ਭਾਗ
20 ਜਿੰਦਗੀ ਜੀਨੇ ਦਾ ਨਾਂਮ ਹੈ
ਏਕ ਨੂਰ ਤੇ ਸਬ ਜਗ
ਉਪਜਿਆ, ਕਉਣ ਭਲੇ ਕੋ ਮੰਦੇ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਰੱਬ ਦੀ ਇੰਨੀ ਕੁ ਮੇਹਰ ਹੈ। ਕਨੇਡਾ, ਅਮਰੀਕਾ ਦੇ ਆਮ
ਮਜ਼ਦੂਰ ਪ੍ਰੇਮ ਵਰਗੇ, ਜਾਤ-ਪਾਤ ਉਤੇ ਝੱਗੜਾ ਨਹੀਂ ਕਰਦੇ। ਪ੍ਰੇਮ ਵੀ ਹਰ ਤਰਾਂ ਦੇ ਬੰਦੇ ਦੀ
ਇੱਜ਼ਤ ਕਰਦਾ ਹੈ। ਮੇਹਰੂ ਵੀ ਐਸੇ ਪ੍ਰਾਪੇਗੰਡੇ ਤੋਂ ਦੂਰ ਹੀ ਰਹਿੰਦਾ ਹੈ। ਇਹ ਕਿਸੇ ਦੇ ਸੱਦੇ ਤੋਂ
ਗੁਰਬਾਣੀ ਪੜ੍ਹਨ ਤੇ ਭੋਗ ਵੇਲੇ ਜਾਂ ਵਿਆਹ ਵਿੱਚ ਭਾਵੇਂ ਗੁਰਦੁਆਰੇ ਚੱਲੇ ਜਾਂਣ। ਹਰ ਰੋਜ਼ ਪੂਜਾ
ਦਾ ਮਾਲ ਖਾਂਣ ਵਾਲਿਆਂ ਵਿੱਚੋਂ ਨਹੀਂ ਹਨ। ਦੁਨੀਆਂ ਦੇ ਧਰਮੀਆਂ ਤੇ ਗੁਰਦੁਆਰੇ ਵਾਲਿਆਂ ਨੇ, ਜਾਤਾ
ਦੇ ਨਾਂਮ ਤੇ, ਧਰਮਾਂ ਦੇ ਨਾਂਮ ਤੇ ਬੜਾ ਧੂਤਕੜਾ ਪਾਇਆ ਹੈ। ਬਦੇਸ਼ਾਂ ਵਿੱਚ ਵੀ ਚੜ੍ਹਾਵਾਂ ਖਾਂਣੋਂ
ਨਹੀਂ ਹੱਟਦੇ। ਜਿੰਨੇ ਵੀ ਪ੍ਰਚਾਰਿਕ, ਕਥਾ ਵਾਚਿਕ, ਢਾਢੀ ਬੱਣ ਕੇ ਆ ਰਹੇ ਹਨ। ਹਿੰਦੂਆਂ,
ਪੰਡਤਾਂ, ਮੁਸਲਮਾਨਾਂ ਨੂੰ ਭੰਡਣ ਦੀ ਪੂਰੀ ਵਾਹ ਲਗਾਉਂਦੇ ਹਨ। ਇਹੀ ਚੰਗੇ ਹਨ। ਇੰਨਾਂ ਦਾ ਮਕਸਦ ਆਪਦੇ
ਧਰਮ ਜਾਤ-ਪਾਤ ਨੂੰ ਉਬਾਰਨਾਂ, ਦੂਜੇ ਨੂੰ ਦੂਜੇ ਨਾਲ ਲੜਾਉਣਾਂ ਹੈ। ਸਿਰਫ਼ ਪੈਸੇ ਇਕੱਠੇ ਕਰਨਾਂ
ਹੈ। ਆਪ ਕਹੀ ਜਾਂਦੇ ਹਨ, “ ਪਰਾਈ ਔਰਤ ਵੱਲ ਨਾਂ ਦੇਖੋ। ਮਾਇਆ ਨੂੰ ਪਿਆਰ ਨਾਂ ਕਰੋ। “ ਚੜ੍ਹਾਂਵਾਂ
