ਭਾਗ 44, 45, 46 ਬਦਲਦੇ ਰਿਸ਼ਤੇ

ਘਰ ਵਿੱਚ ਹਰ ਰੋਜ਼ ਖਾਣਾ ਬਣਾਉਣ ਵਾਲੇ ਨੂੰ ਵੀ ਕਦੇ ਛੁੱਟੀ ਚਾਹੀਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com


ਜੇ ਹਰ ਕੋਈ ਆਪੋ-ਆਪਣਾ ਖਾਣਾ ਬਣਾਂ ਕੇ, ਖਾਣ ਲੱਗ ਜਾਵੇ। ਰਸੋਈ ਵਿੱਚ ਘਰ ਦੇ ਸਾਰੇ ਮੈਂਬਰਾਂ ਵੱਲੋਂ ਥੋੜ੍ਹੀ ਜਿਹੀ ਖਾਣਾ ਬਣਾਉਣ ਦੀ ਮਦਦ ਕੀਤੀ ਜਾਵੇ। ਘਰ ਦੀਆਂ ਔਰਤਾਂ ਨੂੰ ਬਰੇਕ ਮਿਲ ਜਾਵੇਗੀ। ਘਰ ਵਿੱਚ ਹਰ ਰੋਜ਼ ਖਾਣਾ ਬਣਾਉਣ ਵਾਲੇ ਨੂੰ ਵੀ ਕਦੇ ਛੁੱਟੀ ਚਾਹੀਦੀ ਹੈ। ਕਈ ਔਰਤਾਂ ਦੀ ਸੋਚ ਕਿਚਨ ਤੋਂ ਬਾਹਰ ਨਹੀਂ ਜਾਂਦੀ। ਔਰਤਾਂ ਦਾ ਦਿਮਾਗ਼ ਮਰਦਾਂ ਤੋਂ ਤਿੱਖਾ ਹੁੰਦਾ ਹੈ। ਜੇ ਔਰਤਾਂ ਖਾਣਾ ਬਣਾਉਣ ਦੀ ਥਾਂ, ਬਾਹਰ ਦੇ ਹੋਰ ਕੰਮ ਕਰਨ ਲੱਗ ਜਾਣਗੀਆਂ। ਦੁਨੀਆ 'ਤੇ ਬਹੁਤ ਤਰੱਕੀ ਹੋ ਸਕਦੀ ਹੈ। ਕਿਚਨ ਤੋਂ ਬਾਹਰ ਵੀ ਦੁਨੀਆ ਵਿੱਚ ਬਹੁਤ ਕੰਮ ਹਨ। ਪੰਜਾਬ ਦੇ ਕਿਸਾਨ ਮਰਦਾਂ ਨੇ, ਖੇਤ ਜਾਣਾ ਤੇ ਕੰਮ ਕਰਨਾ ਛੱਡ ਦਿੱਤਾ ਹੈ। ਕਈ ਨਸ਼ੇ ਖਾ ਕੇ, ਭੁੰਜੇ ਲਿਟਦੇ ਹਨ। ਐਸੇ ਮਰਦਾਂ ਦੀਆਂ ਔਰਤਾਂ ਖੇਤਾਂ ਵਿੱਚ ਜਾ ਕੇ, ਜਾਂ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ ਸਮਝਦੀਆਂ। ਅੱਜ ਦੀਆਂ ਔਰਤਾਂ ਸਾਰੀ ਦਿਹਾੜੀ ਖਾਣ-ਪੀਣ ਦੇ ਦੁਆਲੇ ਹੋਈਆਂ ਰਹਿੰਦੀਆਂ ਹਨ। ਜੇ ਹੋਰ ਕੋਈ ਕੰਮ ਨਹੀਂ ਦਿਸਦਾ, ਲੋਕਾਂ ਨੂੰ ਦਾਹਵਤਾਂ ਦੇ ਕੇ, ਖਾਣਾ ਬਣਾਂ ਕੇ ਖੁਆਉਂਦੀਆਂ ਹਨ। ਕਈਆਂ ਨੂੰ ਲੱਗਦਾ ਹੈ। ਮੇਰਾ ਵਰਗਾ ਖਾਣਾ, ਕੋਈ ਹੋਰ ਨਹੀਂ ਬਣਾਂ ਸਕਦਾ। ਐਸੀਆਂ ਔਰਤਾਂ ਆਪੇ ਬੇਵਕੂਫ਼ ਬਣਦੀਆਂ ਹਨ। ਆਪ ਦਾ ਸਮਾਂ, ਸ਼ਕਤੀ ਤੇ ਪੈਸਾ ਦੂਜਿਆਂ ਲਈ ਖ਼ਰਾਬ ਕਰਦੀਆਂ ਹਨ।

