ਭਾਗ
21 ਜਿੰਦਗੀ ਜੀਨੇ ਦਾ ਨਾਂਮ ਹੈ
ਨੌਕਰਾਣੀਆਂ ਰਸੋਈ ਸੰਭਾਲ ਦੀਆਂ, ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕੈਲੋ ਦੇ ਪੇਕੇ ਘਰ ਵਿਚ, ਉਸ ਦੇ ਜਾਂਣ ਨਾਲ, ਉਸ ਦੀ ਘਾਟ ਮਹਿਸੂਸ ਹੋ ਰਹੀ
ਸੀ। ਉਸ ਦੀ ਮੰਮੀ ਤੋਂ ਘਰ ਦੇ ਕੰਮ ਨਹੀਂ ਹੁੰਦੇ ਸਨ। ਵਿਆਹ ਤੋਂ ਪਹਿਲਾਂ ਘਰ ਦੇ, ਰਸੋਈ ਦੇ ਕੰਮ
ਕੈਲੋ ਕਰਦੀ ਸੀ। ਇਸੇ ਲਈ ਘਰ ਵਾਲਿਆ ਲਈ, ਉਸ ਦੇ ਭਰਾ ਦਾ ਵਿਆਹ ਕਰਨਾਂ ਜਰੂਰੀ ਹੋ ਗਿਆ ਸੀ। ਕੈਲੋ
ਦੀ ਮੰਮੀ, ਤਾਂ ਉਸ ਦੇ ਵਿਆਹ ਵਿੱਚ ਹੀ ਕਈਆਂ ਨੂੰ ਕਹਿ ਚੁੱਕੀ ਸੀ, “ ਮੇਰੀ ਧੀ ਦਾ ਵਿਆਹ ਹੋ
ਜਾਂਣਾਂ ਹੈ। ਮੁੰਡੇ ਦਾ ਵਿਆਹ ਕਰਨਾਂ ਪੈਣਾਂ ਹੈ। ਕੋਈ ਕੁੜੀ ਦੱਸੋ। “ ਉਸ ਦੀ ਗੱਲ ਦਾ ਗੁਆਂਢਣ
ਉਤੇ ਅਸਰ ਹੋ ਗਿਆ। ਉਸ ਨੇ ਕਿਹਾ, “ ਮੇਰੀ ਮਾਸੀ ਦੀ ਕੁੜੀ ਹੈ। ਕਹੇ ਤਾਂ ਹੁਣੇ ਘਰੋਂ ਲਿਆ ਕੇ,
ਕੁੜੀ ਦੀ ਫੋਟੋ ਦਿਖਾ ਦੇਵਾਂ। “ ਕੈਲੋ ਗੱਲਾਂ ਸੁਣ ਰਹੀ ਸੀ। ਉਸ ਨੇ ਕਿਹਾ, “ ਚਾਚੀ ਘੌਲ ਕਿਹੜੀ ਗੱਲ ਦੀ ਹੈ? ਹੁਣੇ ਫੋਟੋ ਦਿਖਾ। ਫਿਰ ਤਾਂ
ਮੇਰਾ ਵਿਆਹ ਹੋ ਜਾਂਣਾ ਹੈ। ਕਿਤੇ ਮੈਂ ਕਨੇਡਾ ਵੀ ਨਾਂ ਚਲੀ ਜਾਂਵਾਂ? ਮੈਂ ਵਿਆਹ ਵੀ ਦੇਖਣਾਂ ਹੈ।
“ ਗੁਆਂਢਣ ਨਾਲ ਕੈਲੋ ਦੀ ਮੰਮੀ ਦੀ ਬਹੁਤ ਬੱਣਦੀ ਸੀ। ਉਸ ਨੂੰ ਬਹੁਤ ਪਸੰਦ ਸੀ। ਦੋਂਨਾਂ ਘਰਾਂ
ਵਿੱਚ ਕਾਫ਼ੀ ਆਉਣੀ ਜਾਂਣੀ ਸੀ। “
