ਕਨੂੰਨ ਤੋਂ ਮੰਗ ਹੈ, 6 ਜੂਨ 2014 ਅਕਾਲ ਤੱਖ਼ਤ ਸਾਹਿਬ ਤੇ ਹੱਲਾਂ ਮੱਚਾਉਣ ਵਾਲਿਆਂ ਨੂੰ, ਜੇਲਾਂ ਵਿੱਚ ਸਿੱਟ ਕੇ, ਵੱਧ ਤੋਂ
ਵੱਧ ਸਜ਼ਾਵਾਂ ਦਿੱਤੀਆਂ ਜਾਂਣ,
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਦੁਨੀਆਂ ਦੇ ਲੋਕ ਤੇ ਸਿੱਖਾਂ ਦਾ ਹਰਿਮੰਦਰ ਸਾਹਿਬ ਪਿਆਰਾ
ਸਥਾਂਨ ਹੈ। ਦੁਨੀਆਂ ਦੇ ਵਿੱਚ ਗੋਲਡਨ ਟੈਪਲ ਦੀ ਅਲੱਗ ਹੀ ਪਹਿਚਾਂਣ ਹੈ। ਇਸ ਨੂੰ ਪਿਆਰ ਕਰਨ
ਵਾਲਿਆਂ ਦੀ ਜਾਂਨ, ਇਸੇ ਵਿੱਚ ਧੱੜਕਦੀ ਹੈ। ਸਵਰਨ ਮੰਦਰ ਵਿੱਚ ਥੋੜੀ ਜਿਹੀ ਹਿਲ-ਜੁਲ ਹੁੰਦੀ ਹੈ।
ਸਾਰੇ ਪਿਆਰਿਆਂ ਦੇ ਸਰੀਰ ਬਲੂਦਰੇ ਜਾਂਦੇ ਹਨ। ਪੂਰੀ ਦੁਨੀਆਂ ਹਿਲ ਜਾਂਦੀ ਹੈ। ਜਿਥੇ ਵੀ ਸ੍ਰੀ
ਗੁਰੂ ਗ੍ਰੰਥਿ ਸਾਹਿਬ ਦਾ ਸਰੂਪ ਰੱਖਿਆ ਗਿਆ ਹੈ। ਉਹ ਥਾਂ ਪਵਿੱਤਰ ਮੰਨੀ ਜਾਂਦੀ ਹੈ। ਉਥੇ ਹੀ ਸੱਚੇ
ਦਾ ਘਰ ਹੈ।
ਜਿਥੈ ਜਾਇ ਬਹੈ
ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ll
ਗੁਰਸਿਖੀ ਸੋ
ਥਾਨੁਭਾਲਿਆ ਲੈ ਧੂਰਿ ਮੁਖਿ ਲਾਵਾ ll
ਗੁਰਸਿਖਾ
ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ll ...
ਅੱਜ ਤੱਕ ਤਾਂ ਇਹੀ ਕਹਿੰਦੇ ਆਏ ਹਨ, “ ਜੂਨ 1984 ਬਲੂ-ਸਟਾਰ
ਐਕਸ਼ਨ ਕਰਕੇ ਭਾਰਤ ਸਰਕਾਰ ਨੇ ਬਹੁਤ ਮਾੜਾ ਕੀਤਾ। “ ਜੋ ਲੱਛਣ ਫਿਰਕਾ ਪਸੰਦ ਸਿੱਖ ਕਰ ਰਹੇ ਹਨ। ਉਸ
ਨੂੰ ਅੱਖੋ ਉਹਲੇ ਲੋਕ ਕਰੀ ਗਏ। ਨੱਥ ਨਾਂ ਪਾਈ ਗਈ। ਕੌਮ ਦਾ ਕੋਈ ਹਾਲ ਨਹੀਂ ਹੈ। ਐਸੇ ਲੋਕਾਂ ਦੀਆਂ
