ਜੀਅ ਬੜਾ ਚਾਹੇ ਹੋਰ ਗੋਰੇ ਚਿੱਟੇ ਹੋ ਜਾਈਏ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਜਦੋਂ ਦਾ ਤੇਰੇ ਨਾਲ ਪਿਆਰ ਗਿਆ।

ਸੱਜਣਾਂ ਵੇ ਅਸੀਂ ਫੂਲੇ ਨਾਂ ਸਮਾਈਏ।

ਖ਼ੁਸ਼ਬੂਦਾਰ ਸਾਬਣਾ ਨਾਲ ਅਸੀਂ ਨ੍ਹਾਈਏ।

ਸੋਹਣੇ-ਸੋਹਣੇ ਸਾਬਣ ਟਰਾਈ ਕਰੀ ਜਾਈਏ।

ਸਮਝ ਨਾਂ ਲੱਗੇ ਅਸੀਂ ਕਿਹੜਾ ਸਾਬਣ ਲਾਈਏ?

ਕੂਲ਼ੇ ਕੂਲ਼ੇ ਸਾਬਣ ਨਾਲ ਨਿੱਤ ਲਿਸ਼ਕੀ ਜਾਈਏ।

ਜੀਅ ਬੜਾ ਚਾਹੇ ਹੋਰ ਗੋਰੇ ਚਿੱਟੇ ਹੋ ਜਾਈਏ।

ਲਾ ਕੇ ਬਲੀਚ ਪਿੰਡਾ ਦੁੱਧ ਜਿਹਾ ਬਣਾਈਏ।

ਦੁੱਧ ਜਿਹੇ ਚਿੱਟੇ ਬਣ ਕੇ ਤੈਨੂੰ ਦਿਖਾਈਏ।

ਮੇਕਕੱਪ ਉੱਤੇ ਥੱਬਾ ਨੋਟਾਂ ਦਾ ਅਸੀਂ ਲਾਈਏ।

ਨਿੱਤ ਨਮੀ ਕਰੀਮ ਮਹਿਕ ਦੀ ਲਗਾਈਏ।

ਖ਼ੁਸ਼ਬੂਦਾਰ ਅਤਰ ਬਿੰਦੇ-ਬਿੰਦੇ ਲਾਈਏ।

ਸੱਤੀ ਲੱਪ-ਲੱਪ ਸੁਰਮਾ ਅੱਖਾਂ ਵਿੱਚ ਪਾਈਏ।

ਧਾਰੀਆਂ ਬੰਨ੍ਹ ਅੱਖਾਂ ਨੂੰ ਅਸੀਂ ਸਜਾਈਏ।

ਸੂਟ ਨਵੇਂ ਫ਼ੈਸ਼ਨਾਂ ਦੇ ਪਾ ਕੇ ਤੇਰੇ ਅੱਗੇ ਆਈਏ।

ਤੈਨੂੰ ਦਿਖਾਉਣ ਨੂੰ ਵਾਲਾਂ ਨੂੰ ਸਜਾਈਏ।

ਨਿੱਤ ਨਵਾਂ ਹੇਅਰ ਸਟਾਈਲ ਬਣਾਈਏ।

ਬਣ ਠੱਣ ਕੇ ਸਤਵਿੰਦਰ ਤੇਰੇ ਮੂਹਰੇ ਆਵੇ।

ਤੈਨੂੰ ਸ਼ੀਸ਼ਾ ਸਮਝ ਕੇ ਤੇਰੇ ਮੂਹਰੇ ਆਵੇ।

ਤੇਰੇ ਹਾਵ-ਭਾਵ ਦੇਖ ਕੇ ਖ਼ੁਸ਼ ਹੋ ਜਾਈਏ।

ਤੇਰੇ ਮੂੰਹ ਵੱਲ ਦੇਖ-ਦੇਖ ਅੰਦਾਜ਼ੇ ਲਾਈਏ।

ਤੈਨੂੰ ਸੱਤੀ ਸੱਚੀ-ਮੁੱਚੀ ਆਪਣਾ ਬਣਾਈਏ।

ਕਦੇ ਡਰ-ਡਰ ਕੇ ਤੇਰੇ ਤੇ ਸ਼ੱਕ ਕਰੀ ਜਾਈਏ।

 

Comments

Popular Posts