ਕੈਲੋ ਦੀ ਮੰਮੀ ਨੇ ਕਿਹਾ, ” ਜੇ ਤੇਰੀ ਭੈਣ ਹੈ। ਤੇਰੇ
ਵਰਗੀ ਹੀ ਹੋਵੇਗੀ। ਸਾਨੂੰ ਤਾਂ ਕੰਮ ਕਰਨ ਵਾਲੀ ਕੁੜੀ ਚਾਹੀਦੀ ਹੈ। ਫਿਰ ਫੋਟੋ ਕੀ ਕਰਨੀ ਹੈ? ਤੂੰ
ਸਾਕ ਕਰਾਦੇ। ਸਾਨੂੰ ਛੇਤੀ ਵਿਆਹ ਚਾਹੀਦਾ। “ “ ਤੇਰਾ ਤਾਂ ਇਹੀ ਇਰਾਦਾ ਹੋਣਾਂ ਹੈ। ਕੈਲੋ ਦੇ
ਵਿਆਹ ਦੇ ਲੱਡੂਆਂ ਨਾਲ ਹੀ ਸਾਰਨਾਂ ਚੁਹੁੰਦੀ ਹੈ। ਅਸੀਂ ਤਾਂ ਮੁੰਡੇ ਦੇ ਵਿਆਹ ਦੇ ਤਾਜ਼ੇ ਲੱਡੂ
ਖਾਂਣੇ ਹਨ। “ “ ਤੂੰ ਕੈਲੋ ਦੇ ਵਿਆਹ ਤੋਂ ਪਿਛੇਂ ਦਾ ਦਿਨ ਲੈ ਆ। ਆਪਾਂ ਅੱਗਲੇ ਹਫ਼ਤੇ ਦਾ ਦਿਨ
ਪੱਕਾ ਕਰ ਲੈਂਦੇ ਹਾਂ। ਅੱਗਲਿਆ ਨਾਲ ਵੀ ਸਲਾਅ ਕਰਨੀ ਹੋਣੀ ਹੈ। “ “ ਤੈਨੂੰ ਵਿਆਹ ਕਰਨ ਦੀ ਐਡੀ
ਛੇਤੀ ਕਿਉਂ ਹੈ? ਕੋਈ ਨੌਕਰਾਣੀ ਰੱਖ ਲੈ। “ ਕੈਲੋ ਦੀ ਮੰਮੀ ਘਬਰਾ ਗਈ। ਉਸ ਨੇ ਕਿਹਾ, “ ਮੈਂ
ਨੌਕਰਾਣੀ ਨਹੀਂ ਰੱਖਦੀ। ਨੌਕਰਾਣੀਆਂ ਰਸੋਈ ਸੰਭਾਲ ਦੀਆਂ, ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ। ਪਿੰਡ
ਦੀ ਹੀ ਔਰਤ, ਸਾਡੇ ਨੌਕਰਾਣੀ ਹੁੰਦੀ ਸੀ। ਉਹ ਬਹੁਤ ਪੁਰਾਣੀ ਕੰਮ ਕਰਦੀ ਸੀ। ਵੱਡੇ ਮੁੰਡੇ ਦੇ ਹੋਣ
ਵੇਲੇ ਰੱਖੀ ਸੀ। ਮੈਂ ਉਸ ਨੂੰ ਛੱਡ ਕੇ, ਪੇਕੀ ਚਲੀ ਜਾਂਦੀ ਸੀ। ਘਰ ਹੋਰ ਕੋਈ ਸਿਆਣੀ ਔਰਤ ਨਹੀਂ
ਸੀ। ਇਸ ਲਈ ਜਨੇਪੇ ਲਈ ਮੈਨੂੰ ਪੇਕੀ ਜਾਂਣਾਂ ਪੈਂਦਾ ਸੀ। ਉਹ ਕੰਮ ਵਾਲੀ ਘਰ ਦਾ ਕੰਮ ਸੰਭਾਲਦੀ