ਗੂੰਡਾਗਰਦੀ ਦੀਆਂ ਜੜਾਂ ਹੋਰ ਮਜ਼ਬੂਤ ਹੋ ਜਾਂਣਗੀਆਂ। ਜੇ 6 ਜੂਨ 2014 ਨੂੰ ਅੰਮ੍ਰਿਤਸਰ, ਹਰਿਮੰਦਰ
ਸਾਹਿਬ ਵਿੱਚ ਸਗੰਤਾਂ ਇਕੱਠੀਆਂ ਹੋਈਆਂ। ਦਰਬਾਰ ਸਾਹਿਬ ਦੇ
ਸਹਮਣੇ, ਅਕਾਲ ਤੱਖ਼ਤ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਸਹਮਣੇ ਪ੍ਰਕਾਸ਼ ਸਨ। ਇੱਕ
ਸਿੰਘ ਚੌਰ ਕਰ ਰਿਹਾ ਸੀ। ਹਜ਼ਾਰਾਂ ਲੋਕ ਜੂਨ 1984 ਦੀ ਬਰਸੀ ਤੇ ਇਕੱਠੇ ਹੋਏ ਸਨ। ਇਥੇ ਸ਼ਰਾਰਤੀ ਵੀ
ਇਕੱਠੇ ਹੋਏ ਸਨ। ਜੋ ਨੰਗੀਆਂ ਵੱਡੀਆਂ ਲਿਸ਼ਕਦੀਆਂ ਤਲਵਾਰਾਂ ਲੈ ਕੇ, ਆਦਮ-ਬੋ-ਆਦਮ ਕਰਦੇ ਫਿਰਦੇ
ਸਨ। ਇਹ ਕੋਈ ਹਿੰਦੂ, ਮੁਸਲਮਾਨ, ਗਾਂਧੀ ਪਰਿਵਾਰ ਜਾਂ ਜ਼ਨਾਨੀਆਂ ਨਹੀਂ ਸਨ। ਸਗੋ ਕੇਸਾਂ, ਕੜਿਆਂ,
ਕਿਰਪਾਨਾਂ, ਗਾਤਰਿਆਂ, ਕੱਛਹੈਰਿਆ, ਪੀਲੀਆਂ, ਨੀਲੀਆਂ, ਕਾਲੀਆਂ, ਚਿੱਟੀਆਂ ਪੱਗਾ ਵਾਲੇ ਆਪ ਨੂੰ
ਖ਼ਲਸੇ ਕਹਾਉਣ ਵਾਲੇ ਮਰਦ ਸਨ। ਇਹ ਗੁੰਡੇ ਬਾਂਣੇ ਦੇ ਰੂਪ ਵਿੱਚ ਬਹਿਰੂਪੀਏ ਕੌਣ ਹਨ? ਬਹੁਰੂਪੀਏ
ਗੁੰਡੇ ਵੀ ਕਾਂਗਇਆਰੀ ਵਾਂਗ ਕੌਮ ਦੇ ਵਿਚੇ ਹਨ। ਇੰਨਾਂ ਦੇ ਬੌਡੀ ਐਕਸ਼ਨ, ਸਰੀਰਕ ਹਿਲਜੁਲ ਐਸੀਆਂ ਖ਼ਤਰਨਾਕ
ਹਨ। ਉਹ ਸਪੀਕਰਾਂ ਤੇ ਬੋਲ ਕੇ ਅੱਗ ਹੀ ਉਗਲਣਗੇ। ਇੰਨਾਂ ਦੇ ਦਿਮਾਗ ਕਿੰਨੇ ਗੰਦੇ ਹੋ ਸਕਦੇ ਹਨ? ਇਹ
ਕਿਹੜੇ ਲੋਕ ਹਨ? ਗਰਮ ਦਲੀਏ ਕਿਹੜੇ ਅਸਮਾਨ ਤੋਂ ਟਪਕੇ ਹਨ? ਕਿਹਦਾ ਇਸ ਦੇ ਪਿਛੇ ਹੱਥ ਹੈ? ਜੋ ਜੰਨਤਾ
ਦੀ ਸ਼ਾਤੀ ਭੰਗ ਕਰਨ ਲਈ ਤੱਤਪਰ ਹਨ। ਸ਼ਰਧਾਲੂ ਹਰਿਮੰਦਰ ਸਾਹਿਬ ਨੂੰ ਸੀਸ ਝੁੱਕਾਉਂਦੇ ਹਨ। ਪਾਰਟੀ
ਵਾਜੀ ਕਰਨ ਨੂੰ ਕੇਸਾਂ, ਕੜਿਆਂ, ਕਿਰਪਾਨਾਂ, ਗਾਤਰਿਆਂ, ਕੱਛਹੈਰਿਆ, ਪੀਲੀਆਂ, ਨੀਲੀਆਂ, ਕਾਲੀਆਂ,
