ਭਾਗ 21 ਹੱਥਾਂ ਦੀਆਂ ਪਤਲੀਆਂ ਛੋਟੀਆਂ ਜਿਹੀਆਂ ਉਂਗਲਾਂ ਵਿੱਚ ਜਾਦੂ ਹੈ ਬੁੱਝੋ ਮਨ ਵਿੱਚ ਕੀ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਭੁੱਖੇ ਦੀ ਖੇਤੀ ਨਹੀਂ ਪੱਕਦੀ। ਧਿਆਏ ਦੀ ਗਾਂ, ਮੱਝ ਨਹੀਂ ਸੂਦੀ। ਬੈਠ ਕੇ ਦੇਖਣ ਨਾਲ ਕੁੱਝ ਪੱਲੇ ਨਹੀਂ ਪੈਂਦਾ। ਇਸ ਲਈ ਸਮਾਂ ਚਾਹੀਦਾ ਹੈ। ਸਮੇਂ ਨਾਲ ਬਹੁਤ ਸਾਰੇ ਅੜੇ ਕੰਮ ਆਪੇ ਹੋ ਜਾਂਦੇ ਹਨ। ਜਿਵੇਂ ਫ਼ਸਲ ਪੱਕਣ, ਕਿਸੇ ਕੰਮ ਨੂੰ ਸਿਰੇ ਚੜ੍ਹਨ, ਬੱਚਾ ਪੈਦਾ ਹੋਣ ਲਈ ਪੱਕਾ ਸਮਾਂ ਹੁੰਦਾ ਹੈ। ਸਮੇਂ ਦੇ ਪੂਰਾ ਹੁੰਦੇ ਹੀ ਕੁੱਝ ਵੀ ਨਹੀਂ ਰੁਕਦਾ। ਸਗੋਂ ਉੱਨੇ ਸਮੇਂ ਲਈ ਆਪਣੇ-ਆਪ ਨੂੰ ਕਿਸੇ ਕੰਮ ਵਿੱਚ ਲਗਾਇਆ ਜਾਵੇ। ਪਤਲੀਆਂ ਛੋਟੀਆਂ ਜਿਹੀਆਂ ਉਂਗਲਾਂ ਦੇ ਹੱਥਾਂ ਵਿੱਚ ਜਾਦੂ ਹੈ। ਹੱਥਾਂ ਵਿੱਚ ਬਹੁਤ ਬਰਕਤ ਹੈ। ਹਰ ਸਮੇਂ ਕੋਈ ਵੀ ਕੰਮ ਕਰਦੇ ਰਹਿਣਾ ਚਾਹੀਦਾ ਹੈ। ਜੋ ਬੰਦੇ ਬਗੈਰ ਦਿਨ ਰਾਤ ਦੇਖੇ ਕੰਮ ਕਰਦੇ ਹਨ। ਉਨ੍ਹਾਂ ਦੇ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਹਨ। ਬੰਦਾ ਸਾਰੀ ਉਮਰ ਵਿੱਚ ਕਿੰਨਾ ਕੰਮ ਕਰਦਾ ਹੈ? ਉਹ ਉਸੇ ਦੇ ਕੰਮ ਆਉਂਦਾ ਹੈ। ਜੋ ਚੱਜ ਨਾਲ ਦਿਲ ਲੱਗਾ ਕੇ ਕੰਮ ਕਰਦੇ ਹਨ। ਉਸ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਉਹ ਰੱਜ ਕੇ ਖਾਂਦਾ ਹੈ। ਸਗੋਂ ਲੋੜ ਬੰਦਾਂ ਨੂੰ ਵੀ ਦਾਨ ਕਰਦਾ ਹੈ। ਜਿੰਨਾ ਵੱਧ ਸਰੀਰ ਤੋਂ ਕੰਮ ਲਵਾਂਗੇ, ਸਰੀਰ ਤਕੜਾ ਤੇ ਤੰਦਰੁਸਤ ਹੁੰਦਾ ਹੈ। ਜਦੋਂ ਬੰਦਾ ਕੰਮ ਛੱਡ ਦਿੰਦਾ ਹੈ। ਬੁੱਢਾ ਹੋ ਜਾਂਦਾ ਹੈ। ਗੋਡੇ ਜੁਆਬ ਦੇ ਜਾਂਦੇ ਹਨ। ਜਿੰਨਾ ਵੱਧ ਦਿਮਾਗ਼ ਵਰਤੀਏ। ਉਨ੍ਹਾਂ ਹੀ ਦਿਮਾਗ਼ ਬਹੁਤ ਤੇਜ਼ ਸ਼ਕਤੀ ਸ਼ਾਲੀ ਹੁੰਦਾ ਹੈ।

ਵਿਹਲੜ ਬੰਦੇ ਦੀ ਜ਼ਿੰਦਗੀ ਨੂੰ ਦੇਖ ਲੈਣਾ। ਉਹ ਭੁੱਖਾ ਮਰਦਾ ਹੈ। ਉਸ ਨੇ ਘਰ ਪਰਿਵਾਰ ਕਿਥੋਂ ਚਲਾਉਣਾ ਹੈ? ਵਿਹਲੜ ਬੰਦੇ ਚੋਰੀਆਂ, ਠੱਗੀਆਂ, ਧੋਖੇ ਕਰਦੇ ਹਨ। ਕਈ ਐਸੇ ਵੀ ਲੋਕ ਹਨ। ਜੋ ਕਹਿੰਦੇ ਹਨ, “  ਚੋਰੀਆਂ, ਠੱਗੀਆਂ, ਧੋਖੇ ਕਰਨ ਨੂੰ ਵੀ ਦਿਮਾਗ਼ ਚਾਹੀਦਾ ਹੈ। ਮਿਹਨਤ ਕਰਨੀ ਪੈਂਦੀ ਹੈ। ਐਸੀ ਮਿਹਨਤ ਚੋਰੀਆਂ, ਠੱਗੀਆਂ, ਧੋਖੇ ਉਹੀ ਕਰ ਸਕਦਾ ਹੈ। ਜਿਸ ਨੂੰ ਦੁਨੀਆ ਦੀ ਸ਼ਰਮ ਨਹੀਂ ਹੁੰਦੀ। ਆਪ ਨੂੰ ਦਾਅਤੇ ਲਗਾਉਂਦੇ ਹਨ। ਆਪ ਤੇ ਦੂਜਿਆਂ ਨੂੰ ਮੁਸੀਬਤ ਵਿੱਚ ਪਾਈ ਰੱਖਦੇ ਹਨ।

ਪੇਂਟਰ. ਮਕੈਨਿਕ, ਮੋਟਰ ਬਾਡੀ ਸ਼ਾਪ ਵਾਲੇ ਬਹੁਤ ਮਿਹਨਤ ਕਰਦੇ ਹਨ। ਰੰਗ ਤੇ ਕਾਲੇ ਤੇਲ ਨਾਲ ਲਿੱਬੜੇ ਰਹਿੰਦੇ ਹਨ। ਫੈਮਲੀ ਡਾਕਟਰਾਂ ਕੋਲ ਦਿਹਾੜੀ ਵਿੱਚ 50 ਬਿਮਾਰ ਆਉਂਦੇ ਹਨ। ਉਹ ਸਾਰੇ ਮਰੀਜ਼ਾਂ ਦਾ ਦੁੱਖ ਸੁਣਦੇ ਹਨ। ਡਾਕਟਰ ਦਵਾਈਆਂ ਲਿਖਦਾ ਹੈ। ਬੁਖ਼ਾਰ, ਬਲੱਡ ਪ੍ਰੈਸ਼ਰ ਚੈੱਕ ਕਰਦਾ ਹੈ। ਡਾਕਟਰਾਂ ਬਿਮਾਰ ਲੋਕਾਂ ਨੂੰ ਦੇਖ ਕੇ ਘਬਰਾਉਂਦੇ ਨਹੀਂ ਹਨ। ਸਗੋਂ ਦੁੱਖ ਸੁਣ ਕੇ ਤੰਦਰੁਸਤ ਕਰਦੇ ਹਨ। ਘਰ ਵਿੱਚ ਇੱਕ ਬੱਚਾ ਬਿਮਾਰ ਹੋ ਜਾਵੇ। ਸਾਰੇ ਟੱਬਰ ਦੀ ਜਾਨ ਸੂਲੀ ਟੰਗੀ ਜਾਂਦੀ ਹੈ। ਹਾਰਟ ਦਾ ਡਾਕਟਰ 6 ਦਿਲ ਦੇ ਅਪ੍ਰੇਸ਼ਨ ਕਰਦਾ ਹੈ। ਹਸਪਤਾਲਾਂ ਵਿੱਚ ਅਨੇਕਾਂ ਬੱਚਿਆਂ ਨੂੰ ਪੈਦਾ ਕਰਨ ਵਿੱਚ ਡਾਕਟਰ ਮਦਦ ਕਰਦੇ ਹਨ।

ਅਨੇਕਾਂ ਲੋਕ ਦਰਦਾਂ, ਦੁੱਖਾਂ ਨਾਲ  ਨਾਲ ਕੁਰਲਾਉਂਦੇ ਆਉਂਦੇ ਹਨ। ਜਿੰਨਾ ਦਾ ਡਾਕਟਰ ਇਲਾਜ ਕਰਦੇ ਹਨ। ਜੇ ਜ਼ਖ਼ਮੀ ਨੂੰ ਖੁੱਲ੍ਹੇ ਫੱਟ ਨਾਲ ਜਿਊਣਾ ਪੈ ਜਾਵੇ। ਬਹੁਤ ਦੁੱਖ ਝੱਲਣਾ ਪੈ ਸਕਦਾ ਹੈ। ਡਾਕਟਰ ਫੱਟ ਟੰਕੇ ਲਾ ਕੇ ਨਾ ਸਿਵੇ। ਬੰਦਾ ਲਹੂ ਦੇ ਵਹਿਣ ਨਾਲ ਮਰ ਸਕਦਾ ਹੈ। ਡਾਕਟਰ ਰੱਬ ਹਨ। ਸਾਰਿਆਂ ਨੂੰ  ਆਪੋ-ਆਪਣੇ ਕੰਮ ਕਰਨ ਤੋਂ ਪਹਿਲਾਂ ਉੱਚੀਆਂ ਪੜ੍ਹਾਈਆਂ ਕਰਨੀਆਂ ਪੈਂਦੀਆਂ ਹਨ। ਪੜ੍ਹਾਈ ਕਰਨ ਨੂੰ ਵੀ ਮਿਹਨਤ ਕਰਨੀ ਪੈਂਦੀ ਹੈ। ਰਾਤ ਦਿਨ ਕੀਤੀ ਮਿਹਨਤ ਨੂੰ ਫਲ ਲੱਗਦਾ ਹੈ। ਸਗੋਂ ਹਰ ਆਏ ਦਿਨ ਹਿੱਕ ਢਾਹ ਕੇ ਕੰਮ ਕਰਨਾ ਪੈਂਦਾ ਹੈ। ਜਿੰਨੀਆਂ ਵੱਧ ਪੜ੍ਹਾਈਆਂ ਕੀਤੀਆਂ ਹੁੰਦੀਆਂ ਹਨ। ਨੌਕਰੀਆਂ ਵੀ ਉੱਨ੍ਹੀਆਂ ਮਿਹਨਤ ਨਾਲ ਕਰਨੀਆਂ ਪੈਂਦੀਆਂ ਹਨ।