ਸੀ। ਤਿੰਨਾਂ ਬੱਚਿਆਂ ਦਾ ਸਾਲ-ਸਾਲ ਦਾ ਫ਼ਰਕ ਸੀ। ਹਰ ਬਾਰ ਕੈਲੋ ਦਾ ਡੈਡੀ
ਮੈਨੂੰ ਪੇਕੀ ਛੱਡ ਆਉਂਦਾ ਸੀ। ਮੁੜ ਕੇ ਮੇਰੀ ਖ਼ਬਰ ਵੀ ਨਹੀਂ ਲੈਂਦਾ ਸੀ। ਮੇਰੇ ਮਨ ਵਿੱਚ ਸੀ। ਮੇਰੇ ਕੰਮ ਵੀ ਉਸ ਨੂੰ ਕਰਨੇ ਪੈਂਦੇ ਹਨ। ਇਸੇ ਲਈ
ਉਹ ਗੇੜਾ ਨਹੀਂ ਮਾਰਦਾ। ਹਰ ਬਾਰ ਬੱਚਾ ਹੋਣ ਤੇ ਮਹੀਨੇ ਕੁ ਪਿੱਛੋਂ ਮੈਨੂੰ ਲੈ ਜਾਂਦਾ ਸੀ। ਜਦੋਂ
ਛੋਟਾ ਪੈਦਾ ਹੋਇਆ। ਇਹ ਤਾਂ ਮੈਨੂੰ ਲੈਣ ਹੀ ਨਹੀ ਗਿਆ। ਮੇਰੇ ਕੋਲ ਵੱਡੇ ਦੋਂਨੇਂ ਬੱਚੇ ਵੀ ਸਨ।
ਮੈਂ ਆਪੇ ਆਪਦੀ ਮਾਂ ਦੇ ਨਾਲ ਘਰ ਆ ਗਈ। ਸਾਨੂੰ ਆਉਂਦੀਆਂ ਨੂੰ ਹਨੇਰਾ ਹੋ ਗਿਆ। ਮੇਰੇ ਕੋਲ ਘਰ ਦੀ
ਚਾਬੀ ਸੀ। ਮੈਂ ਆਪਦੀ ਮਾਂ ਨੂੰ ਕੁਰਸੀ ਉਤੇ ਬੈਠਣ ਦਾ ਇਸ਼ਾਰਾ ਕਰਕੇ, ਦੱਬੇ ਪੈਂਰੀ ਆਪਦੇ ਕੰਮਰੇ
ਵਿੱਚ ਚਲੀ ਗਈ। ਕੰਮਰੇ ਦੀ ਬੱਤੀ ਜੱਗ ਰਹੀ ਸੀ। ਮੰਜੇ ਉਤੇ ਨੌਕਰਾਣੀ, ਕੈਲੋ ਦੇ ਡੈਡੀ ਨਾਲ ਪਈ
ਸੀ। ਦੋਂਨੇਂ ਹੀ ਨੰਗੇ ਸਨ। ਕੋਈ ਚਾਦਰ ਵੀ ਉਪਰ ਨਹੀਂ ਸੀ। ਮੇਰੀਆਂ ਚੀਕਾਂ ਨਿੱਕਲ ਗਈਆਂ। ਬੱਚੇ
ਤੇ ਮਾਂ ਵੀ ਕੰਮਰੇ ਵਿੱਚ ਆ ਗਏ। ਉਹ ਚਾਦਰ ਲਪੇਟ ਕੇ ਖਿੱਸਕ ਗਈ। ਮੇਰੇ ਅੰਦਰ ਤੁਫ਼ਾਨ ਮਚਾ ਗਈ।
ਬਹੁਤ ਚਿਰ ਮੇਰੇ ਤੇ ਕੈਲੋ ਦੇ ਡੈਡੀ ਵਿੱਚ ਲੜਾਈ ਚੱਲਦੀ ਰਹੀ। ਮੈਂ ਉਦੋਂ ਦੀ ਕਸਮ ਖਾਂਦੀ ਹੈ।
ਮੈਂ ਦੇਹਲੀ ਦੇ ਅੰਦਰ ਕੰਮ ਵਾਲੀ ਨਹੀਂ ਵੜਨ ਦਿੱਤੀ। ਇਸ ਲਈ ਮੈਨੂੰ ਬਹੂ ਚਾਹੀਦੀ ਹੈ। ਨੌਕਰਾਣੀ
