ਭਾਗ 24 ਜਿੰਦਗੀ ਜੀਨੇ ਦਾ ਨਾਂਮ ਹੈ
ਕੀ ਐਸੇ ਬੰਦੇ ਸਮਾਜ ਸੁਧਾਰ ਸਕਦੇ ਹਨ?


ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com
 
ਜੇ ਕਿਸੇ ਦੀ ਧੀ-ਭੈਣ ਵੱਲ ਕੋਈ ਅੱਖ ਚੱਕ ਕੇ ਦੇਖ਼ਦਾ ਹੈ। ਅੱਗਲੇ ਉਸ ਦੀਆਂ ਅੱਖਾਂ ਕੱਢਣ ਜਾਂਦੇ ਹਨ। ਵਿਆਹ ਵੇਲੇ ਮਾਂਪੇਂ ਧੀ ਪਾਲਕੇ, ਕਿਸੇ ਗੈਰ ਮਰਦ ਨੂੰ ਸੌਪ ਦਿੰਦੇ ਹਨ। ਜਿਸ ਨੂੰ ਧੀ ਹੱਥੀ ਦਿੰਦੇ ਹਨ। ਉਸ ਦੇ ਅੱਗੇ ਗੋਡੇ ਟੇਕ ਦਿੰਦੇ ਹਨ। ਆਪ ਤੋਂ ਊਚਾ ਸਮਝ ਕੇ, ਸਾਰੀ ਉਮਰ ਝੁੱਕਦੇ ਰਹਿੰਦੇ ਹਨ। ਕਈ ਕੁੜੀ ਦੇ ਸੌਹੁਰਿਆਂ ਨੂੰ ਸਾਰੀ ਉਮਰ ਰਸਮਾਂ-ਰਿਵਾਜ਼ਾਂ ਦੀ ਓੜ ਵਿੱਚ ਚੜਾਵਾਂ ਦਿੰਦੇ ਰਹਿੰਦੇ ਹਨ। ਕੈਲੋ ਦੇ ਮਾਪਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ, " ਪੈਲਸ ਵਿੱਚ ਪਾਰਟੀ ਨਹੀਂ ਕਰਨੀ। ਗੁਰਦੁਆਰੇ ਜਾ ਕੇ, ਸਿਰਫ਼਼ ਅੰਨਦ ਕਾਰਜ ਹੀ ਲੈਣੇ ਹਨ। " ਇੱਕ ਬਾਰ ਤਾਂ ਸਭ ਦੇ ਮੂੰਹੋਂ ਉਤੇ ਰੌਣਕ ਗਈ।