ਘਰ ਦੇ ਕੰਮ ਕਰਨ ਵਿੱਚ ਕੋਈ ਕਾਹਲ ਨਹੀਂ ਹੁੰਦੀ। ਕਈ ਔਰਤਾਂ ਨੂੰ ਰਸੋਈ ਵਿੱਚੋਂ ਵਿਹਲ ਨਹੀਂ ਮਿਲਦੀ। ਨਹਾਉਣ ਦਾ ਸਮਾਂ ਨਹੀਂ ਲੱਗਦਾ। ਹਰ ਇੱਕ ਨੂੰ ਭਾਵੇਂ ਦੋ ਹੱਥ ਲੱਗੇ ਹੋਏ ਹਨ। ਕੁੱਝ ਕੁ ਮਰਦਾ ਨੂੰ ਛੱਡ ਕੇ, ਜ਼ਿਆਦਾ ਮਰਦ ਖਾਣਾ ਨਹੀਂ ਬਣਾਉਂਦੇ। ਭੁੱਖ ਤਾਂ ਕੱਟ ਲੈਣਗੇ। ਰਸੋਈ ਵਿੱਚ ਖਾਣਾ ਪਕਾਉਣਾ, ਭਾਂਡੇ ਮਾਂਜਣਾ ਸ਼ਰਮ ਮੰਨਦੇ ਹਨ। ਸ਼ਰਮ ਕੀ ਹੁੰਦੀ ਹੈ? ਆਪ ਦੇ ਹੀ ਘਰ ਵਿਚੋਂ ਸ਼ਰਮ ਕੀਹਦੇ ਕੋਲੋਂ ਆਉਂਦੀ ਹੈ? ਔਰਤਾਂ ਨੂੰ ਭੋਜਨ ਪਕਾਉਂਦਿਆਂ, ਭਾਂਡੇ ਮਾਂਜਦਿਆਂ ਕਦੇ ਸ਼ਰਮ ਨਹੀਂ ਆਉਂਦੀ। ਅੱਜ ਕਲ ਦੀਆਂ ਬਹੁਤ ਔਰਤਾਂ ਨੂੰ ਆਪ ਦੇ ਲਈ ਖਾਣਾ ਬਣਾਉਣ ਦਾ ਸ਼ੌਕ ਨਹੀਂ ਹੈ। ਕਈ ਮਰਦ-ਔਰਤਾਂ ਭੋਜਨ ਪਕਾ ਨਹੀਂ ਸਕਦੇ। ਦੋ ਹੱਥ ਹੁੰਦੇ ਹੋਏ, ਹੋਰਾਂ ਦੇ ਵੱਲ ਦੇਖਦੇ ਹਨ। ਐਸੇ ਲੋਕਾਂ ਨੂੰ ਪਤਾ ਹੁੰਦਾ ਹੈ। ਖਾਣ ਨੂੰ ਕਿਤੋਂ ਨਾਂ ਕਿਤੋਂ ਮਿਲ ਜਾਣਾ ਹੈ। ਜੇ ਜਾਨ ਤੇ ਢਿੱਡ ਹੈ। ਰੱਬ ਨੇ ਖਾਣਾ ਵੀ ਪਰੋਸ ਕੇ ਰੱਖਿਆ ਹੈ। ਜੰਮਦੇ ਬੱਚੇ ਲਈ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਪੈਦਾ ਹੋ ਜਾਂਦਾ ਹੈ। ਕਈ ਮਰਦ-ਔਰਤਾਂ ਖਾਣਾ ਖਾਣ ਜਾਣਦੇ ਹਨ। ਖਾਣੇ ਦਾ ਸੁਆਦ ਕਿਹੋ ਜਿਹਾ ਹੋਣਾ ਚਾਹੀਦਾ ਹੈ। ਲੂਣ, ਮਿਰਚ, ਮਿੱਠਾ ਵੱਧ-ਘੱਟ, ਸਾਰਾ ਕੁੱਝ ਪਤਾ ਹੁੰਦਾ ਹੈ। ਪਰ ਆਪ ਹੱਥ ਹਿਲਾ ਕੇ, ਖਾਣ ਲਈ ਭੋਜਨ ਬਣਾਂ ਨਹੀਂ ਸਕਦੇ। ਕਈ ਇੰਨੇ ਬੇਹਿੰਮਤੀ ਹੁੰਦੇ ਹਨ। ਖਾਣਾ ਬਣਿਆ ਹੋਇਆ, ਆਪੇ ਚੱਕ ਕੇ ਨਹੀਂ ਖਾ ਸਕਦੇ। ਭੋਜਨ ਖਾਣ ਲਈ ਥਾਲ਼ੀ ਵਿੱਚ ਪਰੋਸਿਆ ਹੋਣਾ ਚਾਹੀਦਾ ਹੈ।

