ਭਾਗ 1 ਦਿਲਾਂ ਦੇ ਜਾਨੀ

ਕਈ ਡਰਾਮੇ ਤੇ ਫ਼ਿਲਮਾਂ ਗੱਲ ਰਸਤਾ ਉੱਤੇ ਚਲਣਾਂ ਸਿਖਾਉਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਬੰਦਾ ਦੁਨੀਆ ਦੀ ਸਟੇਜ ਉੱਤੇ ਰੋਲ ਮਾਡਲ ਕਰਦਾ ਹੈ। ਇਸ ਨੂੰ ਚਲਾਉਣ ਵਾਲਾ ਕੋਈ ਹੋਰ ਹੈ। ਇਸੇ ਲਈ ਜੋ ਕਦੇ ਸੋਚਿਆ ਨਹੀਂ ਹੁੰਦਾ, ਉਹ ਹੋ ਜਾਂਦਾ ਹੈ। ਕਈ ਬਾਰ ਚੰਗਾ ਹੁੰਦਾ ਹੈ। ਕਦੇ ਵਾਧੂ ਦਾ ਝਮੇਲਾ ਗਲ਼ ਪੈ ਜਾਂਦਾ ਹੈ। ਲੋਕ ਉਸ ਸ਼ਕਤੀ ਨੂੰ ਰੱਬ, ਗੌਂਡ ਦੇ ਅਲੱਗ-ਅਲੱਗ ਨਾਮਾਂ ਨਾਲ ਜਾਣਦੇ ਹਨ। ਉਵੇਂ ਫ਼ਿਲਮਾਂ ਦੀ ਐਕਟਿੰਗ ਸੋਚ ਸਮਝ ਕੇ ਕੀਤੀ ਜਾਂਦੀ ਹੈ। ਜਿਵੇਂ ਡਰੈਕਟਰ ਦੀ ਮਰਜ਼ੀ ਹੁੰਦੀ ਹੈ। ਉਵੇਂ ਐਕਟਿੰਗ ਕੀਤੀ ਜਾਂਦੀ ਹੈ। ਰੋਲ ਕਰਨ ਵਾਲੇ ਦੀ ਮਰਜ਼ੀ ਨਹੀਂ ਚੱਲਦੀ। ਲੋਕ ਚਮਕ-ਦਮਕ ਵਾਲੇ ਡਰਾਮਿਆਂ ਦੀ ਤੇ ਫ਼ਿਲਮੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਲੋਕ 24 ਘੰਟੇ ਟੀਵੀ ਉੱਤੇ, ਇਹੀ ਕੁੱਝ ਦੇਖੀ ਜਾਂਦੇ ਹਨ। ਟਾਈਮ ਪਾਸ ਕਰਨ ਲਈ ਠੀਕ ਹੈ। ਪਰ ਕੰਮ ਛੱਡ ਕੇ, ਫ਼ਿਲਮਾਂ ਜੋਗੇ ਹੀ ਲੋਕ ਹੋ ਕੇ ਰਹਿ ਗਏ ਹਨ। ਕਈ ਡਰਾਮੇ ਤੇ ਫ਼ਿਲਮਾਂ ਗ਼ਲਤ ਰਸਤਾ ਉੱਤੇ ਚਲਣਾਂ ਸਿਖਾਉਂਦੇ ਹਨ। ਫ਼ੈਸ਼ਨ, ਲੜਾਈਆਂ, ਬੰਬਬਾਰੀ, ਚੋਰੀਆਂ, ਕੱਤਲ ਕਰਨ ਦੇ ਢੰਗ ਸਿਖਾਉਂਦੇ ਹਨ। 60 ਸਾਲਾਂ ਦਾ ਫ਼ਿਲਮੀ ਬੁੱਢਾ ਹੀਰੋ, ਨਵੀਂ ਐਕਟਰ ਨੂੰ ਪੈਸੇ ਵਿੱਚ ਫਸਾ ਕੇ, ਵਿਆਹ ਦਾ ਡਰਾਮਾਂ ਕਰਕੇ, ਘਰ ਰੱਖ ਲੈਂਦਾ ਹੈ। ਇਹ ਡਰਾਮਿਆਂ ਤੇ ਫ਼ਿਲਮਾਂ ਵਾਲਿਆਂ ਦੀ ਨਾਂ ਕੋਈ ਜ਼ਿੰਦਗੀ ਹੁੰਦੀ ਹੈ। ਨਾਂ ਹੀ ਕੋਈ ਸਹੀਂ ਸੇਧ ਹੁੰਦੀ ਹੈ। ਇੰਨਾ ਬੇ ਲਗਾਮ ਵਾਂਗ ਹੀ ਡਰਾਮਿਆਂ ਤੇ ਫ਼ਿਲਮਾਂ ਦੀ ਆਵਾਜ਼ ਕਦੇ ਬਹੁਤ ਊਚੀ ਹੋ ਜਾਂਦੀ ਹੈ। ਕਦੇ ਬਿਲਕੁਲ ਦੱਬ ਜਾਂਦੀਆਂ ਹਨ। ਬੰਦਾ ਇੰਨਾ ਦੀ ਆਵਾਜ਼ ਨੂੰ ਉੱਚਾ ਨੀਵਾਂ ਕਰਦਾ, ਆਪ ਬੇਕਾਬੂ ਹੋ ਜਾਂਦਾ ਹੈ।



