ਭਾਗ 29 ਆਪ ਦੇ ਵਿਚਾਰਾਂ ਤੇ ਸੁਣਨ, ਬੋਲਣ, ਸੋਚਣ, ਬੁੱਧੀ ਉੱਤੇ ਕਾਬੂ ਕਰਨਾ ਹੈਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਮੈਨੂੰ ਕੁੱਝ ਦਿਨਾਂ ਤੋਂ ਲੱਗਣ ਲੱਗਾ ਸੀ। ਕਿਸੇ ਦੂਜੇ ਬੰਦੇ ਨੂੰ ਬਦਲ ਨਹੀਂ ਸਕਦੇ। ਸਾਲ ਛੇ ਮਹੀਨੇ ਜਾ ਸਾਰੀ ਉਮਰ ਜ਼ੋਰ ਲੱਗਾ ਲਵੋ। ਜੋ ਕੁੱਝ ਬੰਦਾ ਸਿੱਖ ਚੁੱਕਾ ਹੈ। ਆਪ ਦੀ ਮਰਜ਼ੀ ਤੋਂ ਬਗੈਰ ਆਪਣੇ ਤਰੀਕੇ ਨੂੰ ਛੱਡ ਕੇ, ਦੂਜੇ ਵਾਂਗ ਕੰਮ ਨਹੀਂ ਕਰਦਾ। ਹਰ ਇੱਕ ਦੇ ਵਿਚਾਰ, ਸੰਸਕਾਰ ਪੁਰਖਾਂ, ਪਰਿਵਾਰ ਦੇ ਦਿੱਤੇ ਹੋਏ, ਇੰਨੇ ਪੱਕੇ ਹੁੰਦੇ ਹਨ। ਬਾਰ-ਬਾਰ ਕੰਮ ਕਰਨ ਨਾਲ ਆਦਤ ਕਰਮ ਬਣਦੇ ਹਨ। ਕਿਸੇ ਦੇ ਕਹਿਣ ਤੇ ਉਹ ਨਹੀਂ ਬਦਲਦੇ। ਸ਼ਰਾਬ, ਸਿਗਰਟ, ਝੂਠ ਬੋਲਣ, ਭੀਖ, ਚੰਦਾ ਮੰਗਣ ਦੀ ਆਦਤ, ਮਿਹਨਤ ਕਰਨ ਦੀ ਆਦਤ ਨੂੰ ਕੋਈ ਬਦਲ ਨਹੀਂ ਸਕਦਾ। ਹਰ ਬੰਦੇ ਦੇ ਮਨ ਅੰਦਰ ਦੀ ਸ਼ਕਤੀ ਬੰਦੇ ਨੂੰ ਬਦਲ ਸਕਦੀ ਹੈ। ਬੰਦਾ ਆਪਣੇ-ਆਪ ਨੂੰ ਆਪੇ ਬਦਲ ਸਕਦਾ ਹੈ।

 ਕੀ ਕਿਸੇ ਦੇ ਕਹੇ ਤੋਂ ਆਪ ਦਾ ਕੰਮ ਬਿਜ਼ਨਸ, ਪ੍ਰੋਗਰਾਮ ਰੋਕ ਲੈਂਦੇ ਹੋ? ਜੇ ਕੋਈ ਕਹੇ, " ਤੁਸੀਂ ਸ਼ਾਮ ਸਮੇਂ ਸਫ਼ਰ ਤੇ ਤੁਰ ਰਹੇ ਹੋ। ਤੁਹਾਡਾ ਰਸਤਾ ਤੇ ਸਮਾਂ ਬਿਲਕੁਲ ਠੀਕ ਨਹੀਂ ਹੈ। ਮੈਂ ਸਵੇਰ ਦੇ ਚਾਰ ਵਜੇ ਜਾ ਰਿਹਾ ਹਾਂ। ਮੇਰੇ ਨਾਲ ਹੀ ਚੱਲੋ। " ਕੀ ਤੁਸੀਂ ਝੱਟ ਅਗਲੇ ਦੀ ਗੱਲ ਮੰਨ ਲੈਂਦੇ ਹੋ? ਤੁਸੀਂ ਕਹੋਗੇ, " ਬਿਲਕੁਲ ਨਹੀਂ। " 2011 ਵਿੱਚ ਅਸੀਂ ਛੇ ਭੈਣਾਂ, ਭਰਾ, ਪੰਜ ਮਾਮਿਆਂ ਦਾ ਪੂਰਾ ਪਰਿਵਾਰ, 55 ਬੰਦੇ ਕੈਨੇਡਾ ਤੋਂ ਇੰਡੀਆ ਗਏ ਸੀ। ਕੈਨੇਡਾ ਤੋਂ ਇੰਡੀਆ ਜਾਣ ਲਈ ਕਿਸੇ ਨੇ ਕਿਸੇ ਦਾ ਸਾਥ ਨਹੀਂ ਭਾਲਿਆ। ਸਬ ਆਪੋ-ਆਪਣਾ ਪਰਿਵਾਰਾਂ ਦੇ ਨਾਲ ਗਏ ਸਨ। ਕਈ ਤਾਂ ਐਸੇ ਵੀ ਸਨ। ਪਤੀ-ਪਤਨੀ, ਬੱਚੇ ਅਲੱਗ-ਅਲੱਗ ਦਿਨ ਗਏ ਸਨ। ਕਿਉਂਕਿ ਉਨ੍ਹਾਂ ਨੇ ਆਪ ਦੇ ਕੰਮਾਂ, ਸਕੂਲਾਂ ਦਾ ਲੋਟ ਦੇਖਿਆ। ਸਾਰਿਆਂ ਦੇ ਵਿਆਹ ਹੋ ਚੁੱਕੇ ਹਨ। ਸਭ ਦੇ ਬੱਚਿਆਂ ਦੇ ਤੇ ਜਿੰਨਾ ਨਾਲ ਵਿਆਹ ਹੋਏ ਹਨ, ਉਨ੍ਹਾਂ ਦੀਆਂ ਨੌਕਰੀਆਂ, ਸੁਭਾਅ, ਰਹਿਣ ਦੀ ਥਾਂ ਅਲੱਗ-ਅਲੱਗ ਹਨ। ਕਮਾਲ ਦੀ ਗੱਲ ਹੈ। ਏਕਤਾ ਵਿੱਚ ਅਨੇਕਤਾ ਹੈ। ਦੇਖਣ ਨੂੰ ਸਬ ਇੱਕੋ ਜਿਹੇ ਹਨ। ਸੋਚ ਸਬ ਦੀ ਆਪਣੀ ਹੈ। ਹੈਰਾਨੀ ਦੀ ਗੱਲ ਇਹ ਸੀ। ਸਾਡੇ ਵਿੱਚ ਇੱਕ ਪਰਿਵਾਰ ਦੇ ਗੁਣ, ਵਿਚਾਰ, ਸੰਸਕਾਰ, ਖ਼ੂਨ ਵਗ ਰਿਹਾ ਹੈ। ਵਿਚਾਰ ਕਿਸੇ ਦੇ ਨਹੀਂ ਮਿਲਦੇ। ਕਿਸੇ ਨੂੰ ਕੁੱਝ ਸਮੇਂ ਲਈ ਧੱਕੇ ਨਾਲ ਭਾਵੇਂ ਆਪਣੇ ਵਿਚਾਰਾਂ ਵਾਂਗ ਢਾਲ ਸਕਦੇ ਹਾਂ। ਸਮਾਂ ਲੱਗਦੇ ਹੀ ਬੰਦਾ ਆਪ ਦੀ ਮਰਜ਼ੀ ਕਰਨ ਲੱਗਦਾ ਹੈ। ਆਜ਼ਾਦ ਹੋ ਜਾਂਦਾ ਹੈ।

 ਚੰਗਾ ਕੰਮ ਕਰਨ ਨੂੰ ਦੇਰ ਨਹੀਂ ਕਰਨੀ ਚਾਹੀਦੀ ਹੈ। ਪਰ ਕਿਸੇ ਦੇ ਬਦਲਣ ਦਾ ਇੰਤਜ਼ਾਰ ਨਾਂ ਕਰੋ। ਦੂਜੇ ਦੇ ਕੰਮਾਂ ਵਿੱਚ ਦਖ਼ਲ ਨਾਂ ਦਿਉ। ਹੋਰ ਲੋਕ ਆਪ ਦੀ ਥਾਂ ਠੀਕ ਹੁੰਦੇ ਹਨ। ਹਰ ਬੰਦਾ ਆਪਣੀ ਥਾਂ ਸਬ ਕੁੱਝ ਠੀਕ ਕਰ ਰਿਹਾ ਹੈ। ਉਸ ਦਾ ਕਰਮ ਹੀ ਐਸਾ ਹੈ। ਹੋਰ ਲੋਕਾਂ ਦੇ ਅੰਦਰ ਤੇ ਮੈਂ ਆਤਮਾ ਦਾ ਨਾਂ ਹੈ। ਬੰਦਾ ਮੈਂ-ਮੈਂ ਕਰਦਾ ਹੈ। ਮੈਂ ਸਰੀਰ, ਅੱਖਾਂ ਹੱਥ, ਪੈਰ ਨਹੀਂ ਹਾਂ। ਮੈਂ ਸਰੀਰ ਨਹੀਂ ਹਾਂ। ਮੇਰਾ ਸਰੀਰ ਹੈ। ਸਰੀਰ ਮੇਰੇ ਤੋਂ ਅਲੱਗ ਹੈ। ਮੈਂ ਤੇ ਸਰੀਰ ਇੱਕ ਨਹੀਂ ਹਾਂ। ਸਰੀਰ ਹੈ ਮੇਰਾ। ਹੱਥ-ਪੈਰ ਮੈਂ ਨਹੀਂ ਹਾਂ। ਹੱਥ-ਪੈਰ ਮੇਰੇ ਹਨ। ਅੱਖਾਂ ਮੇਰੀਆਂ ਹਨ। ਇਹ ਆਤਮਾ ਦੇ ਉੱਪਰ ਮਾਸ ਦਾ ਪਰਦਾ ਪਾਇਆ ਹੋਇਆ ਹੈ। ਆਤਮਾ ਮਾਸ ਦੇ ਉੱਪਰੋਂ ਜੱਤ ਬਦਲਦੀ ਰਹਿੰਦੀ ਹੈ। ਮੈਂ ਆਤਮਾ ਹਾਂ। ਸਰੀਰ ਅੰਗ ਮੇਰੇ ਵਰਤਣ ਲਈ ਹਨ। ਸਰੀਰ 84 ਲੱਖ ਭੇਸ, ਸ਼ਕਲਾਂ, ਜੂਨਾਂ ਬਦਲਦਾ ਹੈ। ਆਤਮਾ ਉਹੀ ਰਹਿੰਦੀ ਹੈ। ਦੁਨੀਆ ਵਿੱਚ ਆਤਮਾ ਹੀ ਆਤਮਾ ਨਾਲ ਲੜਦੀ, ਪਿਆਰ ਕਰਦੀ ਹੈ। ਇਹ ਪਿਛਲੇ ਜਨਮਾਂ ਉੱਤੇ ਵੀ ਨਿਰਭਰ ਹੈ ਕਿ ਇੱਕ ਆਤਮਾ ਨੇ ਦੂਜੀ ਆਤਮਾ ਨਾਲ ਕੀ ਕੀਤਾ ਹੈ? ਉਹ ਹਿਸਾਬ ਜਰੂਰ ਹੋਣਾ ਹੈ। ਕਈ ਬੰਦੇ ਦੇਵਤਿਆਂ ਵਰਗੇ ਸ਼ਾਂਤ ਹੁੰਦੇ ਹਨ। ਜਿੰਨਾ ਨੂੰ ਬੰਦੇ ਬਾਰ-ਬਾਰ ਮਿਲਦੇ ਹਨ। ਕਈਆਂ ਨੂੰ ਦੇਖਦੇ ਹੀ ਪਾਸਾ ਵਟਣਾ ਪੈਂਦਾ ਹੈ। ਉਨ੍ਹਾ ਤੋਂ ਆਪਣਾ ਬਚਾ ਆਪ ਕਰਨਾ ਪੈਂਦਾ ਹੈ। ਇਹੀ ਸਬ ਕੁੱਝ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਤਮਾ ਲਈ ਲਿਖਿਆ ਹੈ।

 ਕਈ ਜਨਮ ਭਏ ਕੀਟ ਪਤੰਗਾ ॥ਕਈ ਜਨਮ ਕੀੜੇ ਪਤੰਗੇ ਬਣਦਾ ਰਿਹਾ। ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਵਿਚ ਹਾਥੀ, ਮੱਛੀਆਂ, ਹਿਰਨ ਬਣਦਾ ਰਿਹਾ। ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਵਿਚ ਤੂੰ ਪੰਛੀ ਤੇ ਸੱਪ ਬਣਦਾ ਰਿਹਾ। ਕਈ ਜਨਮ ਹੈਵਰ ਬ੍ਰਿਖ ਜੋਇਓ ਬਣਦਾ ਰਿਹਾ। ॥੧॥ ਕਈ ਜਨਮ ਵਿਚ ਤੂੰ ਘੋੜੇ ਬਲਦ ਬਣਦਾ ਰਿਹਾ। ਮਿਲੁ ਜਗਦੀਸ ਮਿਲਨ ਕੀ ਬਰੀਆ ॥ ਪ੍ਰਭੂ ਨੂੰ ਮਿਲਣ ਦਾ ਸਮਾ ਹੈ। ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਚਿਰ ਪਿਛੋਂ ਤੈਨੂੰ ਇਹ ਬੰਦੇ ਦਾ ਸਰੀਰ ਮਿਲਿਆ ਹੈ। ਕਈ ਜਨਮ ਸੈਲ ਗਿਰਿ ਕਰਿਆ ॥ ਤੂੰ ਕਈ ਜਨਮ ਵਿਚ ਪਥਰ ਚਿਟਾਨ ਬਣਦਾ ਰਿਹਾ। ਕਈ ਜਨਮ ਗਰਭ ਹਿਰਿ ਖਰਿਆ ॥ ਕਈ ਜਨਮਾਂ ਵਿਚ ਗਰਭ ਜਨਮ ਤੋਂ ਪਹਿਲਾਂ ਗਿਰ ਗਿਆ। ਕਈ ਜਨਮ ਸਾਖ ਕਰਿ ਉਪਾਇਆ ॥ ਕਈ ਜਨਮ ਵਿਚ ਦਰਖੱਤ, ਪੇੜ ਬਣ ਕੇ ਪੈਦਾ ਹੋਇਆ। ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਚੌਰਾਸੀ ਲਖ ਜੂਨ ਵਿਚ ਤੈਨੂੰ ਘੁੰਮਾਂਇਆ ਹੈ। ਸਾਧਸੰਗਿ ਭਇਓ ਜਨਮੁ ਪਰਾਪਤਿ ॥ ਮਨੁੱਖਾ ਜਨਮ, ਚੰਗੇ ਲੋਕਾਂ ਸਾਧ ਸੰਗਤਿ ਨਾਲ ਮਿਲਣ ਦਾ ਹੈ। ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਸੇਵਾ ਕਰ, ਗੁਰੂ ਦੇ ਗੁਣ ਲੈ ਕੇ, ਰੱਬ ਨੂੰ ਚੇਤੇ ਕਰ। ਤਿਆਗਿ ਮਾਨੁ ਝੂਠੁ ਅਭਿਮਾਨੁ ॥ ਮਾਣ, ਝੂਠ ਤੇ ਹੰਕਾਂਰ ਛੱਡਦੇ। ਜੀਵਤ ਮਰਹਿ ਦਰਗਹ ਪਰਵਾਨੁ ॥੩॥ ਦਰਗਾਹ ਵਿਚ ਤਾਂ ਕਬੂਲ ਹੋਵੇਂਗਾ, ਜੇ ਤੂੰ ਇਹ ਜੀਵਨ ਜਿਉਂਦਾ ਮਰੇਂਗਾ। ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਜੋ ਕੁਝ ਦੁਨੀਆਂ ਵਿਚ ਹੁੰਦਾ ਹੈ। ਉਹ ਪ੍ਰਭੂ ਤੇਰੇ ਹੁਕਮ ਵਿੱਚ ਹੁੰਦਾ ਹੈ। ਅਵਰੁ ਨ ਦੂਜਾ ਕਰਣੈ ਜੋਗੁ ॥ ਬਿਨਾ ਤੇਰੇ ਪ੍ਰਭੂ ਹੋਰ ਕੋਈ ਕੁਝ ਕਰ ਨਹੀਂ ਸਕਦਾ। ਤਾ ਮਿਲੀਐ ਜਾ ਲੈਹਿ ਮਿਲਾਇ ॥ ਪ੍ਰਭੂ ਤੈਨੂੰ ਤਾਂਹੀਂ ਮਿਲਿਆ ਜਾ ਸਕਦਾ ਹੈ, ਜੇ ਤੂੰ ਆਪ ਜੀਵ ਨੂੰ ਮਿਲਾ ਲਵੇ। ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ ਨਾਨਕ ਜੀ ਕਹਿ ਰਹੇ ਹਨ। ਜੀਵ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਰਹੇ। {ਪੰਨਾ 176}