ਕਈ ਐਸੇ ਵੀ ਹਨ। ਖਾਣ ਲਈ ਮੂਹਰੇ ਫਲ ਕੇਲੇ, ਸੇਬ, ਖ਼ਰਬੂਜ਼ੇ, ਸਲਾਦ, ਗਾਜਰਾਂ, ਮੂਲ਼ੀਆਂ, ਗੋਭੀ ਪਏ ਹੁੰਦੇ ਹਨ। ਆਪ ਚੱਕ ਕੇ ਨਹੀਂ ਖਾ ਸਕਦੇ। ਕੱਟੇ ਹੋਏ, ਝੱਟ ਖਾ ਜਾਂਦੇ ਹਨ। ਸੁੱਖੀ ਹੀ ਘਰ ਖਾਣਾ ਬਣਾਉਂਦੀ ਸੀ। ਗੈਰੀ ਤੇ ਬੱਚੇ ਬ੍ਰੈੱਡ ਤੱਤੀ ਤਾਂ ਹੀ ਕਰਦੇ ਸੀ। ਜੇ ਸੁੱਖੀ ਘਰ ਨਹੀਂ ਹੁੰਦੀ ਸੀ। ਜਾਂ ਖਾਣ ਲਈ ਕੁੱਝ ਘਰ ਬਣਾਇਆ ਨਹੀਂ ਹੁੰਦਾ ਸੀ। ਪੀਜ਼ਾ ਬਰਗਰ ਖ਼ਰੀਦ ਕੇ ਖਾ ਲੈਂਦੇ ਸਨ। ਸੁੱਖੀ ਨੂੰ ਦਾਲ, ਸਬਜ਼ੀ, ਰੋਟੀਆਂ ਨੂੰ ਬਣਾਉਣ ਨੂੰ ਮਸਾਂ ਘੰਟਾ ਕੁ ਲੱਗਦਾ ਸੀ। ਹਰ ਰੋਜ਼ ਉਵੇਂ ਹੀ ਸੁੱਖੀ ਪਿਆਜ਼, ਲਸਣ, ਅਦਰਕ ਭੁੰਨਦੀ ਸੀ। ਹਰ ਰੋਜ਼ ਉਹੀ ਦਾਲਾਂ, ਸਬਜ਼ੀਆਂ ਪਕਾਉਂਦੀ ਸੀ। ਘਰ ਦਾ ਹੋਰ ਕੋਈ ਪਾਣੀ ਵਿੱਚ ਚੌਲਾਂ ਨੂੰ ਉਬਾਲ ਨਹੀਂ ਸਕਦਾ ਸੀ। ਗੈਰੀ ਨੂੰ ਆਟਾ ਗੂੰਨਣਾਂ ਤੇ ਰੋਟੀ ਵੇਲਣੀ ਨਹੀਂ ਆਉਂਦੀ ਸੀ। ਬੱਚਿਆਂ ਨੂੰ ਕੋਕ ਪੀਣ ਦਾ ਪਤਾ ਸੀ। ਗੈਰੀ ਨੂੰ ਸ਼ਰਾਬ ਖ਼ਰੀਦਣ ਤੇ ਪੀਣ ਦਾ ਪਤਾ ਸੀ।