ਬੜੇ ਚੰਗੇ ਬੰਦੇ ਮਿਲੇ ਹਨ। ਕੁੜੀ ਦੇ ਡੈਡੀ ਨੇ ਕਿਹਾ, " ਸ਼ਾਬਾਸ਼ੇ ਬਈ ਐਸੇ ਰਿਸ਼ਤੇਦਾਰ ਚਾਹੀਦੇ ਹਨ। ਸਾਡੇ ਕੋਲ ਦੇਣ ਨੂੰ ਕੁੱਝ ਨਹੀਂ ਹੈ। ਤੁਹਾਡਾ ਬਹੁਤ ਧੰਨਵਾਦ ਹੈ। ਸਾਡਾ ਬੋਝ ਹੌਲਾ ਕਰ ਦਿੱਤਾ। ਸਾਰੀ ਜੁੰਮੇਬਾਰੀ ਆਪਦੇ ਸਿਰ ਲੈ ਲਈ। ਜਦੋਂ ਦੀ ਕੁੜੀ ਜੁਵਾਨ ਹੋਈ ਹੈ। ਮੇਰੀ ਰਾਤਾਂ ਦੀ ਨੀਂਦ ਉਡ ਗਈ ਸੀ। ਇਸ ਨੂੰ ਤੋਰ ਕੇ ਰੱਜ ਕੇ ਸੌਵਾਂਗਾ। " ਵਿਚੋਲਣ ਦੁਲਹਨ ਦੀ ਸਕੀ ਮਾਸੀ ਦੀ ਕੁੜੀ ਹੀ ਸੀ। ਉਸ ਨੇ ਕਿਹਾ, " ਐਡੀ ਸੋਹਣੀ ਕੁੜੀ ਦੇ ਰਹੇ ਹਨ। ਇੰਨਾਂ ਦੀ ਨੀਂਦ ਵੀ ਉਡਣੀ ਹੀ ਹੈ। ਜਮਾਂ ਬਿੱਜਲੀ ਦੇ ਬੱਲਬ ਵਰਗੀ ਹੈ। ਸਾਰਾ ਘਰ ਰੌਸ਼ਨ ਕਰ ਦੇਵੇਗੀ। ਇਸੇ ਖੁਸ਼ੀ ਵਿੱਚ ਇਹ ਆਪੇ ਪਾਰਟੀ ਦਾ ਇੰਤਜ਼ਾਮ ਕਰਕੇ, ਆਪਦੇ ਪਸੰਦ ਦੀ ਪਾਰਟੀ ਆਪਦੇ ਘਰ ਜਾ ਕੇ ਕਰ ਲੈਣਗੇ। ਤੁਹਾਨੂੰ ਖੇਚਲ ਨਹੀਂ ਦਿੰਦੇ। ਮਿੱਠਾਆਈ ਬੱਣ ਹੀ ਰਹੀ ਹੈ। ਇਥੇ ਹੀ ਉਠਾ ਕੇ ਲੈ ਜਾਂਣੀ ਹੈ। ਤੁਸੀਂ ਕੈਸ਼ ਪੈਸੇ ਦੇ ਦੇਉ। ਇੱਕ ਮੁੰਡਾ, ਇੱਕ ਕੁੜੀ ਹੀ ਹੈ। ਤੁਹਾਡੇ ਕੋਲ ਬਥੇਰੀ ਜਾਇਦਾਦ ਹੈ। ਇੱਕ ਕਿੱਲਾ ਹੀ ਕੁੜੀ ਦੇ ਨਾਂਮ ਕਰ ਦਿਉ। " ਕੁੜੀ ਦੀ ਮੰਮੀ ਨੇ ਕਿਹਾ, " ਗੁੱਡੀ ਤੈਨੂੰ ਵਹਿਮ ਹੈ।

