ਅਸੀਂ ਉਨਾਂ ਸ਼ੇਰਾਂ ਵਿਚੋਂ ਹਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ

satwinder_7@hotmail.com

ਜੋ ਗਲ਼ ਤੇ ਖਾ ਕੇ ਥੱਪੜ ਚੁੱਪ ਕਰ ਜਾਂਦੇ ਨੇ।

ਅਸੀਂ ਉਨ੍ਹਾਂ ਵਿਚੋਂ ਵੀ ਨਹੀਂ।

ਜੋ ਗਲ਼ ਤੇ ਖਾ ਕੇ ਥੱਪੜ ਦੂਜੀ ਮੂਹਰੇ ਕਰ ਦਿੰਦੇ ਨੇ।

ਅਸੀਂ ਉਨ੍ਹਾਂ ਵਿਚੋਂ ਵੀ ਨਹੀਂ।

ਜੋ ਥੱਕ-ਟੁੱਟ ਕੇ ਢੇਰੀ ਢਾਹ ਕੇ ਬੈਠ ਜਾਂਦੇ ਨੇ।

ਅਸੀਂ ਉਨ੍ਹਾਂ ਵਿਚੋਂ ਵੀ ਨਹੀਂ।

ਜੋ ਸਹਿ ਕੇ ਤਸ਼ੱਦਦ ਟਿੱਕ ਕੇ ਬੈਠ ਜਾਂਦੇ ਨੇ।

ਜੋ ਥੱਕ ਹਾਰ ਕੇ ਹਿੰਮਤ ਛੱਡ ਬੈਠ ਜਾਂਦੇ ਨੇ।

ਅਸੀਂ ਉਨ੍ਹਾਂ ਵਿਚੋਂ ਵੀ ਨਹੀਂ।

ਜੋ ਮਾਰ ਦਹਾੜ ਸ਼ਿਕਾਰ ਨੂੰ ਫੜ ਲੈਂਦੇ ਨੇ।

ਅਸੀਂ ਉਨ੍ਹਾਂ ਸ਼ੇਰਾਂ ਵਿਚੋਂ ਹਾਂ।

ਜੋ ਯੋਧੇ ਸੂਰਮੇ ਇਕੱਲੇ ਲੱਖਾਂ ਨਾਲ ਲੜ ਜਾਂਦੇ ਨੇ।

ਸਤਵਿੰਦਰ ਉਨ੍ਹਾਂ ਜੇਤੂਆਂ ਵਿਚੋਂ ਹੈ।

ਜੋ ਬਹਾਦਰ ਹਿੱਕ ਤਣ ਕੇ ਲੜਾਈ ਜਿੱਤ ਜਾਂਦੇ ਨੇ।

ਸੱਤੀ ਉਨ੍ਹਾਂ ਦਲੇਰਾਂ ਵਿਚੋਂ ਹੈ।

ਜੋ ਹਰ ਵੱਡੇ ਛੋਟੇ ਅੱਗੇ ਨੀਵੇਂ ਹੋ ਕੇ ਝੁਕ ਜਾਂਦੇ ਨੇ।

 ਅਸੀਂ ਉਨ੍ਹਾਂ ਨਿਮਾਣਿਆਂ ਵਿਚੋਂ ਹਾਂ।

ਜੋ ਸਬ ਪਿਆਰਿਆਂ ਦਾ ਪਿਆਰ ਲੁੱਟੀ ਜਾਂਦੇ ਨੇ।

ਅਸੀਂ ਉਨ੍ਹਾਂ ਲਾਡਲਿਆਂ ਵਿਚੋਂ ਹਾਂ।

Comments

Popular Posts