ਚਿੱਟੀਆਂ ਪੱਗਾ ਵਾਲੇ ਅੱਡੇ ਬੱਣਾਈ ਬੈਠੈ ਹਨ। ਅਜੇ ਇਹ ਅੱਤਵਾਦੀ ਤੇ ਵੱਖਵਾਦੀ ਨਹੀਂ ਕਹਾਉਣਾਂ ਚਹੁੰਦੇ।
ਆਮ ਲੋਕ ਇੰਨਾਂ ਦਾ ਇਹ ਜਲਬਾ ਦੇਖ਼ ਕੇ ਕੀ-ਕੀ ਸੋਚਕੇ ਅੰਨਦਾਜੇ ਲਗਾ ਸਕਦੇ ਹਨ?ਜੋ ਗੂੰਡਾਗਰਦੀ
ਕਰਦੇ ਹੋਏ, ਕੈਮਰਿਆਂ ਵਿੱਚ ਦਿਸਦੇ ਹਨ। ਉਨਾਂ ਨੂੰ ਆਖਰੀ ਮੁਕਾਮ ਤੇ ਪਹੁਚਾਉਣਾਂ ਕਨੂੰਨ ਦਾ ਕੰਮ
ਹੈ। ਜੇ ਅੱਜ ਐਸੀ ਸ਼ਰਾਰਤ ਕਰ ਸਕਦੇ ਹਨ। ਕਦੇ ਵੀ 1984 ਵਾਲੇ ਹਾਲ ਫਿਰ ਬੱਣ ਸਕਦੇ ਹਨ। ਜੋ ਇਹ
ਮੂਠੀ ਭਰ ਇਰਖਾਲੂ ਲੋਕ, ਮੂੰਹ ਉਤੇ ਸਰਬੱਤ ਦੇ ਭਲੇ ਦੇ ਗੋਗੇ ਗਾਉਂਦੇ ਹਨ। ਆਪਣੇ ਵਰਗਿਆਂ ਦੇ
ਕੇਸਾਂ, ਕੜਿਆਂ, ਕਿਰਪਾਨਾਂ, ਗਾਤਰਿਆਂ, ਕੱਛਹੈਰਿਆ, ਪੀਲੀਆਂ, ਨੀਲੀਆਂ, ਕਾਲੀਆਂ, ਚਿੱਟੀਆਂ ਪੱਗਾ
ਲਹੌਉਣ ਨੂੰ ਤਿਆਰ ਰਹਿੰਦੇ ਹਨ। ਕੇਸ ਕੱਤਲ ਨਾਂ ਕਰੋ ਦੇ ਹੋਕਾ ਲੌਉਣ ਵਾਲੇ, ਆਪਸ ਵਿੱਚ ਹੀ ਇੱਕ ਦੂਜੇ ਦੇ ਜੂੰਡੇ ਪੱਟ ਦਿੰਦੇ ਹਨ। ਦਸਤਾਰਾਂ ਆਪਦੇ ਸਜਾਉਂਦੇ ਹਨ। ਪਰ ਕਿਸੇ ਦੀ ਪੱਗ ਪੈਰਾਂ
ਵਿੱਚ ਰੋਲਣ ਲਈ ਗ੍ਰੇਜ ਨਹੀਂ ਕਰਦੇ।
ਕਿਸੇ ਵੀ ਸੰਤ, ਸਾਧ, ਜੱਥੇਦਾਰਾਂ, ਗਿਆਨੀਆਂ,
ਗ੍ਰੰਥੀਆਂ, ਪ੍ਰਚਾਰਿਕ, ਧਰਮਿਕ ਬੰਦੇ ਨਾਲ ਗੱਲ ਕਰਕੇ ਦੇਖੋ। ਇਹ ਸਬ ਉਤਲੀ ਹਵਾ ਵਿੱਚ ਹੁੰਦੇ ਹਨ।
ਕਦੇ ਸਿੱਧਾ ਜੁਆਬ ਨਹੀਂ ਦਿੰਦੇ। ਸ਼ਇਦ ਆਪ ਨੂੰ ਰੱਬ ਹੀ ਸਮਝਣ ਲੱਗ ਗਏ ਹਨ। ਅਜੇ ਸਾਨੂੰ ਜੂਨ 1984
ਦਾ ਸੇਕ ਨਹੀਂ ਭੁੱਲਿਆ। ਸਿੱਖ ਕੰਮ ਦੇ ਗਦਾਰਾਂ ਨੇ, ਫਿਰ ਧੋਣਾਂ ਚੱਕ ਲਈਆਂ। ਕਿਸੇ ਦੇ ਘਰ ਵਿੱਚ