ਅਸਥਾਵਰ ਜੰਗਮ ਕੀਟ ਪਤੰਗਾ ॥ਕਬੀਰ ਭਗਤ ਜੀ ਦੱਸ ਰਹੇ ਹਨ, ਇੱਕੋ ਥਾਂ ਖੜ੍ਹੇ ਪਹਾੜ, ਦਰਖ਼ਤ, ਤੁਰਨ ਵਾਲੇ ਕੀੜੇ, ਉੱਡਣ ਵਾਲੇ ਪਤੰਗੇ ਬਣੇ ਹਾਂ। ਅਨੇਕ ਜਨਮ ਕੀਏ ਬਹੁ ਰੰਗਾ ॥੧॥ ਇਹੋ ਜਿਹੇ ਕਈ ਤਰਾਂ ਦੇ ਜਨਮਾਂ ਵਿੱਚ ਜਨਮ ਲੈ ਚੁੱਕੇ ਹਾਂ। ਐਸੇ ਘਰ ਹਮ ਬਹੁਤੁ ਬਸਾਏ ॥ ਇਹੋ ਜਿਹੇ ਕਈ ਸਰੀਰ ਬਣੇ ਤੇ ਜਿਉਏ ਹਾਂ। ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥ ਪ੍ਰਭੂ ਇਹੋ ਜਿਹੇ ਕਈ ਜਨਮ ਲੈ ਕੇ ਆਂਏ ਹਾਂ। ਜੋਗੀ ਜਤੀ ਤਪੀ ਬ੍ਰਹਮਚਾਰੀ ॥ ਕਦੇ ਸਾਧ, ਕਦੇ ਜਤੀ ਤਿਆਗੀ, ਕਦੇ ਸਰੀਰਕ ਤੱਪਸਵੀ, ਕਦੇ ਬ੍ਰਹਮਚਾਰੀ ਬਣੇ ਹਾਂ। ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥ ਕਦੇ ਛਤ੍ਰਪਤੀ ਰਾਜੇ ਬਣੇ, ਕਦੇ ਮੰਗਤੇ ਬਣੇ ਹਾਂ। ਸਾਕਤ ਮਰਹਿ ਸੰਤ ਸਭਿ ਜੀਵਹਿ ॥ ਜੋ ਰੱਬ ਨੂੰ ਯਾਦ ਨਹੀਂ ਕਰਦੇ। ਉਹ ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਰੱਬ ਦੇ ਪਿਆਰੇ ਨਾਂਮ ਜੱਪਣ ਵਾਲੇ ਹਰ ਸਮੇਂ ਅਮਰ ਰਹਿੰਦੇ ਹਨ। ਰਾਮ ਰਸਾਇਨੁ ਰਸਨਾ ਪੀਵਹਿ ॥੩॥ ਸੰਤਾਂ ਦੀ ਜੀਭ ਨਾਲ ਪ੍ਰਭੂ ਦੇ ਨਾਮ ਦਾ ਅੰਮ੍ਰਿੰਤ ਪੀਂਦੀ ਹੈ। ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥ ਕਬੀਰ ਭਗਤ ਜੀ ਕਹਿ ਰਹੇ ਹਨ। ਰੱਬ ਜੀ ਮੇਹਰ ਕਰੋ। ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥ ਪ੍ਰਮਾਤਮਾਂ ਜੀ ਅਸੀਂ ਥੱਕ ਗਏ ਹਾ। ਆਪਦਾ ਸੱਚਾ ਨਾਂਮ ਚਾਹੀਦਾ ਹੈ। {ਪੰਨਾ 326}