ਫੜ ਕੇ, ਜੇਬ ਵਿੱਚ ਪਾ ਲੈਦੇ ਹਨ। ਲੋਕਾਂ ਦੀਆ ਜ਼ਨਾਨੀ ਤੋਂ ਪਰੋਸੇ ਖਾਂਦੇ ਫਿਰਦੇ ਹਨ। ਕਈ ਤਾਂ ਸਾਰੀ
ਦਿਹਾੜੀ ਮੂੱਛਾ ਦਾੜ੍ਹੀਆਂ ਉਤੇ ਹੱਥ ਫੇਰ ਕੇ, ਪਲੋਸ-ਪਲੋਸ ਕੇ, ਮੂੱਛਾ ਦਾੜ੍ਹੀ ਵਿੱਚੋਂ ਸਮਾਂਨ
ਫਸਿਆ ਹੀ ਝਾੜਦੇ ਰਹਿੰਦੇ ਹਨ।
ਰੱਬ ਸਾਨੂੰ ਕਠੋਰਤਾ ਨਹੀਂ ਸਿੱਖਾਉਂਦਾ। ਧਰਮਾਂ ਦੀ ਉਗਵਾਹੀ
ਕਰਨ ਵਾਲੇ ਗ੍ਰੰਥਾਂ ਵਿੱਚ ਕਿਤੇ ਵੀ ਸਖ਼ਤੀ ਨਹੀਂ ਵਰਤੀ ਗਈ। ਸਾਰੇ ਹੀ ਪਿਆਰ ਦੀ ਪ੍ਰੇਰਨਾਂ ਦਿੰਦੇ
ਹਨ। ਨਫ਼ਰਤ ਕਰਨ ਦੀ ਕੋਈ ਵੀ ਧਰਮਿਕ ਗ੍ਰੰਥਿ ਹਾਮੀ ਨਹੀਂ ਭਰਦਾ। ਸਗੋਂ ਧੁਰ ਕੀ ਬਾਣੀ, ਹਰ ਗ੍ਰੰਥਿ ਇਕੋ ਦੇ
ਪ੍ਰੇਮ ਦੀ ਗੱਲ ਕਰਦੇ ਹਨ। ਕਿਤੇ ਵੀ ਦੂਜੇ ਨੂੰ ਨਫ਼ਰਤ ਕਰਨ ਦੀ ਕੋਈ ਗੱਲ ਨਹੀਂ ਲਿਖੀ ਹੋਈ। ਹੋਰ
ਗ੍ਰੰਥਿ ਦਾ ਪਤਾ ਨਹੀਂ ਕੀ ਸਿਖਾਉਂਦੇ ਹਨ? ਸ੍ਰੀ ਗ੍ਰੰਥੀ ਸਾਹਿਬ ਵਿੱਚ ਲਿਖਿਆ ਹੈ।
ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ
ਬੰਦੇ ਏਕ ਨੂਰ ਤੇ ਸਬ ਜਗ ਉਪਜਿਆ,
ਕਉਣ ਭਲੇ ਕੋ ਮੰਦੇ॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥
ਅਕਾਲ ਉਸਤੱਤ ਵਿੱਚ ਲਿਖਿਆ ਹੈ ਮਾਨਸ
ਕੀ ਜਾਤ
ਸਬੈ
ਏਕੈ ਪਹਿਚਾਨਬੋ॥ ਏਕ ਹੀ ਕੀ
ਸੇਵ
ਸਬ ਹੀ
ਕੋ ਗੁਰਦੇਵ ਏਕ।।
ਇਹ ਉਪਰ ਲਿਖੀਆਂ ਅਕਾਸ਼ ਬਾਣੀਆਂ ਸੱਚ ਹਨ। ਜੋ ਗ੍ਰੰਥਾਂ ਵਿੱਚ