ਮੌਤ ਹੋਈ ਹੋਵੇ। ਸਬ ਦੇ ਮੂੰਹ ਦੇ ਹਾਵ-ਭਾਵ ਉਡ ਜਾਂਦੇ ਹਨ। ਅੱਣਗਿੱਣਤ ਬੱਚੇ ਬੁੱਢੇ, ਨੌਜਵਾਨ,
ਔਰਤਾਂ ਨੇ ਜੂਨ 1984 ਦੇ ਪਹਿਲੇ ਹਫ਼ਤੇ ਗੋਲਡਨ ਟੈਮਪਲ ਵਿੱਚ ਜਾਨ ਗੁਆ ਦਿੱਤੀ। ਉਨਾਂ ਦੀ 30 ਵੀਂ ਬਰਸ਼ੀ
ਉਤੇ ਇਹ ਕੌਮ ਦੇ ਗਦਾਰ, ਉਥੇ ਅਕਾਲ ਤੱਖ਼ਤ ਸਾਹਿਬ ਬੰਦੇ ਮਾਰਨ ਵਾਲਾ ਗੱਤਕਾ ਖੇਡਦੇ ਹਨ। ਖਾਲਸਨਤਾਨ ਦੇ ਨਾਹਰੇ ਲਗਾ ਰਹੇ
ਹਨ। ਕੀ ਬਾਕੀ ਪੂਰਾ ਸਾਲ ਸੁੱਤੇ ਪਏ ਸਨ? ਕੀ ਐਸੇ ਲੋਕ ਆਪਦੇ ਮਾਂ-ਪਿਉ ਭਰਾਵਾਂ ਤੇ ਹੋਰ ਮਰੇ
ਰਿਸ਼ਤੇਦਾਰਾਂ ਦੀਆਂ ਬਰਸੀਆਂ, ਇਸੇ ਤਰਾਂ ਮਨਾਂਉਂਦੇ ਹਨ? ਜਿਵੇਂ ਇੰਨਾਂ ਨੇ ਦਿਨ ਦਿਹਾੜੇ ਕੱਟੇ
ਵੱਛੇ ਵੱਡਣ ਵਾਂਗ ਦਰਬਾਰ ਸਾਹਿਬ ਦੇ
ਅਕਾਲ ਤੱਖ਼ਤ ਸਾਹਿਬ, ਤੇ ਨੰਗੀਆਂ ਤਲਵਾਰਾਂ ਲੈ ਕੇ ਜਮਦੂਤਾਂ ਵਾਂਗ ਇੱਕ ਦੂਜੇ ਦੇ ਮਗਰ ਭੱਜ ਰਹੇ
ਸਨ। ਕੀ ਇਹ ਗੁਰੂ ਗੌਬਿੰਦ ਸਿੰਘ ਦਾ ਰੂਪ ਹਨ? ਇਹ ਵੀ ਜਰੂਰੀ ਨਹੀਂ ਹੈ। ਜੇ ਗੁਰੂ ਗੌਬਿੰਦ ਸਿੰਘ ਜੀ
ਨੇ, ਸਾਰੀ ਉਮਰ ਮੁਸਲਮਨਾਂ ਨਾਲ ਤਲਵਾਰ ਵਹਾਉਂਦੇ,
ਜੰਗਾ ਲੜਦੇ ਕੱਢੀ ਹੈ। ਇਹ ਸਿੱਖ-ਸਿੱਖ ਵੀ ਸਾਨ੍ਹਾਂ ਵਾਂਗ ਭਿੱੜਦੇ ਰਹਿੱਣ। ਅੱਜ ਜ਼ਮਾਨਾਂ ਬਦਲ
ਗਿਆ ਹੈ। ਜਬਰੀ-ਜੁਲਮ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਰਹੀ ਹੈ। ਕੋਈ ਕਿਸੇ ਨੂੰ ਉਸ ਦੀ ਜਾਤ ਦੇ
ਉਤੇ ਨਾਂਮ ਲੈ ਕੇ ਨਹੀਂ ਬੁਲਾ ਸਕਦਾ।
ਅਜੇ ਤਾਂ ਬਚਾ ਹੋ
ਗਿਆ। ਲੋਕਾਂ ਨੇ ਭੱਜ ਕੇ ਜਾਂਨਾਂ ਬਚਾ ਲਈਆਂ। ਸੰਗਤ ਵਿੱਚ ਹਫ਼ੜਾ- ਦਫ਼ੜੀ ਮੱਚ ਗਈ। ਚੀਕ ਚਿਹਾੜਾ