ਆਪਦੇ ਬਿਚਾਰਾਂ ਤੇ ਸੁਣਨ, ਬੋਲਣ, ਸੋਚਣ, ਬੁੱਧੀ ਉੱਤੇ ਕਾਬੂ ਕਰਨਾ ਹੈ। ਕਿਸੇ ਬਾਰੇ ਬੁਰਾ ਸੋਚਣਾ, ਬਿਚਾਰਾਨਾਂ ਸੁਣਨਾ, ਬੋਲਣਾ ਨਹੀਂ ਹੈ। ਰੱਬ ਵਰਗੇ ਪਵਿੱਤਰ ਬਣਨਾ ਹੈ। ਰੱਬ ਸਬ ਨੂੰ ਪਾਲਦਾ ਹੈ। ਰੱਬ ਦੁਨੀਆ ਨੂੰ ਚਲਾ ਰਿਹਾ ਹੈ। ਨਾਂ ਕੇ ਅੱਖਾਂ ਮੀਚ ਕੇ, ਰੱਬ ਦੇ ਆਉਣ ਦੀ ਉਡੀਕ ਕਰਨੀ ਹੈ। ਰੱਬ ਲੋਕਾਂ ਵਿਚੋਂ ਲੋਕਾਂ ਦੇ ਚੰਗੇ ਗੁਣ ਵਿਚੋਂ ਲੱਭਣਾ ਹੈ। ਲੋਕਾਂ ਤੋਂ ਹੀ ਸਾਨੂੰ ਅਕਲ, ਗੁਣ, ਬੁੱਧੀ ਮਿਲਦੀ ਹੈ। ਆਪਣੇ-ਆਪ ਵਿੱਚ ਸੱਚੀ, ਸਹੀ. ਸਹਿਣਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖ਼ੁਸ਼, ਆਜ਼ਾਦ ਜ਼ਿੰਦਗੀ ਜਿਊਣਾ ਹੈ। ਲੋਕਾਂ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ। ਰੱਬ ਰੂਪ ਆਤਮਾ ਸੱਸ, ਪਤੀ, ਬੱਚਿਆਂ, ਦੋਸਤਾਂ ਤੇ ਹੋਰਾਂ ਨਾਲ ਬਦਲੇ ਦੀ ਭਵਨਾਂ ਨਾਂ ਰੱਖੀਏ। ਇਹ ਲੋਕ ਕੁੱਝ ਵੀ ਕਹੀ ਜਾਣ, ਕੋਈ ਵੀ ਵਧੀਕੀ ਕਰੀ ਜਾਣ। ਸਿਆਪਾ ਨਹੀਂ ਪਾ ਕੇ ਬੈਠਣਾ। ਪਾਸਾ ਵੱਟ ਲੈਣਾ ਹੈ। ਕਿਸੇ ਦੀ ਪੁੱਠੀ ਗੱਲ ਸੁਣ ਕੇ ਲੜਾਈ ਨਹੀਂ ਪਾਉਣੀ। ਕਿਸੇ ਦੂਜੇ ਉਤੇ ਆਪਣੇ ਦੁੱਖਾਂ ਦਾ ਇਲਜਾਮ ਨਹੀਂ ਲਗਾਉਣਾ। ਦੁਖ ਮਸੀਬਤਾਂ ਨੂੰ ਮਨ ਲਾ ਕੇ ਭੋਗਣਾ ਹੈ। ਇਹ ਸਾਡਾ ਜਿਉਣ ਦਾ ਮਕਸਦ ਹੈ। ਐਸੇ ਹੀ ਜਿਉਣਾ ਪੈਣਾ ਹੈ। ਇਹ ਸਬ ਪਿਛਲੇ ਜਨਮਾਂ ਦਾ ਕਿੱਤਾ ਕਰਮ ਭੋਗ ਰਹੇ ਹਾਂ।

 ਮੈਡੀਟੇਸ਼ਨ ਤੋਂ ਭਾਵ ਐਸਾ ਸਿਮਰਨ ਨਹੀਂ ਹੈ। ਕਿ ਬਗੈਰ ਸਾਹ ਲਏ, ਰਾਮ-ਰਾਮ, ਵਾਹਿਗੁਰੂ, ਵਾਹਿਗੁਰੂ ਕਰੀ ਜਾਵੋ। ਕਈ ਤਾਂ ਸਾਹ ਹੀ ਚੜਾਂ ਜਾਂਦੇ ਹਨ। ਹਰ ਬੰਦਾ ਜੀਵ ਰੱਬ ਦੀ ਮੂਰਤ ਹਨ। ਮੈਡੀਟੇਸ਼ਨ ਦਾ ਮਤਲਬ, ਅੱਛੇ ਬਿਮਾਰ ਸੁਣਨ, ਬੋਲਣ, ਸੋਚਣ ਦੀ ਮੈਡੀਟੇਸ਼ਨ ਨਾਲ ਦਿਮਾਗ਼ ਦੀ ਸਫ਼ਾਈ ਹੁੰਦੀ ਹੈ। ਜੇ ਕੋਈ ਦਿਮਾਗ਼ ਵਿੱਚ ਕੂੜਾ ਈਰਖਾ, ਨਫ਼ਰਤ, ਵੈਰ ਇਕੱਠਾ ਕਰੀ ਜਾਵੇ। ਨੁਕਸਾਨ ਉਸੇ ਦੇ ਦਿਮਾਗ਼ ਦਾ ਹੋਵੇਗਾ।

 ਕਈ ਮੈਡੀਟੇਸ਼ਨ ਦਾ ਮਤਲਬ ਇਹ ਸਮਝਦੇ ਹਨ।। ਘੰਟਿਆਂ ਬੰਦੀ, ਵਾਹਿਗੁਰੂ, ਵਾਹਿਗੁਰੂ ਦਾ ਰਟਨ ਸਿਮਰਨ ਕਰਨਾ ਹੀ ਸਮਝਿਆ ਹੈ। ਮੈਡੀਟੇਸ਼ਨ ਬਾਰੇ ਇਹੀ ਦੇਖਿਆ ਗਿਆ ਸੀ। ਮਹਾਤਮਾਂ ਬੁੱਧ ਵਾਂਗ ਸਿੱਧੇ ਆਕੜ ਕੇ, ਚੌਕੜੀ ਮਾਰ ਕੇ ਬੈਠਣਾ ਹੈ। ਲੰਬੇ-ਲੰਬੇ ਸਾਹ ਲੈਣੇ ਹਨ। ਵਿੰਗੇ, ਟੇਢੇ ਹੋ ਕੇ, ਲੱਤਾਂ, ਬਾਂਹਾਂ ਦੀਆਂ ਅੰਗੜਾਈਆਂ ਭੰਨਣੀਆਂ ਹਨ। ਪੱਥਰ ਦੀ ਮੂਰਤੀ ਜਾਂ ਪੋਸਟਰ ਨਹੀਂ ਬਣਨਾ। ਸਗੋਂ ਮਨ ਤੇ ਸਰੀਰ ਵਿੱਚ ਨਰਮੀ, ਲੱਚਰਤਾ ਲਿਆਉਣੀ ਹੈ। ਸਰੀਰ ਦੀਆਂ ਅੰਗੜਾਈਆਂ ਭੰਨਣੀਆਂ ਹਨ। ਸਰੀਰ ਲੱਤਾਂ, ਬਾਹਾਂ, ਗਰਦਨ ਨੁੰ ਜਿੰਨਾਂ ਘੁੰਮਾ ਸਕਦੇ ਹਾਂ। ਉਨ੍ਹਾ ਹੀ ਸਰੀਰ ਦੀ ਲਚਕਤਾ ਲਈ ਵਧੀਆ ਹੈ। ਮੈਡੀਟੇਸ਼ਨ ਦਾ ਮਤਲਬ ਰੱਬ ਦੇ ਸਹੀ ਰਸਤੇ ਬਾਰੇ ਸੋਚਣਾ ਹੈ। ਰੱਬ ਇੱਕ ਹੈ। ਅਸੀਂ ਪ੍ਰਭੂ ਦਾ ਪਰਿਵਾਰ ਹਾਂ। ਰੱਬ ਨਾਲ ਕੁੱਝ ਚਿਰ ਲਈ ਬੁੱਧੀ ਜੋੜਨੀ ਹੈ। ਤਾਂ ਕਿ ਮਨ ਸੁੱਧ ਹੋ ਜਾਵੇ। ਰੱਬ ਤੇ ਲੋਕਾਂ ਦੇ ਚੰਗੇ ਗੁਣਾਂ ਵੱਲ ਧਿਆਨ ਕਰਨਾ ਹੈ। ਚੰਗੇ ਵਿਚਾਰਾਂ ਨੂੰ ਯਾਦ ਕਰਨਾ ਹੈ। ਸਹੀ ਗੱਲਬਾਤ ਚੰਗੇ ਵਿਚਾਰ ਸੁਣ ਕੇ, ਲੋਕਾਂ ਨਾਲ ਬੋਲਣ ਦਾ ਚੰਗਾ ਅਭਿਆਸ ਕਰਨਾ ਹੈ। ਰੱਬ ਤੋਂ ਬੁੱਧੀ ਲੈ ਕੇ, ਮੈਡੀਟੇਸ਼ਨ ਦੁਆਰਾ ਤਿੱਖੀ ਬੁੱਧੀ ਨੂੰ ਕਰਨਾ ਹੈ।

 

 

 
 

Comments

Popular Posts