ਭਾਗ 23 ਜਿੰਦਗੀ ਜੀਨੇ ਦਾ ਨਾਂਮ ਹੈ
ਮਨ ਵਿੱਚ ਗੁਦਗਦੀ ਜਿਹੀ ਹੋਈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕੁੜੀਆਂ ਨੂੰ ਜਿੰਨਾਂ ਵੀ ਮਾਂਪੇ ਬਗੈਨੀ ਕਹੀ ਜਾਂਣ।
ਉਨਾਂ ਦਾ ਬੱਚਪਨ ਉਥੇ ਬਿਤਿਆ ਹੁੰਦਾ ਹੈ। ਉਥੇ ਹੀ ਸਾਰੀਆਂ ਯਾਦਾ ਤੇ ਪਿਆਰ ਹੁੰਦਾ ਹੈ। ਕੈਲੋ ਨੂੰ
ਪੇਕੇ ਘਰ ਵਿੱਚ ਖੂਬ ਨੀਂਦ ਆਈ। ਪ੍ਰੇਮ ਸਾਰੀ ਰਾਤ ਦੰਦੀਆਂ ਪੀਹਿੰਦਾ ਰਿਹਾ। ਫਿਰ ਵੀ ਉਸ ਦੇ
ਕੰਨਾਂ ਨੂੰ ਸਾਰੀ ਰਾਤ ਕੈਲੋ ਦੇ ਪੈਰਾਂ ਦੀ, ਪੈੜ-ਚਾਲ ਦੀ ਵਿੱੜਕ ਆਉਂਦੀ ਰਹੀ। ਸਵੇਰੇ ਉਠ ਕੇ, ਕੈਲੋ ਸਬ ਨੂੰ ਚਾਹ
ਫੜਾ ਰਹੀ ਸੀ। ਜਦੋਂ ਉਹ ਪ੍ਰੇਮ ਨੂੰ ਚਾਹ ਫੜਾਉਣ ਲੱਗੀ। ਉਸ ਨੇ ਚੋਰ ਅੱਖ ਨਾਲ ਪ੍ਰੇਮ ਵੱਲ
ਦੇਖ਼ਿਆ। ਅੱਖਾਂ ਮਿਲਦਿਆਂ ਹੀ ਕੈਲੋ ਦੇ ਮਨ ਵਿੱਚ ਗੁਦਗਦੀ ਜਿਹੀ ਹੋਈ। ਪ੍ਰੇਮ ਦੀ ਸ਼ਕਲ ਦੇਖ਼ ਕੇ,
ਉਸ ਦਾ ਹਾਸਾ ਵੀ ਨਿੱਕਲ ਗਿਆ। ਕੈਲੋ ਨੂ ਲੱਗਾ, ਹੁਣ ਤੱਕ ਦਾ ਸਾਰਾ ਬਦਲਾ ਲਿਆ ਗਿਆ। ਉਹ ਇਤਰਾਜ
ਵੀ ਨਹੀਂ ਕਰ ਸਕਦਾ ਸੀ। ਜਿਸ ਦਿਨ ਦਾ ਵਿਆਹ ਹੋਇਆ ਸੀ। ਇੰਨਾਂ ਕੁ ਹੀ ਦੋਂਨਾਂ ਵਿੱਚ ਲਗਾਉ ਹੋਇਆ
ਸੀ। ਪ੍ਰੇਮ ਨੇ ਆਲਾ-ਦੁਆਲਾ ਦੇਖਿਆ। ਕੰਮਰੇ ਵਿੱਚ ਕੋਈ ਨਹੀਂ ਸੀ। ਪ੍ਰੇਮ ਨੇ ਉਠ ਕੇ ਦਰਵਾਜੇ ਨੂੰ
ਕੁੰਡੀ ਲਾ ਲਈ। ਉਸ ਨੇ ਕੈਲੌ ਦੀ ਬਾਂਹ ਘੁੱਟ ਕੇ ਫੜ ਲਈ। ਉਸ ਨੇ ਕਿਹਾ, “ ਤੂੰ ਤਾਂ ਪੇਕਿਆਂ
ਵਿੱਚੋਂ ਭਾਲੀ ਨਹੀਂ ਲੱਭਦੀ। ਮੈਂ ਅੱਜ ਆਪਦੇ ਪਿੰਡ ਨੂੰ ਚੱਲਿਆ ਜਾਂਣਾਂ ਹੈ। “ “ ਕਿਉਂ ਕੀ ਗੱਲ
ਹੋ ਗਈ। ਮੰਮੀ-ਡੈਡੀ ਬਗੈਰ ਜੀਅ ਨਹੀਂ ਲੱਗਦਾ। “ “ ਮੈਨੂੰ ਰਾਤ ਡੈਡੀ ਕੋਲ ਪਾ ਦਿੱਤਾ। ਕੀ ਮੈਂ
ਡੈਡੀ ਕੋਲ ਸੌਣ ਨੂੰ ਵਿਆਹ ਕਰਾਇਆ ਹੈ? ਜੇ ਮੇਰੇ ਨਾਲ ਇੰਝ ਕਰਨੀ ਹੈ। ਮੈਂ ਇਥੇ ਨਹੀਂ ਰਹਿੱਣਾਂ।
“ “ ਸਾਹਿਬ ਜੀ ਜਿਸ ਘਰ ਵਿੱਚ ਜਾਈਦਾ ਹੈ। ਉਸ ਘਰ ਦੇ ਕਨੂੰਨ ਨੂੰ ਮੰਨਣਾਂ ਪੈਂਦਾ ਹੈ। “ ਅਜੇ ਉਸ
ਨੂੰ ਜੱਫ਼ੀ ਪਾਉਣ ਹੀ ਲੱਗਾ ਸੀ। ਕੈਲੋ ਦੇ ਡੈਡੀ ਨੇ ਦਰਾਂ ਨੂੰ ਖੜ੍ਹ-ਕਾਇਆ। ਡੈਡੀ ਨੂੰ ਪਤਾ ਨਹੀਂ
ਸੀ। ਪ੍ਰੇਮ ਕੋਲ ਕੈਲੋ ਹੈ। ਉਸ ਨੇ ਸੋਚਿਆ, ਸ਼ਾਇਦ ਪ੍ਰੇਮ ਕੱਪੜੇ ਬਦਲਦ ਹੈ। ਜਿਉਂ ਹੀ ਪ੍ਰੇਮ ਨੇ
ਕੈਲੋ ਦਾ ਗੁੱਟ ਛੱਡਿਆ, ਉਸ ਦੀਆਂ ਕਈ ਚੂੜੀਆਂ ਟੁੱਟ ਕੇ ਭੂਜੇ ਧਰਤੀ ਉਤੇ ਖਿਲਰ ਗਈਆਂ। ਕੈਲੋ ਨੇ
ਚੂੰਨੀ ਦੇ ਪੱਲੇ ਨਾਲ ਹੂੰਜਾ ਫੇਰ ਕੇ, ਚੂੜੀਆਂ ਮੰਜੇ ਥੱਲੇ ਕਰ ਦਿੱਤੀਆਂ। ਆਪ ਬਾਹਰ ਜੰਗਲੇ ਵੱਲ
ਬਾਲ-ਕੋਨੀ ਵਿੱਚ ਚਲੀ ਗਈ। ਕੈਲੋ ਦੀ ਬਾਂਹ ਤੇ ਚੂੜ੍ਹੀ ਖੁਬ ਗਈ ਸੀ। ਬਾਹ ਉਸ ਨੇ ਚੂੰਨੀ ਵਿੱਚ
ਲਪੇਟ ਲਈ ਸੀ।