ਲੋਕ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਭਾਵੇਂ ਨੌਕਰੀ ਕਰਨ ਨੂੰ ਜਾਂਦੇ ਹਨ। ਰੁਜ਼ਗਾਰ ਦੀ ਭਾਲ ਵਿੱਚ ਦੇਸ਼ ਛੱਡ ਕੇ, ਪ੍ਰਦੇਸਾਂ ਵਿੱਚ ਜਾਂਦੇ ਹਨ। ਪ੍ਰਦੇਸ਼ਾਂ ਵਿੱਚ ਵੀ ਐਸੇ ਲੋਕ ਵਿਹਲੇ ਰਹਿੰਦੇ ਹਨ। ਮਿਹਨਤ ਅੱਗੇ ਹੀ ਲੱਛਮੀ ਆਵੇਗੀ। ਕਈ ਦੇਸੀ, ਗੋਰੇ, ਕਾਲੇ ਐਸੇ ਵੀ ਹਨ। ਜੋ ਰੋਜ਼ ਬਿਸਤਰਾ ਚੱਕੀ ਥਾਂ-ਥਾਂ ਧੱਕੇ ਖਾਂਦੇ ਫਿਰਦੇ ਹਨ। ਜਦੋਂ ਕਮਾਈ ਨਹੀਂ ਕਰਨੀ। ਮਹਿਲ ਕਿਥੋਂ ਖ਼ਰੀਦਣੇ ਹਨ? ਨਾਂ ਹੀ ਛੱਤੀ ਪਦਾਰਥ ਮਿਲਣੇ ਹਨ। ਐਸੇ ਲੋਕਾਂ ਨੂੰ ਕੋਈ ਭੀਖ ਵੀ ਨਹੀਂ ਦਿੰਦਾ। ਜੀਤ ਵੀ ਨੌਕਰੀ ਉੱਤੇ ਕਦੇ ਹੀ ਜਾਂਦਾ ਹੈ। ਪਿਉ ਦੀ ਪੈਨਸ਼ਨ ਤੇ ਔਰਤ ਦੀ ਕਮਾਈ ਉੱਤੇ ਪਲ਼ਦਾ ਹੈ। ਉਸ ਦੀ ਪਤਨੀ ਗੁੱਡੋ ਕੰਮ ਤੋਂ ਥੱਕੀ ਆਉਂਦੀ ਹੈ। ਘਰ ਤੇ ਪਰਿਵਾਰ ਦੇ ਕੰਮ ਕਰਦੀ ਹੈ। ਜੀਤ ਦਿਨ ਰਾਤ ਸ਼ਰਾਬ ਪੀਂਦਾ ਹੈ। ਰਾਤ ਨੂੰ ਘਰ ਦੇ ਜੀਅ ਸੌਂ ਜਾਂਦੇ ਹਨ। ਜੀਤ ਦਾ ਜ਼ਿਆਦਾ ਸਮਾਂ ਫ਼ਿਲਮਾਂ ਦੇਖਦੇ ਨਿਕਲਦਾ ਸੀ। ਫ਼ਿਲਮ ਦੀਆਂ ਆਵਾਜ਼ਾਂ ਸਾਰੇ ਸੁੱਤੇ ਪਏ ਪਰਿਵਾਰ ਦੇ ਕੰਨਾਂ ਨੂੰ ਖਾਂਦੀਆਂ ਹਨ। ਉੱਚੀਆਂ ਆਵਾਜ਼ਾਂ ਸੌਣ ਨਹੀਂ ਦਿੰਦੀਆਂ। ਇਹ ਹਰ ਰੋਜ਼ ਦਾ ਝੰਜਟ ਹੈ।  ਗੁੱਡੋ ਸੁੱਤੀ ਪਈ ਉੱਠ ਕੇ ਆਉਂਦੀ ਹੈ। ਉਹ ਕਹਿੰਦੀ ਹੈ, “ ਜੀਤ ਟੀਵੀ ਦੀ ਆਵਾਜ਼ ਥੋੜ੍ਹੀ ਘੱਟ ਕਰ ਲੈ। ਨੀਂਦ ਨਹੀਂ ਆਉਂਦੀ। ਮੂਵੀ ਦੀ ਸਟੋਰੀ ਚੱਲਦੀ ਹੈ। ਜੀਤ ਦਾ ਉਹੀ ਜੁਆਬ ਹੁੰਦਾ ਹੈ, “ ਤੇਰੇ ਕੰਨ ਵੱਜਦੇ ਹੋਣੇ ਹਨ। ਮੈਨੂੰ ਤਾਂ ਇੱਥੇ ਬੈਠੇ ਨੂੰ ਨਹੀਂ ਸੁਣਦਾ। ਜੇ ਉਹ ਆਵਾਜ਼ ਥੋੜ੍ਹੀ ਕਰ ਵੀ ਲੈਂਦਾ ਹੈ। ਆਵਾਜ਼ ਠੀਕ-ਠਾਕ ਹੁੰਦੀ ਹੈ। ਗਾਣਿਆਂ ਤੇ ਐਕਸ਼ਨ ਫ਼ਿਲਮਾਂ ਵਿੱਚ ਆਵਾਜ਼ ਬਹੁਤ ਉੱਚੀ ਹੋ ਜਾਂਦੀ ਸੀ। 

Comments

Popular Posts