ਭਾਗ 1 ਗ਼ਰੀਬੀ ਤੋਂ ਮਨ ਅੱਕ ਗਿਆ ਸੀ
ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਿਸੇ ਨੂੰ ਪਲ਼ ਪਹਿਲਾਂ ਮਿਲਦੇ ਹਾਂ। ਉਹ ਆਪਣਾ ਲੱਗਦਾ ਹੈ। ਕਿਤੇ ਦੇਖਿਆ  ਮਿਲਿਆ ਲੱਗਦਾ ਹੈ। ਆਮ ਹੀ ਬਹੁਤ ਸਾਰਿਆ ਨਾਲ ਐਸਾ ਵੀ ਹੁੰਦਾ ਹੈ। ਆਪਣੇ ਧੀ-ਪੁੱਤਰ, ਮਾਪੇਂ, ਪਤੀ-ਪਤਨੀ, ਹੋਰ ਰਿਸ਼ਤੇ ਸੁੱਖ-ਦੁੱਖ ਦੇ ਸਾਂਝੇ ਪਰਾਏ ਬਣ ਜਾਂਦੇ ਹਨ। ਇੱਕ ਦੂਜੇ ਦੇ ਮੱਥੇ ਨਹੀਂ ਲੱਗਦੇ। ਲੁਕਦੇ ਫਿਰਦੇ ਹਨ। ਗੱਲ-ਬਾਤ ਵੀ ਨਹੀਂ ਕਰਦੇ। ਸਾਲਾਂ ਬੰਦੀ ਨਾਲ ਸਾਥ-ਸਾਥ ਰਹਿ ਕੇ, ਰਸਤੇ ਅਲੱਗ ਹੋ ਜਾਂਦੇ ਹਨ। ਦਿਲ ਦਰਿਆ ਸਮੁੰਦਰੋਂ ਡੂੰਘੇ ਹਨ। ਕਿਸੇ ਦੇ ਦਿਲ ਨੂੰ ਸਮਝ ਨਹੀਂ ਸਕਦੇ। ਦਿਲ ਪਾਣੀ ਦੇ ਵਹਾ ਵਾਗ ਨਵੇਂ ਰਸਤੇ ਲੱਭ ਲੈਂਦੇ ਹਨ। ਨਗਿੰਦਰ ਦੇ ਚਾਰ ਪੁੱਤਰ ਸਨ। ਤਿੰਨ ਧੀਆਂ ਸਨ। ਵੱਡੇ ਪੁੱਤਰ ਜਸਵੰਤ ਨੂੰ  ਜਦੋਂ ਸੁਰਤ ਆਈ। ਉਹ ਫ਼ੌਜ ਵਿੱਚ ਭਰਤੀ ਹੋ ਗਿਆ। ਉਸ ਦਾ ਦੋਸਤ ਦਰਸ਼ਨ ਆਪਣੇ ਭਰਾ ਨਾਲ  ਭਰਤੀ ਹੋਣ ਜਾ ਰਿਹਾ ਸੀ। ਇਹ ਵੀ ਨਾਲ ਚਲਾ ਗਿਆ। ਦੋਨੇਂ ਸਰੀਰ ਦੇ ਤਕੜੇ ਛੇ ਫੁੱਟ ਜਵਾਨ ਸਨ। ਭਾਵੇਂ ਪੰਜਵੀਂ ਫੇਲ ਸਨ। ਉਸ ਦੇ ਮਾਪਿਆ ਨੂੰ ਲੱਗਦਾ ਸੀ। ਪੁੱਤਰ ਜਵਾਨ ਹੋ ਗਿਆ ਹੈ। ਖੇਤੀ ਦਾ ਕੰਮ ਨਾਲ ਕਰਾਏਗਾ। ਮਿੱਟੀ ਨਾਲ ਘੁਲਣਾ ਉਸ ਦੇ ਬੱਸ ਵਿੱਚ ਨਹੀਂ ਸੀ। ਉਸ ਨੂੰ ਦਿਸਦਾ ਸੀ। ਛੇ ਮਹੀਨੇ ਦੀ ਸਖ਼ਤ ਮਿਹਨਤ ਪਿੱਛੋਂ ਹਾੜੀ, ਸੌਣੀ ਵਿੱਚੋਂ ਵਟਣ ਨੂੰ ਕੁੱਝ ਨਹੀਂ ਸੀ। ਉਧਾਰ ਲਿਆ ਮਸਾਂ ਮੁੜਦਾ ਸੀ। ਆੜ੍ਹਤੀਆਂ ਵਿਆਜ ਜੋੜ-ਜੋੜ ਕੇ, ਮੂਲ ਤੋਂ ਦੂਗਣਾਂ ਬਣਾਂ ਲੈਂਦਾ ਸੀ।

