ਪਾਪਾ ਨੂੰ ਤਾਪ ਜ਼ਕਾਮ, ਯਾਦ ਨਾ ਆਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਕਨੇਡਾ ਦੇ ਪਾਪਾ, ਡਾਲਰ ਖੂਬ ਕਮਾਏ।
ਪਾਪਾ ਨੂੰ ਤਾਪ ਜ਼ਕਾਮ, ਯਾਦ ਨਾ ਆਏ।
ਦਿਨ ਰਾਤ ਇਕੋ, ਸੋਚ ਤਮਾਂ ਲੱਗੀ ਜਾਏ।
ਡਾਲਰ ਇੱਕਠੇ ਕਰਨ ਦੀ, ਸਕੀਮ ਬਨਾਏ।
ਨਿੱਕੇ ਬੱਚਿਆਂ ਨੂੰ ਦਾਦਾ ਦਾਦੀ, ਖਿਡਾਏ।
ਪਾਪਾ ਮੰਮੀ ਨੇ, ਦੋ, ਤਿੰਨ ਘਰ ਨੇ ਬਣਾਏ।
ਧੀਆਂ ਪੁੱਤਰ ਅੱਜ ਦੇ, ਨਾਂ ਵਿਆਹ ਕਰਦੇ।
ਕਹਿੱਣ ਅਸੀਂ ਨਹੀਂ, ਪਾਪਾ ਮੰਮੀ ਬੱਣਦੇ।
ਪਾਪਾ ਮੰਮੀ ਬੱਣਨ ਦੇ, ਹੈਡਕ ਨਹੀਂ ਲੈਂਦੇ।
ਬੱਚੇ ਪਾਲਣ ਦੇ ਕੰਮ ਧੰਦੇ, ਨਹੀਂ ਵਸਦੇ।
Comments
Post a Comment