ਸੀਬੋ ਬੌਬ ਨੂੰ ਹਰ ਰੋਜ਼ ਕਹਿੰਦੀ ਸੀ, " ਬੌਬ ਤੇਰੀ ਉਮਰ ਲੰਘਦੀ ਜਾਂਦੀ ਹੈ। ਕੁਆਰੇ ਨੇ ਹੀ ਬੁੱਢਾ ਹੋ ਜਾਣਾ ਹੈ। " " ਵੱਡੀ ਮੰਮੀ ਤੁਸੀਂ ਘਰ ਵਿੱਚ ਬੋਲਣ ਨੂੰ ਬਥੇਰੇ ਹੋ। ਹੋਰ ਤੋਂ ਕੀ ਕਰਾਉਣਾ ਹੈ? ਘਰ ਵਿੱਚ ਔਰਤ ਤਾਂ ਇੱਕ ਹੀ ਬਥੇਰੀ ਹੁੰਦੀ ਹੈ। ਦੋ ਤੋਂ ਤਿੰਨ ਹੋ ਗਈਆਂ, ਸਾਡਾ ਕੀ ਬਣੇਗਾ? " " ਬੌਬ ਤੂੰ ਗੋਰੀਆਂ, ਕਾਲੀਆਂ ਕੁੜੀਆਂ ਨਾਲ ਘੁੰਮਦਾ ਰਹਿੰਦਾ ਹੈ। ਇੰਨਾ ਨੂੰ ਘਰ ਲਿਆ ਕੇ ਪਾਰਟੀਆਂ ਕਰਦਾ ਹੈ। ਕੁੜੀਆਂ ਬੀਰਾਂ, ਸ਼ਰਾਬਾਂ, ਸਿਗਰਟਾਂ ਪੀਂਦੀਆਂ ਹਨ। ਤੂੰ ਕੁੜੀਆਂ ਨਾਲ ਨਚਾਉਂਦਾ ਹੈ। " " ਦਾਦੀ ਮਾਂ ਜੇ ਮੈਂ ਉਨ੍ਹਾਂ ਨੂੰ ਨਚਾਉਂਦਾ ਹਾਂ। ਉਨ੍ਹਾਂ ਨੂੰ ਕੋਈ ਤਕਲੀਫ਼ ਨਹੀਂ ਹੈ। ਮੇਰੀ ਲਾਈਫ਼ ਵਿੱਚ ਦਖ਼ਲ ਦੇਣ ਦਾ ਤੁਹਾਡਾ ਬਿਜ਼ਨਸ ਨਹੀਂ ਹੈ। ਤੁਸੀਂ ਸੀਨੀਅਰ ਹਾਊਸ ਵਿੱਚ ਹੀ ਠੀਕ ਸੀ। ਤੁਸੀਂ ਆਪ ਦਾ ਖ਼ਿਆਲ ਰੱਖੋ। ਮੇਰੇ ਬਾਰੇ ਸੋਚਣ ਦੀ ਲੋੜ ਨਹੀਂ ਹੈ। " " ਹਾਏ-ਹਾਏ ਕਲ ਦਾ ਜੁਆਕ ਮੇਰੇ ਅੱਗੇ ਜ਼ੁਬਾਨ ਲੜਾ ਰਿਹਾ ਹੈ। ਮੇਰੀ ਉਮਰ ਦਾ ਕੋਈ ਲਿਹਾਜ਼ ਨਹੀਂ ਹੈ। ਗੈਰੀ ਅੱਜ ਤੱਕ ਮੇਰੇ ਮੂਹਰੇ ਨਹੀਂ ਬੋਲਿਆ। ਵੇ ਮੈਂ ਤੇਰੇ ਪਿਉ ਦੀ ਮਾਂ ਹਾਂ। ਪਰ ਇਸ ਨੂੰ ਮਾਂ ਦਾ ਕੀ ਪਤਾ ਹੈ? ਅਸਲ ਖ਼ੂਨ ਤਾਂ ਗੋਰੀ ਦਾ ਰਗਾਂ ਵਿੱਚ ਵਗ ਰਿਹਾ ਹੈ। ਸੁੱਖੀ ਅਖ਼ਬਾਰ ਵਿੱਚ ਕਿਮ ਤੇ ਬੌਬ ਦੇ ਵਿਆਹ ਦਾ ਇਸ਼ਤਿਹਾਰ ਕਢਾ ਦੇ। ਦੋਨਾਂ ਦਾ ਵਿਆਹ ਕਰ ਦੇਈਏ। " ਸੁੱਖੀ ਜਵਾਨ ਬੱਚਿਆਂ ਦੀ ਗੱਲ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ ਸੀ। ਉਹ ਰਸੋਈ ਵਿੱਚ ਜਾ ਕੇ, ਖਾਣਾ ਬਣਾਉਣ ਲੱਗ ਗਈ ਸੀ।

