ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ

ਸਤਵਿੰਦਰ ਕੌਰ ਸੱਤੀ ਸੱਤੀ (ਕੈਲਗਰੀ) -ਕੈਨੇਡਾ(

satwinder_7@hotmail.com

ਕੋਈ ਕਹੇ ਪੰਜਾਬ ਤਰੱਕੀ ਕਰੀ ਜਾਂਦਾ।

 ਸਾਰਾ ਪੰਜਾਬ ਚੰਡੀਗੜ੍ਹ ਬਣੀ ਹੈ ਜਾਂਦਾ।

ਹਰ ਕੋਈ ਚਾਰ ਮੰਜ਼ਲੀ ਕੋਠੀ ਪਾਈ ਜਾਂਦਾ।

 ਗੁਆਂਢੀ ਸਭ ਤੋਂ ਮਹਿੰਗੀ ਕਾਰ ਖ਼ਰੀਦੀ ਜਾਂਦਾ।

ਕੋਈ ਕਹੇ ਪੰਜਾਬ ਸਾਰਾ ਹੀ ਵਿਕੀ ਜਾਂਦਾ।

 ਖੇਤੀ ਕਰਨ ਦਾ ਸਭ ਝੰਜਟ ਮੁੱਕੀ ਜਾਂਦਾ।

ਨੌਜਵਾਨ ਤਬਕਾ ਵਿਹਲਾ ਖੜ੍ਹਾ ਰਹਿੰਦਾ।

 ਕੋਈ ਖਾ-ਪੀ ਨਸ਼ੇ ਸੜਕਾਂ ਉੱਤੇ ਲਿਟੀ ਜਾਂਦਾ।

ਮਾਂ-ਬਾਪ ਦੀ ਜਾਨ ਹੱਥੀ ਲੈ ਜੇਲ ਚਲਾ ਜਾਂਦਾ।

 ਲੱਗਦਾ ਪੰਜਾਬ ਪੱਛਮ ਦੀ ਰੀਸ ਕਰੀ ਜਾਂਦਾ।

ਸੱਤੀ ਪੰਜਾਬੀ ਕਿਉਂ ਮਿਹਨਤ ਤੋਂ ਡਰੀ ਜਾਂਦਾ।

 ਲੋਕੋ ਪੰਜਾਬ ਦਾ ਭਵਿੱਖ ਮਾੜਾ ਦਿਸੀ ਜਾਂਦਾ।

ਸਤਵਿੰਦਰ ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ।

ਸਤਵਿੰਦਰ ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ।

Comments

Popular Posts