ਬੰਦਾ ਜੇ ਕੁੱਝ ਖਾਊ ਪੀਊ ਤਾਂਹੀਂ ਤੰਦਰੁਸਤ ਰਹੂਗਾ
Satwinder Kaur satti calgary Canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਬਲਵੀਰ ਦਾਰੂ ਹੀ ਪੀਂਦਾ ਹੈ। ਰੋਟੀ ਖਾਂਣ ਦੀ ਸੁਰਤ ਹੀ ਨਹੀਂ ਰਹਿੰਦੀ ਸੀ। ਮੂੰਹ ਇਸ ਤਰਾਂ ਦਾ ਜਿਵੇਂ ਕਬਜ਼ ਹੋਈ ਹੁੰਦੀ ਹੈ। ਸੁੱਕਿਆ ਹੋਇਆ। ਗੱਲਾਂ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ। ਬੰਦਾ ਜੇ ਕੁੱਝ ਖਾਊ ਪੀਊ ਤਾਂਹੀਂ ਤੰਦਰੁਸਤ ਰਹੂਗਾ। ਰੰਗ ਲਾਲੀ ਵਿੱਚ ਹੋਵੇਗਾ। ਬਲਵੀਰ ਤੀਜੇ ਦਿਨ ਡਾਕਟਰ ਦੇ ਤੁਰਿਆ ਰਹਿੰਦਾ ਸੀ। ਉਹ ਡਾਕਟਰ ਨੂੰ ਕਹਿੰਦਾ, “ ਸਿਰ, ਢਿੱਡ ਬਹੁਤ ਦੁੱਖਦਾ ਹੈ। ਬਹੁਤ ਔਖਾਂ ਹਾਂ। “ ਡਾਕਟਰ ਨੇ ਪੁੱਛਿਆ, “ ਐਸਾ ਕੀ ਖਾਂਦਾ ਸੀ? ਤੇਰਾ ਢਿੱਡ ਦੁੱਖਣ ਲੱਗ ਗਿਆ। “ ‘ ਜੀ ਖਾਦਾ ਕੁੱਝ ਨਹੀਂ ਹੈ। ਮੈਂ ਹਰ ਰੋਜ਼ ਲੈਟਰੀਨ ਨਹੀਂ ਜਾ ਸਕਦਾ। ਮੇਰਾ ਅੰਦਰ ਜਾਂਮ ਹੋਇਆ ਪਿਆ ਹੈ।ਜਿਸ ਦਿਨ ਜਾਂਦਾਂ ਹੈ। ਟੋਇਲਿਟ ਪਲਗਡ ਹੋ ਜਾਂਦੀ ਹੈ। ਟੋਇਲਿਟ ਦੀਆਂ ਪਾਇਪਾਂ ਜਾਂਮ ਹੋ ਜਾਂਦੀਆਂ ਹਨ। ਡਾਕਟਰ ਇੰਨਾਂ ਸਿਆਣਾਂ ਹੈ। ਉਸ ਨੂੰ ਗੋਲੀਆਂ ਦਾ ਪੱਤਾ ਦੇ ਕੇ ਕਹਿੰਦਾ ਹੈ, “ ਇਹ ਖਾ ਕੇ ਦੇਖ। ਜਦੋਂ ਮੁੱਕ ਗਈਆਂ ਹਫ਼ਤੇ ਨੂੰ ਫਿਰ ਗੇੜਾ ਮਾਰ ਲਈ। “ ਡਾਕਟਰ ਚੱਜ ਦੀ ਖੁਰਾਕ ਖਾਂਣ ਨੂੰ ਕਿਉਂ ਕਹੇਗਾ। ਜੇ ਨਾਂ ਖਾਵੇ-ਪੀਵੇਗਾ। ਤਾਂਹੀ ਤਾਂ ਮਰੀਜ਼ ਬੱਣੇਗਾ। ਡਾਕਟਰਾਂ ਦੇ ਕਿਹੜਾ ਹੱਲ ਚੱਲਦੇ ਹਨ? ਐਸੇ ਲੋਕਾਂ ਤੋਂ ਹੀ 35 ਡਾਲਰ ਇੱਕ ਬੰਦੇ ਦੇ ਬੱਣਦੇ ਹਨ। 10 ਬੰਦੇ ਲਾਈਨ ਵਿੱਚ ਬੈਠਾਂਈ ਰੱਖਦੇ ਹਨ। ਬਈ ਪਬਲਿਕ ਨੂੰ ਲੱਗੇ ਬਹੁਤ ਕੰਮ ਚੱਲ ਰਿਹਾ ਹੈ। ਕਈ ਡਰਦੇ ਡਾਕਟਰ ਦੇ ਨਹੀਂ ਜਾਂਦੇ। ਤਾਪ ਜ਼ਕਾਮ ਹੋਣ ਨੂੰ ਸਿਰ ਦੁੱਖਦੇ ਦੀ ਗੋਲੀ ਹੀ ਖਾ ਲੈਂਦੇ ਹਨ। ਇੰਨਾਂ ਸਿਰਹਾਂਣੇ 3 ਘੰਟੇ ਬੈਠਣ ਨਾਲੋਂ, ਬੰਦਾ ਗੋਲੀ ਖਾ ਕੇ, ਕੰਮ ਉਤੇ ਉਹੀ 60, 70 ਡਾਲਰ ਬੱਣਾਂ ਸਕਦਾ ਹੈ। ਇੰਨਾਂ ਚਿਰ ਲਾਈਨ ਵਿੱਚ ਬੈਠ ਕੇ, ਹੋਰ ਬਿਮਾਰ ਹੋ ਸਕਦਾ ਹੈ। ਬਿਮਾਰ ਬੰਦਾ ਜੇ 3 ਘੰਟੇ ਕੁਰਸੀ ਉਤੇ ਬੈਠ ਸਕਦਾ ਹੈ। ਉਹ ਬਿਮਾਰ ਨਹੀਂ ਹੈ। ਕੈਲਗਰੀ ਹਸਪਤਾਲ ਵਿੱਚ ਤਾਂ ਐਮਰਜੈਸੀ ਵਾਰਡ ਵਿੱਚ 8 ਘੰਟੇ ਬੰਦਾ ਬੈਠਾ ਰਹਿੰਦਾ ਹੈ। ਐਬੂਲੈਂਸ ਚੱਕ ਕੇ ਲਿਉਂਦੀ ਹੈ। ਡਾਕਟਰ ਤੇ ਬਿਡ ਦੋਂਨੇਂ ਵਿਹਲੇ ਨਹੀਂ ਹੁੰਦੇ। ਬੰਦਾ ਡਾਕਟਰ ਤੇ ਬਿਡ ਦੀ ਉਡੀਕ ਕਰਦਾ। ਅੱਕ ਕੇ ਬੱਸ, ਟੈਕਸੀ ਫੜ ਕੇ ਘਰ ਆ ਜਾਂਦਾ ਹੈ। ਮਸਾਂ ਆ ਕੇ ਸੋਫੇ ਉਤੇ ਡਿੱਗਦਾ ਹੈ। ਕਈ ਤਾਂ ਡਾਕਟਰੀ ਸਹਾਇਤਾ ਨੂੰ ਉਡੀਕਦੇ। ਵੇਟਿੰਗਰੂਮ ਵਿੱਚ ਮਰ ਜਾਂਦੇ ਹਨ।