ਅਟੱਲ ਸਚਾਈ ਲਿਖੀ ਗਈ ਹੈ। ਪਰ ਬੰਦਿਆਂ ਨੇ ਬਹੁਤ ਵੰਡੀਆਂ ਪਾਈਆ ਹਨ। ਨਵੇਂ ਧਰਮਾਂ ਦੀ ਨੀਂਹ ਰੱਖੀ
ਜਾ ਰਹੀ ਹੈ। ਬੰਦਿਆਂ ਨੂੰ ਰੰਗਾਂ ਦੇ ਉਤੇ ਵੰਡਿਆਂ ਜਾ ਰਿਹਾ ਹੈ। ਕੰਮਾਂ ਦੇ ਅਧਾਰ ਤੇ ਜਾਂਤਾਂ
ਬੱਣਾਂ ਦਿੱਤੀਆਂ ਹਨ। ਬੰਦੇ ਉਤੇ ਠੱਪੇ ਲਾ ਦਿੱਤੇ ਹਨ। ਇਹ ਜਾਤ ਵਾਲੇ ਦੂਜੀ ਜਾਤ ਵਾਲੇ ਨੂੰ ਛੂਹ
ਨਹੀਂ ਸਕਦੇ। ਦੂਜੀ ਜਾਤ ਦਾ ਬੰਦਾ ਭਾਵੇ ਮਾਰ ਦੇਣ, ਜਾਤ
ਵਿੱਚ ਵਿਆਹ ਨਹੀਂ ਕਰਾ ਸਕਦੇ। ਸ੍ਰੀ ਗ੍ਰੰਥੀ ਸਾਹਿਬ ਨੂੰ ਮੱਥੇ ਟੇਕਨ ਵਾਲੇ ਹੀ ਸ਼ਬਦਾਂ
ਦੇ ਵਿਰਧ ਪ੍ਰਚਾਰ ਕਰਦੇ ਹਨ।
ਸ੍ਰੀ ਗੁਰੂ ਗ੍ਰੰਥ
ਸਾਹਿਬ ਵਿਚ, ਊਚ ਨੀਚ, ਜਾਤ-ਪਾਤ ਮੁਕਾਉਣ ਲਈ ਹੀ ਬਾਣੀ ਵਿਚ ਭਗਤ ਕਬੀਰ, ਭਗਤ ਰਵੀਦਾਸ, ਭਗਤ ਸੈਣ, ਭਗਤ ਧੰਨਾ, ਭਗਤ ਨਾਮਦੇਵ ਅਤੇ
ਭਗਤ ਸਧਨਾ ਦੀ ਬਾਣੀ ਲਿਖੀ ਗਈ ਹੈ। ਲੋਕ ਵੀ ਜਾਂਣਦੇ ਬੁੱਝਦੇ ਹੋਏ। ਜਾਤ ਦੇ ਨਾਂਮ ਤੇ ਝੇੜੇ
ਛੇੜਦੇ ਹਨ। ਬੰਦੇ ਦਾ ਰੰਗ ਕਾਲਾ ਗੋਰਾ ਹੋ ਸਕਦਾ
ਹੈ। ਇਕੋ ਘਰ ਵਿੱਚ ਸਾਰੇ ਜੀਅ, ਇਕੋ ਰੰਗ ਦੇ ਨਹੀਂ ਹੁੰਦੇ। ਇਕੋ ਕਿੱਤਾ ਨਹੀਂ ਕਰਦੇ ਹੁੰਦੇ।
ਜਰੂਰੀ ਨਹੀਂ ਹੈ। ਗੋਰੇ ਰੰਗ ਦੇ ਲੋਕ ਸੋਚ ਸਮਝ ਵਿੱਚ ਵੀ ਸਾਫ਼-ਸੱਥਰੇ ਹੋਣ। ਕਈ ਲੋਕ ਐਸੇ ਵੀ ਹਨ।
ਦੇਖ਼ਣ ਨੂੰ ਚੰਗੇ ਭਲੇ ਹਨ। ਮਨ ਬੇਈਮਾਨੀਆਂ, ਠੱਗੀਆਂ ਧੋਖੇ ਕਰਦਾ। ਸੜ ਭੁੱਝ ਕੇ ਸੁਆਹ ਬੱਣਿਆਂ
ਹੁੰਦਾ ਹੈ। ਉਨਾਂ ਨਾਲ ਗੱਲ ਕਰਨ ਤੇ ਪਤਾ ਲੱਗ ਜਾਂਦਾ ਹੈ। ਬੰਦੇ ਨੂੰ ਗੱਲੀ-ਬਾਤੀ ਅੱਗ ਲਾ ਕੇ ਸਾੜ
ਦਿੰਦੇ ਹਨ।
ਹਰ ਧਰਮ ਵਾਲੇ ਧਰਮ ਬੱਣਾਂ ਕੇ, ਲੋਕਾਂ ਨੂੰ ਬੇਵਕੂਫ਼ ਬੱਣਾਂ ਰਹੇ ਹਨ। ਕੋਈ ਧਰਮ ਵਾਲਾਂ ਨੂੰ
ਝੰਡ ਕਰਾਂਉਣ ਦੇ ਹਨ। ਕੋਈ ਧਰਮ ਵਾਲ ਲੰਬੇ
ਕਰਨ ਦੀ ਪ੍ਰੇਰਨਾਂ ਕਰਦਾ ਹੈ।
ਕਬੀਰ ਪ੍ਰੀਤਿ ਇਕ
ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥
ਕਬੀਰ ਹਾਡ ਜਰੇ ਜਿਉ
ਲਾਕਰੀ ਕੇਸ ਜਰੇ ਜਿਉ ਘਾਸੁ ॥ ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥
ਕਬੀਰ ਜੀ ਕਹਿ ਰਹੇ
ਹਨ। ਭਾਵੇ ਲੰਬੇ ਕੇਸ ਕਰ ਲਵੋ, ਵਾਲ ਕੱਟਾ ਦੇਵੋ।
ਪਰ ਪਿਆਰ ਰੱਬ ਨੂੰ ਕਰਨ ਨਾਲ ਹੀ ਦੁਨੀਆਂ ਦੇ ਡਰ, ਫਿਕਰ ਹਰ ਤਰਾਂ ਦੀ ਚਿੰਤਾ ਮੁੱਕਦੀ ਹੈ। ਹੱਡ
ਲੱਕੜੀ ਵਾਂਗ ਜਲਦੇ ਹਨ। ਕੇਸ, ਘਾਹ ਇਥੇ ਹੀ ਇਸੇ ਦੁਨੀਆਂ ਵਿੱਚ ਜਲ ਜਾਂਦੇ ਹਨ। ਕਬੀਰ ਇਹ ਦੇਖ਼ ਕੇ
ਉਦਾਸ ਹੋ ਗਿਆ ਹੈ। ਕਈ ਐਸੇ ਵੀ ਲੋਕ ਹਨ। ਝੜੇ ਵਾਲਾਂ ਨੂੰ ਜੇਬ ਵਿੱਚ ਪਾਈ ਫਿਰਦੇ ਹਨ। ਚੂੰਨੀ ਦੇ
ਲੜ ਬੰਨੀ ਫਿਰਦੇ ਹਨ। ਥਾਂ-ਥਾਂ ਗੂਛੀਆਂ ਬੱਣਾਂ-ਬੱਣਾਂ ਕੇ, ਇਧਰ-ਉਧਰ ਰੋਲਦੇ ਫਿਰਦੇ ਹਨ। ਕਹਿੰਦੇ
ਧਰਤੀ ਤੇ ਨਹੀਂ ਸਿੱਟਣੇ। ਪਾਣੀ ਵਿੱਚ ਤਾਰਨੇ ਹਨ। ਇੱਕ ਦਿਨ ਤਾਂ ਇਹ ਮਿੱਟੀ ਵਿੱਚ ਹੀ ਰਲਣੇ ਹਨ।
ਚਾਹੇ ਪਾਣੀ, ਅੱਗ ਜਾਂ ਘਰ ਵਿੱਚ ਪਲੋਸ-ਪਲੋਸ ਕੇ ਰੱਖੀ ਚੱਲੋ। ਇੱਕ ਕਥਾ ਵਾਚਕਿ ਕਹਿ ਰਿਹਾ ਸੀ, “