ਪੈ ਗਿਆ। ਬੰਦਿਆਂ ਨੂੰ ਤਲਵਾਰਾਂ ਨਾਲ ਵੱਡਦੇ ਵੀ ਬੋਲੇ ਸੋ ਨਿਹਾਲ ਦੇ ਨਾਹਰੇ ਮਾਰ ਰਹੇ ਹਨ। ਸਿੰਘ
ਸਰਦਾਰ ਦੀ ਦਿਖਤ ਵਾਲੇ, ਸੌਕਣਾਂ ਵਾਂਗ ਹੱਥੋ ਪਾਈ ਹੋ ਕੇ ਲੜੇ। ਇੱਕ ਔਰਤ ਨੇ ਆਪਦੀ ਜਾਨ ਦੀ
ਪ੍ਰਵਾਹ ਨਾਂ ਕਰਦੇ ਹੋਏ। ਦ੍ਰੀਦਿਆ ਦੇ ਵਿੱਚਕਾਰ ਜਾ ਕੇ, ਲੜਾਈ ਬੰਦ ਕਰਨ ਨੂੰ ਬਿੰਗਾਰਿਆ। ਖਿੱਚਾ
ਧੂਹੀ ਵਿੱਚ ਉਸ ਦੀ ਚੂੰਨੀ ਲੱਥ ਗਈ। ਵਾਲ ਖੁੱਲ ਗਏ। ਮੀਡੀਏ ਤੇ ਲੋਕਾਂ ਦੇ ਹੱਥੋਂ ਕੈਮਰੇ ਡਿੱਗ
ਕੇ ਟੁੱਟ ਗਏ। ਦਰਜ਼ਨਾਂ ਲੋਕਾਂ ਨੂੰ ਬਹੁਤ ਸੱਟਾ ਵੀ ਲੱਗੀਆਂ।
ਪਰ ਐਸੇ ਲੋਕ ਆਪਦੇ ਮਾਂ-ਪਿਉ ਭਰਾਵਾਂ ਤੇ ਹੋਰ ਮਰੇ ਰਿਸ਼ਤੇਦਾਰਾਂ ਦੇ ਮਰਨੇ
ਤੇ ਵੀ ਜ਼ਮੀਨ, ਧੰਨ ਪਿਛੇ ਇਹੀ ਜਲੂਸ ਕੱਢਦੇ ਹਨ। ਇੰਨਾਂ ਨੇ ਗੁਰਦੁਆਰਿਆਂ ਨੂੰ ਵੀ ਘਰ ਹੀ ਬੱਣਾਂ
ਕੇ ਅੱਡਾ ਜਮਾਇਆ ਹੋਇਆ ਹੈ। ਕਨੂੰਨ ਤੋਂ ਮੰਗ ਹੈ। 6 ਜੂਨ 2014 ਨੂੰ ਅਕਾਲ ਤੱਖ਼ਤ ਸਾਹਿਬ ਤੇ ਹੱਲਾਂ ਮੱਚਾਉਣ ਵਾਲਿਆਂ ਨੂੰ , ਜੇਲਾਂ ਵਿੱਚ ਸਿੱਟ ਕੇ ਵੱਧ ਤੋਂ
ਵੱਧ ਸਜ਼ਾਵਾਂ ਦਿੱਤੀਆਂ ਜਾਂਣ। ਕਿਸੇ ਦੀ ਵੀ ਜਬਾਨਤ ਵੀ ਨਾਂ ਹੋ ਸਕੇ।
30 ਸਾਲ ਬਲੂ-ਸਟਾਰ ਨੂੰ ਵੀ ਹੋ ਗਏ। ਹੁਣ ਤੱਕ ਖਾਲਸਨਤਾਨ
ਦੀ ਚਾਰ ਬੰਦਿਆਂ ਵਿੱਚ ਇਹ ਸਿੱਖ ਬੈਠ ਕੇ, ਗੱਲ ਵੀ ਕਰਨ ਜੋਗੇ ਨਹੀਂ ਹਨ। ਅੱਗ ਲਾਈ ਡੱਬੂ ਕੰਧ
ਤੇ, 6 ਜੂਨ 2014 ਨੂੰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੈਕਚਰ ਵਿੱਚ
ਕਿਹਾ ਹੈ, “ ਹਾਥੀ ਦੀ ਪੈੜ ਥੱਲੇ ਸਬ ਕੁੱਝ ਆ
ਜਾਂਦਾ ਹੈ। “ ਇਹ ਗੱਲ ਕਈ ਬਾਰ ਉਸ ਨੇ ਦੁਹਰਾਈ। ਹਾਥੀ ਦੀ ਪੈੜ ਤੋਂ ਬਗੈਰ, ਉਸ ਨੇ ਕੁੱਝ ਵੀ