ਸਾਡੇ ਕੋਲ ਇੰਨਾਂ ਵੀ ਨਹੀਂ ਹੈ। ਪਰ ਇੰਨੇ ਵੀ ਮਰੇ ਨਹੀਂ ਹੋਏ। ਕਿ ਦਾਜ ਵਿੱਚ ਜ਼ਮੀਨ ਵੇਚ ਕੇ ਦੇ ਦਈਏ। ਜਿੰਨਾਂ ਕੁ ਹੋ ਸਕਿਆ, ਦਾਜ ਜਰੂਰ ਦੇਵਾਂਗੇ। ਸਾਡੀ ਕੁੜੀ ਨੂੰ ਇੰਨਾਂ ਘਰ ਦਾ ਕੰਮ ਨਹੀਂ ਆਉਂਦਾ। ਤੁਹਾਨੂੰ ਰਲ-ਮਿਲ ਕੇ ਸਾਰਨਾਂ ਪੈਣਾਂ ਹੈ। ਕਿਸੇ ਵੀ ਚੀਜ਼ ਦੀ ਲੋੜ ਹੋਵੇ। ਤੁਸੀਂ ਮੂੰਹ ਨਾਲ ਮੰਗ ਲੈਣੀ। " ਵਿਆਹ ਤੋਂ ਇੱਕ ਦਿਨ ਪਹਿਲਾਂ ਕੈਲੋ ਦੇ ਭਰਾ ਨੂੰ ਕੁੜੀ ਵਾਲੇ ਸੰਗਨ ਪਾ ਗਏ। ਮੰਗਣਾਂ ਕਰਨ ਵੇਲੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਗੁਰਦੁਆਰੇ ਸਾਹਿਬ ਤੋਂ ਘਰ ਲੈ ਆਏ। ਮਾਹਾਰਾਜ ਅੱਗੇ ਮੁੰਡੇ ਨੂੰ ਬੈਠਾ ਕੇ ਸੰਗਨ ਪੁਆ ਲਿਆ ਸੀ। ਬੰਦੇ ਸਰੀਫ਼ ਹੋਣ ਦਾ ਉਸ ਨੂੰ ਗੁਵਾਹ ਬੱਣਾਂ ਲਿਆ ਸੀ।। ਲੋਕ ਹੈਰਾਨ ਸਨ। ਆਪਸ ਵਿੱਚ ਗੱਲਾਂ ਕਰ ਰਹੇ ਸਨ, " ਅੱਜ ਦੇ ਜਮਾਨੇ ਵਿੱਚ ਵੀ ਇੰਨ ਸਾਊ ਬੰਦੇ ਹਨ। ਧੀ ਵਾਲਿਆਂ ਤੋਂ ਭੋਰਾ ਖ਼ੱਰਚਾ ਨਹੀਂ ਕਰਾਇਆ। ਆਪ ਧੀ ਦਾ ਵਿਆਹ ਕੀਤਾ ਸੀ। ਅੱਗਲਿਆ ਦੇ ਸਾਰੇ ਨਖ਼ਰੇ ਉਠਾਏ ਹਨ। ਬਹੁਤ ਸ਼ਾਨੋਂ-ਸ਼ੋਕਤ ਨਾਲ ਵਿਆਹ ਕੀਤਾ ਹੈ। ਸਾਰਾ ਘਰ ਹੂੰਝ ਕੇ, ਅੱਗਲੇ ਦਾ ਘਰ ਭਰ ਦਿੱਤਾ ਸੀ। "
ਕਿਸੇ ਹੋਰ ਨੇ ਹਾਮੀ ਭਰੀ, " ਇੰਨਾਂ ਤੋਂ ਕੁੱਝ ਸਿੱਖਣਾਂ ਚਾਹੀਦਾ ਹੈ। ਐਸੇ ਬੰਦੇ ਸਮਾਜ ਸੁਧਾਰ ਸਕਦੇ ਹਨ। " ਇੱਕ ਹੋਰ ਬੁੱਢੇ ਨੇ ਕਿਹਾ, " ਮਨ ਖੁਸ਼ ਹੋ ਗਿਆ। ਅੱਜ ਇਸ ਮੁੰਡੇ ਨੇ ਮੇਰੇ ਪੁਰਾਣੇ ਦਿਨ ਯਾਦ ਕਰਾ ਦਿੱਤੇ। ਸਾਡੇ ਵੇਲੇ ਵਾਂਗ ਘਰ ਵਿੱਚ ਮੰਗਣਾਂ ਕਰਾ ਲਿਆ ਹੈ। ਮੈਂ ਵੀ ਇਸੇ ਦੀ ਉਮਰ ਦਾ ਸੀ। ਜਦੋਂ ਮੇਰਾ ਮੰਗਣਾਂ ਹੋਇਆ ਸੀ। ਜੇ ਹੋਰ ਮੁੰਡੇ ਵੀ ਇਵੇਂ ਕਰਨ ਲੱਗ ਜਾਂਣ। ਲੋਕ ਕਰਜ਼ੇ ਲੈਣ ਤੋਂ ਬੱਚ ਜਾਂਣ। " ਕੈਲੋ ਦੇ ਡੈਡੀ ਨੇ, ਮੰਗਣੇ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ, " ਸਾਡੇ ਮੁੰਡੇ ਨੇ, ਖੇਤੀ ਕਰਨੀ ਹੈ। ਇਸ ਲਈ ਚੈਨ, ਕੱਪੜੇ, ਛਾਂਪਾਂ ਦੀ ਲੋੜ ਨਹੀਂ ਹੈ। ਨਾਂਮਾਂ ਹੀ ਦੇ ਦੇਣਾਂ। ਅਸੀ ਜ਼ਮੀਨ ਖ੍ਰੀਦਣੀ ਹੈ। ਨਵਾਂ ਟਰੈਕਟਰ ਦੇ ਦੇਣਾਂ। ਮੁੰਡਾ ਜੀਅ ਲਾ ਕੇ ਖੇਤੀ ਕਰੇਗਾ। ਇਸ ਸਾਰੇ ਕਾਸੇ ਦਾ ਸੁਖ ਤੁਹਾਡੀ ਧੀ ਨੂੰ ਹੀ ਮਿਲਣਾਂ ਹੈ। ਅਸੀਂ ਤਾਂ ਪਤਾ ਨਹੀਂ ਕਦ ਜਹਾਨੋਂ ਕੂਚ ਕਰ ਜਾਈਏ। ਵਿਆਹ ਵਾਲੇ ਦਿਨ ਤੋਂ ਪਹਿਲਾਂ ਹੀ ਲਿਖਾ-ਪੜ੍ਹੀ ਹੋ ਗਈ ਸੀ। ਸਮਾਨ ਦੀ ਜਗਾ ਜ਼ਮੀਨ ਦੀ ਰਿਜ਼ਸਟਰੀ ਹੋ ਗਈ ਸੀ।

Comments

Popular Posts