ਭਾਗ 2 ਭਾਰਤ ਦੇ ਸਕੂਲਾਂ ਵਿੱਚ ਕੁੜੀਆਂ ਦੇ ਸਰਕਟਾਂ ਕਿਉਂ ਪਵਾਉਂਦੇ ਹਨ? ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਭਾਰਤ ਦੇ ਸਕੂਲਾਂ ਵਿੱਚ ਕੁੜੀਆਂ ਦੇ ਸਰਕਟਾਂ ਕਿਉਂ ਪਵਾਉਂਦੇ ਹਨ

ਸਤਵਿੰਦਰ ਕੌਰ ਸੱਤੀ ਕੈਲਗਰੀ (ਕੈਨੇਡਾ) satwinder_7@hotmail.com

ਭਾਰਤ ਵਿੱਚ ਅੰਗਰੇਜ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਨ ਭੇਜਦੇ ਹਨ ਤਾਂਕਿ ਬੱਚੇ ਅੰਗਰੇਜ਼ ਬਣ ਜਾਣ, ਗਿਟਮਿਟ ਕਰਨ ਲੱਗ ਜਾਣ। ਉਨ੍ਹਾਂ ਮਾਪਿਆਂ ਨੂੰ ਆਪ ਨੂੰ ਭਾਵੇਂ ਸਮਝ ਨਾ ਲੱਗੇ ਕਿ ਬੱਚੇ ਕੀ ਬੋਲਦੇ ਹਨ? ਬੱਚੇ ਕਿਹੜਾ ਘਰ ਰੱਖਣੇ ਹਨ? ਪੜ੍ਹਾ ਕੇ  ਬਾਹਰਲੇ ਦੇਸ਼ਾਂ ਵਿੱਚ ਭੇਜਣੇ ਹਨ। ਅੱਗੇ ਕੁੜੀਆਂ ਨੂੰ ਜਵਾਨ ਹੋਣ ‘ਤੇ ਘਰੋਂ ਵਿਆਹ ਕੇ ਤੋਰ ਦਿੱਤਾ ਜਾਂਦਾ ਸੀ। ਹੁਣ ਮੁੰਡੇ ਦੀ ਵੀ ਜਵਾਨ ਹੋਣ ਦੀ ਉਡੀਕ ਕੀਤੀ ਜਾਂਦੀ ਹੈ। ਮੁੰਡਾ ਛੇਤੀ ਅੰਗਰੇਜ਼ੀ ਸਿੱਖੇ ਮਾਪੇ ਬਾਹਰਲੇ ਦੇਸ਼ ਨੂੰ ਸਪਲਾਈ ਕਰ ਦੇਣ। ਭਾਰਤ ਵਿੱਚ ਲੋਕ ਅੰਗਰੇਜ਼ ਬਣਨ ਦਾ ਪੂਰਾ ਯਤਨ ਕਰਦੇ ਹਨ। ਪੀਜ਼ਾ ਬਰ ਗਰ ਵੈਸਾ ਹੀ ਖਾਧਾ ਜਾਂਦਾ ਹੈ। ਅਸਲੀਅਤ ਹੈ, ਪੱਛਮੀ ਦੇਸ਼ਾਂ ਵਿੱਚ ਗੋਰੇ ਲੋਕ ਭਾਰਤੀ ਖਾਣਾ ਪਸੰਦ ਕਰਦੇ ਹਨ। ਭਾਰਤ ਵਿੱਚ ਅੰਗਰੇਜ਼ਾਂ ਵਰਗਾ ਹੀ ਪਹਿਨਿਆ ਜਾਂਦਾ ਹੈ। ਪੱਛਮੀ ਦੇਸ਼ਾਂ ਦੀ ਹਰ ਰੀਸ ਕੀਤੀ ਜਾਂਦੀ ਹੈ। ਪੱਛਮੀ ਲੋਕਾਂ ਵਾਂਗ ਭੇਸ ਕੀਤਾ ਜਾਂਦਾ ਹੈ। ਪਰ ਮੈ ਕਿਸੇ ਬਾਹਰ ਦੇ ਦੇਸ਼ਾਂ ਵਿੱਚ ਸਕੂਲਾਂ, ਕਾਲਜਾਂ ਯੂਨੀਵਿਸਟੀਆਂ ਵਿੱਚ ਕੁੜੀਆਂ ਸਰਕਟਾਂ ਵਾਲੀ ਹੀ ਯੂਨੀਫ਼ਾਰਮ ਵਿੱਚ ਨਹੀਂ ਦੇਖੀਆਂ। ਭਾਰਤ ਦੇ ਸਕੂਲਾਂ, ਕਾਲਜਾਂ ਵਿੱਚ ਕੁੜੀਆਂ ਦੇ ਸਰਕਟਾਂ, ਫਰਾਕਾਂ ਕਿਉਂ ਪਵਾਉਂਦੇ ਹਨ? ਤੀਜੀ ਚੌਥੀ ਕਲਾਸ ਤੱਕ ਦੀਆਂ ਛੋਟੀਆਂ ਬੱਚੀਆਂ ਦੇ ਘੱਗਰੀਆਂ, ਸਰਕਟਾਂ, ਫਰਾਕਾਂ ਪਾਈਆਂ ਚੰਗੀਆਂ ਲੱਗਦੀਆਂ ਹਨ। ਸਕੂਲਾਂ, ਕਾਲਜਾਂ ਵਿੱਚ ਕੁੜੀਆਂ ਸ਼ੌਟਸ ਅੱਧੀਆਂ ਪੈਂਟਾਂ ਪਾਉਂਦੀਆਂ ਹਨ। ਬੱਚੇ ਤਾਂ ਚਾਹੇ ਨੰਗੇ ਫਿਰਦੇ ਰਹਿਣ। ਬਚਪਨ ਵਿੱਚ ਸਭ ਠੀਕ ਹੈ, ਚਲ ਜਾਂਦਾ ਹੈ।

ਜਦੋਂ ਕੁੜੀਆਂ ਜਵਾਨੀ ਵਿੱਚ ਪੈਰ ਰੱਖਦੀਆਂ ਹਨ। 12 ਸਾਲਾਂ ਤੋਂ ਉੱਪਰ ਹੋ ਜਾਂਦੀਆਂ ਹਨ। ਸਰੀਰ ਦੇ ਅੰਗ ਚੱਜ ਨਾਲ ਢਕਣੇ ਚਾਹੀਦੇ ਹਨ। ਸਰਕਟਾਂ ਪਾਈਆ ਚੰਗੀਆਂ ਨਹੀਂ ਲੱਗਦੀਆਂ। ਇਹ ਦੇਖ ਕੇ ਸ਼ਰਮ ਆਉਂਦੀ ਹੈ। ਲੱਤਾਂ ਵਿੱਚ ਕੋਈ ਪਤਲੀ ਪਜਾਮੀ ਵੀ ਨਹੀਂ ਪਾਈ ਹੁੰਦੀ। ਫੇਸ ਬੁੱਕ ਉੱਤੇ ਵੀ ਐਸੀਆਂ ਫ਼ੋਟੋ ਮਰਦ ਲੱਗਾ ਕੇ ਰੱਖਦੇ ਹਨ। ਇਨ੍ਹਾਂ ਦੇ ਮਾਪੇ ਵੀ ਇਹੀ ਸਕੂਲਾਂ, ਕਾਲਜਾਂ ਵਿੱਚ ਵਿੱਚ ਪੜ੍ਹੇ ਹੋਣੇ ਹਨ। ਤਾਂ ਹੀ ਤਾਂ ਅੱਖਾਂ ਉੱਤੇ ਪਰਦਾ ਪਿਆ ਹੋਇਆ ਹੈ। ਅਧਿਆਪਕਾਂ ਨੇ ਇਹ ਕੈਸੀ ਯੂਨੀਫ਼ਾਰਮ ਲਗਾਈ ਹੈ? ਕੁੜੀਆਂ ਪੱਟਾਂ ਤੋਂ ਉੱਚੀਆਂ ਸਰਕਟਾਂ, ਸ਼ੌਟਸ ਪਾਉਂਦੀਆਂ ਹਨ। ਮੋਟੇ ਪੱਟ ਦਿਸਦੇ ਰਹਿਣ। ਸਕੂਲਾਂ, ਕਾਲਜਾਂ ਦਾ ਧੰਦਾ ਚੱਲਦਾ ਰਹੇ। ਅਮੀਰ ਮਰਦਾਂ ਤੋਂ ਡਨੇਸ਼ਨ ਖੂਬ ਮਿਲਦੀ ਰਹੇ। ਕੁੜੀਆਂ ਨੂੰ ਸੈਕਸੀ ਦਿਖਾਇਆ ਜਾਂਦਾ ਹੈ। ਕੀ ਅੰਗਰੇਜ਼ੀ ਸਕੂਲਾਂ ਵਿੱਚ ਸਲਵਾਰਾਂ, ਪਜਾਮੀਆਂ ਪਾ ਕੇ ਪੜ੍ਹਾਈ ਨਹੀਂ ਹੋ ਸਕਦੀ ਜਾਂ ਲੱਤਾਂ ਨੰਗੀਆਂ ਰੱਖ ਕੇ, ਘੱਗਰੀਆਂ ਪਾ ਕੇ, ਅੰਗਰੇਜ਼ੀ ਛੇਤੀ ਜਾਂ ਵੱਧ ਆਉਂਦੀ ਹੈ। ਮੁੰਡੇ ਤਾ ਸਕੈਲਾਂ ਕਾਲਜਾ ਵਿੱਚ ਪੂਰੀਆਂ ਪੈਂਟਾਂ ਗਿੱਟਿਆਂ ਤੱਕ ਪਾਉਂਦੇ ਹਨ। ਜਦੋਂ ਪੜ੍ਹਾਈ ਨਾਲ ਬੱਚੀਆਂ ਨੂੰ ਐਸੇ ਕੱਪੜੇ ਪਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕੱਲ੍ਹ ਨੂੰ ਸਕੂਲਾਂ, ਕਾਲਜਾਂ ਵਿਚੋਂ ਨਿਕਲਣ ਉੱਤੇ ਕਿੰਨੇ ਕੁ ਕੱਪੜੇ ਰਹਿ ਜਾਣਗੇ? ਜਦੋਂ ਮਾਪਿਆ ਨੂੰ ਨਹੀਂ ਦਿਸਦਾ ਕਿ ਕੁੜੀਆਂ ਕੀ ਪਾ ਕੇ, ਘਰੋਂ ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਹਨ? ਲੱਤਾਂ ਨੰਗੀਆਂ ਵਾਲੀਆਂ ਕੁੜੀਆਂ ਕਿਵੇਂ ਦੀਆ ਲੱਗਦੀਆਂ? ਇੰਨਾ ਨੂੰ ਦੇਖ ਕੇ, ਲੋਕਾਂ ਉੱਤੇ ਕੀ ਅਸਰ ਹੁੰਦਾ ਹੋਵੇਗਾ? ਮਾਪੇਂ ਵੀ ਐਸੇ ਸਕੂਲਾਂ, ਕਾਲਜਾਂ ਵਿਚ ਆਪਣੀਆਂ ਕੁੜੀਆਂ ਪੜ੍ਹਾਉਣ ਵਿੱਚ ਮਾਣ ਸਮਝਦੇ ਹਨ। ਕੁੜੀਆਂ ਮਾਡਰਨ ਬਣਨਗੀਆਂ। ਜੇ ਅਧਿਆਪਕ ਇਸ ਪਾਸੇ ਧਿਆਨ ਨਹੀਂ ਦਿੰਦੇ। ਹੋਰ ਕਿਹੜੀ ਸਿੱਖਿਆ ਦਿੰਦੇ ਹੋਣਗੇ? ਐਸਾ ਤਾਂ ਨਹੀਂ ਉਨ੍ਹਾਂ ਨੂੰ ਦਿਸਦਾ ਹੀ ਨਹੀਂ ਹੈ। ਐਸੇ ਮਾਪੇ ਤਾਂ ਧੀਆਂ ਦਾ ਹੁਸਨ ਦਿਖਾ ਕੇ ਹੁਬੇ ਨਹੀਂ ਸਮਾਉਂਦੇ ਹੋਣੇ। ਇਹ ਲੱਤਾਂ ਨੰਗੀਆਂ ਰੱਖ ਕੇ ਕਿਹੜੀ ਪੜ੍ਹਾਈ ਹੁੰਦੀ ਹੈ? ਐਸੇ ਮਾਪੇ, ਅਧਿਆਪਕ, ਪ੍ਰੈਸੀਪਲ ਸਰਕਟਾਂ ਪਾਈਆਂ ਹੋਈਆ ਕੁੜੀਆਂ ਦੀਆ ਮੂਵੀਆ ਯੂ ਟਿਊਬ ਉੱਤੇ ਜ਼ਰੂਰ ਚੰਗੀ ਤਰ੍ਹਾਂ ਦੇਖ ਲੈਣ। ਅਸਲ ਵਿੱਚ ਕੁੜੀਆਂ ਕੈਸੀਆਂ ਲੱਗਦੀਆਂ ਹਨ? ਸਕੂਲਾਂ ਵਿੱਚ ਕਰਦੀਆਂ ਕੀ ਹਨ?

ਖੇਡਾਂ ਵਿੱਚ ਵੀ ਇਹੀ ਹਾਲ ਹੈ। ਮਰਦਾਂ ਦੇ ਪੂਰੇ ਕੱਪੜੇ ਪਾਏ ਹੁੰਦੇ ਹਨ। ਲੜਕੀਆਂ ਨੂੰ ਨੰਗੇਜ ਦੇ ਇਸ਼ਤਿਹਾਰ ਵਾਂਗ ਦਿਖਾਇਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਨੰਗੇਜ ਕਾਰਨ ਹੀ 12 ਸਾਲਾਂ ਦੀ ਉਮਰ ਵਿੱਚ ਕੁੜੀਆਂ ਸੈਕਸ ਦਾ ਸ਼ਿਕਾਰ ਹੁੰਦੀਆਂ ਹਨ। 10 ਵਿਚੋਂ 3 ਕੁੜੀਆਂ 14 ਸਾਲਾਂ ਦੀ ਉਮਰ ਵਿੱਚ ਮਾਵਾਂ ਬਣਦੀਆਂ ਹਨ। ਭਾਰਤ ਵੀ ਇਸ ਦੌੜ ਵਿੱਚ ਬਹੁਤਾ ਪਿੱਛੇ ਨਹੀਂ ਹੈ। ਜੋ ਪੱਛਮੀ ਦੇਸ਼ਾਂ ਵਿੱਚ ਦਿਨ ਦਿਹਾੜੇ ਖੁੱਲ੍ਹੇਆਮ ਕਰਦੇ ਹਨ। ਭਾਰਤੀ ਕਰਦੇ ਤਾਂ ਉਹੀ ਕੁੱਝ ਹਨ। ਕਰ ਕਤਰ ਕੇ ਮੰਨਦੇ ਨਹੀਂ ਹਨ। ਦੂਜੇ ਸਿਰ ਲੱਗਾ ਦਿੰਦੇ ਹਨ। ਜਿਵੇਂ ਵਾਲ ਤਾਂ ਤਕਰੀਬਨ ਹਰੇਕ ਕਾਲੇ ਕਰਦਾ ਹੈ। ਲਾਈ ਦੂਜੇ ਸਿਰ ਜਾਂਦੇ ਹਨ। ਜਵਾਨ ਹਰ ਕੋਈ ਲੱਗਣਾ ਚਾਹੁੰਦਾ ਹੈ। ਬੰਗਲੌਰ ਸ਼ਹਿਰ ਵਿੱਚ  ਲੜਕੀ ਦੇ ਪਿਤਾ ਨੇ ਸਾਢੇ ਤਿੰਨ ਸਾਲ ਦੀ ਧੀ ਨਾਲ ਰੇਪ ਕੀਤਾ ਹੈ। ਡਾਕਟਰੀ ਰਿਪੋਰਟ ਨੇ ਵੀ ਸਿੱਧ ਕਰ ਦਿੱਤਾ ਹੈ। ਇਸ ਕੇਸ ਦੀ ਗੁਆਹ ਬੱਚੀ ਦੀ ਮਾਂ ਹੈ। ਐਸੇ ਬਹੁਤ ਕੇਸ ਉੱਭਰ ਕੇ, ਮੀਡੀਏ ਰਾਹੀ ਸਾਹਮਣੇ ਆ ਰਹੇ ਹਨ। ਪੁਰਾਣੇ ਲੋਕ ਵੀ ਐਸਾ ਕਰਦੇ ਹੀ ਹੋਣਗੇ ਹਨ। ਢੱਕਿਆ ਹੋਇਆ ਗੰਦ ਹੋਵੇ ਲੋਕਾਂ ਨੂੰ ਹਵਾੜ ਤੱਕ ਨਹੀਂ ਆਉਂਦੀ। ਹੁਣ ਐਸੇ ਭੇਦ ਮੀਡੀਆਂ ਅਖ਼ਬਾਰਾਂ ਨੈੱਟ ਨੰਗਾ ਕਰ ਰਹੇ ਹਨ। ਭਾਰਤ ਕੈਨੇਡਾ, ਅਮਰੀਕਾ ਤੋਂ ਪਿਛੇ ਨਹੀਂ ਹੈ।

ਅਜੇ ਲੋਕ ਸ਼ਰਮ ਦੇ ਮਾਰੇ ਬਾਪ ਕਿਸੇ ਹੋਰ ਜਾਂ ਗੁਆਂਢੀ ਦੀ ਕਰਤੂਤ ਦੱਸ ਨਹੀਂ ਰਹੇ। ਜਦੋਂ ਭਾਰਤ ਵਰਗੇ ਦੇਸ਼ ਦੇ ਬਾਪ ਨਿੱਕੀਆਂ ਬੱਚੀਆਂ ਨਾਲ ਕਾਮ ਦੀ ਖੇਡ, ਖੇਡ ਸਕਦੇ ਹਨ। ਹੋਰਾਂ ਲੋਕਾਂ ਤੋਂ ਕੀ ਉਮੀਦ ਹੈ? ਜੋ ਅੰਧ ਨੰਗੀਆਂ ਕੁੜੀਆਂ ਘਰਾਂ ਤੋਂ ਬਾਹਰ ਸ਼ਿੰਗਾਰ ਕੇ ਭੇਜਦੇ ਹੋ। ਮਾਪਿਆਂ ਦੇ ਸਾਹਮਣੇ ਉਨ੍ਹਾਂ ਦੀਆ ਬੱਚੀਆਂ ਇਸ ਤਰ੍ਹਾਂ ਘਰੋਂ ਜਾਂਦੀਆਂ ਹਨ। ਦੱਸਣ ਦੀ ਲੋੜ ਨਹੀਂ ਹੈ। ਸਰਕਟਾਂ ਥੱਲੇ ਕੀ ਪਾਇਆ ਹੁੰਦਾ ਹੈ। ਲੋਕੀ ਸਬ ਜਾਣਦੇ ਹਨ। ਇੰਨਾ ਦੇ ਨਤੀਜੇ ਵੀ ਲੋਕਾਂ ਦੇ ਸਾਹਮਣੇ ਹਨ। ਹਰ ਤਰ੍ਹਾਂ ਦੀ ਸੰਗਤ ਦਾ ਅਸਰ ਤਾਂ ਹੁੰਦਾ ਹੈ। ਜੋ ਲੋਕਾਂ ਦਾ ਦਿਮਾਗ਼ ਆਪਣੇ ਅੱਗੇ ਦੇਖਦਾ ਹੈ। ਉਸ ਵਾਂਗ ਹੀ ਚੱਲਦਾ ਹੈ।

Comments

Popular Posts