ਬੌਬ ਖਿਝ ਗਿਆ ਸੀ। ਉਸ ਨੇ ਕਿਹਾ, " ਤੁਸੀਂ ਨਿਊਜ਼-ਪੇਪਰ ਵਿੱਚ ਮੇਰੀ ਪਾਰਟਨਰ ਲੱਭਣ ਦਾ ਇਸ਼ਤਿਹਾਰ ਨਹੀਂ ਲੱਗਾ ਸਕਦੇ। ਐਸੇ ਕੈਸੇ ਮੈਂ ਕਿਸੇ ਨਾਲ ਵੀ ਵਿਆਹ ਕਰਾ ਸਕਦਾ ਹਾਂ? ਮੇਰੀਆਂ ਇੰਨਾ ਦੋਸਤਾਂ ਵਿੱਚ ਕੀ ਨੁਕਸ ਹੈ? ਮੈਂ ਵਿਆਹ ਕਰਾਉਣਾ ਹੈ। ਮਨ ਪਸੰਦ ਦੀ ਕੁੜੀ ਨਾਲ ਵਿਆਹ ਕਰਾਵਾਂਗਾ। ਅਜੇ ਮੈਨੂੰ ਵਿਆਹ ਕਰਾਉਣ ਦੀ ਜ਼ਰੂਰਤ ਨਹੀਂ ਹੈ। ਕੁੜੀਆਂ ਮੈਨੂੰ ਊਈ ਮਿਲਦੀਆਂ ਹਨ। ਇੱਕੋ ਕੁੜੀ ਨੂੰ ਗਲ਼ ਨਾਲ ਮੈਂ ਜ਼ਰੂਰੀ ਲਟਕਾਉਣਾ ਹੈ। ਤਿੰਨ ਵਿਆਹ ਕਰਾ ਕੇ, ਕੀ ਮੇਰਾ ਡੈਡੀ ਇੰਨਾ ਲੱਛਣਾਂ ਤੋਂ ਹੱਟ ਗਿਆ ਹੈ? ਡੈਡੀ ਤਾਂ ਮੇਰੀਆਂ ਦੋਸਤਾਂ ਨਾਲ ਵੀ ਪੱਪੀਆਂ ਜੱਫੀਆਂ ਕਰਦਾ ਹੈ। ਉਨ੍ਹਾਂ ਨਾਲ ਸ਼ਰਾਬ ਪੀਂਦਾ ਹੈ। ਕਿਮ ਤੂੰ ਵੀ ਦਾਦੀ ਮਾਂ ਨੂੰ ਜਰਾ ਬੱਤਾ ਦੇ। ਤੂੰ ਕੀ ਰੈਪਰ ਪੇਪਰ ਵਿੱਚ ਲਪੇਟੇ ਤੋਹਫ਼ੇ ਨਾਲ ਵਿਆਹ ਕਰਾਉਣਾ ਹੈ? ਜੋ ਤੈਨੂੰ ਵਿਆਹ ਦੀ ਫ਼ਸਟ ਨਾਈਟ ਨੂੰ ਝਾਤ ਕਹੇ।"