ਲੰਬੇ ਵਾਲ ਦੇਖ਼ ਕੇ, ਤੁਹਾਡੇ ਧਰਮ ਦਾ ਗੁਰੂ ਵਾਲਾਂ ਤੋਂ ਫੜ ਕੇ, ਆਪਦੇ ਵੱਲ ਕਰ ਲੈਂਦਾ ਹੈ। “ ਫਿਰ
ਤਾਂ ਗੁਰੂ ਧਰਮਰਾਜ ਵਾਲਾ ਕੰਮ ਕਰਦਾ ਹੈ। ਉਹ ਗੁਰੂ ਹੀ ਕਾਹਦਾ ਜੋ ਰੱਬੀ ਬਾਣੀ ਦੀ ਉਲਘੰਣਾਂ ਕਰਦਾ
ਹੈ। ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ
ਬੰਦੇ ਏਕ ਨੂਰ ਤੇ ਸਬ ਜਗ ਉਪਜਿਆ,
ਕਉਣ ਭਲੇ ਕੋ ਮੰਦੇ॥ ਕਈਆਂ ਦਾੜੀ ਨਹੀਂ ਫੁੱਟਦੀ। ਕਈ ਗੰਜੇ ਹੋ ਜਾਂਦੇ
ਹਨ। ਫਿਰ ਤਾਂ ਉਸ ਦੇ ਗੁਰੂ ਦਾ ਹੱਥ ਕਿਤੇ ਨਹੀਂ ਪੈਂਦਾ ਹੋਵੇਗਾ। ਹੱਸੋਂ ਹੀਣੀ ਗੱਲ ਹੈ, ਜਿੰਨਾਂ
ਵਾਲਾਂ ਨੂੰ ਸਾਰੀ ਉਮਰ ਸੰਭਾਂਲ ਕੇ ਰੱਖਿਆ ਹੋਵੇ। ਗੁਰੂ ਧੂ-ਧੂ ਕੇ ਭਾਂਵੇਂ ਜੜਾਂ ਕੱਢ ਦੇਵੇ।
ਧਰਮਾਂ ਵਾਲੇ ਸਾਰਾ ਕੁੱਝ ਝੂਠ ਬੋਲਦੇ ਹਨ। ਇਹ ਧਰਮੀ ਜੂਠਾ ਵੀ ਖਾਂਦੇ
ਹਨ। ਪਰ ਇੰਨਾਂ ਦੀਆਂ ਅੱਖਾਂ ਉਤੇ ਧਰਮ ਦੀ ਚਰਬੀ ਚੜ੍ਹੀ ਹੋਈ ਹੈ। ਧਰਮੀ ਅੱਖਾਂ ਮੀਚ ਕੇ, ਸੁਣੀਆਂ
ਹੋਈਆਂ ਗੱਲਾਂ ਕਰਦੇ ਹਨ। ਇਹ ਬਾਣੀ ਵੀ ਸਮਝ ਕੇ ਨਹੀਂ ਪੜ੍ਹਦੇ। ਸੱਚ ਨੂੰ ਸਵੀਕਾਰ ਨਹੀਂ ਕਰਦੇ।
ਹਵਾ ਵਿੱਚ ਗੱਲਾਂ ਕਰਦੇ ਹਨ। ਇੰਨਾਂ ਨੂੰ ਦਿਸਦਾ ਨਹੀਂ ਹੈ। ਦੁਨੀਆਂ ਦੀ ਖਿਚੜੀ ਇਸੇ ਤਰਾਂ ਪੱਕਦੀ
ਹੈ। ਜਿਵੇਂ ਆਮ ਸਿਧਾ-ਸਾਧਾ ਆਦਮੀ ਕਰਦਾ ਹੈ। ਜੂਠ ਤੋਂ ਬਗੈਰ ਦੁਨੀਆਂ ਨਹੀਂ ਚੱਲਦੀ। ਹਰ ਚੀਜ਼ ਜੂਠੀ
ਕੀਤੀ ਜਾਂਦੀ ਹੈ।
ਆਨੀਲੇ ਕੁੰਭ
ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ
ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ
ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ {ਪੰਨਾ 485}
ਬਿਆਲੀ ਲੱਖ, ਪਾਣੀ ਵਿੱਚ ਜੂਨੀ ਹੈ।
ਪਾਣੀ ਜੂਠਾ ਕਰ ਰਹੇ ਹਨ। ਉਸੇ ਨਾਲ ਠਾਕਰ ਦਾ ਇਸ਼ਨਾਲ ਕੀਤਾ ਜਾਂਦਾ ਹੈ। ਫੁੱਲ ਨੂੰ ਭਵਰਾ, ਵੱਛਾ
ਦੁੱਧ ਨੂੰ ਜੂਠਾ ਕਰਦਾ ਹੈ। ਇਹ ਰੱਬ ਨੂੰ ਚੜਾਏ ਜਾਂਦੇ ਹਨ। ਪੰਡਤ, ਗ੍ਰੰਥੀ, ਗਿਆਨੀ , ਤੈਨੂੰ ਇਹ
ਸਬ ਕੁੱਝ ਸੂਚਾਂ ਕਿਥੋਂ ਮਿਲਦਾ ਹੈ?
ਧਰਮਾਂ ਵਾਲੇ ਬਿਜਨਸ ਕਰ ਰਹੇ ਹਨ। ਜੋ ਹੱਕ, ਸੱਚ ਦੀ ਕਮਾਂਈ ਕਰਦਾ ਹੈ।
ਉਸ ਨੂੰ ਕਿਸੇ ਧਰਮ ਪਖੰਡ ਦੀ ਲੋੜ ਨਹੀਂ ਹੈ। ਮੰਦਰਾਂ, ਗੁਰਦੁਆਰਿਆਂ ਤੱਖਤਾਂ ਉਤੇ ਵੀ ਰਲੀ ਮਿਲੀ
ਭੁਗਤ ਚੱਲ ਰਹੀ ਹੈ। ਚੋਰੀ ਛਿੱਪੀ ਸਬ ਮੀਟ, ਸ਼ਰਾਬ, ਨਸ਼ਿਆਂ ਦੀ ਵਰਤੋਂ ਕਰਦੇ ਹਨ। ਇਹ ਪ੍ਰਚਾਰਿਕ
ਦੂਜਿਆਂ ਨੂੰ ਹੀ ਮੱਤਾ ਦਿੰਦੇ ਹਨ। ਇੰਨਾਂ ਨੂੰ ਕੋਈ ਪੁੱਛੇ ਕੀ ਸਾਗ, ਗੰਨੇ, ਸਬਜ਼ੀਆਂ ਵਿੱਚ ਮਾਸ ਦਾ
ਕੀੜਾ ਨਹੀਂ ਹੁੰਦਾ? ਮਾਸ ਖਾਂਣ ਵਾਲਾ ਹੀ, ਮਾਸ ਨਾ ਖਾਂਣ ਦਾ ਬਹੁਤ ਵੱਡਾ ਪਖੰਡ
ਕਰ ਰਿਹਾ ਹੈ। ਇਹ ਮਾਸ ਨੂੰ ਵੇਖਕੇ ਨੱਕ
ਬੰਦ ਕਰਨ ਦੇ ਪਖੰਡ ਕਰਦੇ ਹਨ। ਮਾਸ ਤੋਂ ਬੈਰ ਬੰਦਾ ਬਚ ਨਹੀਂ ਸਕਦਾ। ਗੁਰਮੱਤ ਅੰਨਸਾਰ ਗੁੜ ਗੰਨਾਂ ਸਾਗ ਅਤੇ ਮਾਸ ਬਰਾਬਰ ਹੋ ਜਾਂਦੇ ਹਨ। ਲੋਕ ਛੁੱਪ ਕੇ, ਸਣੇ ਦਾਲ ਦਾ