ਪ੍ਰੇਮ ਨੇ ਬਾਰ ਖੋਲ ਦਿੱਤਾ। ਡੈਡੀ ਨੇ ਕਿਹਾ, “ ਕੀ ਤੂੰ
ਕੱਪੜੇ ਬਦਲ ਰਿਹਾ ਸੀ? ਤੂੰ ਤਾ ਯਾਰ ਕੁੜੀਆਂ ਵਾਂਗ ਸੰਗਦਾ ਹੈ। “ ਪ੍ਰੇਮ ਮੁਸਕਰਾ ਰਿਹਾ ਸੀ। ਡੈਡੀ ਤੌਲੀਆਂ ਚੱਕ ਕੇ, ਨਹਾਂਉਣ ਚੱਲਿਆ ਗਿਆ। ਕੈਲੋ ਦੂਜੇ ਕੰਮਰੇ ਵਿੱਚੋਂ ਦੀ ਹੋ ਕੇ, ਕੋਠੇ ਦੀਆਂ
ਪੌੜ੍ਹੀਆਂ ਉਤਰ ਕੇ, ਥੱਲੇ ਵਿਹੜੇ ਚਲੀ ਗਈ। ਉਹ ਸਾਹੋ-ਸਾਹ ਹੋਈ ਪਈ ਸੀ। ਕੌਲੋ ਇਸ ਤਰਾਂ
ਪੌੜ੍ਹੀਆਂ ਉਤਰੀ ਸੀ, ਜਿਵੇ ਕਿਸੇ ਭੂਤ ਤੋਂ ਡਰ ਗਈ ਹੋਵੇ। ਪੌੜ੍ਹੀਆਂ ਕੋਲ ਉਸ ਨੂੰ ਕਾਲਜ਼ ਦੀ
ਸਹੇਲੀ ਤਾਰਾਂ ਮਿਲ ਗਈ। ਉਹ ਤਾਰਾਂ ਵਿੱਚ ਜ਼ੋਰ ਦੀ ਲੱਗੀ। ਤਾਰਾਂ ਭਮੀਰੀ ਵਾਂਗ ਘੁੰਮ ਗਈ। ਤਾਰਾਂ
ਦੇ ਮੂੰਹ ਵਿੱਚੋਂ ਨਿੱਕਲਿਆ, “ ਕੀ ਤੇਰੀ ਪੀਤੀ ਹੈ? ਦਿਨੇ ਹੀ ਵਿੱਚ ਵੱਜਦੀ ਫਿਰਦੀ ਹੈ। “ ਕੈਲੋ
ਨੇ ਚੁਬਾਰੇ ਵੱਲ ਨੂੰ ਉਂਗ਼ਲੀ ਕਰਕੇ ਕਿਹਾ, “ ਉਸ ਨੇ ਤਾਂ ਮੇਰੀ ਜਾਨ ਕੱਢ ਦਿੱਤੀ। ਜੇ ਮੈਂ
ਬਾਲ-ਕੋਨੀ ਵਿੱਚ ਨਾਂ ਜਾਂਦੀ। ਡੈਡੀ ਨੇ ਸਾਨੂੰ ਉਤੋਂ ਫੜ ਲੈਣਾਂ ਸੀ। “ “ ਕੱਲ ਤੇਰਾ ਵਿਆਹ ਹੋਇਆ ਹੈ। ਹਾਏ ਜੇ ਪ੍ਰੇਮ ਨੂੰ ਪਤਾ
ਲੱਗ ਗਿਆ। ਕੈਲੋ ਤੂੰ ਕਿਹਨੂੰ ਚੁਬਾਰੇ ਵਿੱਚ ਸੱਦਿਆ ਹੋਇਆ ਸੀ? ਉਹ ਕੌਣ ਹੈ? “ “ ਕਿਹੋ ਜਿਹੀਆਂ
ਗੱਲਾਂ ਕਰਦੀ ਹੈ। ਪ੍ਰੇਮ ਹੀ ਤਾਂ ਚੁਬਾਰੇ ਵਿੱਚ ਹੈ। ਮੈਂ ਚਾਹ ਦੇਣ ਗਈ ਸੀ। ਉਸ ਨੇ ਅੰਦਰੋਂ ਕੁੰਡੀ ਲਾ ਲਈ। ਡੈਡੀ
ਉਤੋਂ ਦੀ ਆ ਗਏ। ਮੈਂ ਭੱਜ ਕੇ ਜਾਨ ਬਚਾ ਕੇ ਆਂਈ ਹਾਂ। “
“ ਕੈਲੋ ਤੂੰ ਵੀ ਬੱਸ ਬੱਚਿਆਂ ਵਾਲੀਆਂ ਗੱਲਾਂ ਕਰਦੀ ਹੈ। ਕੀ ਡੈਡੀ ਨੂੰ ਪਤਾ ਨਹੀਂ
ਲੱਗਿਆ ਹੋਣਾਂ, ਅੰਦਰੋਂ ਦਰਵਾਜਾ ਕਿਉਂ ਬੰਦ ਹੈ? ਤੂੰ ਤਾਂ ਇੰਝ ਹੋ ਗਈ ਹੈ। ਜਿਵੇਂ ਤੈਨੂੰ ਉਸ ਨੇ
ਪਹਿਲੀ ਬਾਰ ਛੂਹਿਆ ਹੋਵੇ। ਆਪਦੇ ਖ਼ਾਸ ਬੰਦੇ ਦੇ ਹੱਥ ਲਗਾਉਣ ਨਾਲ, ਇਸ ਤਰਾਂ ਛਾਲਾਂ ਮਾਰ ਕੇ ਨਹੀਂ
ਭੱਜੀਦਾ। “ “ ਅੱਛਾ ਠੀਕ ਹੈ, ਮੈਨੂੰ ਬਹੁਤੀਆਂ ਮੱਤਾਂ ਨਾਂ ਦੇਹ, ਤੂੰ ਵੀ ਚਾਹ ਪੀ ਲੈ। “ ਕੈਲੋ
ਦੀ ਮੰਮੀ ਨੇ ਸਾਰੀ ਗੱਲ ਸੁਣ ਲਈ ਸੀ। ਉਸ ਨੇ ਕਿਹਾ, “ ਤੂੰ ਹੁਣ ਵਿਆਹੀ ਗਈ ਹੈ। ਛੱੜਪੇ ਮਾਰਨੇ
ਛੱਡਦੇ। “ “ ਮੰਮੀ ਪ੍ਰੇਮ ਨੇ ਕਿਹਾ,” ਮੈਂ ਪਿੰਡ ਨੂੰ ਜਾਂਣਾਂ ਹੈ। ਮੈਂ ਡੈਡੀ ਨਾਲ ਨਹੀਂ ਸੌ
ਸਕਦਾ। “ ਅਸੀਂ ਕੱਲ ਨੂੰ ਸਵੇਰੇ ਆ ਜਾਵਾਂਗੇ। “ “ ਫ਼ਿਕਰ ਨਾਂ ਕਰ, ਬਾਕੀ ਤਾਂ ਸਬ ਕਿਤੇ ਵੀ ਸੌ
ਜਾਣਗੇ। ਪ੍ਰੇਮ ਇੱਕਲੇ ਨੂੰ ਕੰਮਰਾ ਮਿਲ ਜਾਵੇਗਾ। ਕੰਮ ਕਰਨ ਦੇ ਮਾਰੇ, ਘਰ ਛੱਡ ਕੇ ਨਾਂ ਭੱਜੋ। “
ਕੈਲੋ ਨੂੰ ਪਤਾ ਨਹੀਂ ਲੱਗ ਰਿਹਾ ਸੀ। ਕਿਹਦੀ ਗੱਲ ਸੁਣੇ? ਕਿਹਦੀ ਗੱਲ ਮੰਨੇ?
Comments
Post a Comment