ਅੱਖਾਂ ਮਿਲਾ ਕੇ ਆਈ-ਲਵ-ਯੁ ਕਹਿ ਗਿਆ
June 1, 2014 at 8:24pm
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
 satwinder_7@hotmail.com  
ਮੈਨੂੰ ਜਾਨ-ਜਾਨ ਕਹਿੰਦਾ ਮੇਰੀ ਜਾਨ ਕੱਢ ਲੈ ਗਿਆ।
ਹੋਲੀ ਜਿਹੇ ਮੈਨੂੰ ਮੈਂ ਤੇਰੇ ਤੋਂ ਹਾਂ ਕੁਰਬਾਨ ਕਹਿ ਗਿਆ।
ਮੁੰਦਰੀ ਦੇ ਨਾਲ ਜੋੜਾ ਬੰਗਾਂ ਦਾ ਮੈਨੂੰ ਉਹ ਦੇ ਗਿਆ।
ਪਿਆਰ ਦੀ ਨਿਸ਼ਾਨੀ ਪਾਉਣੇ ਨੂੰ ਮੈਨੂੰ ਕਹਿ ਗਿਆ।
ਮੇਰੇ ਦਿਮਾਗ਼ ਦੇ ਫ਼ਿਊਜ਼ ਉਹ ਸਾਰੇ ਸੀ ਉਡਾ ਗਿਆ।
ਜਦੋਂ ਅੱਖਾਂ ਮਿਲਾ ਕੇ ਆਈ-ਲਵ-ਯੂ ਨੂੰ ਕਹਿ ਗਿਆ।
ਦਿਲ ਕਮਲਾ ਹੋਇਆ ਮਗਰੇ ਹੀ ਉਹਦੇ ਤੁਰ ਗਿਆ।
ਮਨ ਝੱਲਾ ਹੋਇਆ ਉਹ ਨੂੰ ਚੰਨ ਜੀ ਮੇਰੇ ਕਹਿ ਗਿਆ।
ਅੱਖ ਦੇ ਇਸ਼ਾਰੇ ਨਾਲ ਹਾਲ ਮੇਰਾ ਉਹ ਪੁੱਛ ਗਿਆ।
ਸੱਤੀ ਦਾ ਦਿਲ ਉਦੋਂ ਝੱਲਾ ਉਹ ਤੋਂ ਸੱਚੀ ਹੀ ਹੋ ਗਿਆ।
ਉਸੇ ਦੀ ਉਡੀਕ ਵਿੱਚ ਦਿਲ ਰਾਹ ਮੱਲ ਬਹਿ ਗਿਆ।
ਸਤਵਿੰਦਰ ਦਾ ਮਨ ਗੀਤ ਉਹਦੇ ਗਾਉਣ ਬਹਿ ਗਿਆ।

Comments

Popular Posts