ਕੀੜਾ-ਢੋਰੇ, ਕੱਣਕ ਦਾ ਕੀੜਾ-ਸੁਸਰੀ ਬਗੈਰ
ਹੱਡੀ ਤੋਂ ਸਬ ਛੱਕੀ ਜਾਂਦੇ ਹਨ। ਪਾਣੀ ਦੇ ਜਿਰਮ, ਸਬਜ਼ੀਆਂ ਦੇ ਕੀੜੇ, ਸਾਗ ਦਾ
ਤੇਲਾ, ਦਹੀਂ ਦੇ ਕਿੜੇ ਖਾਂ ਜਾਂਦੇ ਹਨ। ਜੋ ਆਪ ਨੂੰ
ਚੰਗਾ ਲੱਗਦਾ ਹੈ। ਉਹੀ ਮਲਾਈ ਹੈ।
ਮਾਸ ਮਾਸ ਕਰਿ ਮੂਰਖ ਝਗੜੇ ਗਿਆਨ ਧਿਆਨ ਨਹੀ ਜਾਣੈ ॥
ਕਉਣ ਮਾਸ ਕਉਣ ਸਾਗ ਕਹਾਵੈ ਕਿਸ ਮਹਿ ਪਾਪ ਸਮਾਣੇ ॥
ਗੈਂਡਾ ਮਾਰਿ ਹੋਮ ਜਗ ਕੀਝ ਦੇਵਤਿਆ ਕੀ ਬਾਣੇ ॥
ਮਾਸ ਛੋਡਿ ਬੈਸਿ ਨਕ ਪਕੜਹਿ ਰਾਤੀ ਮਾਣਸ ਖਾਣੇ ॥
ਫੜ ਕਰਿ ਲੋਕਾਂ ਨੋ ਦਿਖਲਾਵਹਿ ਗਿਆਨ ਧਿਆਨ ਨਹੀ ਸੂਝੈ ॥
ਨਾਨਕ ਅੰਧੇ ਸਿਉ ਕਿਆ ਕਹੀਝ ਕਹੈ ਨ ਕਹਿਆ ਬੂਝੈ ॥
ਕਉਣ ਮਾਸ ਕਉਣ ਸਾਗ ਕਹਾਵੈ ਕਿਸ ਮਹਿ ਪਾਪ ਸਮਾਣੇ ॥
ਗੈਂਡਾ ਮਾਰਿ ਹੋਮ ਜਗ ਕੀਝ ਦੇਵਤਿਆ ਕੀ ਬਾਣੇ ॥
ਮਾਸ ਛੋਡਿ ਬੈਸਿ ਨਕ ਪਕੜਹਿ ਰਾਤੀ ਮਾਣਸ ਖਾਣੇ ॥
ਫੜ ਕਰਿ ਲੋਕਾਂ ਨੋ ਦਿਖਲਾਵਹਿ ਗਿਆਨ ਧਿਆਨ ਨਹੀ ਸੂਝੈ ॥
ਨਾਨਕ ਅੰਧੇ ਸਿਉ ਕਿਆ ਕਹੀਝ ਕਹੈ ਨ ਕਹਿਆ ਬੂਝੈ ॥
ਸਾਗ-ਸਬਜ਼ੀਆਂ ਕੀੜੇ ਮਾਰ ਦੁਵਾਈਆਂ ਵਾਲੀਆਂ ਸਵਾਦਹੀਣ
ਹੁੰਦੀਆਂ ਜਾ ਰਹੀਆਂ ਹਨ। ਖਾ ਕੇ ਘੁਮੇਰਾਂ ਆਉਂਦੀਆਂ ਹਨ। ਸਬਜ਼ੀਆਂ ਦੀ ਤਾਕਤ ਮੁੱਕ ਜਾਂਦੀ ਹੈ। ਕੀੜੇ
ਮਾਰ ਦੁਵਾਈਆਂ ਦਾ ਅਸਰ ਵੀ ਹੋ ਜਾਂਦਾ ਹੈ। ਬੰਦਿਆਂ ਨੂੰ ਬਿਮਾਰੀਆਂ ਹੀ ਲੱਗਣੀਆਂ ਹਨ। ਜੇ ਕੀੜੇ