ਨਹੀਂ ਕਿਹਾ। ਆਪ ਨੂੰ ਹਾਥੀ ਸਮਝਦਾ ਹੋਣਾਂ ਹੈ। ਇਹੀ ਜਾਂਣਦਾ ਹੈ। ਇਹ ਕਿਸ ਨੂੰ ਪੈਰ ਥੱਲੇ ਮਸਲਣਾਂ ਚਹੁੰਦਾ ਹੈ? ਸ਼ਇਦ
ਇਸ ਨੂੰ ਇਹ ਨਹੀਂ ਪਤਾ ਹਾਥੀ ਦਾ ਪੈਰ ਦੋ ਗਿੱਠ ਤੋਂ ਵੱਧ ਨਹੀਂ ਹੁੰਦਾ। ਇਸੇ ਦੇ ਸਰੀਰ ਨੂੰ ਥੱਲੇ
ਲੈਣ ਨੂੰ ਹਾਥੀ ਨੂੰ ਘੱਟ ਤੋਂ ਘੱਟ 12 ਬਾਰ ਪੈਰ ਧਰਨਾਂ ਪਵੇਗਾ। ਹਾਥੀ ਦੇ ਪੈਰ ਥੱਲੇ ਕੀੜੀਆਂ ਹੀ
ਆਉਂਦੀਆਂ ਹਨ। ਉਹੀ ਉਸ ਦੀ ਮੌਤ ਦਾ ਕਾਰਨ ਬੱਣਦੀਆਂ ਹਨ। ਸਿਮਰਨਜੀਤ ਸਿੰਘ ਮਾਨ ਨੇ ਖਾਲਸਨਤਾਨ ਦੇ ਨਾਹਰਿਆਂ ਦੀ ਸ਼ੁਰੂਅਤ ਕਰ ਦਿੱਤੀ ਸੀ। ਇਜ ਜੋ
ਹਰਿਮੰਦਰ ਸਾਹਿਬ ਵਿੱਚ ਖਾਲਸਨਤਾਨ ਦੇ ਨਾਹਰੇ ਲਗਾ ਰਹੇ ਸਨ। 1984 ਜੂਨ ਨੂੰ ਗਿੱਦੜਾਂ ਵਾਂਗ ਭੱਜ
ਗਏ ਸਨ। ਇੰਨਾਂ ਵਿੱਚੋਂ ਹੀ ਸਲੈਡਰ ਕਰ ਗਏ ਸਨ।
ਜਿਹੜੇ ਬਹਿਰੂਪੀਏ, ਹੱਥ
ਵਿੱਚ ਨੰਗੀਆਂ ਕਿਰਪਾਨਾਂ ਨਾਲ ਬੰਦੇ ਵੰਡਣ ਲਈ, ਅਕਾਲ ਤੱਖ਼ਤ ਸਾਹਿਬ ਵਿੱਚ ਦਲੱਗੇ ਮਾਰਦੇ
ਫਿਰਦੇ ਸਨ। ਉਨਾਂ ਵਿਚੋਂ ਗੁੰਡਾ ਗਰਦੀ ਕਰਨ ਵਾਲਿਆਂ ਨੂੰ ਕੁੱਝ ਕੁ ਨੂੰ ਗਿਰਫਤਾਰ ਕੀਤਾ ਗਿਆ। ਉਸ ਤੋਂ ਅੱਗਲੇ ਦਿਨ 7 ਜੂਨ 2014 ਨੂੰ
ਸਿਮਰਨਜੀਤ ਸਿੰਘ ਮਾਨ ਆਪ ਨੂੰ ਹਾਥੀ ਦੱਸਣ ਵਾਲਾ ਵੀਡੀਉ ਫਿਲਮ ਵਿੱਚ ਕਹਿ ਰਿਹਾ ਹੈ, “ ਪੁਲੀਸ
ਮੈਨੂੰ ਗਿਰਫਤਾਰ ਕਰੇ। ਐਵੇ ਛੋਟੇ-ਛੋਟੇ ਬੱਚਿਆਂ ਨੂੰ ਕਿਉਂ ਗਿਰਫਤਾਰ ਕੀਤਾ ਹੈ? “ ਗੱਲ ਵੀ ਠੀਕ
ਹੈ। ਹਾਥੀ ਨੂੰ ਗਿਰਫਤਾਰ ਕਰਨਾਂ ਚਾਹੀਦਾ ਹੈ। ਸਬ ਮੂਤ ਦੀ ਝੱਗ ਵਾਂਗ ਬੈਠ
ਜਾਂਣਗੇ। ਇਹ ਦਾੜ੍ਹੀਆਂ ਵਾਲੇ ਹੁਡ, ਗੁੰਡੇ, ਸ਼ਰਾਰਤੀ, ਸ਼ੈਤਾਨ ਅੰਮ੍ਰਿਤਸਰ,