ਬੌਬ ਤੇ ਸੀਬੋ ਦੀਆਂ ਗੱਲਾਂ ਕਿਮ ਮਜ਼ੇ ਲੈ ਕੇ ਸੁਣ ਰਹੀ ਸੀ। ਬੌਬ ਦੀ ਗੱਲ ਸੁਣ ਕੇ, ਉਸ ਨੇ ਕਿਹਾ, " ਤੁਸੀਂ ਵੱਡੀ ਮੰਮੀ ਘਰ ਵਿੱਚ ਬਣੇ ਰਹੋ। ਮੇਰੀ ਲਾਈਫ਼ ਵਿੱਚ ਦਖ਼ਲ ਦੇਣ ਦੀ ਲੋੜ ਨਹੀਂ ਹੈ। ਮੇਰੇ ਲਈ ਪਾਰਟਨਰ ਲੱਭਣ ਦੀ ਵਿਆਹ ਦਾ ਇਸ਼ਤਿਹਾਰ ਨਿਊਜ਼-ਪੇਪਰ ਵਿੱਚ ਬਿਲਕੁਲ ਨਾਂ ਲਗਾਉਣਾ। ਇਸ਼ਤਿਹਾਰ ਦੇਖ ਕੇ, ਹੋਰ ਮੁੰਡੇ ਤੇ ਉਨ੍ਹਾਂ ਦੇ ਮਾਪੇ ਘਰ ਆਉਣ ਲੱਗ ਜਾਣਗੇ। ਮੇਰੇ ਕੋਲ ਦੋ ਬੁਆਏ ਫਰਿੰਡ ਹਨ। ਇੱਕ ਹੋਰ ਮੇਰੇ ਪਿੱਛੇ ਫਿਰਦਾ ਹੈ। ਮੈਂ ਉਨ੍ਹਾਂ ਨਾਲ ਪਿਕਨਿਕ ਤੇ ਜਾ ਕੇ, ਦੇਖ ਰਹੀ ਹਾਂ। ਜੇ ਉਹ ਗੁੱਡ ਲੱਗੇ। ਫਿਰ ਵਿਆਹ ਲਈ ਸੋਚਾਂਗੀ। ਜੇ ਨਾਂ ਪਸੰਦ ਆਏ, ਹੋਰ ਮੁੰਡੇ ਟਰਾਈ ਕਰਾਂਗੀ। ਮੈਨੂੰ ਪਤਾ ਹੈ। ਮੈਂ ਲਾਈਫ਼ ਨੂੰ ਕਿਵੇਂ ਹੈਂਡਲ ਕਰਨਾ ਹੈ?" ਸੀਬੋ ਨੂੰ ਕਿਮ ਦਾ ਮੂਹਰੇ ਬੋਲਣਾ ਚੰਗਾ ਨਹੀਂ ਲੱਗਾ। ਉਸ ਨੇ ਕਿਹਾ, " ਮੈਨੂੰ ਤੁਹਾਡੀਆਂ ਦੋਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਅਸੀਂ ਤਾਂ ਇਹੋ ਜਿਹਾ ਕੁੱਝ ਕਦੇ ਨਹੀਂ ਕੀਤਾ। ਨਾਂ ਹੀ ਸਾਡੇ ਘਰ ਦੇ ਐਸਾ ਕੁੱਝ ਕਰਨ ਦਿੰਦੇ ਸਨ। " " ਕੀ ਤੁਸੀਂ ਸੱਚੀ-ਮੁੱਚੀ ਐਸਾ ਕੁੱਝ ਨਹੀਂ ਕੀਤਾ। ਮੈਂ ਜਕੀਨ ਨਹੀਂ ਕਰਦੀ। ਤੁਸੀਂ ਤਾਂ ਹੁਣ ਵੀ ਸਾਡੀ ਗੱਲ ਨਹੀਂ ਸੁਣਦੇ। ਮਨ ਮਰਜ਼ੀ ਥੋਪਣ ਨੂੰ ਤਿਆਰ ਰਹਿੰਦੇ ਹੋ। ਦਾਦੀ ਮਾਂ ਜੇ ਤੁਹਾਡੇ ਘਰ ਦੇ ਇੰਜ ਨਹੀਂ ਕਰਨ ਦਿੰਦੇ ਸਨ। ਮੇਰਾ ਕੀ ਕਸੂਰ ਹੈ? ਜੇ ਤੁਹਾਡੇ ਕੋਲ ਬੁਆਏ ਫਰਿੰਡ ਨਹੀਂ ਸੀ। ਦਾਦਾ ਜੀ ਤੁਹਾਨੂੰ ਕਿਥੋਂ ਲੱਭਿਆ ਸੀ? ਉਹ ਸੱਚ ਦਾਦਾ ਜੀ ਤਾਂ ਤੁਹਾਡੀ ਮਾਂ ਨੂੰ ਪਸੰਦ ਸੀ। ਤਾਂ ਤੁਹਾਡਾ ਵਿਆਹ ਦਾਦਾ ਜੀ ਨਾਲ ਤੁਹਾਡੀ ਮਾਂ ਨੇ ਕਰ ਦਿੱਤਾ। ਮਾਂ ਨੂੰ ਪਸੰਦ ਸੀ ਤਾਂ ਤੁਹਾਡੀ ਮਾਂ ਨੂੰ ਦਾਦਾ ਜੀ ਨਾਲ ਵਿਆਹ ਕਾਰਉਣਾਂ ਚਾਹੀਦਾ ਸੀ। ਜੇ ਤੁਹਾਨੂੰ ਮੇਰੀ ਤਕਲੀਫ਼ ਹੁੰਦੀ ਹੈ। ਮੈਂ ਜੀਨਸ ਨਾਲ ਮੂਵ ਹੋ ਜਾਂਦੀ ਹਾਂ। " " ਕਿਵੇਂ ਮੂੰਹ ਆਈਆਂ ਗੱਲਾਂ ਬੋਲਣ ਲੱਗੀ ਹੈ? ਤੂੰ ਬਗੈਰ ਵਿਆਹ ਕਰਾਉਣ ਤੋਂ ਕਿਸੇ ਮੁੰਡੇ ਨਾਲ ਨਹੀਂ ਰਹਿ ਸਕਦੀ। ਤੇਰਾ ਵਿਆਹ ਪੰਜਾਬੀ ਮੁੰਡੇ ਨਾਲ ਕਰਨਾ ਹੈ। ਕੰਨ ਖ਼ੋਲ ਕੇ ਸੁਣ ਲੈ। ਤੇਰਾ ਪਿਉ ਪੰਜਾਬੀ ਹੈ। ਘਰੋਂ ਨਿਕਲ ਕੇ, ਉਥੱਲਣ ਵਾਲੀਆਂ ਕੁੜੀਆਂ ਨੂੰ ਅਸੀਂ ਜਾਨੋਂ ਮਾਰ ਦਿੰਦੇ ਹਾਂ। " " ਮੈਂ ਕੋਈ ਬੇਬੀ ਨਹੀਂ ਹਾਂ। ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਤੁਸੀਂ ਮੈਨੂੰ ਮਾਰਨ ਦੀ ਧੱਮਕੀ ਦੇ ਰਹੇ ਹੋ। ਜੇ ਮੈਨੂੰ ਹੋਰ ਕੋਈ ਧਮਕੀ ਦਿੱਤੀ। ਮੈਂ ਪੁਲੀਸ ਸੱਦ ਲੈਣੀ ਹੈ। ਮੈਂ ਘਰੋਂ ਬਾਹਰ ਹੋ ਜਾਣਾ ਹੈ। " ਬੌਬ ਨੇ ਕਿਹਾ, " ਕਿਮ ਦਾਦੀ ਮਾਂ ਦੀਆਂ ਗੱਲਾਂ ਦਾ ਗ਼ੁੱਸਾ ਨਾਂ ਕਰ। ਦਾਦੀ ਦੀ ਉਮਰ ਹੋ ਗਈ ਹੈ। ਜੋ ਕੰਮ ਇਹ ਆਪ ਨਹੀਂ ਕਰ ਸਕਦੀ। ਤੈਨੂੰ ਮੈਨੂੰ ਵੀ ਨਹੀਂ ਕਰਨ ਦੇਣਾ ਚਾਹੁੰਦੀ। ਇਹ ਆਪ ਇਕੱਲਾ-ਪਨ ਮਹਿਸੂਸ ਕਰਦੀ ਹੈ। ਕਿਮ ਤੂੰ ਜੋ ਕਰਨਾ ਹੈ। ਕਰੀ ਚੱਲ। ਤੂੰ ਆਪ ਦੇ ਬੁਆਏ ਫਰਿੰਡ ਨੂੰ ਘਰ ਲੈ ਕੇ ਆਇਆ ਕਰ। ਦਾਦੀ ਦਾ ਵੀ ਜੀਅ ਲੱਗ ਜਾਵੇਗਾ। ਆਪੇ ਤੇਰਾ ਵਿਆਹ ਕਿਸੇ ਇੱਕ ਨਾਲ ਕਰ ਦੇਵੇਗੀ। ਦਾਦੀ ਮਾਂ ਤੁਸੀਂ ਵੀ ਫਨ ਕਰਨਾ ਸਿੱਖ ਲਵੋ। ਜੈਲਸ ਨਹੀਂ ਕਰੀਦੀ। ਕੀਪ ਕੋਇਟ। "
 
 

 

 

 

 

 

 

 

 

 

 

 

 

 

 

 
 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

Comments

Popular Posts