ਮਾਪਿਆ ਤੇ ਬੱਚਿਆਂ ਨੂੰ ਕੱਪੜੇ ਵੀ ਨਹੀਂ ਜੁੜਦੇ ਸਨ। ਮਾਂ-ਬਾਪ ਦੇ ਉਹੀ ਦੋ ਜੋੜੇ, ਕੱਪੜਿਆਂ ਦੇ ਹੁੰਦੇ ਸਨ। ਕਈ ਬਾਰ ਗੋਡਿਆਂ ਤੋਂ ਘੱਸੇ ਹੋਏ, ਕੱਪੜਿਆਂ ਨੂੰ ਟਾਕੀਆਂ ਲਾਈਆਂ ਹੁੰਦੀਆਂ ਸੀ। ਘਰ ਦੇ ਸਾਰੇ ਬੱਚਿਆਂ ਦੇ ਇੱਕੋ ਰੰਗ ਦੇ ਕੱਪੜੇ ਹੁੰਦੇ ਸਨ। ਕੱਪੜੇ ਖੂਹ ਉੱਤੇ ਲਿਜਾ ਕੇ, ਧੋਤੇ ਜਾਂਦੇ ਸੀ। 15 ਡੰਗਰਾਂ ਨੂੰ ਪਾਣੀ ਪਿਲਾਉਣਾ ਤੇ ਗਰਮੀਆਂ ਨੂੰ ਨਹਾਉਣਾ ਵੀ ਹੁੰਦਾ ਸੀ। ਘਰ ਨਲਕਾ ਗੇੜ-ਗੇੜ ਕੇ, ਜਸਵੰਤ ਤੇ ਹੋਰ ਬੱਚਿਆਂ ਦਾ ਸਾਹ ਚੜ੍ਹ ਜਾਂਦਾ ਸੀ। ਕੱਪੜਿਆਂ ਵਿੱਚੋਂ ਮੈਲ ਨਹੀਂ ਨਿਕਲਦੀ ਸੀ। ਉਸ ਦੀ ਮਾਂ ਕੱਪੜਿਆਂ ਨੂੰ ਮੱਲ-ਮੱਲ ਕੇ, ਥਾਪੀਆਂ ਨਾਲ ਕੁੱਟਦੀ ਹੰਭ ਜਾਂਦੀ ਸੀ। ਫਿਰ ਉਸ ਨੂੰ ਕਹਿੰਦੀ ਸੀ, “ ਇਸ ਨੂੰ ਪੱਥਰ ਉੱਤੇ ਪਟਕਾ- ਪਟਕਾ ਕੇ ਮਾਰ-ਮਾਰ ਕੇ ਨਿਖਾਰ ਦੇ। ਸਾਬਣ ਘਰੇ ਬਣਿਆਂ ਜਾਂਦਾ ਸੀ। ਰਿੰਡਾਂ ਦੇ ਤੇਲ ਜਾਂ ਹੋਰ ਤੇਲ ਵਿੱਚ ਆਟਾ ਤੇ ਕਸਟਰਡ ਮਿਲਾ ਕੇ, ਵੱਡੇ ਸਾਰੇ ਲੱਕੜੀ ਦੇ ਬਣੇ, ਘੋਟਨੇ ਨਾਲ ਖ਼ੂਬ ਘੋਟਿਆ ਜਾਂਦਾ ਸੀ। ਫਿਰ ਉਸ ਦੀਆਂ ਵੱਡੀਆਂ-ਵੱਡੀਆਂ ਸਾਬਣ ਦੀਆ ਟਿੱਕੀਆਂ ਕੱਟ ਲਈਆਂ ਜਾਂਦੀਆਂ ਸਨ। ਉਸੇ ਨਾਲ ਵਾਲਾਂ ਤੇ ਸਰੀਰ ਨੂੰ ਧੋਤਾ ਜਾਂਦਾ ਸੀ। ਉਦੋਂ ਲੋਕ ਲੱਸੀ ਜਾਂ ਦਹੀਂ ਨਾਲ ਨਹਾਉਂਦੇ ਸਨ। ਮੱਖਣੀ, ਘਿਉ ਨੂੰ ਲੋਸ਼ਨ ਦੀ ਥਾਂ ਲੱਗਾ ਕੇ ਹੱਥਾਂ, ਪੈਰਾਂ ਦੀ ਖ਼ੁਸ਼ਕੀ ਦੂਰ ਕਰਦੇ ਸਨ। ਸਰ੍ਹੋਂ ਦਾ ਤੇਲ ਸਿਰ ਨੂੰ ਚੰਗੀ ਤਰਾਂ ਝੱਸ ਕੇ, ਲਾਇਆ ਜਾਂਦਾ ਸੀ। ਮੁਸ਼ਕ ਦੀ ਵਾਸ਼ਨਾ ਆਉਂਦੀ ਸੀ। ਜਸਵੰਤ ਦਾ ਮਿੱਸੀਆਂ ਰੋਟੀਆਂ, ਮੂੰਗੀ ਦੀ ਦਾਲ, ਸਾਗ ਤੋਂ ਮਨ ਮੁੜ ਗਿਆ ਸੀ। ਨਿੱਤ ਨਵੇਂ ਪਕਵਾਨ ਖਾਣ ਨੂੰ ਦਿਲ ਕਰਦਾ ਹੈ। ਮਾਪਿਆਂ ਦੀਆਂ ਝਿੜਕਾਂ, ਟੋਕਾ ਟਾਕੀ ਸੁਣ ਕੇ, ਗ਼ਰੀਬੀ ਤੋਂ ਵੀ, ਉਸ ਦਾ ਮਨ ਅੱਕ ਗਿਆ ਸੀ।

ਨੌਜਵਾਨ ਖ਼ੂਨ ਵਿੱਚ ਨਵੀਆਂ ਇੱਛਾਵਾਂ, ਉਮੰਗਾਂ ਹੁੰਦੀਆਂ ਹਨ। ਕੁੱਝ ਅਲੱਗ ਦਾ ਦਿਸਣਾ ਚਾਹੁੰਦੇ ਹਨ। ਜਸਵੰਤ ਨੇ ਪੱਕੇ ਇਰਾਦੇ ਨਾਲ ਘਰ ਛੱਡਿਆ ਸੀ। ਘਰ ਦੇ ਕੰਮਾਂ ਨਾਲੋਂ, ਉਸ ਨੂੰ ਫ਼ੌਜੀ ਦੇ ਸਾਹਿਬ ਦੀ ਡਾਟ ਚੰਗੀ ਲੱਗਦੀ ਸੀ। ਸਾਫ਼-ਸੁਥਰੇ ਰਹਿਣਾ, ਅੱਛਾ ਖਾਣਾ, ਉਸ ਨੂੰ ਭਾਅ ਗਿਆ ਸੀ। ਉਸ ਦੀ ਪਹਿਲੀ ਪੋਸਟ ਕਸ਼ਮੀਰ ਦੀ ਸੀ। ਜਦੋਂ ਪਹਿਲੀ ਬਾਰ ਉਹ ਘਰ ਛੁੱਟੀ ਆਇਆ। ਉਹ ਆਪਣੇ ਨਾਲ ਅਖਰੋਟ, ਬਦਾਮ ਲੈ ਕੇ ਆਇਆ। ਉਸ ਦੀ ਟੌਹਰ ਸਬ ਤੋਂ ਅਲੱਗ ਸੀ। ਜ਼ਿਆਦਾ ਤਰ ਉਹ ਫ਼ੌਜੀ ਕੱਪੜੇ ਪਾ ਕੇ ਹੀ ਘੁੰਮਦਾ ਸੀ। ਉਸ ਦੀ ਚਾਲ-ਢਾਲ ਦੇਖਣ ਲਈ ਲੋਕ ਉਸ ਦੁਆਲੇ ਹੋ ਜਾਂਦੇ ਸਨ। ਗਲੀ ਦੀਆਂ ਔਰਤਾਂ ਉਸ ਨੂੰ ਦੇਖਣ ਆਉਂਦੀਆਂ ਸਨ। ਹਰ ਕੋਈ ਆ ਕੇ ਰਿਸ਼ਤੇ ਦੀ ਗੱਲ ਕਰਦੀ ਸੀ। ਉਸ ਦਾ ਭਰਾ ਤੇ ਹੋਰ ਮੁੰਡੇ ਵੀ ਫ਼ੌਜੀ ਬਣਨ ਲਈ ਤਿਆਰ ਹੋ ਗਏ ਸਨ।

Comments

Popular Posts