤਾਲ ਬਣ ਗਿਆ ਸੀ। ਗੈਰੀ ਨੂੰ ਤਾਂ ਬਿੰਦੂ ਨੇ, ਡੰਗ ਸਾਰਨ ਲਈ ਮੋਹਰਾ ਬਣਾਇਆ ਸੀ। ਬਾਸੀ ਚੀਜ਼ ਉਨ੍ਹਾਂ ਚਿਰ ਹੀ ਖਾਣੀ ਪੈਂਦੀ ਹੈ। ਜਿੰਨਾ ਚਿਰ ਤਾਜ਼ੀ ਨਹੀਂ ਮਿਲਦੀ। ਗੈਰੀ ਬਿੰਦੂ ਤੋਂ 20 ਸਾਲ ਵੱਡਾ ਸੀ।

ਬਿੰਦੂ ਗੈਰੀ ਨੂੰ ਛੱਡ ਕੇ, ਹਾਣੀ ਸਾਜਨ ਨਾਲ ਚੱਲੀ ਗਈ। ਨਮਿਆਂ ਦੇ ਸੰਗ ਰਲ ਕੇ ਭੁੱਲ ਗਏ ਯਾਰ ਪੁਰਾਣੇ। ਦੋਨੇਂ ਇਕੱਠੇ ਰਹਿਣ ਲੱਗ ਗਏ ਸਨ। ਸਾਲ ਪਿੱਛੋਂ ਦੋਨਾਂ ਨੇ ਵਿਆਹ ਕਰਾ ਲਿਆ ਸੀ। ਸਾਜਨ ਪਾਸਪੋਰਟ ਉੱਤੇ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਮੋਹਰ ਲੱਗਦੇ ਹੀ ਕਬੂਤਰ ਵਾਂਗ ਫੁਰ ਹੋ ਗਿਆ। ਬਿੰਦੂ ਦੇ ਦਿਮਾਗ਼ ਉੱਤੋਂ ਇਸ਼ਕ ਦਾ ਭੂਤ ਲੱਥ ਗਿਆ ਸੀ। ਉਹ ਗੋਲ਼ੇ ਆਪ ਦੀ ਮਾਂ ਦੇ ਘਰ ਵਾਪਸ ਆ ਗਈ ਸੀ। ਗੇਲੋ ਨੇ ਬਿੰਦੂ ਨੂੰ ਪੁੱਛਿਆ, " ਹੁਣ ਇੱਥੇ ਕੀ ਕਰਨ ਆਈ ਹੈਂ? ਕੀ ਹੁਣ ਬਾਹਰਲੇ ਆਸਰੇ ਮੁੱਕ ਗਏ ਹਨ? " " ਹਾਂ ਮੰਮੀ ਕੋਈ ਆਸਰਾ ਨਹੀਂ ਰਿਹਾ। ਇਸੇ ਲਈ ਇੱਥੇ ਆ ਗਈ ਹਾਂ। " " ਤੂੰ ਇਕੱਲੀ ਆਈ ਹੈ। ਗੈਰੀ ਕਿਥੇ ਹੈ? " " ਉਹ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਗਿਆ ਹੈ। ਮੈਂ ਉਸ ਨੂੰ ਬਹੁਤ ਚਿਰ ਤੋਂ ਨਹੀਂ ਮਿਲੀ। ਮੈਂ ਸਾਲ ਦੀ ਉਸ ਨਾਲ ਨਹੀਂ ਰਹਿੰਦੀ ਸੀ। " " ਇਹ ਜੋ ਪੇਟ ਵਿੱਚ ਹੈ। ਇਹ ਕਿਸ ਦਾ ਬੱਚਾ ਹੈ? " " ਮੈਂ ਸਾਜਨ ਨਾਲ ਵਿਆਹ ਕਰਾਇਆ ਸੀ। ਇਹ ਬੱਚਾ ਉਸ ਦਾ ਹੈ। " " ਕੀ ਤੂੰ ਉਸ ਨੂੰ ਵੀ ਛੱਡ ਕੇ ਆ ਗਈ? ਇਸ ਬੱਚੇ ਨੂੰ ਕੌਣ ਪਾਲ਼ੇਗਾ? ਦੁਨੀਆ ਕੀ ਕਹੇਗੀ?" " ਮੈਂ ਲੋਕਾਂ ਤੋਂ ਕੀ ਲੈਣਾ ਹੈ? ਮੇਰੀ ਆਪ ਦੀ ਜ਼ਿੰਦਗੀ ਹੈ। ਜਦੋਂ ਬੱਚਾ ਦੁਨੀਆ ਉੱਤੇ ਆਏਗਾ। ਆਪੇ ਪਲ਼ ਜਾਵੇਗਾ। " " ਬਿੰਦੂ ਲੋਕਾਂ ਨਾਲ ਚਲਣਾਂ ਪੈਂਦਾ ਹੈ। ਲੋਕਾਂ ਦੇ ਡਰ ਕਰ ਕੇ ਹੀ ਬੰਦਾ ਮਰਜ਼ਾਂਦਾ ਵਿੱਚ ਰਹਿੰਦਾ ਹੈ। ਗ਼ਲਤੀਆਂ ਨਹੀਂ ਕਰਦਾ। " ਸੋਨੀ ਬਿੰਦੂ ਦੀ ਆਵਾਜ਼ ਸੁਣ ਕੇ ਆ ਗਈ ਸੀ। ਉਸ ਨੇ ਕਿਹਾ, " ਬਿੰਦੂ ਮੰਮੀ ਠੀਕ ਕਹਿੰਦੀ ਹੈ। ਤੂੰ ਬੱਚਾ ਗਿਰਾ ਦੇ। ਐਸੇ ਬਾਪ ਦਾ ਬੱਚਾ ਤੂੰ ਕੀ ਕਰਨਾ ਹੈ? ਜੋ ਤੈਨੂੰ ਛੱਡ ਗਿਆ ਹੈ। " " ਸੋਨੀ ਬੱਚਾ ਛੇ ਮਹੀਨੇ ਦਾ ਹੈ। ਕੋਈ ਦੋ. ਤਿੰਨ ਮਹੀਨੇ ਦਾ ਨਹੀਂ ਹੈ। ਜੇ ਛੋਟਾ ਹੁੰਦਾ. ਮੈਂ ਵੀ ਨਹੀਂ ਰੱਖਣਾ ਸੀ। ਹੁਣ ਤਾਂ ਬੱਚਾ ਪੂਰਾ ਪਲ਼ਿਆ ਹੋਇਆ ਹੈ। "

 

 


Comments

Popular Posts