ਨਹੀਂ ਚਾਹੀਦੀ। ਤੂੰ ਜਾ ਕੇ ਦਿਨ ਲੈ ਆ। “ “ ਐਵੇਂ ਬਾਈ ਉਤੇ ਜੂਮੇ ਚੱਕੀ ਜਾਂਦੀ ਹੈ। ਉਹ ਤਾਂ
ਬੜਾ ਭਲਾ ਮਾਣਸ ਬੰਦਾ ਹੈ। ਕਦੇ ਅੱਖ ਚੱਕ ਕੇ ਨਹੀਂ ਦੇਖ਼ਦਾ। ਬਹੁਤ ਸ਼ਰਮੀਲਾ ਹੈ। ਇਸੇ ਲਈ ਤਾਂ ਉਸ
ਦੇ ਮੁੰਡੇ ਨੂੰ ਭੈਣ ਦਾ ਸਾਕ ਕਰਾਉਣ ਲੱਗੀ ਹਾਂ। “
ਮੇਹਰੂ, ਪ੍ਰੇਮ, ਕੈਲੋ ਤੇ ਉਸ ਦਾ ਡੈਡੀ ਕੋਰਟ ਮੈਰੀਜ਼
ਕਰਨ ਲਈ ਜਗਰਾਉ ਗਏ ਹੋਏ ਸਨ। ਕੋਰਟ ਮੈਰੀਜ਼ ਹੋਣ ਪਿਛੋਂ, ਮੁੜਦੇ ਹੋਏ ਕੈਲੋ ਦੇ ਪੇਕਿਆ ਦੇ ਘਰ ਆ
ਗਏ ਸਨ। ਇਹ ਪਿੰਡ ਰਸਤੇ ਵਿੱਚ ਪੈਂਦਾ ਸੀ। ਉਸ ਦੀ ਮੰਮੀ ਨੇ ਕਿਹਾ, “ ਕੈਲੋ ਤੇਰੇ ਵੀਰੇ ਦਾ ਵਿਆਹ
ਰੱਖ ਦਿੱਤਾ ਹੈ। ਤਿੰਨ ਦਿਨ ਰਹਿ ਗਏ ਹਨ। “ ਉਸਦੇ ਡੈਡੀ ਨੇ ਕਿਹਾ, “ ਇਹ ਤਾਂ ਬਹੁਤ ਖੁਸ਼ੀ ਦੀ
ਗੱਲ ਹੈ। ਅੱਧਾ ਮੇਲ ਘਰ ਹੀ ਹੈ। ਹਲਵਾਈ ਫਿਰ ਸੱਦ ਲੈਂਦੇ ਹਾਂ। ਪ੍ਰੇਮ ਤੁਸੀਂ ਵੀ ਅੱਜ ਤੋਂ ਇਥੇ
ਹੀ ਰਹਿ ਜਾਉ। ਘਰ ਦੇ ਕੰਮ ਕਰਨ ਵਾਲੇ ਹਨ। ਮੈਨੂੰ ਵੀ ਮੱਦਦ ਮਿਲ ਜਾਵੇਗੀ। “ ਕੈਲੋ ਸੁਣ ਕੇ ਬਹੁਤ
ਖੁਸ਼ ਹੋਈ। ਉਸ ਨੇ ਕਿਹਾ, “ ਮੈਂ ਇਸੇ ਬਹਾਨੇ ਨਾਲ ਪੇਕੇ ਘਰ ਰਹਿ ਸਕਦੀ ਹਾਂ। “ ਅਸਲ ਵਿੱਚ ਉਸ ਦਾ
ਸੌਹੁਰੇ ਘਰ ਵਿੱਚ ਦਿਲ ਨਹੀਂ ਖੂਬਿਆ ਸੀ। ਉਸ ਨੂੰ ਸੌਹੁਰੇ ਘਰ ਦਾ ਜਿੰਨਾਂ ਚਾਅ ਸੀ। ਸਬ ਫਿਕਾ ਪੈ
ਗਿਆ ਸੀ।
Comments
Post a Comment