ਘਰ ਦੀਆਂ ਔਰਤਾਂ ਘਰ ਦੇ ਕਿੰਨੇ ਕੰਮ ਕਰਦੀਆਂ ਹਨ। ਔਰਤਾਂ ਨੂੰ ਇੱਕ ਮਿੰਟ ਵੀ ਬੈਠਣ ਦਾ ਸਮਾਂ ਨਹੀਂ ਲੱਗਦਾ। ਮਰਦ ਘਰਾਂ ਵਿੱਚ ਬਹੁਤ ਜ਼ੋਰਦਾਰ ਕੰਮ ਕਰਦੇ ਹਨ। ਨੌਕਰੀਆਂ ਵਿੱਚ ਵੀ ਜ਼ੋਰਦਾਰ ਕੰਮ ਮਰਦਾ ਤੋਂ ਹੀ ਕਰਾਇਆ ਜਾਂਦਾ ਹੈ। ਮਿਹਨਤੀ ਕਿਸਾਨ ਖੇਤਾਂ ਵਿੱਚ ਸਾਰੀ ਦਿਹਾੜੀ ਕੰਮ ਕਰਦੇ ਥੱਕਦੇ ਨਹੀਂ ਹਨ। ਬੰਦੇ ਕਿੰਨੀ ਨਵੀਆਂ ਕਾਂਡਾਂ ਕੱਢਦੇ ਹਨ। ਜਿਸ ਤੋਂ ਪਬਲਿਕ ਨੂੰ ਫ਼ਾਇਦਾ ਹੁੰਦਾ ਹੈ। ਹਰ ਕੰਮ ਦਾ ਫਲ ਮਿੱਠਾ ਹੁੰਦਾ ਹੈ। ਕੋਈ ਵੀ ਕੰਮ ਸ਼ੁਰੂ ਕਰਕੇ ਦੇਖੀਏ। ਉਸੇ ਕੰਮ ਵਿੱਚ ਸੁਆਦ ਆਉਣ ਲੱਗ ਜਾਂਦਾ ਹੈ। ਮਨ ਲੱਗਣ ਲੱਗ ਜਾਂਦਾ ਹੈ। ਜਦੋਂ ਉਸ ਕੰਮ ਵਿਚੋਂ ਲਾਭ ਮਿਲਣ ਲੱਗਦਾ ਹੈ। ਉਦੋਂ ਕੰਮ ਵਿੱਚ ਮਨ ਟਿੱਕ ਜਾਂਦਾ ਹੈ। ਨਿੱਕੀ ਜਿਹੀ ਮੱਕੜੀ। ਕਿੰਨਾ ਸੋਹਣਾ ਜਾਲਾ ਬੁਣ ਲੈਂਦੀ ਹੈ। ਬੰਦਾ ਤਾਂ ਮੱਕੜੀ ਤੋਂ ਕਈ ਗੁਣਾ ਵੱਡਾ ਹੈ। ਬੰਦਾ ਭੁੱਖਾ ਨਹੀਂ ਮਰ ਸਕਦਾ। ਫਿਰ ਬੰਦੇ ਜ਼ਹਿਰ ਖਾ ਕੇ, ਫਾਹੇ ਲੈ ਕੇ, ਨਹਿਰਾਂ ਵਿੱਚ ਡੁੱਬ ਕੇ ਕਿਉਂ ਮਰ ਰਹੇ ਹਨ? ਜੇ ਮਰਦ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਦੇ ਦੋ ਡੰਗਾਂ ਦੀ ਰੋਟੀ ਨਹੀਂ ਕਮਾ ਸਕਦੇ। ਆਤਮ ਹੱਤਿਆ ਕਰਨ ਦੀ ਹਿੰਮਤ ਕਿਥੋਂ ਆ ਜਾਂਦੀ ਹੈ? ਬੰਦਾ ਭੁੱਖਾ ਨਹੀਂ ਰਹਿ ਸਕਦਾ। ਪੰਛੀ, ਕੀੜੇ, ਮਕੌੜੇ, ਪਸ਼ੂ ਵੀ ਬਹੁਤ ਬੇਸਬਰੀ ਨਾਲ ਭੁੱਖ ਜ਼ਰ ਲੈਂਦੇ ਹਨ। ਜਦੋਂ ਕੁੱਝ ਖਾਣ ਨੂੰ ਮਿਲਦਾ ਹੈ। ਤਾਂ ਇਹ ਜੀਵ ਜੰਤੂ ਢਿੱਡ ਭਰਦੇ ਹਨ। ਇਹ ਬੰਦਿਆਂ ਦੇ ਰਹਿਮ ਉੱਤੇ ਜਿਉਂਦੇ ਹਨ। ਹੁਣ ਸੋਚ ਕੇ ਦੇਖੋ ਕਿੰਨੇ ਕੁ ਮਨੁੱਖ ਜੀਵ ਜੰਤੂਆਂ ਨੂੰ ਦਾਣਾ-ਪਾਣੀ ਪਾਉਂਦੇ ਹੋ। ਜੇ ਬੰਦਾ ਬੇ ਜਵਾਨ ਜੀਵ ਜੰਤੂਆਂ ਨੂੰ ਦਾਣਾ-ਪਾਣੀ ਖਿਲਾਰਨ ਲੱਗ ਜਾਵੇ। ਐਸਾ ਕਰਨ ਲਈ ਬੰਦਾ ਦਾਣੇ-ਪਾਣੀ ਦਾ ਇੰਤਜ਼ਾਮ ਕਰੇਗਾ। ਆਪ ਵੀ ਭੁੱਖਾ ਨਹੀਂ ਮਰੇਗਾ। ਨਾ ਹੀ ਗ਼ਰੀਬਾਂ, ਮਸੂਮਾਂ ਨੂੰ ਭੁੱਖਾ ਮਰਨ ਦੇਵੇਗਾ। ਮਰਨ ਦਾ ਖ਼ਿਆਲ ਛੱਡ ਕੇ, ਜਿਊਣ ਦੀ ਤਰਕੀਬ ਸਿੱਖਣੀ ਚਾਹੀਦੀ ਹੈ। ਮਨੁੱਖ ਸਾਰੇ ਜੀਵ ਜੰਤੂਆਂ ਤੋਂ ਤਿੱਖੀ ਬੁੱਧੀ ਵਾਲਾ ਹੈ। ਜੇ ਵਿਹਲੜ ਹੋਣ ਕਰ ਕੇ, ਮਨੁੱਖ ਹੀ ਜ਼ਿੰਦਗੀ ਤੋਂ ਹਾਰ ਹੰਭ ਕੇ ਆਤਮ ਹੱਤਿਆ ਕਰਦੇ ਰਹੇ। ਬਾਕੀ ਜੀਵ ਜੰਤੂਆਂ ਦਾ ਕੀ ਬਣੇਗਾ? ਉਹ ਵੀ ਭੁੱਖੇ ਮਰ ਰਹੇ ਹਨ। ਬਹੁਤ ਸਾਰੇ ਜੀਵ ਜੰਤੂਆਂ ਦੀ ਨਸਲ ਮਰ-ਮੁੱਕ ਗਈ ਹੈ। ਦੁਨੀਆ ਦਾ ਇਸੇ ਤਰਾਂ ਅੰਤ ਹੋਣਾ ਹੈ। ਜੇ ਦੂਜੇ ਦਾ ਭਲਾ ਕਰਨ ਦਾ ਸੋਚੀਏ। ਆਪ ਦਾ ਭਲਾ ਆਪੇ ਹੋ ਜਾਂਦਾ ਹੈ। 

Comments

Popular Posts