ਹਰਿਮੰਦਰ ਸਾਹਿਬ, ਅਕਾਲ ਤੱਖ਼ਤ ਦੀ ਗੋਦ
ਵਿੱਚ ਕਿਰਪਾਨਾਂ ਨਾਲ ਕਟਾ-ਵਡੀ ਕਰਦੇ ਹੋਏ। ਸਿਮਰਨਜੀਤ ਸਿੰਘ ਮਾਨ ਨੂੰ ਛੋਟੇ-ਛੋਟੇ ਬੱਚੇ ਲੱਗਦੇ ਹਨ। ਕੀ ਇਹ ਗੁੰਡੇ, ਸ਼ਰਾਰਤੀਆਂ, ਸ਼ੈਤਾਨਾਂ ਦਾ
ਵੀ ਆਗੂ ਹੈ? ਇਸ ਦੀ ਉਮਰ ਹੋ ਗਈ ਹੈ। ਬੁੱਢਾ ਹੋਣ ਨਾਲ ਨਿਗਾ ਕੰਮਜ਼ੋਰ ਹੋ ਗਈ ਹੈ। ਐਨਕਾਂ ਲਾ ਕੇ
ਵੀ ਇਸ ਨੂੰ ਪਵਿੱਤਰ ਥਾਂ ਉਤੇ ਪੱਸ਼ੂ ਵਿਰਤੀ ਵਾਲੇ ਖੌਰੂ ਪਾਉਂਦੇ ਨਹੀਂ ਦਿਸਦੇ। ਜੇ ਬੰਦੇ ਬੰਦਿਆਂ
ਨੂੰ ਕਿਰਪਾਨਾਂ ਨਾਲ ਵੱਡਦੇ ਦਿਸੇ ਹੁੰਦੇ। ਮਾਂਵਾਂ, ਭੈਣਾਂ ਦੀਆਂ ਗਾਲਾਂ ਬੁੱਢੇ ਕੰਨਾਂ ਨੂੰ ਸੁਣੀਆਂ
ਹੁੰਦੀਆਂ। ਸਿਮਰਨਜੀਤ ਸਿੰਘ ਮਾਨ ਤੇ ਹੋਰ ਐਸੇ ਕੌਮ ਦੇ ਦੋਖੀਆਂ ਨੂੰ ਜਾਨਵਰ ਵਿਰਤੀ ਦੇ ਲੋਕਾਂ ਦੀ
ਗਿਰਫਤਾਰੀ ਦਾ ਰੋਸ ਨਹੀਂ ਹੋਣਾਂ ਸੀ। ਇੰਟਰਨੈਟ ਵਿਬ ਉਤੇ ਸਾਰਿਆਂ ਦੀਆਂ ਫੋਟੋਆਂ ਜਾਹਰ ਹਨ।
ਸਿਮਰਨਜੀਤ ਸਿੰਘ ਮਾਨ ਵਰਗਿਆਂ ਸਣੇ, ਸਬ ਨੂੰ ਗਿਰਫਤਾਰ ਕੀਤਾ ਜਾਵੇ। ਮਨੁੱਖਤਾਂ ਦਾ ਖੂਨ ਡੋਲਣ
ਵਾਲਿਆਂ ਨੂੰ ਸਖ਼ਤ ਸਜਾ ਦੀ ਮੰਗ ਹੈ। ਤਾਂ ਕੇ ਅੱਗੇ ਵਾਸਤੇ. ਕੋਈ ਧਰਮਿਕ ਉਤੇ ਪਬਲਿਕ ਪਲੇਸ ਤੇ
ਜਿਉਂਦੇ ਬੰਦੇ ਵੰਡਣ ਦੀ ਹਿੰਮਤ ਨਾਂ ਕਰ ਸਕੇ।
ਜਿਵੇਂ ਕੋਈ ਬੰਦਾ ਬਦੂੰਕ, ਸਟੇਨ ਗੰਨ ਲੈ ਕੇ, ਆਂਮ ਜੰਨਤਾਂ ਵਿੱਚ ਨਹੀਂ ਘੁੰਮ ਸਕਦਾ। ਜੇ ਹੱਥਿਆਰ ਘਰ ਵਿੱਚ ਰੱਖਣਾਂ ਹੈ। ਲਾਈਸੈਸ ਹੋਣਾਂ ਜਰੂਰੀ ਹੈ। ਆਪ ਨੂੰ
ਸੰਤ, ਸਾਧ, ਜੱਥੇਦਾਰ, ਗਿਆਨੀ, ਗ੍ਰੰਥੀ, ਪ੍ਰਚਾਰਿਕ ਧਰਮਿਕ ਬੰਦੇ ਸਮਝਣ ਵਾਲੇ, ਆਂਮ ਜੰਨਤਾਂ