ਅੱਗਲੇ ਗੇੜੇ ਬਲਵੀਰ, ਡਾਕਟਰ ਨੂੰ ਪੁੱਛਦਾ ਹੈ, “ ਸ਼ਰਾਬ ਕੋਈ ਬਗਾੜ ਤਾਂ ਨਹੀਂ ਕਰਦੀ? ਇਹ ਕਿੰਨੀ ਕੁ ਪੀਣੀ ਚਾਹੀਦੀ ਹੈ? “ “ ਇਸ ਨੇ ਵਿਗਾੜ ਕੀ ਕਰਨਾਂ ਹੈ? ਬੰਦਾ ਇਸ ਨੂੰ ਪੀ ਕੇ, ਸ਼ੇਰ ਬਣ ਜਾਂਦਾ ਹੈ। ਅੱਗਲੇ ਦੇ ਗਲ਼ ਚੂਬੜ ਕੇ ਮਰਨ ਨੁੰ ਤਿਆਰ ਹੋ ਜਾਂਦਾ ਹੈ। ਜੇ ਜੇਬ ਝੱਲਦੀ ਹੈ। ਸਰੀਰ ਮੰਗਦਾ ਹੈ। ਘਰ ਦਾ ਠੇਕਾ ਹੈ। ਪੀਣ ਵਿੱਚ ਕੋਈ ਹਰਜ਼ ਨਹੀਂ ਹੈ। ਸ਼ਰਾਬੀ ਬੰਦੇ ਤੋਂ ਲੋਕ ਡਰਦੇ ਇਖਝ ਹਨ। ਜਿਵੇਂ ਲੋਕ ਕੁੱਤੇ ਕੋਲੋ ਪਰੇ ਦੀ ਹੋ ਕੇ ਲੰਘਦੇ ਹਨ। “ “ ਇਹ ਤੁਸੀ ਸ਼ਰਾਬੀਆਂ ਦੀ ਪ੍ਰਸੰਸਾ ਕਰਦੇ ਹੋ ਹਾਂ ਛਿੱਤਰ ਮਾਰ ਰਹੇ ਹੋ। “ “ ਨਾਂ ਜੀ ਤੁਸੀਂ ਸਾਡੇ ਗਾਹਕ ਹੋ। ਤਹਾਨੂੰ ਨਿਰਾਜ਼ ਕਰਕੇ ਮੈਂ ਆਪਦੀ ਦੁਕਾਂਨ ਬੰਦ ਕਰਾਂਉਣੀ ਹੈ। ਅੱਗੇ ਇੱਕ ਨੂੰ ਮੈਂ ਕਹਿ ਬੈਠਾ, “ ਆਪਦੇ ਬਾਪੂ ਨੂੰ ਦੁਵਾਈ ਦੁਆ ਦੇ ਕਰ। ਸਹਾਰਾ ਦੇ ਕੇ ਇਥੇ ਲੈ ਆਇਆ ਕਰ। ਇੱਕ ਬੋਤਲ ਘੱਟ ਪੀ ਲਿਆ ਕਰ। “ ਰਾਤ ਨੂੰ ਮੇਰੀ ਦੁਕਾਂਨ ਦੇ ਸ਼ੀਸ਼ੇ ਭੰਨ ਗਿਆ। “ ਬਲਵੀਰ ਨੇ ਡਾਕਟਰ ਨੂੰ ਲੀਟਰ ਦੀ ਸ਼ਰਾਬ ਦੀ ਬੋਤਲ ਕੋਟ ਦੀ ਜੇਬ ਵਿੱਚੋਂ ਕੱਢ ਕੇ ਦਿਖਾਈ। ਉਸ ਨੇ ਕਿਹਾ, “ ਮੈਂ ਇੰਨੀ ਹੀ ਸ਼ਰਾਬ ਪੀਂਦਾ ਹਾਂ। ਦਿਨ ਦੇ 12 ਵੱਜੇ ਹਨ। ਹੁਣ ਤੱਕ ਅੱਧੀ ਪੀਤੀ ਹੈ। “ ਉਸ ਨੇ ਬੋਤਲ ਦਾ ਢੱਕਣ ਖੋਲਿਆ। ਡਾਕਟਰ ਵੱਲ ਨੂੰ ਕੀਤੀ। ਕਿਹਾ, “ ਕੀ ਤੂੰ ਵੀ ਲਾਉਣੀ ਆ ਘੁੱਟ? “ “ ਯਾਰ ਹੱਦ ਹੋ ਗਈ। ਦਿਨੇ ਹੀ ਮੇਰੇ ਮੂਹਰੇ ਕਰੀ ਜਾਂਨਾਂ ਹੈ। ਰਾਤ ਹੋਵੇ, ਤਾਂ ਮੰਨਿਆ ਚਾਰ ਪਿਗ ਲਾ ਲਵਾਂ। ਰਾਤ ਨੂੰ ਕਦੇ ਤੂੰ ਮਿਲਦਾ ਨਹੀਂ। ਆਪ ਤੂੰ ਕਿਤੇ ਸ਼ਰਾਬੀ ਹੋਇਆ ਪਿਆ ਹੁੰਦਾ ਹੈ। ਪਰੇ ਕਰ, ਮੇਰਾ ਵੀ ਜੀਅ ਕਰ ਆਇਆ। ਇਸ ਨੂੰ ਬੰਦ ਕਰਕੇ ਜੇਬ ਵਿੱਚ ਪਾ ਲੈ। “ ਉਸ ਨੇ ਬੋਤਲ ਨੂੰ ਮੂੰਹ ਲਾ ਕੇ, ਚਾਰ ਘੁੱਟਾਂ ਪੀ ਲਈਆਂ ਸਨ। ਉਸ ਤੋਂ ਢੱਕਣ ਲੱਗਿਆ ਨਹੀਂ ਸੀ। ਕੁਰਸੀ ਤੋਂ ਉਠਣ ਲੱਗਾਂ ਹੀ ਸੀ। ਪੈਰਾਂ ਤੋਂ ਨਿੱਕਲ ਗਿਆ। ਡਾਕਟਰ ਦੇ ਉਤੇ ਡਿੱਗ ਪਿਆ। ਉਸ ਦਾ ਸਾਰਾ ਭਾਰ ਪੈਣ ਨਾਲ, ਡਾਕਟਰ ਕੰਧ ਵਿੱਚ ਜਾ ਵੱਜਾ। ਖੜਕਾਂ ਐਡੀ ਜੋਰ ਦੀਆਂ ਹੋਇਆ। ਬਾਹਰ ਬੈਠੇ ਲੋਕਾਂ ਨੂੰ ਸੁਣਿਆ। ਕੰਧ ਵਿੱਚ ਦੀ ਸਿਰ ਆਰ-ਪਾਰ ਹੋ ਗਿਆ। ਜੋ ਲੋਕਾਂ ਨੂੰ ਦਿਸ ਰਿਹਾ ਸੀ। ਕੋਈ ਕਹਿ ਰਿਹਾ ਸੀ, “ ਬਲਵੀਰ ਦਾ ਕੰਮ ਹੀ ਇਹੋ ਹੈ। ਬੰਦੇ ਨਾਲ ਧੱਕਮ-ਧੱਕ ਕਰਨ ਨੂੰ ਬਿੰਦ ਲਗਾਉਂਦਾ ਹੈ। “ ਕਿਸੇ ਹੋਰ ਨੇ ਕਿਹਾ, “ ਬਲਵੀਰ ਨੂੰ ਦਾਰੂ ਪੀ ਕੇ ਚੰਗੇ ਬੂਰੇ ਦੀ ਪਛਾਣ ਨਹੀਂ ਰਹਿੰਦੀ। ਡਾਕਟਰ ਨੂੰ ਇਥੇ ਆ ਕੇ ਢਾਹ ਲਿਆ। “ ਐਬੂਲੈਂਸ ਆ ਗਈ ਸੀ। ਕਰਮਚਾਰੀਆਂ ਨੇ ਡਾਕਟਰ ਦੀ ਚੈਪਅੱਪ ਸ਼ੁਰੂ ਕਰ ਦਿੱਤੀ ਸੀ। ਬਲਵੀਰ ਪੱਗ ਠੀਕ ਕਰਦਾ ਹੋਇਆ ਉਥੋਂ ਖਿਸਕ ਗਿਆ ਸੀ। ਲੋਕ ਤਾੜੀਆਂ ਮਾਰ ਕੇ ਹੱਸ ਰਹੇ ਸੀ। ਕਦੇ ਐਸੀ ਨਹੀ ਦੇਖੀ।

Comments
Post a Comment