ਅੱਖਾਂ ਨਾਲ ਅੱਖਾਂ ਦਾ ਇਕਰਾਰ ਹੋ ਗਿਆ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

 satwinder_7@hotmail.com

ਲੱਗਦਾ ਸੱਚੀ ਮੁਚੀ ਤੇਰੇ ਨਾਲ ਪਿਆਰ ਹੋ ਗਿਆ।

ਤਾਂਹੀਂ ਅੱਖਾਂ ਨਾਲ ਅੱਖਾਂ ਦਾ ਇਕਰਾਰ ਹੋ ਗਿਆ।

ਤੈਨੂੰ ਦੇਖਦਿਆਂ ਹੀ ਆਪਣਾ ਹੋਸ਼ ਗੁਆ ਲਿਆ।

ਤਾਂਹੀਂ ਦਿਮਾਗ਼ ਦਾ ਅਸੀਂ ਫ਼ਿਊਜ਼ ਉੱਡਾ ਗਿਆ।

ਇਸ਼ਕ ਦਾ ਭੂਤ ਸਿਰ ਚੜ੍ਹ ਬੋਲਦਾ।

ਚੰਗਾ ਭਲਾ ਬੰਦਾ ਕਮਲਾ ਕਰਦਾ।

ਇਸ਼ਕ ਗਲੀਆਂ ਦੇ ਵਿੱਚ ਰੋਲਦਾ।

ਐਵੇਂ ਕਹਿੰਦੇ ਪੱਲ਼ੇ ਕੁੱਝ ਨੀ ਛੱਡਦਾ।

ਇਸ਼ਕ ਦੇ ਨਾਲ ਲੋਕੋ ਜੱਗ ਚੱਲਦਾ।

ਘਰ-ਘਰ ਇਸ਼ਕ ਦਾ ਢੋਲ ਵੱਜਦਾ।

ਹਰ ਬੰਦਾ ਇਸ਼ਕ ਦਾ ਮਜ਼ਾ ਹੈ ਲੈਂਦਾ।

ਇਸ਼ਕ ਬਗੈਰ ਸਾਡਾ ਨਹੀਂ ਸਰਦਾ।

ਇਸ਼ਕ ਹੀ ਸਾਨੂੰ ਪਿਆਰਾ ਲੱਗਦਾ।

ਇਸ਼ਕ ਸਾਨੂੰ ਖ਼ੁਦਾ ਦੀ ਸੁਗਾਤ ਆ।

ਦੁਨੀਆ ਪੂਰੀ ਇਸ਼ਕ ਦੀ ਖੇਡ ਆ।

ਸੱਤੀ ਆਪ ਇਸ਼ਕ ਦੀ ਤਾਰੀਫ਼ ਆ।

ਸਤਵਿੰਦਰ ਇਸ਼ਕ ਦੀ ਕਰਾਮਾਤ ਆ।

ਪੂਰੀਂ ਦੁਨੀਆ ਇਸ਼ਕ ਦਾ ਬੀਜ ਆ।

 

Comments

Popular Posts