ਮਾਰ ਦੁਵਾਈਆਂ ਫਸਲਾਂ ਤੇ ਪਾਉਂਦੇ ਹੋ। ਕੀ ਉਦੋਂ ਪਾਪ ਨਹੀਂ ਲੱਗਦਾ? ਜੇ ਧਰਮੀ ਬੰਦੇ ਮੂਹਰੇ ਸੱਪ
ਜਾਂ ਭਰਿੰਡ ਆ ਜਾਵੇ। ਕੀ ਉਸ ਨੂੰ ਮਾਰ ਕੇ ਪਾਪ ਕਰੇਗਾ? ਜਾਂ ਜਿਉਂਦਾ ਰੱਖ ਕੇ ਆਪ ਬਿਪਤਾ ਵਿੱਚ
ਪਵੇਗਾ? ਮੀਟ ਵੀ ਛੱਕਦੇ ਹਨ। ਜਿਉਂਦੇ ਪੱਸੂਆਂ, ਮਾਂ ਸੀ ਚਰਬੀ, ਲਹੂ, ਹੱਡੀਆਂ
ਵਿਚ ਬੱਣਿਆ ਚਿੱਟਾ ਲਹੂ ਪੀਂਦੇ ਹਨ। ਜਿਉਂਦੇ ਪੱਸੂਆਂ, ਮਾਂ ਨੂੰ ਚੂੰਡਦੇ ਹਨ। ਪ੍ਰੇਮਕਾਂ ਦਾ ਮਾਸ ਧਰਮੀ ਵੀ ਚੂੰਡਦੇ ਹਨ। ਉਸ ਵਿਚੋਂ ਸੁਆਦ ਆਉਂਦਾ
ਹੈ। ਉਸ ਦੀ ਜਾਤ ਨਹੀਂ ਦੇਖ਼ਦੇ। ਬੰਦਾ ਆਪ ਮਾਸ ਦਾ ਬੱਣਿਆ ਹੈ। ਮਾਸ ਨੂੰ ਹੀ
ਚੁੰਮਦਾ ਹੈ। ਕਾਂਮ ਨਾਂ ਪੁੱਛੇ ਜਾਤ॥ ਮਾਸ ਦਾ ਹੀ ਬੱਚਾ ਜੰਮਦਾ
ਹੈ। ਮਾਸ ਬੰਦੇ ਦਾ ਪਿਛਾ ਨਹੀਂ ਛੱਡਦਾ। ਔਰਤ ਮਰਦ ਇੱਕ ਦੂਜੇ ਨੂੰ ਚੁੰਮਦੇ ਹਨ। ਬੱਚੇ ਨੂੰ
ਚੁੰਮਦੇ ਹਨ।
ਮਾਤਾ ਜੂਠੀ ਪਿਤਾ
ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ
ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ
ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ
॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ
ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ
ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥ {ਪੰਨਾ 1195}
Comments
Post a Comment