ਵਿੱਚ ਦੋ ਫੁੱਟ ਤੋਂ ਵੀ ਵੱਡੀਆਂ ਕਿਰਪਾਨਾਂ ਚੱਕੀ ਫਿਰਦੇ ਹਨ। ਇੰਨਾਂ ਵਿਹਲਿਆਂ ਨੂੰ ਗੁੱਸਾ, ਆਂਮ
ਮਜ਼ਦੂਰ ਬੰਦੇ ਤੋਂ ਵੱਧ ਆਉਂਦਾ ਹੈ। ਇਹ ਗੁੱਸੇ ਵਿੱਚ ਕਿਸੇ ਨੂੰ ਵੀ ਟੋਟੇ-ਟੋਟੇ ਕਰ ਸਕਦੇ ਹਨ। ਤਲਵਾਰ
ਉਤੇ ਸਖਤ ਪਬੰਧੀ ਹੋਣੀ ਚਾਹੀਦੀ ਹੈ। ਜੋ ਇਸ ਦੀ ਉਲੰਘਣਾਂ ਕਰਦਾ ਹੈ। ਉਸ ਗੁਨਾਹਗਾਰ ਨੂੰ ਕਨੂੰਨ
ਨੂੰ ਸਕੰਜੇ ਵਿੱਚ ਲੈ ਲੈਣਾ ਚਾਹੀਦਾ ਹੈ। ਕਿਸੇ ਨੂੰ ਕੋਈ ਹੱਕ ਨਹੀ ਤਿੱਖੀ ਧਾਰ ਵਾਲੇ ਹੱਥਿਆਰ
ਨਾਲ ਪਬਲਿਕ ਦੀ ਕੱਟਾ ਵੱਡੀ ਕਰਦਾ ਫਿਰੇ। ਤਿੰਨ ਇੰਚ ਦਾ ਚਾਕੂ ਵੀ ਜਾਂਨ ਲੈ ਸਕਦਾ ਹੈ। ਕਨੇਡਾ
ਵਿੱਚ ਤੇ ਹੋਰ ਬਹੁਤ ਥਾਵਾਂ ਉਤੇ 5, 6,7 ਇੰਚ ਦੇ ਚਾਕੂ ਨਾਲ ਹੀ, ਅੱਜ ਕੱਲ ਕੱਤਲ ਹੋ ਰਹੇ ਹਨ। ਚਾਕੂ
ਲਈ ਲਾਈਸੈਸ ਦੀ ਜਰੂਰਤ ਨਹੀਂ ਹੈ। ਇਹ ਅਵਾਜ਼ ਧਮਾਕਾ, ਨਹੀਂ ਕਰਦਾ। ਤਿੱਖੀ ਧਾਰ ਦਾ ਹੈ, ਖ਼ਾਸ ਨਾੜੀ
ਤੇ ਲੱਗਣ ਨਾਲ, ਕੁੱਝ ਮਿੰਟਾ ਵਿੱਚ ਮੌਤ ਹੋ ਜਾਂਦੀ ਹੈ। ਐਸੇ ਹੁਲੜ ਬਾਜ਼ੀ ਕਰਨ ਵਾਲੇ ਲੋਕ, ਘਰੋਂ
ਕੱਢੇ ਹੁੰਦੇ ਹਨ। ਜੋ ਵੀ ਰਸਤੇ ਵਿੱਚ ਟੱਕਰਦਾ ਹੈ। ਉਸੇ ਦਾ ਬੁਰਕ ਮਾਰ ਲੈਂਦੇ ਹਨ।
ਐਸੇ ਲੋਕ ਬੜਾਂ ਤਮਾਸ਼ਾ ਕਰਦੇ ਹਨ। ਇੰਨਾਂ ਨੂੰ 1984
ਵਿੱਚ ਸ਼ਹੀਦ ਹੋਇਆਂ ਦਾ ਬਹੁਤ ਦੁੱਖ ਹੈ। ਜੋ ਹੋ ਸ਼ਹੀਦ ਗਏ। ਉਸ ਦੀ ਮੌਤ ਦਾ ਰੌਸ ਕਿਉਂ ਮਨਾਂ ਰਹੇ
ਹਨ? ਜੋ ਸ਼ਹੀਦ ਹੁੰਦੇ ਹਨ, ਉਹ ਕੌਮ ਨੂੰ ਮਜ਼ਬੂਤ ਬੱਣਨ ਲਈ ਵਗਾਂਰਦੇ ਹਨ। ਮੌਤ ਨੂੰ ਅੱਖੀ ਦੇਖ਼ ਕੇ
ਮਰ ਜਾਂਣਾਂ, ਕੋਈ ਸੌਖੀ ਜਿਹੀ ਗੱਲ ਨਹੀਂ ਹੈ।
Comments
Post a Comment